Welcome to Canadian Punjabi Post
Follow us on

10

June 2023
ਬ੍ਰੈਕਿੰਗ ਖ਼ਬਰਾਂ :
ਪੀ.ਆਰ.ਟੀ.ਸੀ. ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਨੇ ਦਿੱਤਾ ਚੈੱਕ, ਲਾਕਡਾਊਨ ਸਮੇਂ ਹਜ਼ੂਰ ਸਾਹਿਬ ਤੋਂ ਆਉਂਦੇ ਮਨਜੀਤ ਸਿੰਘ ਦੀ ਹੋਈ ਸੀ ਮੌਤਮੁੱਖ ਮੰਤਰੀ ਗਭਵੰਤ ਮਾਨ ਨੇ ਕਿਹਾ: ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਵਿਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨੇ ਪ੍ਰੀਖਿਆ ਸੁਧਾਰਾਂ ਨੂੰ ਕੀਤਾ ਲਾਗੂਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਤੋਂ ਰੂਪਨਗਰ ਪੁਲਿਸ ਨੇ 4 ਪਿਸਤੌਲਾਂ ਕੀਤੀਆਂ ਬਰਾਮਦਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਨੇੜੇ ਅਤਿ ਸੁਰੱਖਿਅਤ ਡਿਜ਼ੀਟਲ ਜੇਲ੍ਹ ਬਣਾਉਣ ਦਾ ਐਲਾਨਪਟਿਆਲਾ ਵਿੱਚ ਬਾਲ ਮਜ਼ਦੂਰੀ ਖਿਲਾਫ ਸਫਲ ਛਾਪੇਮਾਰੀਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ ਬਰਾਮਦਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ ਇੰਸਪੈਕਟਰ 35,000 ਰੁਪਏ ਰਿਸ਼ਵਤ ਲੈਂਦਾ ਕਾਬੂ
 
ਨਜਰਰੀਆ

ਸਿਆਸੀ ਮੰਝਧਾਰ ਵਿੱਚ ਫਸਿਆ ਵਿਸ਼ਵ

May 12, 2022 01:31 AM

-ਦਰਬਾਰਾ ਸਿੰਘ ਕਾਹਲੋਂ
ਵਿਸ਼ਵ ਉੱਤੇ ਜੇ ਗਹੁ ਨਾਲ ਝਾਤ ਮਾਰੀ ਜਾਵੇ ਤਾਂ ਵੱਖ-ਵੱਖ ਮਹਾਦੀਪਾਂ ਵਿੱਚ ਵੱਸੇ ਦੇਸ਼ਾਂ ਅੰਦਰ ਵੱਡੀਆਂ ਰਾਜਸੀ ਵਿਚਾਰਧਾਰਕ, ਆਰਥਿਕ ਅਤੇ ਖੇਤਰੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਉਥਲ-ਪੁਥਲ ਪੂਰੇ ਵਿਸ਼ਵ ਅੰਦਰ ਜਵਾਰਭਾਟਿਆਂ ਵਾਂਗ ਹਲਚਲ ਮਚ ਰਹੀ ਹੈ। ਕਈ ਥਾਈਂ ਸੱਜੇ-ਪੱਖੀ ਤੇ ਕਈ ਥਾਂਈਂ ਖੱਬੇ ਪੱਖੀ ਸ਼ਕਤੀਆਂ ਸੱਤਾ ਉੱਤੇ ਕਾਬਜ਼ ਹੁੰਦੀਆਂ ਵੇਖੀਆਂ ਗਈਆਂ ਹਨ। ਵਿਸ਼ਵ ਦੇ ਵੱਡੇ-ਵੱਡੇ ਦੇਸ਼ ਸਥਾਪਤ ਨਿਜ਼ਾਮ ਦੀਆਂ ਨਾਕਾਮੀਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹਨ। ਇਨ੍ਹਾਂ ਵਿੱਚ ਅਮਰੀਕਾ, ਰੂਸ, ਭਾਰਤ, ਬ੍ਰਿਟੇਨ ਆਦਿ ਦੇਸ਼ ਸ਼ਾਮਲ ਹਨ। ਕੋਰੋਨਾ-19 ਮਹਾਮਾਰੀ ਦੇ ਬਾਵਜੂਦ ਇਹ ਤਬਦੀਲੀਆਂ ਵੇਖਣ ਨੂੰ ਮਿਲਣ ਰਹੀਆਂ ਹਨ।
ਯੂਰਪ ਦੇ ਕਈ ਦੇਸ਼, ਮੁਸਲਿਮ ਤੇ ਅਫਰੀਕਨ ਦੇਸ਼ਾਂ ਤੋਂ ਵੱਡੇ ਪਰਵਾਸ ਤੋਂ ਅਵਾਜ਼ਾਰ ਵਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਸਪੇਨ, ਫਰਾਂਸ, ਪੋਲੈਂਡ, ਹੰਗਰੀ, ਗਰੀਸ, ਇਟਲੀ, ਪੁਰਤਗਾਲ ਆਦਿ ਸ਼ਾਮਲ ਹਨ। ਤਾਜ਼ਾ ਰੂਸ-ਯੂਕਰੇਨ ਯੁੱਧ ਨੇ ਤਰਥਲੀ ਮਚਾ ਰੱਖੀ ਹੈ। ਅਜੋਕੀਆਂ ਤਬਦੀਲੀਆਂ 17 ਦਸੰਬਰ 2010 ਨੂੰ ਫੁਨੇਸ਼ੀਆਤੋਂ ਉਠੀ ਅਰਬ ‘ਬਹਾਰ ਲਹਿਰ’, ਜਿਸ ਨੇ ਕਰੀਬ 10 ਸਾਲ ਅਰਬ ਖਿੱਤੇ ਦੇ ਵੱਖ-ਵੱਖ ਦੇਸ਼ਾਂ ਜਿਵੇਂ ਟਿਊਨੇਸ਼ੀਆ, ਯਮਨ, ਮਿਸਰ, ਬਹਿਰੀਨ, ਲੀਬੀਆ, ਸੀਰੀਆ, ਜਾਰਡਨ, ਅਲਜੀਰੀਆ, ਮੋਰਾਕੋ, ਓਮਾਨ ਅਤੇ ਸੁਡਾਨ ਆਦਿ ਵਿੱਚ ਵੱਡੀ ਹਲਚਲ ਮਚਾਈ ਸੀ, ਮਿਸਰ ਵਿੱਚ ਰਾਸ਼ਟਰਪਤੀ ਹੋਸਨੀ ਮੁਬਾਰਕ, ਲੀਬੀਆ ਵਿੱਚ ਕਰਨਲ ਗੱਦਾਫੀ, ਟਿਊਨੇਸ਼ੀਆ ਵਿੱਚ ਰਾਸ਼ਟਰਪਤੀ ਜਾਈਨ ਅਲ-ਅਬਦੀਨ ਬੇਨ ਅਲੀ ਦੇ ਸ਼ਾਸਨ ਉਲਟਾ ਦਿੱਤੇ ਸਨ। ਰੂਸ ਮਦਦ ਨਾ ਕਰਦਾ ਤਾਂ ਸੀਰੀਆ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਤਖਤ ਪਲਟ ਜਾਣਾ ਸੀ। ਬਹੁਤ ਸਾਰੇ ਦੇਸ਼ਾਂ ਨੇ ਅਰਬ ਬਹਾਰ ਲਹਿਰ ਦੀਆਂ ਮੰਗਾਂ ਮੰਨ ਕੇ ਆਪਣਾ ਨਿਜ਼ਾਮ ਬਚਾਅ ਲਿਆ। ਲਗਭਗ 10 ਸਾਲ ਚੱਲੀ ਇਸ ਲਹਿਰ ਕਾਰਨ ਅਰਬ ਦੇਸ਼ਾਂ ਦੇ 61,000 ਲੋਕ ਮਾਰੇ ਗਏ। ਇਹ ਲਹਿਰ ਏਕਾਧਿਕਾਰ ਤਾਨਾਸ਼ਾਹ, ਮਨੁੱਖੀ ਹੱਕਾਂ ਦੇ ਖਾਤਮੇ, ਬੇਰੁਜ਼ਗਾਰੀ, ਗੁਰਬਤ, ਭਿ੍ਰਸ਼ਟਾਚਾਰ, ਲੋਕਸ਼ਾਹੀ ਤੇ ਚੋਣ ਪ੍ਰਕਿਰਿਆ ਨੂੰ ਦਬਾਉਣ ਵਿਰੁੱਧ ਉਠੀ ਸੀ। ਲੋਕ ਤਾਨਾਸ਼ਾਹ-ਏਕਾਧਿਕਾਰਵਾਦ ਸ਼ਾਸਕਾਂ ਦੀ ਥਾਂ ਲੋਕਤੰਤਰੀ ਪ੍ਰਬੰਧ ਲਾਗੂ ਕਰਾਉਣਾ ਚਾਹੁੰਦੇ ਸਨ, ਪਰ ਅਰਬ ਸਭਿਆਚਾਰ, ਏਕਾਧਿਕਾਰ ਸ਼ਕਤੀਆਂ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਹਿਰ ਦੇ ਪੈਰ ਪੱਕੇ ਨਹੀਂ ਹੋਣ ਦਿੱਤੇ, ਪਰ ਇਹ ਅਜੇ ਵੀ ਜਨਤਾ ਦੇ ਦਿਲਾਂ ਵਿੱਚ ਵੱਸੀ ਹੋਈ ਹੈ।
ਲਾਤੀਨੀ ਅਮਰੀਕਾ ਵਿੱਚ ਵੱਡੀ ਜਨਤਕ ਹਮਾਇਤ ਤੇ ਵਿਚਾਰਧਾਰਕ ਜਾਗ੍ਰਿਤੀ ਕਰਨ ਖੱਬੇ ਪੱਖੀਆਂ ਵੱਲੋਂ ਸੱਜ-ਪਿਛਾਕੜੀ ਅਮਰੀਕੀ ਪੱਖੀਆਂ ਦੇ ਰਾਜਪਲਟੇ ਧੜਾਧੜ ਜਰੀ ਹਨ। ਕਿਊਬਾ ਦੇ ਲੰਬਾ ਚਿਰ ਕਮਿਊਨਿਸਟ ਸ਼ਾਸਕ ਰਹੇ ਫੀਡਲ ਕਾਸਟਰੋ, ਇਨਕਲਾਬੀ ਯੋਧੇ ਚੀ ਗਵੇਰਾ, ਚਿੱਲੀ ਦੇ ਮਰਹੂਮ ਰਾਸ਼ਟਰਪਤੀ ਸਲਵਾਡੋਰ ਅਲੈਂਡੇ ਆਦਿ ਵੱਲੋਂ ਪੈਦਾ ਵਿਚਾਰਧਾਰਕ ਤੇ ਇਨਕਲਾਬੀ ਸੰਘਰਸ਼ ਦੇ ਬੀਜ ਲਗਾਤਾਰ ਫੁੱਟਦੇ ਹਨ। ਚਿੱਲੀ ਦੇ ਖੱਬੇ ਪੱਖੀ ਪ੍ਰਧਾਨ ਮੰਤਰੀ ਗੈਬਰੀਲ ਬੋਰਿਸ ਦੀ ਜਿੱਤ ਨੇ ਮੈਕਸੀਕੋ, ਅਰਜਨਟਾਈਨਾ, ਬੋਲੀਵੀਆ, ਪੇਰੂ ਅਤੇ ਹੌਂਡੂਰਸ ਆਦਿ ਵਿੱਚ ਖੱਬੇ ਪੱਖੀਆਂ ਦਾ ਕਬਜ਼ਾਪੱਕਾ ਕੀਤਾ ਹੈ। ਬਰਾਜ਼ੀਲ ਅੰਦਰ ਸਾਬਕਾ ਰਾਸ਼ਟਰਪਤੀ ਲੂਲਾ ਡੀ ਸਿਲਵਾ ਇਸ ਸਾਲ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਕੱਟੜਵਾਦੀ ਸੱਜੇ ਪੱਖੀ ਰਾਸ਼ਟਪਤੀ ਜਾਇਰ ਬਹਾਲਸੋਨਾਰੋ, ਜਿਸ ਨੂੰ ‘ਬਰਾਜੀਲ ਡੋਨਾਲਡ ਟਰੰਪ’ ਕਿਹਾ ਜਾਂਦਾ ਹੈ, ਦਾ ਤਖਤਾ ਪਲਟ ਦੇਵੇਗਾ, ਇੰਝ ਪ੍ਰਤੱਖ ਪ੍ਰਤੀਤ ਹੁੰਦਾ ਹੈ। ਬਰਾਜ਼ੀਲ ਸਣੇ ਲਾਤੀਨੀ ਅਮਰੀਕਾ ਵਿੱਚ ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਭੁੱਖਮਰੀ, ਗਰੀਬ ਤੇ ਅਮੀਰ ਲੋਕਾਂ ਦੇ ਰਹਿਣ-ਸਹਿਣ ਵਿੱਚ ਪੈਦਾ ਹੋ ਰਹੇ ਵੱਡੇ ਪਾੜੇ, ਲੋਕਾਂ ਤੇ ਪੁਲਸ ਤੇ ਫੌਜੀ ਬਲਾਂ ਦੇ ਵਧਦੇ ਦਬਾਅ, ਜਨਤਕ ਅਧਿਕਾਰਾਂ ਅਤੇ ਆਜ਼ਾਦੀਆਂ ਦੇ ਘਾਣ ਕਾਰਨ ਖੱਬੇ ਪੱਖੀ ਸ਼ਕਤੀਆਂ ਦੀ ਹਮਾਇਤ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕਾ ਖੁਦ ਇਸ ਸਮੇਂ ਆਰਥਿਕ ਮੰਦਹਾਲੀ, ਨਸਲੀ ਹਿੰਸਾ, ਰਾਜਸੀ ਟਕਰਾਅ, ਸਭਿਆਚਾਰਕ ਨਫਰਤ ਕਾਰਨ ਘਰੇਲੂ ਸਮੱਸਿਆਵਾਂ ਵਿੱਚ ਫਸਿਆ ਹੈ। ਚਿੱਲੀ ਅੰਦਰ ਸਭ ਤੋਂ ਛੋਟੀ ਉਮਰ ਦੇ ਚੁਣੇ ਖੱਬੇ ਪੱਖੀ ਰਾਸ਼ਟਰਪਤੀ ਬੋਰਿਸ ਨੇ 24 ਮੈਂਬਰੀ ਕੈਬਨਿਟ ਵਿੱਚ 14 ਔਰਤਾਂ ਲੈ ਕੇ ਵਿਸ਼ਵ ਨੂੰ ਹੈਰਾਨ ਕੀਤਾ ਹੈ। ਇਸ ਨੇ ਦੂਸਰੇ ਲਾਤੀਨੀ ਦੇਸ਼ਾਂ ਵਿੱਚ ਖੱਬੇ ਪੱਖੀ ਸੰਘਰਸ਼ਸ਼ੀਲ ਅੰਦੋਲਨਾਂ ਨੂੰ ਬਹੁਤ ਵੱਡਾ ਹਾਂ-ਪੱਖੀ ਹੁੰਗਾਰਾ ਦਿੱਤਾ ਹੈ।ਉਸ ਨੇ ਜਨਤਕ ਬੁਢਾਪਾ ਪੈਨਸ਼ਨ, ਸਿਹਤ ਪ੍ਰਣਾਲੀ ਵਿੱਚ ਗੁਣਾਤਮਕ ਤਬਦੀਲੀ, ਹਫਤੇ ਵਿੱਚ 45 ਦੀ ਥਾਂ ਚਾਲੀ ਘੰਟੇ ਕੰਮ ਕਰਨ, ਸਮਾਜਕ ਇਨਸਾਫ, ਅਮੀਰ-ਗਰੀਬ ਦੇ ਵੱਡੇ ਆਰਥਿਕ ਪਾੜੇ ਨੂੰ ਘਟਾਉਣ, ਬਾਹਰੀ ਨਿਵੇਸ਼ ਨੂੰ ਉਤਸ਼ਾਹਤ ਕਰਨ, ਚਿੱਲੀ ਦੇ ਮੂਲ ਵਾਸੀਆਂ ਦੀ ਰਾਖੀ ਬਾਰੇ ਨੀਤੀਗਤ ਐਲਾਨ ਕੀਤੇ ਹਨ। ਇਸ ਲੋਕ ਪੱਖੀ ਸਾਰਥਕ ਏਜੰਡੇ ਦਾ ਲਾਤੀਨੀ ਅਮਰੀਕਾ ਦੇ ਦੂਜੇ ਦੇਸ਼ਾਂ ਅੰਦਰ ਚੱਲਦੀਆਂ ਖੱਬੇ ਪੱਖੀ ਲਹਿਰਾਂ ਨੂੰ ਵੱਡਾ ਬਲ ਮਿਲਿਆ ਹੈ। ਪੁਰਤਗਾਲ ਅੰਦਰ ਸੰਨ 2011-15 ਦੌਰਾਨ ਕਰਜ਼ੇ ਦੇ ਸੰਕਟ ਪਿੱਛੋਂ ਦੇਸ਼ ਨੇ ਐਂਟੋਨੀਓ ਕੋਸਟਾ ਦੀ ਅਗਵਾਈ ਵਿੱਚ ਸਮਾਜਵਾਦੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ। ਉਸ ਨੇ ਦੇਸ਼ ਨੂੰ ਆਰਥਿਕ ਮੰਦਹਾਲੀ ਤੇ ਕਰਜ਼ੇ ਦੀ ਜਿੱਲਣ ਵਿੱਚੋਂ ਕੱਢਣ ਵਿੱਚ ਸਫਲਤਾ ਹਾਸਲ ਕੀਤੀ। ਨਤੀਜੇ ਵਜੋਂ ਤਾਜ਼ੇ ਐਗਜ਼ਿਟ ਪੋਲ ਅਨੁਸਾਰ ਕੋਸਟਾ ਪੱਖੀਆਂ ਨੂੰ 37 ਤੋਂ 42.5 ਫੀਸਦੀ ਹਮਾਇਤ ਪ੍ਰਾਪਤ ਹੋਈ। ਵਿਰੋਧੀ ਸੈਂਟਰ ਰਾਈਟ ਸੋਸ਼ਲ ਡੈਮੋਕ੍ਰੇਟ 26.7 ਫੀਸਦੀ ਹਮਾਇਤ ਨਾਲ ਸੁੰਗੜ ਕੇ ਬੈਠ ਗਏ। ਇਸ ਉੱਤੇ ਕੋਸਟਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਸ ਨਾਲੋਂ ਕਿਤੇ ਵੱਧ ਹਮਾਇਤ ਪ੍ਰਾਪਤ ਹੋਈ ਹੈ।
ਵਰਨਣ ਯੋਗ ਹੈ ਕਿ ਪੁਰਤਗਾਲ ਯੂਰਪ ਦਾ ਸਭ ਤੋਂ ਗਰੀਬ ਦੇਸ਼ ਹੈ ਜਿਸ ਲਈ ਸਾਬਕਾ ਸੱਜ ਪਿਛਾਖੜੀ ਸ਼ਾਸਕ ਜ਼ਿੰਮੇਵਾਰ ਹਨ। ਟਾਈਮ ਮੈਗਜ਼ੀਨ ਦੀ ਰਿਪੋਰਟ ਅਨੁਸਾਰ ਯੂਰਪ ਵੀ ਇਸ ਸਮੇਂ ਭਾਰੀ ਰਾਜਨੀਤਕ ਉਥਲ ਪੁਥਲ ਦਾ ਸ਼ਿਕਾਰ ਹੈ। ਕੁਝ ਯੂਰਪੀ ਦੇਸ਼ਾਂ ਵਿੱਚ ਧੁਰ ਸੱਜੇ ਪੱਖੀ ਸ਼ਕਤੀਆਂ ਜ਼ੋਰ ਫੜ ਰਹੀਆਂ ਹਨ। ਇਟਲੀ, ਫਰਾਂਸ, ਸਵੀਡਨ, ਜਰਮਨੀ ਅਤੇ ਹੰਗਰੀ ਵਿੱਚਇਹਸਰਗਰਮੀ ਤੇਜ਼ ਹੋ ਰਹੀ ਹੈ। ਇਟਲੀ ਵਿੱਚ ਸੱਜ ਪਿਛਾਖੜੀ ਅੱਸੀ ਸਾਲਾ ਸਰਜੀਓ ਮੈਟਰੇਲਾ ਨੂੰ ਮੁੜ ਰਾਸ਼ਟਰਪਤੀ ਚੁਣ ਲਿਆ ਹੈ ਭਾਵੇਂ ਉਸ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਲਾਂਭੇ ਹੋ ਗਿਆ ਸੀ। ਲਗਭਗ 1200 ਕਮਰਿਆਂ ਉੱਤੇ ਆਧਾਰਤ ਰਾਸ਼ਟਰਪਤੀ ਮਹੱਲ ਨੂੰ ਛੱਡਣ ਦੀ ਨੀਤ ਨਾਲ ਰੋਮ ਵਿੱਚ ਉਸ ਨੇ ਇੱਕ ਫਲੈਟ ਲੀਜ਼ ਉੱਤੇ ਲੈਣ ਲਈ ਅਪਲਾਈ ਕਰ ਰੱਖਿਆ ਸੀ, ਪਰ ਉਸ ਦੇ ਹਮਾਇਤੀਆਂ ਨੇ ਉਸ ਦੀ ਸੱਤ ਸਾਲਾਂ ਟਰਮ ਤਿੰਨ ਫਰਵਰੀ ਨੂੰ ਖਤਮ ਹੋਣ ਤੋਂ ਬਾਅਦ ਇੱਕ ਹੋਰ ਟਰਮ ਲਈ ਉਸ ਨੂੰ ਮਨਾ ਲਿਆ। ਵੈਸੇ ਉਸ ਦੇ ਅਹੁਦੇ ਉੱਤੇ ਸੱਤਰ ਸਾਲਾ ਪ੍ਰਧਾਨ ਮੰਤਰੀ ਮਾਰੀਓ ਡਰਾਗੀ ਦੀ ਅੱਖ ਸੀ। ਉਹ ਆਪਣੇ ਵਿਰੋਧੀਆਂ ਜਿਨ੍ਹਾਂ ਵਿੱਚ ਸੈਕਸ ਪਾਰਟੀਆਂ ‘ਬੁੰਗਾ-ਬੁੰਗਾ' ਲਈ ਰੋਮ ਅਤੇ ਹੋਰ ਥਾਵਾਂ ਉੱਤੇ ਬਦਨਾਮ ਚਾਰ ਵਾਰ ਪ੍ਰਧਾਨ ਮੰਤਰੀ ਸਿਲਵੇ ਬਰਲੁਸਕੋਨੀ ਨੂੰ ਹਰਾ ਕੇ ਪ੍ਰਧਾਨ ਮੰਤਰੀ ਮੁੜ ਬਣਨ ਵਿੱਚ ਸਫਲ ਰਿਹਾ। ਯੂਰਪੀ ਕਮਿਸ਼ਨ ਦੇ ਮੁਖੀ ਜੀਨ ਕਲਾਊਡੇ ਨੇ ‘ਗੈਰ ਸਿਹਤਮੰਦ ਰਾਸ਼ਟਰਵਾਦ’ ਦੀ ਭਰੀ ਆਲੋਚਨਾ ਕੀਤੀ ਹੈ, ਜੋ ਕੁਝ ਦੇਸ਼ਾਂ ਅੰਦਰ ਤਾਕਤ ਫੜ ਰਿਹਾ ਹੈ। ਫਿਰ ਵੀ ਫਰਾਂਸ ਵਿੱਚ ਇਸ ਦਾ ਸ਼ਕਤੀਸ਼ਾਲੀ ਧਿਰ ਵਜੋਂ ਉਭਾਰ ਵੱਡੀ ਚਿੰਤਾ ਦਾ ਵਿਸ਼ਾ ਹੈ। ਫਰਾਂਸ ਦਾ ਮੀਡੀਆ ਇਨ੍ਹਾਂ ਤਾਕਤਾਂ ਇਨ੍ਹਾਂ ਗੈਰ-ਸਿਹਤਮੰਦ ਕੱਟੜ ਰਾਸ਼ਟਰਵਾਦੀ ਸ਼ਕਤੀਆਂ ਵੱਲ ਉਲਰਿਆ ਪਿਆ ਹੈ, ਜੋ ਇਸਲਾਮਕ-ਫੋਬੀਆ, ਪਰਵਾਸ, ਨਸਲਵਾਦ ਪ੍ਰਤੀ ਕੇਂਦਰਿਤ ਹੈ। ਐਰਿਕ ਜੈਮਰ ਉੱਤੇ ਅਜਿਹੇ ਦੋਸ਼ਾਂ ਤੋਂ ਇਲਾਵਾ ਜਿਸਮਫਰੋਸ਼ੀ ਦੇ ਦੋਸ਼ ਵੀ ਲੱਗੇ ਹਨ, ਪਰ ਉਹ ਅਦਾਲਤਾਂ ਵਿੱਚੋਂ ਬਚਦਾ ਰਿਹਾ ਹੈ।
ਫਰਾਂਸੀਸੀ ਰਾਸ਼ਟਰਪਤੀ ਏਮੈਨੁਅਲ ਮੈਕਰਨ ਚੰਦ ਰੋਜ਼ ਪਹਿਲਾਂ ਚੋਣਾਂ ਜਿੱਤ ਕੇ ਮੁੜ ਫਰਾਂਸ ਦੇ ਰਾਸ਼ਟਰਪਤੀ ਬਣ ਗਏ ਹਨ। ਫਰਾਂਸ ਵਰਗੇ ਅਗਾਂਹਵਧੂ ਦੇਸ਼ ਵਿੱਚ ਹਿਟਲਰੀ ਤਾਕਤਾਂ ਦਾ ਉਭਰਨਾ ਬਹੁਤ ਚਿੰਤਾਜਨਕ ਰੁਝਾਨ ਹੈ। ਅਜਿਹਾ ਹੀ ਬਦਲ ਹੰਗਰੀ, ਬੇਲਰੂਸ ਅਤੇ ਪੋਲੈਂਡ ਵਿੱਚ ਉਭਰ ਰਿਹਾ ਹੈ। ਸੋਵੀਅਤ ਯੂਨੀਅਨ ਅੰਦਰ ਜੇ ਸੰਨ 1965 ਵਿੱਚ ਮਿਖਾਈਲ ਗੋਰਬਾਚੇਵ ਦੀ ਥਾਂ ਕੋਈ ਸਟਾਲਿਨਵਾਦੀ ਆਗੂ ਸੱਤਾ ਵਿੱਚ ਆ ਜਾਂਦਾ ਤਾਂ ਸ਼ਾਇਦ ਗਲੋਬ ਦਾ ਨਕਸ਼ਾ ਹੋਰ ਹੁੰਦਾ। ਸੋਵੀਅਤ ਯੂਨੀਅਨ 1991 ਵਿੱਚ ਬਿਖਰਨ ਪਿੱਛੋਂ ਰੂਸ ਅੰਦਰ ਲੋਕਤੰਤਰ ਦੇ ਉਭਾਰ ਲਈ ਗੋਰਬੀ ਨੂੰ ਸਦਰ ਵਲਾਦੀਮੀਰ ਪੁਤਿਨ ਤੋਂ ਵੱਡੀਆਂ ਆਸਾਂ ਸਨ, ਜਿਨ੍ਹਾਂ ਨੂੰ ਕਦੇ ਬੂਰ ਨਹੀਂ ਪਿਆ। ਇਸੇ ਕਰ ਕੇ ਉਸ ਨੇ ਸੰਨ 2012 ਵਿੱਚ ਪੁਤਿਨ ਦੀ ਵਿਰੋਧਤਾ ਕੀਤੀ ਸੀ। ਅੱਜ ਕੱਲ੍ਹ ਯੂਕਰੇਨ ਵਿੱਚ ਨਾਟੋ ਦੇਸ਼ਾਂ ਵਿਚਾਲੇ ਚੱਲ ਰਿਹਾ ਟਕਰਾਅ ਬਹੁਤ ਹੀ ਚਿੰਤਾਜਨਕ ਬਿਰਤਾਂਤ ਹੈ ਜਿਸ ਨੂੰ ਰੋਕਣ ਲਈ ਯੂ ਐਨ ਤੇ ਵਿਸ਼ਵ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਅਗਲੀ ਪਾਰਲੀਮੈਂਟ ਚੋਣ ਤੋਂ ਪਹਿਲਾਂ ਸੱਤਾ-ਵਿਰੋਧੀ ਕਤਾਰਬੰਦੀ ਦੀਆਂ ਜੰਮਣ-ਪੀੜਾਂ ਸ਼ੁਰੂ ਸਾਹਮਣੇ ਆਣ ਡਿੱਗਦੀਆਂ ਤੇ ਪਤਾ ਨਹੀਂ ਕੀ-ਕੀ ਕੁਝ ਕਹੀ ਜਾਂਦੀਆਂ ਹਨ ਖਬਰਾਂ! ਭ੍ਰਿਸ਼ਟਾਚਾਰੀਆਂ ਨੂੰ ਫੜਨ ਪਿੱਛੋਂ ਸਜ਼ਾਵਾਂ ਦਿਵਾਉਣ ਦਾ ਵੱਡਾ ਕੰਮ ਵੀ ਸਿਰੇ ਲੱਗਣਾ ਚਾਹੀਦੈ ਭਾਰਤ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਰਿਕਾਰਡ ਵੀ ਟੁੱਟਦੇ ਫਿਰਦੇ ਹਨ ਤੇ ਆਸਾਂ ਦੇ ਕਿੰਗਰੇ ਵੀ ਭਾਰਤ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਰਿਕਾਰਡ ਵੀ ਟੱੁਟਦੇ ਫਿਰਦੇ ਹਨ ਤੇ ਆਸਾਂ ਦੇ ਕਿੰਗਰੇ ਵੀ ਅਨੁਕੂਲ ਬਣਾਈ ਸਲਾਹ, ਬੈਂਕਿੰਗ ਪੈਕੇਜਾਂ, ਅਤੇ ਉਦਯੋਗ-ਮੋਹਰੀ ਬਹੁ-ਭਾਸ਼ਾਈ ਸਮਰੱਥਾਵਾਂ ਦੇ ਨਾਲ TD ਕੈਨੇਡਾ ਵਿੱਚ ਨਵੇਂ ਆਏ ਵਿਅਕਤੀਆਂ ਲਈ ਵਿੱਤੀ ਤਬਦੀਲੀ ਨੂੰ ਸਹਿਜ ਬਣਾਉਣ ਵਿੱਚ ਮਦਦ ਕਰਦਾ ਹੈ ਸ਼ਹੀਦਾਂ ਦਾ ਸ਼ਹਿਜ਼ਾਦਾ ਭਗਤ ਸਿੰਘ ਹਰ ਦੇਸ਼ ਵਾਸੀ ਦੇ ਦਿਲ ਵਿੱਚ ਵਸਿਆ ਹੋਇਆ ਹੈ ਧੀਆਂ ਦੇ ਬਰਾਬਰ ਅਧਿਕਾਰ ਗੁਲਜਾਰ ਸੰਧੂ ਦੇ ਵਿਆਹ ਦੀ 57ਵੀਂ ਵਰ੍ਹੇ-ਗੰਢ `ਤੇ 'ਨਿੱਕ-ਸੁੱਕ' ਵਿਚਕਾਰ ਵਿਆਹ ਦਾ ਲੇਖਾ ਅਗਲੀਆਂ ਚੋਣਾਂ ਲਈ ਭਾਜਪਾ ਵਿਰੋਧੀ ਗੱਠਜੋੜ ਦੀਆਂ ਕੋਸਿ਼ਸ਼ਾਂ ਰੋਕਣ ਦੀਆਂ ਕਨਸੋਆਂ