ਚੰਡੀਗੜ੍ਹ, 12 ਮਈ (ਪੋਸਟ ਬਿਊਰੋ): ਚੋਣ ਕਮਿਸ਼ਨ ਨੇ 10 ਜੂਨ ਨੂੰ 15 ਰਾਜਾਂ ਤੋਂ ਖਾਲੀ ਹੋਈਆਂ ਰਾਜ ਸਭਾ ਦੀਆਂ 57 ਖਾਲੀ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜਿਸ 'ਚ 11 ਸੀਟਾਂ ਯੂਪੀ ਤੋਂ, 6 ਮਹਾਰਾਸ਼ਟਰ ਤੋਂ ਪੰਜਾਬ ਤੋਂ 2 ਸੀਟਾਂ ਹਨ।
ਜਿਸ ਤਹਿਤ ਰਾਜ ਸਭਾ ਲਈ 24 ਮਈ ਤੋਂ 31 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ ਨਾਮ ਵਾਪਸੀ ਦੀ ਆਖਿਰੀ ਮਿਤੀ 3 ਜੂਨ ਹੈ। ਇਸ ਤੋਂ ਬਾਅਦ ਵੋਟਿੰਗ 10 ਜੂਨ ਨੂੰ ਹੋਵੇਗੀ।