Welcome to Canadian Punjabi Post
Follow us on

30

June 2022
ਪੰਜਾਬ

ਮੌੜ ਮੰਡੀ ਬਲਾਸਟ ਮਾਮਲਾ: ਉਸ ਵਕਤ ਦੇ ਮੌੜ ਥਾਣੇ ਦੇ ਮੁਖੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

May 22, 2022 11:55 PM

ਬਠਿੰਡਾ, 22 ਮਈ, (ਪੋਸਟ ਬਿਊਰੋ)- ਸਾਲ2017 ਦੀਆਂ ਵਿਧਾਨ ਸਭਾ ਚੋਣਾਂ ਹੋਣ ਵੇਲੇ ਬਠਿੰਡਾ ਜਿਲ੍ਹੇ ਦੀ ਮੌੜ ਮੰਡੀ ਵਿੱਚਓਦੋਂ ਦੇ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਸਭਾ ਲਾਗੇ ਹੋਏ ਜਬਰਦਸਤ ਬੰਬ ਧਮਾਕੇ ਦੇ ਕੇਸ ਵਿੱਚਨਵਾਂ ਮੋੜ ਆ ਗਿਆ ਹੈ। ਇਸ ਸੰਬੰਧ ਵਿੱਚ ਤਲਵੰਡੀ ਸਾਬੋ ਅਦਾਲਤ ਨੇ ਮੌੜ ਥਾਣੇ ਦੇ ਉਸ ਵਕਤ ਦੇ ਮੁੱਖ ਥਾਣਾ ਅਫਸਰ ਸ਼ਿਵ ਚੰਦ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਇਸ ਬੰਬ ਕਾਂਡ ਵਿੱਚਓਦੋਂ ਵੇਲੇ ਦੇ ਐਸਐਚਓ ਦੀ ਅਦਾਲਤ ਵਿੱਚ ਗਵਾਹੀ ਦਰਜ ਕਰਵਾਉਣ ਨਾਲ ਜੁੜਿਆ ਹੈ। ਸ਼ਿਵ ਚੰਦ ਦੀ ਡੀਐਸਪੀ ਵਜੋਂ ਤਰੱਕੀ ਹੋ ਚੁੱਕੀ ਹੈ, ਪਰ ਜਦੋਂ ਉਸ ਨੇ ਚਾਰ ਵਾਰ ਜਾਰੀ ਹੋਏ ਅਦਾਲਤੀ ਹੁਕਮਾਂ ਨੂੰ ਟਿੱਚ ਜਾਣਿਆ ਤਾਂ ਅਦਾਲਤ ਨੇ ਸਖਤ ਫੈਸਲਾ ਲਿਆ ਹੈ। ਪਤਾ ਲੱਗਾ ਹੈ ਕਿ ਜਾਂਚ ਅਧਿਕਾਰੀ ਸ਼ਿਵਚੰਦ ਨੂੰ 21 ਦਸੰਬਰ ਨੂੰ ਪੇਸ਼ ਹੋਣ ਨੂੰ ਕਿਹਾ ਗਿਆ।ਫਿਰ ਅਦਾਲਤ ਨੇ ਬੀਤੀ 14 ਫਰਵਰੀ ਤੇ 26 ਅਪਰੈਲ ਅਤੇ ਚੌਥੀ ਵਾਰ 13 ਮਈ ਨੂੰ ਗਵਾਹੀ ਲਈ ਸੱਦਿਆ, ਪਰ ਉਹ ਅਦਾਲਤਪੇਸ਼ ਨਹੀਂ ਹੋਇਆ। ਮੌੜ ਬੰਬ ਕਾਂਡ ਦੇ ਜਾਂਚ ਅਧਿਕਾਰੀ ਅਤੇ ਮੌਜੂਦਾ ਡੀਐਸਪੀ ਸ਼ਿਵ ਚੰਦ ਦੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਨੇ ਅੱਜ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਅਤੇ ਇਸ ਕੇਸ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਰੱਖੀ ਹੈ।
ਵਰਨਣ ਯੋਗ ਹੈ ਕਿ ਮੌੜ ਬੰਬ ਧਮਾਕੇ ਵਿੱਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋਈ ਸੀ।ਇਹ ਧਮਾਕਾ 31 ਜਨਵਰੀ 2017 ਨੂੰ ਹੋਇਆ ਸੀ ਤੇ ਪੁਲਿਸ ਪੰਜ ਸਾਲ ਤੋਂ ਵੱਧ ਸਮੇਂ ਪਿੱਛੋਂ ਦੋਸ਼ੀਆਂਨੂੰ ਨਹੀਂ ਲੱਭ ਸਕੀ ਅਤੇ ਨਾ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਹੈ। ਪੁਲਿਸ ਨੇ ਇਸ ਕੇਸ ਵਿੱਚ ਪਹਿਲਾਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਸੀ, ਜਿਸ ਦੇ ਪੱਲੇ ਕੁਝ ਨਹੀਂ ਪਿਆ। ਫਿਰ ਨਵੀਂ ਐਸਆਈਟੀ ਬਣੀ ਤਾਂ ਡੇਰਾ ਸਿਰਸਾ ਨਾਲ ਜੁੜੇ ਲੋਕਾਂ ਦੀ ਗ੍ਰਿਫਤਾਰੀ ਲਈ ਸੂਚਨਾ ਦੇਣ ਵਾਸਤੇ ਇਸ਼ਤਿਹਾਰ ਜਾਰੀ ਕੀਤੇ ਗਏ, ਪਰ ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮਾਂ ਦੀਆਂ ਅੱਜਤੱਕ ਦੀਆਂ ਕੋਸ਼ਿਸ਼ਾਂ ਅਸਫਲ ਹੀ ਰਹੀਆਂ ਅਤੇ ਇਹ ਬੰਬ ਧਮਾਕਾ ਭੇਦ ਬਣਿਆ ਹੋਇਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਹਾਈ ਕੋਰਟ ਨੇ ਕਿਹਾ: ਪੰਜਾਬ ਸਰਕਾਰ ਠੇਕੇ ਬੇਸ਼ੱਕ ਅਲਾਟਮੈਂਟ ਕਰ ਲਵੇ, ਅਦਾਲਤੀ ਫ਼ੈਸਲੇ ਉੱਤੇ ਨਿਰਭਰ ਕਰਨਗੇ ਪਿਛਲੇ ਸਾਲ ਤੋਂ ਵੱਧ ਬਿਜਲੀ ਸਪਲਾਈ ਨਾਲ ਪਾਵਰਕਾਮ ਨੇ ਰਿਕਾਰਡ ਬਣਾਇਆ ਜਾਅਲੀ ਦਸਤਾਵੇਜ਼ਾਂ ਨਾਲ ਜ਼ਮਾਨਤਾਂ ਕਰਵਾਉਣ ਵਾਲੇ ਕਾਬੂ ਕੇਬਲ ਅਪਰੇਟਰਾਂ ਨੇ ਪੰਜਾਬ ਸਰਕਾਰ ਨੂੰ 7.21 ਕਰੋੜ ਦਾ ਚੂਨਾ ਲਾ ਛੱਡਿਆ ਪਾਕਿਸਤਾਨੋਂ ਆਏ ਫੋਨ ਨਾਲ ਠੱਗਾਂ ਨੇ ਪੌਣੇ ਦੋ ਲੱਖ ਰੁਪਏ ਠੱਗ ਲਏ ਡਿਪਟੀ ਕਮਿਸ਼ਨਰ ਨੇ ਠੱਗ ਟ੍ਰੈਵਲ ਏਜੰਟਾਂ ਉੱਤੇ ਸਖਤੀ ਸ਼ੁਰੂ ਕੀਤੀ ਜਲੰਧਰ ਦੇ ਸਾਬਕਾ ਵਿਧਾਇਕ ਭੰਡਾਰੀ ਤੋਂ ਗੈਂਗਸਟਰ ਨੇ ਪੰਜ ਲੱਖ ਦੀ ਫਿਰੌਤੀ ਮੰਗੀ ਪਾਕਿ ਰਹਿੰਦੇ ਰਿੰਦਾ ਦੇ ਨਾਂਅ ਉੱਤੇ ਬਠਿੰਡਾ ਜੇਲ੍ਹ ਉਡਾਉਣ ਦੀ ਧਮਕੀ ਕੈਗ ਰਿਪੋਰਟ ਮੁਤਾਬਕ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਵੱਡਾ ਫਰਾਡ ਹੋਇਐ ਸਰੋਵਰ ਵਿੱਚ ਇਸ਼ਨਾਨ ਕਰਦੇ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ