Welcome to Canadian Punjabi Post
Follow us on

28

March 2024
 
ਪੰਜਾਬ

ਵਿਦੇਸ਼ ਭੇਜਣ ਦੇ ਨਾਂਅ `ਤੇ 60 ਲੋਕਾਂ ਨੂੰ ਠੱਗਣ ਵਾਲੇ ਕਾਬੂ

May 23, 2022 04:23 PM

ਸ਼ਾਹਕੋਟ, 23 ਮਈ (ਪੋਸਟ ਬਿਊਰੋ)- ਮਾਡਲ ਥਾਣਾ ਸ਼ਾਹਕੋਟ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂਅ ਉੱਤੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਉੱਤੇ ਦੋਸ਼ ਹੈ ਕਿ ਇਨ੍ਹਾਂ ਨੇ ਸੱਠ ਦੇ ਕਰੀਬ ਲੋਕਾਂ ਨਾਲ ਸੱਤ ਤੋਂ ਅੱਠ ਕਰੋੜ ਰੁਪਏ ਦੀ ਠੱਗੀ ਮਾਰੀ ਹੈ।
ਇਹ ਸਾਰੇ ਪੀੜਤ ਸ਼ਾਹਕੋਟ ਅਤੇ ਆਸਪਾਸ ਦੇ ਪਿੰਡਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਗਏ ਹਨ। ਦੂਜੇ ਪਾਸੇ ਪਤਾ ਲੱਗਾ ਹੈ ਕਿ ਪ੍ਰਦੀਪ ਕੁਮਾਰ ਉਰਫ ਸਾਹਿਲ ਵਾਸੀ ਮਕਾਨ ਨੰਬਰ 94-ਡੀ ਬਲਾਕ ਹੰਬੜਾ ਰੋਡ ਸਾਊਥ ਸਿਟੀ, ਲੁਧਿਆਣਾ ਅਤੇ ਕਾਲਾ ਪੁੱਤਰ ਬੂਟਾ ਵਾਸੀ ਚੱਕ ਸਿੰਘਪੁਰਾ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਸ਼ਿਕਾਇਤਾਂ ਦਰਜ ਹਨ। ਪੁਲਸ ਨੇ ਪ੍ਰਦੀਪ ਕੁਮਾਰ ਤੇ ਕਾਲਾ ਖਿਲਾਫ ਧਾਰਾ 406, 420 ਦਾ ਕੇਸ ਦਰਜ ਕਰ ਕੇ ਦੋਵਾਂ ਨੂੰ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਕਿ ਇਨ੍ਹਾਂ ਨੇ ਪੰਜਾਹ ਤੋਂ ਵੱਧ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ਉੱਤੇ ਪੈਸੇ ਲਏ ਹਨ ਤੇ ਇਹ ਦੋਵੇਂ ਕਿਸੇ ਹੋਰ ਵਿਅਕਤੀ ਕੋਲ ਕੰਮ ਕਰਦੇ ਹਨ। ਦੋਵਾਂ ਦੋਸ਼ੀਆਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ਉੱਤੇ ਲਿਆ ਗਿਆ ਹੈ।
ਇਸ ਦੌਰਾਨ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਹ ਥਾਣੇ ਜਾ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਾਸਪੋਰਟ ਵੀਦੋਸ਼ੀਆਂ ਕੋਲ ਹਨ। ਜਾਅਲੀ ਵੀਜ਼ੇ ਲਾ ਕੇ ਪਹਿਲਾਂ ਉਨ੍ਹਾਂ ਤੋਂ ਪੈਸੇ ਠੱਗੇ ਤੇ ਫਿਰ ਵਿਦੇਸ਼ ਭੇਜਣ ਬਾਰੇ 21 ਜਨਵਰੀ ਨੁੰ ਫਲਾਈਟ ਦਾ ਕਹਿ ਕੇ ਉਨ੍ਹਾਂ ਨੂੰ 19 ਜਨਵਰੀ ਨੂੰ ਜਲੰਧਰ ਸੱਦਿਆ ਸੀ। ਜਦ ਉਹ ਜਲੰਧਰ ਪਹੁੰਚੇ ਤਾਂ ਇਨ੍ਹਾਂ ਨੇ ਆਪਣੇ ਫੋਨ ਬੰਦ ਕਰ ਲਏ।
ਇੱਕ ਹੋਰ ਕੇਸ ਵਿੱਚ ਸਕੂਲ ਬੱਸ ਦੇ ਡਰਾਈਵਰ ਨੂੰ ਕੈਨੇਡਾ ਭੇਜਣ ਦੇ ਨਾਂਅ ਉੱਤੇ ਸਾਢੇ ਨੌਂ ਲੱਖ ਰੁਪਏ ਠੱਗਣ ਵਾਲੇ ਪਤੀ-ਪਤਨੀ ਨੂੰ ਲੋਹੀਆ ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਵਜੋਂ ਹੋਈ ਹੈ। ਇਸ ਕੇਸ ਵਿੱਚ ਸਰਵਣ ਸਿੰਘ ਨਾਂਅ ਦਾ ਦੋਸ਼ੀ ਫਰਾਰ ਹੋ ਗਿਆ ਹੈ। ਸ਼ਾਹਕੋਟ ਵਾਸੀ ਕੁਲਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂਅ ਉੱਤੇ ਸਾਢੇ ਨੌਂ ਲੱਖ ਰੁਪਏ ਠੱਗੇ ਹਨ। ਕੁਲਦੀਪ ਸਿੰਘ ਆਪਣੇ ਬੇਟੇ ਨੂੰ ਕੈਨੇਡਾ ਭੇਜਣਾ ਚਾਹੁੰਦਾ ਸੀ, ਜਿਸ ਲਈ ਦੋਸ਼ੀਆਂ ਨੇ ਪੈਸੇ ਲਏ, ਪਰਨਾ ਕੈਨੇਡਾ ਭੇਜਿਆ ਅਤੇ ਨਾ ਪੈਸੇ ਵਾਪਸ ਕੀਤੇ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ