Welcome to Canadian Punjabi Post
Follow us on

28

March 2024
 
ਪੰਜਾਬ

ਬੱਚੇ ਨੂੰ ਨੰਗਾ ਕਰ ਕੇ ਡੰਡਿਆਂ ਨਾਲ ਕੁੱਟਣ ਦੀ ਵੀਡੀਉ ਵਾਇਰਲ

May 17, 2022 11:50 AM

* ਨੱਕ ਨਾਲ ਲਕੀਰਾਂ ਵੀ ਕਢਵਾਈਆਂ ਗਈਆਂ


ਮਲੋਟ, 17 ਮਈ (ਪੋਸਟ ਬਿਊਰੋ)- ਅਪਣੀ ਪਤਨੀ ਦੇ ਹੁੰਦਿਆਂ ਦੂਸਰੀ ਔਰਤ ਨਾਲ ਨਾਜਾਇਜ਼ ਸਬੰਧ ਰੱਖਦੇ ਇੱਕ ਵਿਅਕਤੀ ਨੇ ਦੂਸਰੀ ਔਰਤ ਦੇ 12 ਸਾਲਾ ਬੱਚੇ ਨੂੰ ਅਲਫ ਨੰਗਾ ਕਰ ਕੇ ਡੰਡੇ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਜਨਤਕ ਹੋਣ ਪਿੱਛੋਂ ਕਾਰਵਾਈ ਹੋ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਲੋਟ ਸ਼ਹਿਰ ਦੀ ਵਸਨੀਕ ਪੀੜਤ ਔਰਤ ਦੇ ਘਰ ਅਰਸ਼ਦੀਪ ਸਿੰਘ ਦਾ ਕਾਫੀ ਸਮੇਂ ਤੋਂ ਆਉਣਾ ਜਾਣਾ ਹੈ। ਉਸ ਨਾਲ ਕਾਫ਼ੀ ਸਮਾਂ ਪਹਿਲਾਂ ਨਾਜਾਇਜ਼ ਸੰਬੰਧ ਬਣ ਗਏ ਜਿਸ ਕਾਰਨ ਉਸ ਦੇ ਭੈਣ ਭਰਾ ਅਤੇ ਪਤੀ ਉਸ ਨੂੰ ਛੱਡ ਚੁੱਕੇ ਹਨ ਤੇ ਉਹ ਅਰਸ਼ਦੀਪ ਸਿੰਘ ਦੇ ਸਹਾਰੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ। ਬੀਤੇ ਸਾਲ ਦਸੰਬਰ ਮਹੀਨੇ ਅਰਸ਼ਦੀਪ ਦਾ ਵਿਆਹ ਹੋ ਗਿਆ ਅਤੇ ਉਹ ਆਪਣੀ ਪਤਨੀ ਨੂੰ ਲੈ ਕੇ ਉਨ੍ਹਾਂ ਦੇ ਘਰ ਆਇਆ। ਇਸ ਦੌਰਾਨ ਉਸ ਦੇ 12 ਸਾਲਾ ਬੇਟੇ ਨੇ ਅਰਸ਼ਦੀਪ ਸਿੰਘ ਦੀ ਪਤਨੀ ਦੇ ਸਰੀਰ ਨੂੰ ਹੱਥ ਲਾ ਦਿੱਤਾ ਤਾਂ ਅਰਸ਼ਦੀਪ ਸਿੰਘ ਭੜਕ ਗਿਆ ਅਤੇ ਉਸ ਨੇ 7 ਮਈ ਨੂੰ ਬੱਚੇ ਨੂੰ ਅਲਫ ਨੰਗਾ ਕਰ ਕੇ ਡੰਡੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਤੇ ਨੱਕ ਨਾਲ ਲਕੀਰਾਂ ਕੱਢਣ ਲਈ ਕਿਹਾ। ਉਹ ਆਪਣੇ ਬੱਚੇ ਦੀ ਜਾਨ ਬਖ਼ਸ਼ਣ ਲਈ ਮਿੰਨਤਾਂ ਕਰਦੀ ਰਹੀ ਜਿਸ ਪਿੱਛੋਂ ਅਰਸ਼ਦੀਪ ਸਿੰਘ ਨੇ ਉਸ ਨੂੰ ਵੀ ਬੇਰਹਿਮੀ ਨਾਲ ਕੁੱਟਿਆ। ਸਰੀਰ ਤੇ ਕੁੱਟਮਾਰ ਦੇ ਨਿਸ਼ਾਨਾਂ ਨਾਲ ਦੋਹਾਂ ਦਾ ਸਰੀਰ ਨੀਲਾ ਹੋ ਗਿਆ। ਕੁੱਟਮਾਰ ਪਿੱਛੋਂ ਅਰਸ਼ਦੀਪ ਸਿੰਘ ਨੇ ਧਮਕਾਇਆ ਕਿ ਜੇ ਉਨ੍ਹਾਂ ਨੇ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਤਾਂ ਬੱਚਿਆਂ ਦੇ ਹੱਥ ਪੈਰ ਤੋੜ ਕੇ ਸ਼ਹਿਰ ਵਿੱਚ ਭੀਖ ਮੰਗਾਵਾਂਗਾ।
ਅਰਸ਼ਦੀਪ ਨੇ ਬੱਚੇ ਦੀ ਕੁੱਟਮਾਰ ਦੀ ਗੱਲ ਕਬੂਲ ਕਰ ਲਈ, ਪਰ ਇਹ ਕਿਹਾ ਕਿ ਐਨੀ ਗੱਲ ਹੈ ਨਹੀਂ ਸੀ ਜਿੰਨੀ ਵੀਡੀਓ ਵਾਇਰਲ ਕਰਕੇ ਬਣਾਈ ਜਾ ਰਹੀ ਹੈ। ਪੀੜਤ ਮਾਂ ਪੁੱਤ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਕੁੱਟਮਾਰ ਦਾ ਵੀਡੀਓ 10 ਦਿਨ ਪੁਰਾਣਾ ਹੋਣ ਦੇ ਬਾਵਜੂਦ ਬੱਚੇ ਤੇ ਔਰਤ ਦੇ ਸਰੀਰ ਤੇ ਅਜੇ ਵੀ ਸੱਟਾਂ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ