ਇੱਕ ਲੜਕਾ ਤੇ ਲੜਕੀ ਬੀ ਐਮ ਡਬਲਿਊ ਕਾਰ ਵਿੱਚ ਡੇਟ ਉਤੇ ਗਏ..
ਲੜਕਾ, ‘‘ਮੈਂ ਅੱਜ ਤੱਕ ਤੇਰੇ ਕੋਲੋਂ ਇੱਕ ਗੱਲ ਲੁਕਾ ਰਿਹਾ ਹਾਂ।''
ਲੜਕੀ, ‘‘ਕੀ?''
ਲੜਕਾ, ‘‘ਮੈਂ ਵਿਆਹਿਆ ਹਾਂ।''
ਲੜਕੀ, ‘‘ਹਾਏ ਰੱਬਾ! ਤੂੰ ਡਰਾ ਹੀ ਦਿੱਤਾ, ਮੈਨੂੰ ਲੱਗਾ ਕਿ ਇਹ ਬੀ ਐਮ ਡਬਲਿਊ ਕਾਰ ਤੇਰੀ ਨਹੀਂ।''
********
ਮਾਸਟਰ ਜੀ, ‘‘ਇਸ ਮੁਹਾਵਰੇ ਦਾ ਅਰਥ ਦੱਸੋ ‘ਸੱਪ ਦੀ ਪੂਛ ਉਤੇ ਪੈਰ ਰੱਖਣਾ?''
ਵਿਦਿਆਰਥੀ, ‘‘ਜੀ, ਆਪਣੀ ਪਤਨੀ ਨੂੰ ਪੇਕੇ ਜਾਣ ਤੋਂ ਰੋਕਣਾ।''
********
ਅੰਕਲ (ਪੱਪੂ ਨੂੰ), ‘‘ਬੇਟਾ, ਇਹ ਪੈਰ ਉਤੇ ਪੱਟੀ ਕਿਉਂ ਬੰਨ੍ਹੀ ਹੈ?''
ਪੱਪੂ, ‘‘ਕੁਝ ਨਹੀਂ ਅੰਕਲ ਜੀ, ਬਾਈਕ ਤੋਂ ਡਿੱਗ ਪਿਆ ਸੀ ਤੇ ਸੱਟ ਲੱਗ ਗਈ।''
ਅੰਕਲ, ‘‘ਓਹੋ! ਬੇਟਾ ਕੋਈ ਦਵਾ-ਦਾਰੂ ਲਈ?''
ਪੱਪੂ, ‘‘ਹਾਂ ਅੰਕਲ, ਡਿੱਗਣ ਤੋਂ ਪਹਿਲਾਂ ਹੀ ਪੀ ਲਈ ਸੀ।''