Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਪੁਲਸ ਨੇ ਕੁਝ ਘੰਟਿਆਂ ਵਿੱਚ ਹੀ ਕਤਲ ਦਾ ਮਾਮਲਾ ਟਰੇਸ ਕਰ ਲਿਆ

May 13, 2022 01:57 AM

ਕਪੂਰਥਲਾ, 12 ਮਈ (ਪੋਸਟ ਬਿਊਰੋ)- ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 10 ਮਈ ਦੀ ਰਾਤ ਨੂੰ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਵਿੱਚ ਹੋਏ ਕਤਲ ਕੇਸ ਨੂੰ ਕੁਝ ਘੰਟਿਆਂ ਵਿੱਚ ਟਰੇਸ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਇਸ ਤੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਰਵੀ ਵਾਸੀ ਨਵੀਂ ਦਿੱਲੀ ਅਤੇ ਮੌਜੂਦਾ ਵਾਸੀ ਕਪੂਰਥਲਾ ਨੇ ਦਸਿਆ ਕਿ 10 ਮਈ ਨੂੰ ਸ਼ਾਮ ਪੰਜ ਵਜੇ ਉਹ ਸਮੇਤ ਅਨਿਲ ਵਾਸੀ ਦਿੱਲੀ ਅਤੇ ਪਾਲ ਸਿੰਘ, ਉਸ ਦੇ ਜੀਜੇ ਸੁਖਵੀਰ ਸਿੰਘ, ਜੋ ਰੇਲਵੇ ਵਿੱਚ ਠੇਕੇਦਾਰ ਹੈ, ਦੇ ਘਰ ਗਏ ਅਤੇ ਖਾਣਾ ਖਾ ਕੇ ਰਾਤ 11.00 ਵਜੇ ਵਾਪਸ ਆ ਗਏ, ਉਸ ਦਾ ਜੀਜਾ ਵੀ ਉਨ੍ਹਾਂ ਨਾਲ ਆ ਗਿਆ। ਜਦੋਂ ਉਹ ਆਪਣੇ ਜੀਜੇ ਨੂੰ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਵਿੱਚ ਛੱਡਣ ਗਏ ਤਾਂ ਅਨਿਲ ਨੇ ਉਨ੍ਹਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਜਿਸ ਉੱਤੇ ਰਵੀ ਨੇ ਉਸ ਨੂੰ ਪੰਜ ਸੌ ਰੁਪਏ ਦਿੱਤੇ, ਪਰ ਅਨਿਲ ਨੇ ਹੋਰ ਮੰਗੇ ਤਾਂ ਰਵੀ ਦੇ ਜੀਜੇ ਸੁਖਵੀਰ ਨੇ ਕਿਹਾ ਕਿ ਕੱਲ੍ਹ ਹੋਰ ਪੈਸੇ ਲੈ ਲਈਂ, ਪਰ ਅਨਿਲ ਨਾ ਮੰਨਿਆ ਤੇ ਉਨ੍ਹਾਂ ਨਾਲ ਹੱਥੋਪਾਈ ਹੋ ਗਿਆ। ਇਸ ਤੋਂ ਬਾਅਦ ਉਹ ਸਾਰੇ ਉਥੋਂ ਚਲੇ ਗਏ ਤੇ ਰਵੀ ਦਾ ਜੀਜਾ ਰੇਲਵੇ ਸਟੇਸ਼ਨ ਦੇ ਕੁਆਰਟਰਾਂ ਵਿੱਚ ਜਾ ਕੇ ਸੌਂ ਗਿਆ। ਰਵੀ ਆਪਣੇ ਕਾਮਿਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਕਪੂਰਥਲਾ ਉੱਤੇ ਕੰਮ ਕਰਨ ਚਲਾ ਗਿਆ।ਇਸ ਤੋਂ ਬਾਅਦ ਰਵੀ ਨੂੰ ਫੋਨ ਆਇਆ ਕਿ ਉਸ ਦੇ ਜੀਜੇ ਨੂੰ ਕਿਸੇ ਨੇ ਕਤਲ ਕਰ ਦਿੱਤਾ ਹੈ ਤੇ ਲਾਸ਼ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਅੱਗੇ ਸੁੱਟੀ ਹੈ। ਰਵੀ ਮੌਕੇ ਉੱਤੇ ਗਿਆ ਤਾਂ ਉਸ ਦੇ ਜੀਜੇ ਸੁਖਵੀਰ ਦੀ ਲਾਸ਼ ਖੂਨ ਨਾਲ ਲੱਥਪੱਥ ਰੇਲਵੇ ਸਟੇਸ਼ਨ ਕਪੂਰਥਲਾ ਦੇ ਸਰਕਾਰੀ ਕੁਆਰਟਰਾਂ ਦੇ ਬਾਹਰ ਪਈ ਸੀ ਜਿਸ ਦਾ ਅਨਿਲ ਨੇ ਕਤਲ ਕਰ ਦਿੱਤਾ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਵਿਚ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਧਨਿਸ਼ਠਾ ਛਾਬੜਾ ਨੇ ਮਾਸਟਰ ਸਪੈਲਰ ਮੁਕਾਬਲਾ ਜਿੱਤਿਆ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦਾ ਰਾਜਗੁਰੂ ਨਗਰ ਵਿਖੇ ਫੁੱਲਾਂ ਦੀ ਵਰਖਾ ਨਾਲ ਬਾਵਾ, ਜੱਸੋਵਾਲ ਅਤੇ ਜੰਗੀ ਨੇ ਕੀਤਾ ਸਵਾਗਤ 'ਜਾਗ ਭੈਣੇ ਜਾਗ' ਮੁਹਿੰਮ ਤਹਿਤ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਪਿੰਡਾਂ ਦੀਆਂ ਔਰਤਾਂ ਨੂੰ ਦੱਸੇਗਾ ਵੋਟ ਦੀ ਮਹੱਤਤਾ ਅਕਾਲੀ ਦਲ ਪੰਜਾਬ ਵਿਚੋਂ ਗੈਂਗਸਟਰ ਤੇ ਨਸ਼ੇ ਖਤਮ ਕਰ ਕੇ ਪੰਜਾਬ ਵਿਚ ਨਿਵੇਸ਼ਕਾਂ ਲਈ ਢੁੱਕਵੇਂ ਮਾਹੌਲ ਦੀ ਸਿਰਜਣਾ ਕਰੇਗਾ : ਸੁਖਬੀਰ ਸਿੰਘ ਬਾਦਲ ਜਗਰਾਉਂ 'ਚ ਬਾਇਓ ਗੈਸ ਫੈਕਟਰੀ ਲਗਾਉਣ ਖਿਲਾਫ ਲੋਕਾਂ ਦਾ ਵਿਰੋਧ, ਅਧਿਕਾਰੀਆਂ ਨੂੰ ਕੀਤੀ ਨਿਰਮਾਣ ਰੋਕਣ ਦੀ ਮੰਗ ਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਪੂਰਨ ਤੌਰ `ਤੇ ਪਾਬੰਦੀ ਮਜ਼ਦੂਰ ਦਿਵਸ ਮੌਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੁਨੇਹਾ