Welcome to Canadian Punjabi Post
Follow us on

01

July 2025
 
ਕੈਨੇਡਾ

ਫੋਰਡ ਦੀ ਅਗਵਾਈ ਵਿੱਚ 1·5 ਮਿਲੀਅਨ ਘਰਾਂ ਦਾ ਸੁਪਨਾ ਸਾਕਾਰ ਕਰੇਗੀ ਓਨਟਾਰੀਓ ਦੀ ਪੀਸੀ ਪਾਰਟੀ

May 23, 2022 12:03 AM

ਲੰਡਨ, 22 ਮਈ (ਪੋਸਟ ਬਿਊਰੋ) : ਓਨਟਾਰੀਓ ਦੀ ਆਬਾਦੀ ਵਿੱਚ ਦਿਨੋ ਦਿਨ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਿਰਫ ਡੱਗ ਫੋਰਡ ਤੇ ਓਨਟਾਰੀਓ ਦੀ ਪੀਸੀ ਪਾਰਟੀ ਕੋਲ ਹੀ ਅਗਲੇ 10 ਸਾਲਾਂ ਵਿੱਚ 1·5 ਮਿਲੀਅਨ ਨਵੇਂ ਤੇ ਕਿਫਾਇਤੀ ਘਰ ਬਣਾਉਣ ਦੀ ਯੋਜਨਾ ਹੈ।

ਫੋਰਡ ਨੇ ਆਖਿਆ ਕਿ ਐਨਡੀਪੀ ਤੇ ਲਿਬਰਲਾਂ ਵੱਲੋਂ ਨਵੇਂ ਘਰ ਬਣਾਉਣ ਤੋਂ ਨਾਂਹ ਕਰਨ ਲਈ ਨਵੀਆਂ ਰਿਪੋਰਟਾਂ, ਕਮੇਟੀਆਂ ਤੇ ਅਧਿਐਨ ਦਾ ਬਹਾਨਾ ਲਾਇਆ ਜਾਵੇਗਾ ਤੇ ਇਸ ਨਾਲ ਓਨਟਾਰੀਓ ਦੇ ਪਰਿਵਾਰਾਂ ਲਈ ਆਪਣਾ ਘਰ ਖਰੀਦਣਾ ਹੋਰ ਵੀ ਮਹਿੰਗਾ ਹੋ ਜਾਵੇਗਾ। ਪਰ ਡੱਗ ਫੋਰਡ ਦੀ ਅਗਵਾਈ ਵਿੱਚ ਪੀਸੀ ਸਰਕਾਰ ਨੇ ਪ੍ਰੋਵਿੰਸ ਦਾ ਪਹਿਲਾ ਹਾਊਸਿੰਗ ਸਪਲਾਈ ਐਕਸ਼ਨ ਪਲੈਨ ਤਿਆਰ ਕੀਤਾ ਹੈ ਤਾਂ ਕਿ ਲਾਲ ਫੀਤਾਸ਼ਾਹੀ ਨੂੰ ਖ਼ਤਮ ਕਰਕੇ ਜਲਦ ਤੋਂ ਜਲਦ ਨਵੇਂ ਘਰਾਂ ਦਾ ਨਿਰਮਾਣ ਕੀਤਾ ਜਾ ਸਕੇ। ਇਸ ਪਲੈਨ ਦੇ ਸਕਾਰਾਤਮਕ ਨਤੀਜੇ 2021 ਵਿੱਚ ਅਸੀਂ ਵੇਖ ਚੁੱਕੇ ਹਾਂ। ਸਿਰਫ 12 ਮਹੀਨਿਆਂ ਵਿੱਚ 100,000 ਨਵੇਂ ਘਰਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ। 1987 ਤੋਂ ਲੈ ਕੇ ਹੁਣ ਤੱਕ ਇੱਕ ਸਾਲ ਦੇ ਅੰਦਰ ਐਨੀ ਵੱਡੀ ਮਾਤਰਾ ਵਿੱਚ ਘਰਾਂ ਦਾ ਨਿਰਮਾਣ ਨਹੀਂ ਸੀ ਹੋਇਆ। ਪੀਸੀ ਸਰਕਾਰ ਨੇ ਕਮਿਊਨਿਟੀ ਤੇ ਸਪੋਰਟਿਵ ਹਾਊਸਿੰਗ ਸਰਵਿਸਿਜ਼ ਵਿੱਚ ਵਾਧਾ ਕਰਨ ਲਈ ਮਿਊਂਸਪਲ ਤੇ ਫੈਡਰਲ ਸਰਕਾਰਾਂ ਨਾਲ ਰਲ ਕੇ ਕਈ ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ।

ਫੋਰਡ ਨੇ ਅੱਗੇ ਆਖਿਆ ਕਿ ਨਵੀਂ ਚੁਣੀ ਗਈ ਪੀਸੀ ਸਰਕਾਰ ਲੈਂਡ ਤੇ ਹਾਊਸਿੰਗ ਪਰਮਿਟ ਸੱਟੇਬਾਜ਼ਾਂ ਦਾ ਪਤਾ ਲਾ ਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ, ਜਿਹੜੇ ਨਵੇਂ ਘਰਾਂ ਦੀ ਸਪਲਾਈ ਦਾ ਰਾਹ ਰੋਕ ਰਹੇ ਹਨ ਤੇ ਜਿਨ੍ਹਾਂ ਕਾਰਨ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ, ਓਨਟਾਰੀਓ ਵਿੱਚ ਘਰ ਖਰੀਦਣ ਦੇ ਚਾਹਵਾਨਾਂ ਲਈ ਸਟੈਂਡ ਲਵੇਗੀ। ਪੀਸੀ ਸਰਕਾਰ ਨੇ ਵਿਦੇਸ਼ੀ ਖਰੀਦਦਾਰਾਂ ਉੱਤੇ ਸੱਭ ਤੋਂ ਸਖ਼ਤ ਟੈਕਸ ਲਾ ਕੇ ਲਿਬਰਲ ਪਾਰਟੀ ਦੀਆਂ ਚੋਰ-ਮੋਰੀਆਂ ਨੂੰ ਬੰਦ ਕੀਤਾ ਹੈ।

ਇਸ ਦੇ ਨਾਲ ਹੀ ਪੀਸੀ ਸਰਕਾਰ ਨੇ ਅਨੈਤਿਕ ਡਿਵੈਲਪਰਜ਼ ਖਿਲਾਫ ਜੁਰਮਾਨੇ ਲਾ ਕੇ ਓਨਟਾਰੀਓ ਦੇ ਹਾਊਸਿੰਗ ਰੈਗੂਲੇਟਰ ਦੇ ਹੱਥ ਮਜ਼ਬੂਤ ਕੀਤੇ ਹਨ। ਓਨਟਾਰੀਓ ਦੇ ਹਾਊਸਿੰਗ ਸਪਲਾਈ ਸੰਕਟ ਨੂੰ ਖ਼ਤਮ ਕਰਨ ਲਈ ਜੱਦੋ ਜਹਿਦ ਕਰ ਰਹੀ ਪੀਸੀ ਪਾਰਟੀ ਨੂੰ ਰੈਜ਼ੀਡੈਂਸ਼ੀਅਲ ਕੰਸਟ੍ਰਕਸ਼ਨ ਕਾਊਂਸਲ ਆਫ ਓਨਟਾਰੀਓ (ਰੈਸਕੌਨ) ਵੱਲੋਂ ਦਿੱਤੇ ਗਏ ਥਾਪੜੇ ਦਾ ਵੀ ਪਾਰਟੀ ਵੱਲੋਂ ਸਵਾਗਤ ਕੀਤਾ ਗਿਆ ਹੈ।

ਡੱਗ ਫੋਰਡ ਹੀ ਅਜਿਹੇ ਆਗੂ ਹਨ ਜਿਨ੍ਹਾਂ ਕੋਲ ਸਹੀ ਤੇ ਅਸਲੀ ਪਲੈਨ ਹੈ :

· ਚੰਗੀਆਂ ਮੈਨੂਫੈਕਚਰਿੰਗ ਜੌਬਜ਼ ਨਾਲ ਓਨਟਾਰੀਓ ਦੇ ਅਰਥਚਾਰੇ ਦਾ ਪੁਨਰਨਿਰਮਾਣ ਕਰਨਾ, ਨਿੱਕੇ ਕਾਰੋਬਾਰਾਂ ਲਈ ਵਧੇਰੇ ਮਦਦ ਤੇ ਮਾਈਨਿੰਗ ਸਬੰਧੀ ਠੋਸ ਯੋਜਨਾ

· ਸਕਿੱਲਡ ਟਰੇਡਜ਼ ਵਿੱਚ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਤੇ ਅਪਰੈਟਿਸਸਿ਼ਪ ਨੂੰ ਹੱਲਾਸ਼ੇਰੀ ਦੇ ਕੇ ਵਰਕਰਾਂ ਲਈ ਕੰਮ ਕਰਨਾ, ਕਾਲਜਾਂ ਨੂੰ ਤਿੰਨ ਸਾਲਾਂ ਲਈ ਡਿਗਰੀ ਦੀ ਇਜਾਜ਼ਤ ਦੇਣ ਤੇ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕਰਨਾ

· ਹਾਈਵੇਅ 413 ਤੇ ਬ੍ਰੈਡਫੋਰਡ ਬਾਇਪਾਸ ਸਮੇਤ ਨਵੇਂ ਹਾਈਵੇਅਜ਼ ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਜਦਕਿ 401 ਈਸਟ ਵਿੱਚ ਨਿਵੇਸ਼ ਕਰਨਾ

· ਗੈਸ ਟੈਕਸ ਘਟਾ ਕੇ, ਲਾਇਸੰਸ ਪਲੇਟ ਸਟਿੱਕਰਜ਼ ਤੋਂ ਖਹਿੜਾ ਛੁਡਾ ਕੇ ਹਾਈਵੇਅਜ਼ 412 ਤੇ 418 ਉੱਤੇ ਟੋਲ ਹਟਾਅ ਕੇ ਕੀਮਤਾਂ ਘਟਾਉਣਾ

· ਹੋਰ ਨਰਸਾਂ, ਡਾਕਟਰਾਂ ਤੇ ਪਰਸਨਲ ਸਪੋਰਟ ਵਰਕਰਾਂ ਨੂੰ ਹਾਇਰ ਕਰਕੇ, ਬਹੁਤੇ ਸੀਨੀਅਰਜ਼ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਖੁੱਲ੍ਹ ਦੇ ਕੇ, ਵਧੇਰੇ ਵੈਕਸੀਨਜ਼ ਤਿਆਰ ਕਰਕੇ ਤੇ ਓਨਟਾਰੀਓ ਵਿੱਚ ਹੀ ਪੀਪੀਈ ਵਰਗੀ ਸਪਲਾਈ ਤਿਆਰ ਕਰਨਾ।

ਇਹ ਸਾਰੇ ਕੰਮ ਡੱਗ ਫੋਰਡ ਦੀ ਅਗਵਾਈ ਵਾਲੀ ਸਰਕਾਰ ਹੀ ਕਰ ਸਕਦੀ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ