Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਪੰਜਾਬ

ਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾ

May 18, 2022 03:03 PM

-ਸੂਬੇ ਭਰ ਦੇ 3500 ਉਮੀਦਵਾਰਾਂ ਨੇ ਡੀ.ਬੀ.ਈ.ਈ. ਅਤੇ ਪੌਲੀਟੈਕਨਿਕ ਸੰਸਥਾਵਾਂ ਤੇ ਕਾਲਜਾਂ ਰਾਹੀਂ ਸੈਸ਼ਨ ’ਚ ਭਾਗ ਲਿਆ

ਚੰਡੀਗੜ੍ਹ, 18 ਮਈ (ਪੋਸਟ ਬਿਊਰੋ): ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਅਤੇ ਕਰੀਅਰ ਦੇ ਮੌਕਿਆਂ ਬਾਰੇ ਸੇਧ ਅਤੇ ਸਲਾਹ ਦੇਣ ਦੇ ਮੱਦੇਨਜ਼ਰ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਰੋਜਗਾਰ ਉਤਪਤੀ ਵਿਭਾਗ, ਹੁਨਰ ਵਿਕਾਸ ਅਤੇ ਸਿਖਲਾਈ, ਪੰਜਾਬ ਸਰਕਾਰ ਵੱਲੋਂ ਇੱਕ ਵਿਲੱਖਣ ਪਹਿਲਕਦਮੀ “ਕੈਰੀਅਰ ਟਾਕ’’ ਕਰਵਾਇਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ ਦਾ ਦੂਜਾ ਗੇੜ “ਯੂਅਰ ਐਟੀਟਿਊਡ ਇਜ਼ ਯੂਅਰ ਸਕਸੈੱਸ” ਵਿਸ਼ੇ ’ਤੇ ਕਰਵਾਇਆ ਗਿਆ ,ਜਿਸਨੂੰ ਲਾਈਫ ਕੋਚ ਰਿਤੂ ਸਿੰਗਲ (ਟੀ.ਈ.ਡੀ.ਐਕਸ ਸਪੀਕਰ, ਲੇਖਿਕਾ, ਸਾਲ 2011 ਦੀ ਮਹਿਲਾ ਉਦਯੋਗਪਤੀ ਐਵਾਰਡ ਜੇਤੂੂ, ਮੋਟੀਵੇਸ਼ਨਲ ਸਪੀਕਰ ਅਤੇ ਉਦਯੋਗਪਤੀ) ਵਲੋਂ ਪੇਸ਼ ਕੀਤਾ ਗਿਆ ।
ਇਹ ਸਮਾਗਮ ਬੁੱਧਵਾਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਸੈਕਟਰ 17 ਸੀ, ਚੰਡੀਗੜ ਵਿਖੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀਮਤੀ ਦੀਪਤੀ ਉੱਪਲ ਅਤੇ ਡੀ.ਈ.ਜੀ.ਐਸ.ਡੀ.ਟੀ. ਦੇ ਵਧੀਕ ਮਿਸ਼ਨ ਡਾਇਰੈਕਟਰ, ਸ੍ਰੀ ਰਾਜੇਸ਼ ਤ੍ਰਿਪਾਠੀ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਾਰੇ ਜ਼ਿਲਾ ਰੋਜਗਾਰ ਅਤੇ ਉੱਦਮ ਬਿਊਰੋਜ਼, ਪੌਲੀਟੈਕਨਿਕ ਸੰਸਥਾਵਾਂ ਅਤੇ ਕਾਲਜਾਂ ਤੋਂ ਲਗਭਗ 3500 ਉਮੀਦਵਾਰਾਂ ਸੈਸ਼ਨ ਵਿੱਚ ਭਾਗ ਲਿਆ।
ਬੁਲਾਰੇ ਨੇ ਅੱਗੇ ਕਿਹਾ ਕਿ ਸਮਾਗਮ ਦਾ ਉਦੇਸ਼ ਮਾਹਿਰ ਰਾਏ ਅਤੇ ਮਦਦ ਨਾਲ ਜੀਵਨ ਪ੍ਰਤੀ ਸੁਚੱਜਾ ਰਵੱਈਆ ਅਖ਼ਤਿਆਰ ਕਰਕੇ ਆਪਣੀ ਸਮਰੱਥਾ ਵਧਾਉਣ, ਆਪਣੇ ਕੈਰੀਅਰ ਵਿੱਚ ਵੱਡੀਆਂ ਉਚਾਈਆਂ ਪ੍ਰਾਪਤ ਕਰਨ ਅਤੇ ਰੋਜ਼ਾਨਾ ਜੀਵਨ ਨੂੰ ਬਿਹਤਰ ਤਰੀਕੇ ਨਾਲ ਜਿਉਣ ਵਿੱਚ , ਪੰਜਾਬ ਦੇ ਨੌਜਵਾਨਾਂ ਦੀ ਮਦਦ ਕਰਨਾ ਸੀ। ਸਪੀਕਰ ਨੇ ਪੀ.ਜੀ.ਆਰ.ਕਾਮ. ਦੇ ਅਧਿਕਾਰਤ ਫੇਸਬੁੱਕ ਪੇਜ ਜ਼ਰੀਏ ਲਾਈਵ ਸਟ੍ਰੀਮ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਕੀਤਾ। ਬੁਲਾਰੇ ਨੇ ਦੱਸਿਆ ਕਿ ਕਿਵੇਂ ਸਹੀ ਰਵੱਈਆ ਨਾ ਸਿਰਫ ਜੀਵਨ ਪ੍ਰਤੀ ਕਿਸੇ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਫਲਤਾ ਨੂੰ ਵੀ ਨਿਰਧਾਰਤ ਕਰਦਾ ਹੈ। ਉਨਾਂ ਡਰ ਅਤੇ ਨਿਘਾਰ ਨੂੰ ਦੂਰ ਕਰਨ ਲਈ ਆਪਣਾ ਸਫਲਤਾ ਮੰਤਰ “ਹਿੰਮਤ ਕਰੋ, ਹਿੰਮਤ ਕਰੋ, ਔਰ ਹਿੰਮਤ ਕਰੋ” ਵੀ ਸਾਂਝਾ ਕੀਤਾ।

 

 

Have something to say? Post your comment
ਹੋਰ ਪੰਜਾਬ ਖ਼ਬਰਾਂ
ਦਿਨਕਰ ਗੁਪਤਾ ਕੇਂਦਰੀ ਏਜੰਸੀ ਐਨ ਆਈ ਏ ਦੇ ਮੁਖੀ ਬਣੇ ਭਗਵੰਤ ਮਾਨ ਦੇ ਆਪਣੇ ਪਿੰਡ ਸਿਰਫ ਆਪ ਦਾ ਪੋਲਿੰਗ ਬੂਥ ਲੱਗਿਆ 88 ਫੀਸਦੀ ਕਿਸਾਨਾਂ ਨੇ ਖੁਦਕੁਸ਼ੀ ਕਰਜ਼ਿਆਂ ਦੇ ਕਾਰਨ ਕੀਤੀ ਸਾਬਕਾ ਮੰਤਰੀ ਰਾਜਾ ਵੜਿੰਗ ਨਿਸ਼ਾਨੇ ਉਤੇ ਜੈਪੁਰ ਦੀ ਕੰਪਨੀ ਤੋਂ ਉਤਰ ਪ੍ਰਦੇਸ਼ ਦੇ ਮੁਕਾਬਲੇ ਪਨਬਸ ਦੀਆਂ ਬੱਸਾਂ ਉੱਤੇ ਮਹਿੰਗੀਆਂ ਬਾਡੀਆਂ ਲਵਾਈਆਂ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਪੰਜਾਬ ਦੀ ਖ਼ੁਦਮੁਖ਼ਤਾਰੀ ਦੀ ਗੱਲ ਕਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆ ਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂ ਰੇਲ ਇੰਜਣ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਫੜੇ ਗਏ ਆਈ ਏ ਐਸ ਅਫਸਰ ਸੰਜੇ ਪੋਪਲੀ ਅਤੇ ਸਾਥੀ ਦਾ ਚਾਰ ਦਿਨਾ ਪੁਲਸ ਰਿਮਾਂਡ