Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਭਵਿੱਖ ਦੀਆਂ ਵੱਡੀਆਂ ਰਾਜਸੀ ਤਬਦੀਲੀਆਂ ਲਈ ਅਹੁਲਦਾ ਜਾਪਦਾ ਹੈ ਪੰਜਾਬ

May 22, 2022 05:27 PM

-ਜਤਿੰਦਰ ਪਨੂੰ
ਇਸ ਵਕਤ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਦੋ ਸਾਲਾਂ ਤੋਂ ਵੀ ਘੱਟ ਸਮਾ ਰਹਿ ਗਿਆ ਹੈ, ਸਾਡਾ ਪੰਜਾਬ ਅਸਲੋਂ ਨਵੇਂ ਸਿਆਸੀ ਹਾਲਾਤ ਵੱਲ ਵਧਣ ਦੀ ਝਲਕ ਦੇਂਦਾ ਜਾਪਦਾ ਹੈ। ਅਗਲੀਆਂ ਲੋਕ ਸਭਾ ਚੋਣਾਂ ਤੱਕ ਆਮ ਆਦਮੀ ਪਾਰਟੀ ਅੱਜ ਵਾਲੀ ਹੀ ਰਹੇਗੀ, ਜਾਂ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਹੋਵੇਗੀ, ਇਸ ਦੀ ਕੋਈ ਝਲਕ ਹਾਲ ਦੀ ਘੜੀ ਦਿਖਾਈ ਨਹੀਂ ਦੇ ਰਹੀ, ਪਰ ਹਾਲਾਤ ਕਦੋਂ ਕਿਹੜਾ ਵਹਿਣ ਲੱਭ ਲੈਣ, ਇਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ, ਜਦ ਕਿ ਬਾਕੀ ਸਾਰੀਆਂ ਮੁੱਖ ਸਿਆਸੀ ਧਿਰਾਂ ਵਿੱਚ ਹਾਲਾਤ ਰੰਗ ਵਟਾ ਰਹੇ ਹਨ। ਅਜੇ ਇਹ ਕਹਿਣ ਦਾ ਸਮਾਂ ਨਹੀਂ ਕਿ ਅਕਾਲੀ ਦਲ ਦੀ ਲੀਡਰਸਿ਼ਪ ਅੱਜ ਵਾਲੀ ਰਹੇਗੀ ਜਾਂ ਹੋਰ ਹੱਥਾਂ ਵਿੱਚ ਚਲੀ ਜਾਵੇਗੀ ਤੇ ਜਾਵੇਗੀ ਤਾਂ ਕਿਹੜੇ ਹੱਥਾਂ ਵਿੱਚ ਜਾਵੇਗੀ, ਪਰ ਕਾਂਗਰਸ ਤੇ ਭਾਜਪਾ ਬਾਰੇ ਬਹੁਤ ਕੁਝ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ। ਅਗਲੇ ਦੋ ਸਾਲਾਂ ਤੱਕ ਇਨ੍ਹਾਂ ਦੋਵਾਂ ਪਾਰਟੀਆਂ ਦੀ ਲੀਡਰਸਿ਼ਪ ਵਿੱਚ ਬਹੁਤ ਕੁਝ ਨਵਾਂ ਵੇਖਣ ਨੂੰ ਮਿਲ ਸਕਦਾ ਹੈ।
ਅਕਾਲੀ ਪਾਰਟੀ ਦਾ ਹਾਲ ਓਦਾਂ ਦਾ ਹੈ, ਜਿੱਦਾਂ ਦਾ ਕਾਮਰੇਡਾਂ ਦੇ ਰਾਜ ਵਾਲੇ ਰੂਸ ਵਿੱਚ ਹੁੰਦਾ ਸੀ। ਇੱਕ ਬਹੁਤ ਸੀਨੀਅਰ ਕਮਿਊਨਿਸਟ ਆਗੂ ਨੇ ਇੱਕ ਵਾਰ ਲਿਖਿਆ ਸੀ ਕਿ ਕਾਮਰੇਡ ਸਟਾਲਿਨ ਦੀ ਮੌਤ ਮਗਰੋਂ ਜਦੋਂ ਖਰੁਸ਼ਚੋਵ ਦੇ ਹੱਥ ਸਾਰੀ ਤਾਕਤ ਆਈ ਤਾਂ ਉਸ ਨੇ ਪਾਰਟੀ ਦੀ ਸੈਂਟਰਲ ਕਮੇਟੀ ਵਿੱਚ ਸਟਾਲਿਨ ਦੇ ਖਿਲਾਫ ਧੂੰਆਂਧਾਰ ਤਕਰੀਰ ਕਰ ਕੇ ਉਸ ਨੂੰ ਭੰਡਣ ਦੀ ਸਿਖਰ ਕਰ ਦਿੱਤੀ। ਭਾਸ਼ਣ ਦੌਰਾਨ ਕਿਸੇ ਨੇ ਉਸ ਨੂੰ ਇੱਕ ਚਿੱਟ ਭੇਜ ਦਿੱਤੀ ਕਿ ਅੱਜ ਤੂੰ ਉਸ ਦੇ ਖਿਲਾਫ ਬੋਲੀ ਜਾਂਦਾ ਹੈਂ, ਉਸ ਦੇ ਹੁੰਦਿਆਂ ਕਿਉਂ ਨਹੀਂ ਸੀ ਬੋਲਦਾ? ਉਸ ਨੇ ਚਿੱਟ ਪੜ੍ਹ ਕੇ ਸੁਣਾਈ ਤੇ ਉੱਚੀ ਆਵਾਜ਼ ਵਿੱਚ ਪੁੱਛਿਆ: ਆਹ ਚਿੱਟ ਕੀਹਨੇ ਭੇਜੀ ਹੈ? ਕੋਈ ਨਹੀਂ ਸੀ ਬੋਲਿਆ। ਉਸ ਨੇ ਕਿਹਾ ਕਿ ਜਿਸ ਬੰਦੇ ਨੇ ਚਿੱਟ ਭੇਜੀ ਹੈ, ਜਿਵੇਂ ਮੈਥੋਂ ਡਰਦਾ ਅੱਜ ਉਹ ਨਹੀਂ ਬੋਲ ਰਿਹਾ, ਸਟਾਲਿਨ ਦੇ ਜਿਉਂਦੇ ਜੀਅ ਮੈਂ ਵੀ ਉਸ ਅੱਗੇ ਬੋਲਦਾ ਨਹੀਂ ਸੀ ਹੁੰਦਾ, ਕਿਉਂਕਿ ਮੈਨੂੰ ਵੀ ਉਹੀ ਡਰ ਲੱਗਦਾ ਸੀ, ਜਿਹੜਾ ਅੱਜ ਤੁਹਾਨੂੰ ਲੱਗਦਾ ਹੈ। ਰੂਸ ਵਿੱਚ ਕਮਿਊਨਿਸਟ ਸਰਕਾਰ ਦਾ ਭੋਗ ਪਾਉਣ ਦੀ ਹਮਾਇਤ ਕਰਨ ਵਾਲੇ ਉਸ ਲੀਡਰ ਨੇ ਪਤਾ ਨਹੀਂ ਇਹ ਗੱਲ ਖੁਦ ਘੜ ਕੇ ਲਿਖੀ ਸੀ ਕਿ ਸੱਚ ਸੀ, ਪਰ ਅੱਜ ਦੀ ਅਕਾਲੀ ਪਾਰਟੀ ਵਿੱਚ ਵੀ ਬਹੁਤ ਸਾਰੇ ਆਗੂ ਆਸੇ-ਪਾਸੇ ਬੋਲ ਰਹੇ ਹੋਣ ਤਾਂ ਆਪਣੀ ਲੀਡਰਸਿ਼ਪ ਬਾਰੇ ਉਹ ਕੁਝ ਬੋਲੀ ਜਾਂਦੇ ਹਨ ਕਿ ਸੁਣਿਆ ਨਹੀਂ ਜਾਂਦਾ, ਪਰ ਜਦੋਂ ਜਨਤਕ ਤੌਰ ਉੱਤੇ ਬੋਲਣ ਤਾਂ ਓਸੇ ਲੀਡਰਸਿ਼ਪ ਦੇ ਨਾਂ ਨਾਲ ਏਨੇ ਸਤਿਕਾਰਤ ਅਲੰਕਾਰ ਜੋੜ ਕੇ ਬੋਲਦੇ ਹਨ ਕਿ ਉਸ ਨਾਲ ਦੀ ਲੀਡਰਸਿ਼ਪ ਹੀ ਕਿਸੇ ਕੋਲ ਨਹੀਂ ਹੋਣੀ। ਇਸ ਲਈ ਇਹ ਗੱਲ ਕਹਿਣੀ ਔਖੀ ਹੈ ਕਿ ਇਸ ਪਾਰਟੀ ਵਿੱਚ ਇਹ ਮਾਹੌਲ ਕਦੋਂ ਤੱਕ ਚੱਲੇਗਾ ਅਤੇ ਜਿਹੜੇ ਲੀਡਰ ਆਸੇ-ਪਾਸੇ ਬੋਲਦੇ ਹਨ, ਕਦੀ ਇਹੋ ਗੱਲਾਂ ਲੋਕਾਂ ਸਾਹਮਣੇ ਕਹਿਣ ਜੋਗੇ ਹੋਣਗੇ ਕਿ ਨਹੀਂ, ਇਹ ਸਿਰਫ ਉਨ੍ਹਾਂ ਨੂੰ ਪਤਾ ਹੋਵੇਗਾ।
ਦੂਸਰੇ ਪਾਸੇ ਕਾਂਗਰਸ ਦੇ ਅੱਜ ਵਾਲੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪਹਿਲਾਂ ਪਾਰਟੀ ਦੀ ਅਗਵਾਈ ਕਰ ਚੁੱਕੇ ਤਿੰਨੇ ਆਗੂ ਇਸ ਪਾਰਟੀ ਕੋਲ ਨਹੀਂ ਰਹਿ ਗਏ। ਜਿਹੜੇ ਨਵਜੋਤ ਸਿੰਘ ਸਿੱਧੂ ਤੋਂ ਪ੍ਰਧਾਨਗੀ ਛੁਡਾ ਕੇ ਰਾਜਾ ਵੜਿੰਗ ਨੂੰ ਦਿੱਤੀ ਸੀ, ਉਹ ਜੇਲ੍ਹ ਵਿੱਚ ਚਲਾ ਗਿਆ ਹੈ। ਨਵਜੋਤ ਸਿੰਘ ਸਿਧੂ ਨੂੰ ਪ੍ਰਧਾਨ ਬਣਾਉਣ ਲਈ ਸੁਨੀਲ ਜਾਖੜ ਨੂੰ ਪਾਸੇ ਧੱਕਿਆ ਗਿਆ, ਉਹ ਨਿੱਤ ਦਿਨ ਹੁੰਦੀ ਰਹਿੰਦੀ ਬੇਇੱਜ਼ਤੀ ਤੋਂ ਅੱਕ ਕੇ ਆਖਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ।ਸੁਨੀਲ ਜਾਖੜ ਦੇ ਬਾਪ ਬਲਰਾਮ ਜਾਖੜ ਨੇ ਭਾਜਪਾ ਬਣਨ ਤੋਂ ਪਹਿਲਾਂ ਜਨ ਸੰਘ ਦੇ ਸਮਿਆਂ ਤੋਂ ਇਸ ਪਾਰਟੀ ਦਾ ਲਗਾਤਾਰ ਵਿਰੋਧ ਕੀਤਾ ਹੋਇਆ ਸੀ ਅਤੇ ਫਿਰ ਅੱਧੀ ਸਦੀ ਖੁਦ ਸੁਨੀਲ ਜਾਖੜ ਨੇ ਕੀਤਾ ਸੀ। ਆਖਰ ਉਹ ਉਸ ਪਾਰਟੀ ਵਿੱਚ ਜਾਣ ਨੂੰ ਮਜਬੂਰ ਹੋ ਗਿਆ। ਜਦੋਂ ਸੁਨੀਲ ਜਾਖੜ ਖੁਦ ਪ੍ਰਧਾਨ ਬਣਿਆ ਸੀ ਤਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਕਰ ਕੇ ਪੰਜਾਬ ਕਾਂਗਰਸ ਦੀ ਪ੍ਰਧਾਨੀ ਛੱਡੀ ਸੀ, ਉਹ ਵੱਖਰੀ ਪਾਰਟੀ ਬਣਾ ਕੇ ਉਸ ਦਾ ਲੀਡਰ ਬਣ ਚੁੱਕਾ ਹੈ ਅਤੇ ਕਾਂਗਰਸ ਅਸਲੋਂ ਨਵੇਂ ਆਗੂਆਂ ਦੇ ਹੱਥ ਵਿੱਚ ਹੈ। ਜਿਹੜੇ ਲੋਕ ਅੱਜ ਇਸ ਪਾਰਟੀ ਦੀ ਅਗਵਾਈ ਸੰਭਾਲ ਰਹੇ ਹਨ, ਉਹ ਸਾਰੇ ਵੀ ਆਪਸ ਵਿੱਚ ਮਿਲ ਕੇ ਚੱਲਣ ਜੋਗੇ ਨਹੀਂ ਅਤੇ ਰੋਜ਼ ਕਿਸੇ ਨਾ ਕਿਸੇ ਥਾਂ ਬੈਠਕਾਂ ਵਿੱਚ ਉਨ੍ਹਾਂ ਦੇ ਸਮੱਰਥਕਾਂ ਦੇ ਪੱਗੋ-ਹੱਥੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਤੋਂਜਾਪਦਾ ਨਹੀਂ ਕਿ ਇਹ ਪਾਰਟੀ ਅਗਲੀਆਂ ਚੋਣਾਂ ਲਈ ਤਿਆਰੀ ਕਰਦੀ ਪਈ ਹੈ, ਸਗੋਂ ਇੰਜ ਜਾਪਦਾ ਹੈ ਕਿ ਪਾਰਟੀ ਅੰਦਰਲਾ ਆਪਸੀ ਰੱਫੜ ਅਜੇ ਹੋਰ ਚੰਦ ਚਾੜ੍ਹ ਸਕਦਾ ਹੈ ਤੇ ਹੋਰ ਦੋ ਸਾਲਾਂ ਨੂੰ ਲੋਕ ਸਭਾ ਚੋਣਾਂ ਤੱਕ ਇਹ ਹੋਰ ਦੀ ਹੋਰ ਰੰਗ ਵਿੱਚ ਦਿੱਸ ਸਕਦੀ ਹੈ। ਇਨ੍ਹਾਂ ਹਾਲਾਤ ਵਿੱਚ ਇਹ ਪਾਰਟੀ ਕਿੱਦਾਂ ਦੀ ਜਾਂ ਕਿੰਨੇ ਜੋਗੀ ਹੋਵੇਗੀ, ਹਾਲ ਦੀ ਘੜੀ ਕਹਿਣਾ ਔਖਾ ਹੈ।
ਸਭਨਾਂ ਤੋਂ ਤਿੱਖੀ ਤੋਰ ਭਾਜਪਾ ਦੀ ਕੇਂਦਰੀ ਕਮਾਂਡ ਚੱਲਦੀ ਜਾਪਦੀ ਹੈ। ਉਸ ਦੀਆਂ ਨੀਤੀਆਂ ਵਿੱਚ ਭਾਰਤੀ ਲੋਕਾਂ ਦੀ ਬਹੁ-ਗਿਣਤੀ ਦੀਆਂ ਭਾਵਨਾਵਾਂ ਦਾ ਲਾਭ ਲੈਣ ਦਾ ਕੇਂਦਰੀ ਨੁਕਤਾ ਤਾਂ ਮੌਜੂਦ ਹੈ, ਪਰਪਾਰਟੀ ਦਾ ਘੇਰਾ ਵੱਡਾ ਕਰਨ ਵਾਸਤੇ ਉਹ ਪੁਰਾਣੇ-ਪਰਖੇ ਲੀਡਰ ਮੂਹਰੇ ਲਾਈ ਜਾਣ ਦੀ ਨੀਤੀ ਨਾਲ ਬੱਝੀ ਨਹੀਂ ਰਹੀ। ਆਸਾਮ ਦਾ ਮੁੱਖ ਮੰਤਰੀ ਸਾਲ 2015 ਤੱਕ ਕਾਂਗਰਸ ਦਾ ਆਗੂ ਤੇ ਉਸ ਰਾਜ ਦਾ ਮੰਤਰੀ ਰਹਿ ਚੁੱਕਾ ਸੀ, ਅਗਲੇ ਸਾਲ ਓਥੇ ਬਣਨ ਵਾਲੀ ਭਾਜਪਾ ਦੀ ਪਹਿਲੀ ਸਰਕਾਰ ਦਾ ਮੰਤਰੀ ਬਣਿਆ ਅਤੇ ਪੰਜ ਸਾਲਾਂ ਪਿੱਛੋਂ ਭਾਜਪਾ ਵੱਲੋਂ ਮੁੱਖ ਮੰਤਰੀ ਬਣ ਗਿਆ ਸੀ। ਅਰੁਣਾਚਲ ਦਾ ਅਜੋਕਾ ਭਾਜਪਾ ਮੁੱਖ ਮੰਤਰੀ ਸਤੰਬਰ 2016 ਤੱਕ ਕਾਂਗਰਸੀ ਹੁੰਦਾ ਸੀ ਤੇ ਭਾਜਪਾ ਵਿੱਚ ਆਉਣ ਪਿੱਛੋਂਦਸੰਬਰ 2016 ਤੋਂ ਭਾਜਪਾ ਵੱਲੋਂ ਮੁੱਖ ਮੰਤਰੀ ਬਣਿਆ ਪਿਆ ਹੈ। ਕਰਨਾਟਕ ਦਾ ਅਜੋਕਾ ਭਾਜਪਾ ਮੁੱਖ ਮੰਤਰੀ ਜਨਤਾ ਦਲ ਤੋਂ ਆਇਆ ਸੀ ਤੇ ਕੁਝ ਸਮਾਂ ਮੰਤਰੀ ਰਹਿਣ ਦੇ ਬਾਅਦ ਅੱਜਕੱਲ੍ਹ ਪਾਰਟੀ ਦਾ ਮੁੱਖ ਮੰਤਰੀ ਹੈ। ਮਨੀਪੁਰ ਵਿੱਚ ਭਾਜਪਾ ਮੁੱਖ ਮੰਤਰੀ ਨਾਗਥੌਂਬਮ ਬੀਰੇਨ ਸਿੰਘ ਅਕਤੂਬਰ 2016 ਤੱਕ ਕਾਂਗਰਸ ਸਰਕਾਰ ਦਾ ਮੰਤਰੀ ਹੁੰਦਾ ਸੀ, ਭਾਜਪਾ ਵਿੱਚ ਜਾਣ ਤੋਂ ਪੰਜ ਮਹੀਨੇ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪਿੱਛੋਂ ਭਾਜਪਾ ਨੇ ਮੁੱਖ ਮੰਤਰੀ ਬਣਾ ਦਿੱਤਾ। ਮੇਘਾਲਿਆ ਵਿੱਚ ਮੁੱਖ ਮੰਤਰੀ ਕੋਨਰਾਡ ਸੰਗਮਾ ਪੁਰਾਣੇ ਕਾਂਗਰਸ ਆਗੂ ਪੂਰਨੋ ਸੰਗਮਾ ਦਾ ਪੁੱਤਰ ਹੈ, ਜਿਸ ਨੇ ਸੋਨੀਆ ਗਾਂਧੀ ਦੀ ਲੀਡਰੀ ਵਿਰੁੱਧ ਰੋਸ ਵਜੋਂ ਕਾਂਗਰਸ ਛੱਡੀ ਸੀ। ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਭਾਜਪਾ ਦਾ ਆਗੂ ਅਤੇ ਅਗਲੀ ਵਾਰਮੁੱਖ ਮੰਤਰੀ ਦਾ ਚਿਹਰਾ ਸੁਵੇਂਦੂ ਅਧਿਕਾਰੀ ਪਿਛਲੇ ਸਾਲ ਅਸੈਂਬਲੀ ਚੋਣਾਂ ਹੋਣ ਤੱਕ ਤ੍ਰਿਣਮੂਲ ਕਾਂਗਰਸ ਵਿੱਚ ਸੀ। ਸਾਫ ਹੈ ਕਿ ਭਾਜਪਾ ਨੂੰ ਕਿਸੇ ਵੀ ਨਵੇਂ ਆਏ ਲੀਡਰ ਦੇ ਰਾਜਸੀ ਪਿਛੋਕੜ ਨਾਲ ਕੋਈ ਮਤਲਬ ਨਹੀਂ ਰਿਹਾ।
ਪੰਜਾਬ ਵਿੱਚ ਭਾਜਪਾ ਅਗਲੀਆਂ ਲੋਕ ਸਭਾ ਚੋਣਾਂ ਤੱਕ ਪਾਰਟੀ ਦੀ ਮੌਜੂਦਾ ਲੀਡਰਸਿ਼ਪ ਨੂੰ ਲਾਂਭੇ ਕਰਨ ਤੇ ਉਸ ਦੀ ਥਾਂ ਧੜੱਲੇਦਾਰ ਲੀਡਰਸਿ਼ਪ ਖੜੀ ਕਰਨ ਲਈ ਚਿਰਾਂ ਤੋਂ ਕੋਸਿ਼ਸ਼ ਕਰਦੀ ਪਈ ਸੀ। ਸੁਨੀਲ ਜਾਖੜ ਦੇ ਰੂਪ ਵਿੱਚ ਉਸ ਕੋਲ ਇੱਕ ਆਗੂ ਆ ਗਿਆ ਹੈ, ਜਿਸ ਨੂੰ ਪੰਜਾਬ ਦੇ ਕਿਸੇ ਵੀ ਹੋਰ ਭਾਜਪਾ ਆਗੂ ਤੋਂ ਚੰਗੀ ਪੰਜਾਬੀ ਬੋਲਣੀ ਅਤੇ ਆਮ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਜਾਚ ਹੈ। ਇਹ ਪ੍ਰਭਾਵ ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ, ਮਦਨ ਮੋਹਨ ਮਿੱਤਲ ਤੇ ਮਨੋਰੰਜਨ ਕਾਲੀਆ ਵਰਗੇ ਸ਼ਹਿਰੀ ਖੇਤਰ ਤੋਂ ਆਏ ਆਗੂ ਨਹੀਂ ਸੀ ਬਣਾ ਸਕੇ। ਡੇਰਾ ਬਾਬਾ ਨਾਨਕ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਤਾਂ ਉਸ ਵੇਲੇ ਹੀ ਸੁਨੀਲ ਜਾਖੜ ਨੂੰ ਇਹ ਗੱਲ ਕਹਿ ਗਏ ਸਨ ਕਿ ਕਦੀ ਦਿੱਲੀ ਆਉਂਦੇ ਹੋ ਤਾਂ ਮਿਲ ਜਾਇਆ ਕਰੋ। ਕਾਂਗਰਸੀਆਂ ਨੂੰ ਜਿਹੜੀ ਸਮਝ ਨਹੀਂ ਸੀ ਪਈ, ਉਹ ਪੱਤਰਕਾਰੀ ਖੇਤਰ ਦੇ ਕਈ ਲੋਕਾਂ ਨੂੰ ਓਦੋਂ ਪੈ ਗਈ ਸੀ ਤੇ ਇੱਕ ਸੀਨੀਅਰ ਪੱਤਰਕਾਰ ਨੇ ਅਗਲੇ ਦਿਨ ਜਲੰਧਰ ਵਿੱਚ ਕਈ ਪੱਤਰਕਾਰਾਂ ਨਾਲ ਬੈਠਿਆਂ ਇਸ ਦੀ ਚਰਚਾ ਬੜੀ ਉਚੇਚ ਨਾਲ ਕੀਤੀ ਸੀ। ਹਾਲਾਤ ਸਮਝਣ ਵਿੱਚ ਕਾਂਗਰਸੀਆਂ ਦੀ ਗਲਤੀ ਆਪਣੀ ਥਾਂ, ਅਹੁਦਿਆਂ ਲਈ ਹਾਬੜ ਆਪਣੀ ਥਾਂ, ਅਸਲ ਗੱਲ ਇਹ ਹੈ ਕਿ ਭਾਜਪਾ ਪੰਜਾਬ ਦੀ ਰਾਜਨੀਤੀ ਨੂੰ ਭੁਆਂਟਣੀ ਦੇਣ ਲਈ ਲੰਮੇ ਸਮੇਂ ਤੋਂ ਕੰਮ ਕਰਦੀ ਆਈ ਹੈ। ਅੱਜ ਇਹ ਕਹਿਣ ਦੀ ਕਿਸੇ ਨੂੰ ਵੀ ਲੋੜ ਨਹੀਂ ਕਿ ਕਾਂਗਰਸ ਪਾਰਟੀ ਆਪਣੇ ਆਖਰੀ ਸਫਰ ਦੀਆਂ ਤਿਆਰੀਆਂ ਕਰਦੀ ਪਈ ਹੈ ਤੇ ਇਸ ਦੀ ਮੌਜੂਦਾ ਪ੍ਰਧਾਨ ਦੇ ਪੁੱਤਰ-ਮੋਹ ਨੇ ਇਸ ਪਾਰਟੀ ਨੂੰ ਕਾਸੇ ਜੋਗੀ ਛੱਡਣਾ ਹੀ ਨਹੀਂ, ਪਰ ਉਹਸਭ ਭੁਲਾ ਕੇ ਪੰਜਾਬ ਬਾਰੇ ਸੋਚੀਏ ਤਾਂ ਸਾਫ ਦਿੱਸਦਾ ਹੈ ਕਿ ਭਾਜਪਾ ਪਲੈਨ-2024 ਲਈ ਆਪਣੀ ਸਿਆਸੀ ਖੇਡ ਦੇ ਮੋਹਰੇ ਵਿਛਾ ਚੁੱਕੀ ਹੈ ਅਤੇ ਉਹ ਸੁਨੀਲ ਜਾਖੜ ਨੂੰ ਅੱਜ ਅੱਗੇ ਲਾਉਣ ਜਾਂ ਚਾਰ ਦਿਨ ਠਹਿਰ ਕੇ, ਅਗਲੀ ਚੋਣ ਤੱਕ ਇਸ ਪਾਰਟੀ ਦੀ ਅਗਵਾਈ ਉਸ ਆਗੂ ਦੇ ਹੱਥ ਦਿੱਤੀ ਜਾਣ ਵਾਲੀ ਹੈ, ਜਿਹੜਾ ਪਹਿਲਾਂ ਕਾਂਗਰਸ ਦੀ ਅਗਵਾਈ ਏਸੇ ਪੰਜਾਬ ਰਾਜ ਵਿੱਚ ਬਾਖੂਬੀ ਕਰ ਚੁੱਕਾ ਹੈ।
ਅਗਲੀਆਂ ਲੋਕ ਸਭਾ ਚੋਣਾਂ ਵਿੱਚ ਮਸਾਂ ਦੋ ਸਾਲ ਬਾਕੀ ਰਹਿੰਦੇ ਤੋਂ ਜਿਹੜੇ ਹਾਲਾਤ ਬਣਦੇ ਜਾਪਦੇ ਹਨ ਤੇ ਜਿੱਦਾਂ ਦੇ ਸਿਆਸੀ ਸੰਕੇਤ ਸਾਫ ਦਿੱਸਣ ਲੱਗੇ ਹਨ, ਉਸ ਬਾਰੇ ਪੰਜਾਬ ਦੀ ਇੱਕ ਵੀ ਰਾਜਸੀ ਪਾਰਟੀ ਦੇ ਲੀਡਰਾਂ ਨੂੰ ਪਤਾ ਹੋਵੇ, ਇਸ ਬਾਰੇ ਕੋਈ ਨਹੀਂ ਜਾਣਦਾ। ਅਗਲੀ ਵਾਰੀ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਵੱਡੀ ਰਾਜਸੀ ਤਬਦੀਲੀ ਲਈ ਜਿਹੜਾ ਮੈਦਾਨ ਤਿਆਰ ਹੁੰਦਾ ਪਿਆ ਹੈ, ਉਸ ਦੇ ਸਿੱਟਿਆਂ ਬਾਰੇ ਹਾਲ ਦੀ ਘੜੀ ਅਸੀਂ ਕੁਝ ਨਹੀਂ ਕਹਿ ਰਹੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’