Welcome to Canadian Punjabi Post
Follow us on

30

June 2022
ਟੋਰਾਂਟੋ/ਜੀਟੀਏ

ਐਨਡੀਪੀ ਤੇ ਪੀਸੀ ਖੁਦ ਨੂੰ ਲੇਬਰ ਪੱਖੀ ਦੱਸਣ ਵਿੱਚ ਨਹੀਂ ਛੱਡ ਰਹੀਆਂ ਕੋਈ ਕਸਰ

May 18, 2022 12:02 AM

ਟੋਰਾਂਟੋ, 17 ਮਈ (ਪੋਸਟ ਬਿਊਰੋ) : ਮੰਗਲਵਾਰ ਨੂੰ ਡੱਗ ਫੋਰਡ ਨੇ ਯੂਨੀਅਨਾਂ ਨਾਲ ਆਪਣੇ ਸਬੰਧਾਂ ਦੀ ਗੱਲ ਕਰਦਿਆਂ ਹੋਇਆਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਲੇਬਰ ਫਰੈਂਡਲੀ ਦੱਸਿਆ । ਪਰ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਆਖਿਆ ਗਿਆ ਕਿ ਫੋਰਡ ਸਿਰਫ ਲੇਬਰ ਪੱਖੀ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਅਜਿਹਾ ਅਸਲ ਵਿੱਚ ਹੈ ਨਹੀਂ।
ਕੈਂਪੈਨ ਦੌਰਾਨ ਟੋਰੀਜ਼ ਨੂੰ ਕੰਸਟ੍ਰਕਸ਼ਨ ਯੂਨੀਅਨ ਦਾ ਸਾਥ ਮਿਲ ਗਿਆ ਜਦਕਿ ਰਵਾਇਤੀ ਤੌਰ ਉੱਤੇ ਵਰਕਰ ਫਰੈਂਡਲੀ ਐਨਡੀਪੀ ਨੂੰ ਓਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ, ਜਿਸ ਦੇ 180,000 ਵਰਕਰ ਹਨ, ਤੋਂ ਸਮਰਥਨ ਹਾਸਲ ਹੋਇਆ। ਇਸ ਦੌਰਾਨ ਇੰਟਰਨੈਸ਼ਨਲ ਯੂਨੀਅਨ ਆਫ ਪੇਂਟਰਜ਼ ਐਂਡ ਅਲਾਈਡ ਟਰੇਡਜ਼ ਤੋਂ ਸਮਰਥਨ ਹਾਸਲ ਹੋਣ ਤੋਂ ਬਾਅਦ ਫੋਰਡ ਨੇ ਆਖਿਆ ਕਿ ਇਹ ਉਹ ਲੋਕ ਹਨ ਜਿਨ੍ਹਾਂ ਵੱਲੋਂ ਓਨਟਾਰੀਓ, ਟੋਰਾਂਟੋ, ਤੇ ਸਮੁੱਚੇ ਪ੍ਰੋਵਿੰਸ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਭਾਵੇਂ ਮੌਸਮ ਕਿਹੋ ਜਿਹਾ ਹੋਵੇ ਪਰ ਇਹ ਲੋਕ ਕੰਮ ਕਰਦੇ ਰਹਿੰਦੇ ਹਨ। ਅਸੀਂ ਇਨ੍ਹਾਂ ਤੋਂ ਬਿਨਾਂ ਪ੍ਰੋਵਿੰਸ ਚਲਾਉਣ ਬਾਰੇ ਸੋਚ ਵੀ ਨਹੀਂ ਸਕਦੇ। ਸਵੇਰ ਸਮੇਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਿੱਠ ਉੱਤੇ ਹਮੇਸ਼ਾਂ ਇਨ੍ਹਾਂ ਲੋਕਾਂ ਦਾ ਥਾਪੜਾ ਰਿਹਾ ਹੈ।
ਫੋਰਡ ਵੱਲੋਂ ਖੁਦ ਨੂੰ ਯੂਨੀਅਨ ਪੱਖੀ ਦੱਸੇ ਜਾਣ ਤੋਂ ਬਾਅਦ ਐਨਡੀਪੀ ਦੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ 2019 ਵਿੱਚ ਤਨਖਾਹਾਂ ਵਿੱਚ ਵਾਧੇ ਉੱਤੇ ਰੋਕ ਲਾਏ ਜਾਣ ਲਈ ਲਿਆਂਦੇ ਬਿੱਲ ਨੂੰ ਪਾਸ ਕਰਕੇ ਫੋਰਡ ਨੇ ਆਪਣੇ ਓਪੀਐਸਈਯੂ ਤੇ ਹੋਰਨਾਂ ਲੇਬਰ ਗਰੁੱਪਸ ਦੇ ਖਿਲਾਫ ਹੋਣ ਦਾ ਸਬੂਤ ਦਿੱਤਾ ਸੀ। ਹੌਰਵਥ ਨੇ ਆਖਿਆ ਕਿ ਐਨਡੀਪੀ ਸ਼ੁਰੂ ਤੋਂ ਹੀ ਯੂਨੀਅਨਜ਼ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਆਈ ਹੈ ਤੇ ਇਸ ਲਈ ਵਰਕਰਜ਼ ਨੂੰ ਫੋਰਡ ਦੇ ਬਦਲੇ ਹੋਏ ਸੁਰ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਆਖਿਆ ਕਿ ਅਸੀਂ ਫੋਰਡ ਨੂੰ ਯੂਨੀਅਨਾਂ ਉੱਤੇ ਹਮਲਾ ਕਰਦਿਆਂ ਵੇਖਿਆ ਹੈ, ਅਸੀਂ ਉਨ੍ਹਾਂ ਨੂੰ ਵਰਕਿੰਗ ਲੋਕਾਂ ਉੱਤੇ ਹਮਲਾ ਕਰਦਿਆਂ ਵੀ ਵੇਖਿਆ ਹੈ। ਕੰਜ਼ਰਵੇਟਿਵ ਹਮੇਸ਼ਾਂ ਅਜਿਹਾ ਕਰਦੇ ਹਨ। ਪਰ ਉਨ੍ਹਾਂ ਆਖਿਆ ਕਿ ਉਹ ਜਾਣਦੀ ਹੈ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ, ਚੋਣਾਂ ਦਰਮਿਆਨ ਤੇ ਚੋਣਾਂ ਤੋਂ ਬਾਅਦ ਕਿਸ ਦੇ ਨਾਲ ਖੜ੍ਹਨਾ ਹੈ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਲਾਇਆ ਪੈਰੀ ਸਾਊਂਡ 30,000 ਆਈਲੈਂਡਜ਼ ਲੇਕ ਦਾ ਟੂਰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਟੋਰਾਂਟੋ ਹਾਈ ਪਾਰਕ ਦਾ ਟੂਰ ਲਾਇਆ ਗੁਰਦੁਆਰਾ ਸਾਹਿਬ ਦੀ ਪੰਜਵੀ ਵਰ੍ਹੇ ਗੰਢ ਸਬੰਧੀ ਸਮਾਗਮ ਕਰਵਾਏ ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਬਰਸੀ 10 ਜੁਲਾਈ ਨੂੰ ਪੀਟਰ ਟੈਬੰਸ ਨੂੰ ਚੁਣਿਆ ਗਿਆ ਓਨਟਾਰੀਓ ਐਨਡੀਪੀ ਦਾ ਅੰਤਰਿਮ ਆਗੂ ਈਟਨ ਸੈਂਟਰ ਦੇ ਬਾਹਰ ਛੁਰੇਬਾਜ਼ੀ ਵਿੱਚ ਇੱਕ ਗੰਭੀਰ ਜ਼ਖ਼ਮੀ ਗਰਮ ਗੱਡੀ ਵਿੱਚ ਬੰਦ ਰਹਿਣ ਕਾਰਨ ਬੱਚੇ ਦੀ ਹੋਈ ਮੌਤ ਹੁਣ ਸਿਰਫ 75 ਡਾਲਰ ਵਿੱਚ ਕਰਵਾਓ ਵਿਆਹ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਨ ਮਨਾਇਆ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੂਨ ਸਮਾਗ਼ਮ 'ਪਿਤਾ-ਦਿਵਸ' ਨੂੰ ਕੀਤਾ ਸਮਰਪਿਤ