Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਟੋਰਾਂਟੋ/ਜੀਟੀਏ

ਤਰਕਸ਼ੀਲ (ਰੈਸ਼ਨਲ) ਸੋਸਾਇਟੀ ਕਨੇਡਾ ਦੀ ਕਾਰਜਕਰਨੀ ਦੀ ਚੋਣ

May 13, 2022 10:50 AM

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਐਤਵਾਰ , ਕਨੇਡਾ ਭਰ ਵਿਚੋਂ ਵੱਖ ਵੱਖ ਪ੍ਰੋਵਿੰਸਸਾਂ ਦੀਆਂ ਤਰਕਸ਼ੀਲ ਸੋਸਾਇਟੀਆਂ ਦੇ ਭੇਜੇ ਨੁਮਾਂਇੰਦਿਆਂ ਨੇ ਜੂਮ ਮੀਟਿੰਗ ਕੀਤੀ ਜਿਸ ਵਿਚ ਸੁਸਾਇਟੀ ਦੇ ਬਣਾਏ ਐਲਾਨ ਨਾਮੇ ਅਤੇ ਸਵਿੰਧਾਨ ਨੂੰ ਬਰੀਕੀ ਨਾਲ ਵਿਚਾਰਨ ੳਪਰੰਤ ਅਗਲੇ ਦੋ ਸਾਲਾਂ ਲਈ ਸਰਵਸੰਮਤੀ ਨਾਲ ਕਾਰਜਕਰਨੀ ਦੀ ਚੋਣ ਕੀਤੀ ਗਈ। ਕਾਰਜਕਰਨੀ ਵਿਚੋਂ ਵੈਨਕੂਵਰ ਤੋਂ ਬਾਈ ਅਵਤਾਰ ਗਿੱਲ ਪ੍ਰਧਾਨ ਅਤੇ ਜਗਰੂਪ ਧਾਲੀਵਾਲ ਵਿੱਤ ਸਕੱਤਰ, ਟਰੋਂਟੋ ਤੋਂ ਬਲਵਿੰਦਰ ਬਰਨਾਲਾ ਮੀਤ ਪ੍ਰਧਾਨ, ਬਲਦੇਵ ਰਹਿਪਾ ਜਨਰਲ ਸਕੱਤਰ ਅਤੇ ਡਾਕਟਰ ਬਲਜਿੰਦਰ ਸੇਖੋਂ ਮੀਡੀਆ ਅਤੇ ਐਜੂਕੇਸ਼ਨ ਸਕੱਤਰ ਚੁਣੇ ਗਏ। ਇਸ ਤੋਂ ਇਲਾਵਾ ਕਾਰਜਕਰਨੀ ਵਿੱਚ ਟੋਰਾਂਟੋ ਤੋਂ ਨਵਕਿਰਨ ਸਿੱਧੂ ਅਤੇ ਵੈਨਕੂਵਰ ਤੋਂ ਪ੍ਰਮਿੰਦਰ ਸਵੈਚ ਮੈਂਬਰ ਹੋਣਗੇ। ਕੈਲਗਰੀ ਤੋਂ ਗੋਪਾਲ ਸਿੰਘ ਕਾਓਂਕੇ ਅਤੇ ਗੁਰਨਾਮ ਸਿੰਘ ਮਾਨ, ਵਿਨੀਪੈਗ ਤੋ ਜਸਵੀਰ ਕੌਰ ਮੰਗੂਵਾਲ/ ਰਾਜ ਬਲਵਿੰਦਰ ਸਿੰਘ ਨਿਮੰਤਰਤ ਮੈਂਬਰ ਹੋਣਗੇ। ਸਵਿੰਧਾਨ ਅਨੁਸਾਰ ਕੈਲਗਰੀ ਯੁਨਿਟ ਦੀ ਚੋਣ ਦੇ 6 ਮਹੀਨੇ ਪੂਰੇ ਹੋ ਜਾਣ ਤੇ ਉਹ ਪੱਕੇ ਤੌਰ ਤੇ ਕਾਰਜਕਰਨੀ ਦੇ ਮੈਂਬਰ ਬਣ ਜਾਣਗੇ। ਕਨੇਡਾ ਭਰ ਵਿਚ ਹੋਰ ਸ਼ਹਿਰਾਂ ਵਿਚ ਵੀ ਸੁਸਾਇਟੀ ਦੇ ਯੁਨਿਟ ਉਸਾਰੇ ਜਾ ਰਹੇ ਹਨ, ਜੋ ਬਾਅਦ ਵਿਚ ਸੁਸਾਇਟੀ ਦਾ ਹਿੱਸਾ ਬਣਦੇ ਰਹਿਣਗੇ। ਕਨੇਡਾ ਪੱਧਰ ਤੇ ਸੁਸਾਇਟੀ ਦਾ ਗੱਠਨ, ਲੰਬੇ ਸਮੇਂ ਤੋਂ ਕਨੇਡਾ ਭਰ ਵਿਚ ਸਰਗਰਮ ਜਥੇਬੰਦੀਆਂ ਦੇ ਨੁਮਾਂਇੰਦਿਆਂ ਦੀਆਂ ਬੀਤੇ ਕਈ ਮਹੀਨਿਆਂ ਤੋਂ ਇਸ ਮਨੋਰਥ ਲਈ ਚੱਲ ਰਹੀਆਂ ਕੋਸਿ਼ਸ਼ਾਂ ਦਾ ਨਤੀਜਾ ਹੈ, ਜਿਸ ਦੌਰਾਨ ਕਿਨੀਆਂ ਹੀ ਜੂੰਮ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਟੋਰਾਂਟੋ, ਵੈਨਕੂਵਰ, ਵਿਨੀਪੈਗ, ਐਡਮਿੰਟਨ, ਕੈਲਗਰੀ ਆਦਿ ਤੋਂ ਚੁਣੇ ਨੁਮਾਂਇਦੇ ਹਿੱਸਾ ਲੈਂਦੇ ਰਹੇ।
ਤਰਕਸ਼ੀਲ ਸੁਸਾਇਟੀ ਦੀਆਂ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚਲੀਆਂ ਇਕਾਈਆਂ ਵਿਗਿਆਨਕ ਸਮਝ ਦੇ ਪ੍ਸਾਰੇ ਲਈ ਆਪ੍ਣੀ ਸਮਰੁੱਥਾ ਅਨੁਸਾਰ ਕੰਮ ਕਰਦੀਆਂ ਹੋਈਆਂ ਪਖੰਡੀ ਸਾਧਾਂ-ਸੰਤਾਂ,ਵਹਿਮ-ਭਰਮ ਫੈਲਾਉਂਦੇ ਪੀਰਾਂ ਫਕੀਰਾਂ ਅਤੇ ਧਰਮ ਦੇ ਠੇਕੇਦਾਰਾਂ ਆਦਿ ਵੁੱਲੋਂ ਫੈਲਾਏ ਜਾ ਰਹੇ ਅੰਧਵਿਸ਼ਵਾਸਾਂ ਦਾ ਪਰਦਾ ਫਾਸ਼ ਕਰਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਮਿਹਨਤਕਸ਼ ਜਮਾਤ ਦੀ ਹੋ ਰਹੀ ਲੁੱਟ ਬਾਰੇ ਅਤੇ ਪੈਦਾਵਾਰ ਦੀ ਉਚਿੱਤ ਵੰਡ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ, ਪੈਦਾਵਾਰ ਦੀ ਤਰਕ ਸੰਗਤ ਵੰਡ ਲਈ ਹੋ ਰਹੇ ਸੰਘਰਸ਼ਾਂ ਵਿਚ ਅਪਣਾ ਸਹਿਯੋਗ ਦਿੰਦੀਆਂ ਰਹਿਣਗੀਆਂ।
ਮੀਟਿੰਗ ਦਾ ਸੰਚਾਲਨ ਨਵਕਿਰਨ ਸਿੱਧੂ ਨੇ ਬਾਖੂਭੀ ਕੀਤਾ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ ਜਾਂ ਨਵੀਆਂ ਇਕਾਈਆਂ ਦੇ ਗੱਠਨ ਲਈ, ਬਰੈਂਪਟਨ ਵਿਚ ਬਲਦੇਵ ਰਹਿਪਾ (416 881 7202) ਅਤੇ ਵੈਨਕੂਵਰ ਵਿਚ ਬਾਈ ਅਵਤਾਰ ਗਿੱਲ (604 728 7011) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ