Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
 
ਭਾਰਤ

ਮਨੀ ਲਾਂਡਰਿੰਗ ਦੇ ਦੋਸ਼ `ਚ 6 ਬੰਗਲਾਦੇਸ਼ੀ ਕਾਬੂ

May 16, 2022 01:59 PM

* ਬੈਂਕ ਨਾਲ ਧੋਖਾਧੜੀ ਕਰਨ ਦੇ ਦੋਸ਼


ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ)- ਈ ਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਛੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਅਲੀ ਪਛਾਣ ਪੱਤਰ ਦੇਨਾਲ ਭਾਰਤ ਵਿੱਚ ਲੁਕ ਕੇ ਰਹਿੰਦੇ ਸਨ। ਗ੍ਰਿਫਤਾਰ ਲੋਕਾਂ ਵਿੱਚ ਗੈਂਗ ਦਾ ਸਰਗਣਾ ਪ੍ਰਸ਼ਾਂਤ ਕੁਮਾਰ ਹਲਦਰ ਵੀ ਹੈ। ਉਸ ਉੱਤੇ ਬੰਗਲਾ ਦੇਸ਼ ਵਿੱਚ ਬੈਂਕ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਪ੍ਰਸ਼ਾਂਤ ਫਰਜ਼ੀ ਨਾਂਅ ਸ਼ਿਵ ਸ਼ੰਕਰ ਹਲਦਰ ਦੀ ਵਰਤੋਂ ਕਰਦਾ ਸੀ।
ਇੰਟਰਪੋਲ ਨੇ ਪ੍ਰਸ਼ਾਂਤ ਕੁਮਾਰ ਹਲਦਰਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਜਾਂਚ ਏਜੰਸੀ ਮੁਤਾਬਕ ਉਸ ਕੋਲ ਬੰਗਲਾਦੇਸ਼ੀ ਤੇ ਭਾਰਤੀ ਪਾਸਪੋਰਟ ਹਨ। ਇਹੀ ਨਹੀਂ, ਉਸ ਨੇ ਇੱਕ ਪਾਸਪੋਰਟ ਕੈਰੇਬੀਆਈ ਦੇਸ਼ ਗ੍ਰੇਨਾਡਾ ਤੋਂ ਬਣਾਇਆ ਹੋਇਆ ਸੀ। ਸਰਗਣੇ ਦੇ ਨਾਲ ਸਵਪਨ ਮੈਤਰਾ ਉਰਫ ਸਵਪਨ ਮਿਸਤਰੀ, ਉਤਮ ਮੈਤਰਾ ਉਰਫ ਉਤਮ ਮਿਸਤਰੀ, ਇਮਾਮ ਹੁਸੈਨ ਉਰਫ ਇਮਾਨ ਹਲਦਰ, ਆਮਨਾ ਸੁਲਤਾਨਾ ਉਰਫ ਸ਼ਰਮੀ ਹਲਦਰ ਅਤੇ ਪ੍ਰਨੇਸ਼ ਕੁਮਾਰ ਹਲਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੰਗਾਲ ਵਿੱਚ ਬੰਗਲਾਦੇਸ਼ੀ ਨਾਗਰਿਕ ਪ੍ਰਸ਼ਾਂਤ ਕੁਮਾਰ ਹਲਦਰ, ਪ੍ਰੀਤਿਸ਼ ਕੁਮਾਰ ਹਲਦਰ ਅਤੇ ਉਸ ਦੇ ਭਾਈਵਾਲਾਂ ਦੇ 11 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ। ਈ ਡੀ ਮੁਤਾਬਕ ਪ੍ਰਸ਼ਾਂਤ ਕੁਮਾਰ ਹਲਦਰ ਭਾਰਤੀ ਨਾਗਰਿਕ ਵਜੋਂ ਸ਼ਿਵ ਸ਼ੰਕਰ ਹਲਦਰ ਦੇ ਨਾਂਅ ਨਾਲ ਲੁਕ ਕੇ ਰਹਿ ਰਿਹਾ ਸੀ। ਜਾਂਚ ਮੁਤਾਬਕ ਪ੍ਰਸ਼ਾਂਤ ਤੇ ਉਸ ਦੇ ਭਾਈਵਾਲਾਂ ਨੇ ਫਰਜ਼ੀਵਾੜਾ ਕਰ ਕੇ ਬੰਗਾਲ ਤੋਂ ਰਾਸ਼ਨ ਕਾਰਡ, ਵੋਟਰ ਕਾਰਡ, ਪੈਨ ਕਾਰਡ ਤੇ ਆਧਾਰ ਕਾਰਡ ਹਾਸਲ ਕੀਤਾ ਸੀ। ਦੱਸਿਆ ਗਿਆ ਹੈ ਕਿ ਇਨ੍ਹਾਂ ਨੇ ਜਾਅਲੀ ਪਛਾਣ ਪੱਤਰਾਂ ਨਾਲ ਭਾਰਤ ਵਿੱਚ ਇੱਕ ਕੰਪਨੀ ਸ਼ੁਰੂ ਕਰਨ ਦੇ ਨਾਲ ਹੀ ਬੰਗਾਲ ਵਿੱਚ ਜਾਇਦਾਦ ਵੀ ਖਰੀਦੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸਲਮਾਨ ਖਾਨ ਦੇ ਘਰ `ਤੇ ਗੋਲੀ ਚਲਾਉਣ ਦਾ ਮਾਮਲਾ: 5ਵਾਂ ਮੁਲਜ਼ਮ ਮੁਹੰਮਦ ਚੌਧਰੀ ਗ੍ਰਿਫ਼ਤਾਰ ਔਰਤ ਨੇ ਦਿੱਤਾ 4 ਬੱਚਿਆਂ ਨੂੰ ਜਨਮ, ਦੋ ਲੜਕੇ ਅਤੇ ਦੋ ਲੜਕੀਆਂ ਦਾ ਹੋਇਆ ਜਨਮ, ਸਾਰੇ ਤੰਦਰੁਸਤ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ, ਉਸ ਦਾ ਐਟਮ ਬੰਬ ਸਾਡੇ 'ਤੇ ਡਿੱਗੇਗਾ : ਫਾਰੂਕ ਅਬਦੁੱਲਾ ਰਾਂਚੀ 'ਚ ਕਈ ਥਾਵਾਂ 'ਤੇ ਈ.ਡੀ ਦੀ ਰੇਡ, 20 ਕਰੋੜ ਦੀ ਨਕਦੀ ਬਰਾਮਦ ਅਹਿਮਦਾਬਾਦ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਜਾਂਚ ਜਾਰੀ, ਪਹਿਲਾਂ ਦਿੱਲੀ ਨੂੰ ਮਿਲੀ ਸੀ ਧਮਕੀ ਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚੇ ਫੌਜ ਦੇ ਜਵਾਨ ਤੇ ਸੇਵਾਦਾਰ, ਬਰਫ ਦੇ ਢੇਰ ਪਾਸੇ ਕਰਕੇ ਬਣਾਏ ਰਾਹ ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲ