Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ
 
ਟੋਰਾਂਟੋ/ਜੀਟੀਏ

ਐਨਡੀਪੀ ਵੱਲੋਂ ਛੇ ਸਾਲਾਂ ਵਿੱਚ ਬਜਟ ਸੰਤੁਲਿਤ ਕਰਨ ਦਾ ਵਾਅਦਾ

May 15, 2022 11:57 PM

ਗੈਸ ਟੈਕਸ ਕਟੌਤੀ ਨੂੰ ਰੱਦ ਕਰੇਗੀ ਐਨਡੀਪੀ

ਓਨਟਾਰੀਓ, 15 ਮਈ (ਪੋਸਟ ਬਿਊਰੋ) : ਓਨਟਾਰੀਓ ਦੀ ਨਿਊ ਡੈਮੋਕੈ੍ਰਟਿਕ ਪਾਰਟੀ ਨੇ ਇਹ ਸਪਸ਼ਟ ਕੀਤਾ ਹੈ ਕਿ ਜੇ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਛੇ ਸਾਲ ਤੱਕ ਬਜਟ ਸੰਤੁਲਿਤ ਨਹੀਂ ਕਰਨਗੇ। ਪਰ ਪਾਰਟੀ ਦਾ ਇਹ ਵੀ ਕਹਿਣਾ ਹੈ ਕਿ ਉਹ ਗੈਸ ਟੈਕਸ ਕਟੌਤੀ ਨੂੰ ਰੱਦ ਕਰਕੇ ਕੁੱਝ ਬਚਤ ਕਰ ਸਕੇਗੀ।
ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਗੈਸ ਟੈਕਸ ਦੇ ਪ੍ਰੋਵਿੰਸ਼ੀਅਲ ਹਿੱਸੇ ਵਿੱਚ 5·7 ਸੈਂਟ ਪ੍ਰਤੀ ਲੀਟਰ,ਜੋ ਕਿ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਕੇ ਛੇ ਮਹੀਨਿਆਂ ਲਈ ਕੀਤੀ ਜਾਵੇਗੀ, ਕਟੌਤੀ ਕਰਨ ਦੇ ਫੈਸਲੇ ਨੂੰ ਉਲਟਾ ਕੇ ਐਨਡੀਪੀ ਪਹਿਲੇ ਸਾਲ ਵਿੱਚ 600 ਮਿਲੀਅਨ ਡਾਲਰ ਦੀ ਬਚਤ ਕਰਨ ਦਾ ਇਰਾਦਾ ਰੱਖਦੀ ਹੈ। ਐਨਡੀਪੀ ਦੀ ਵਿੱਤ ਕ੍ਰਿਟਿਕ ਕੈਥਰੀਨ ਫਾਈਫ ਨੇ ਐਤਵਾਰ ਨੂੰ ਪੂਰੀ ਕੌਸਟਿੰਗ ਪੇਸ਼ ਕੀਤੀ ਤੇ ਸਵੀਕਾਰਿਆ ਕਿ ਰਹਿਣ ਸਹਿਣ ਦੀ ਲਾਗਤ ਕਾਫੀ ਜਿ਼ਆਦਾ ਹੈ। ਉਨ੍ਹਾਂ ਆਖਿਆ ਕਿ ਗੈਸ ਦੀਆਂ ਕੀਮਤਾਂ ਇਸ ਸਮੇਂ 2 ਡਾਲਰ ਪ੍ਰਤੀ ਲੀਟਰ ਪਹੁੰਚ ਗਈਆਂ ਹਨ ਤੇ ਟੋਰੀਜ਼ ਵੱਲੋਂ ਆਰਜ਼ੀ ਤੌਰ ਉੱਤੇ ਕੀਤੀ ਗਈ ਕਟੌਤੀ ਅੱਖਾਂ ਪੂੰਝਣ ਵਾਲੀ ਗੱਲ ਹੈ।
ਪਾਰਟੀ ਵੱਲੋਂ ਗੈਸ ਦੀਆਂ ਕੀਮਤਾਂ ਨੂੰ ਨਿਯੰਤਰਿਤ ਕਰਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਆਖਿਆ ਕਿ ਅਸੀਂ ਲੰਮੇਂ ਸਮੇਂ ਲਈ ਗੈਸ ਦੀਆਂ ਕੀਮਤਾਂ ਘੱਟ ਕਰਨ ਲਈ ਰਣਨੀਤੀ ਤੈਅ ਕਰਨ ਤੇ ਸਥਿਰਤਾ ਲਿਆਉਣ ਲਈ ਨਵਾਂ ਹੀਲਾ ਲੱਭਣ ਦੀ ਕੋਸਿ਼ਸ਼ ਕਰ ਰਹੇ ਹਾਂ। ਐਨਡੀਪੀ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਕੰਜ਼ਰਵੇਟਿਵਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਟੌਤੀਆਂ ਕੰਜਿ਼ਊਮਰਜ਼ ਲਈ ਫਾਇਦੇਮੰਦ ਨਹੀਂ ਹੋਣਗੀਆਂ ਪਰ ਇਨ੍ਹਾਂ ਨਾਲ ਸਗੋਂ ਤੇਲ ਤੇ ਗੈਸ ਕੰਪਨੀਆਂ ਦੀ ਮਦਦ ਹੋ ਸਕਦੀ ਹੈ।
ਇਸ ਦੌਰਾਨ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਆਖਿਆ ਕਿ ਇਸ ਵਾਅਦੇ ਦਾ ਮਤਲਬ ਇਹ ਹੈ ਕਿ ਐਨਡੀਪੀ ਮੱਧ ਵਰਗ ਨੂੰ ਅਧਵਾਟੇ ਹੀ ਛੱਡ ਰਹੀ ਹੈ। ਕੰਜ਼ਰਵੇਟਿਵਾਂ ਵੱਲੋਂ ਇਸ ਕਟੌਤੀ ਦੇ ਕੀਤੇ ਵਾਅਦੇ ਨੂੰ ਲਿਬਰਲਾਂ ਵੱਲੋਂ ਰੱਦ ਨਹੀਂ ਕੀਤਾ ਜਾ ਰਿਹਾ। ਲਿਬਰਲਾਂ ਦਾ ਕਹਿਣਾ ਹੈ ਕਿ ਦੂਜੇ ਸਾਲ ਉਹ ਪੀਸੀ ਪਾਰਟੀ ਨਾਲੋਂ ਵੱਧ ਘਾਟੇ ਵਿੱਚ ਹੋ ਸਕਦੇ ਹਨ ਪਰ ਟੋਰੀਜ਼ ਵੱਲੋਂ 2027-28 ਵਿੱਚ ਬਜਟ ਸੰਤੁਲਿਤ ਕਰਨ ਦੇ ਕੀਤੇ ਵਾਅਦੇ ਨਾਲੋਂ ਇੱਕ ਸਾਲ ਪਹਿਲਾਂ ਬਜਟ ਸੰਤੁਲਿਤ ਕਰ ਲੈਣਗੇ।

 

 

 
Have something to say? Post your comment