Welcome to Canadian Punjabi Post
Follow us on

30

June 2022
ਕੈਨੇਡਾ

ਲੀਡਰਸਿ਼ਪ ਦੌੜ ਲਈ ਕੰਜ਼ਰਵੇਟਿਵਾਂ ਦੇ ਛੇ ਉਮੀਦਵਾਰ ਹੀ ਰਹਿ ਗਏ ਚੋਣ ਪਿੜ ਵਿੱਚ

May 03, 2022 06:56 PM

ਓਟਵਾ, 3 ਮਈ (ਪੋਸਟ ਬਿਊਰੋ) : ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਛੇ ਲੀਡਰਸਿ਼ਪ ਉਮੀਦਵਾਰਾਂ ਨੇ ਚੋਣ ਮੁਕਾਬਲੇ ਲਈ ਆਪਣੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਰ ਕਰ ਲਿਆ ਹੈ। ਭਾਵ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਲਈ ਹੁਣ ਮੈਦਾਨ ਵਿੱਚ ਛੇ ਉਮੀਦਵਾਰ ਹੀ ਬਚੇ ਹਨ। ਤਿੰਨ ਉਮੀਦਵਾਰ ਇਸ ਮੁਕਾਬਲੇ ਵਿੱਚ ਅੱਗੇ ਤੱਕ ਥਾਂ ਨਹੀਂ ਬਣਾ ਪਾਏ।
ਟੋਰੀ ਫਾਇਨਾਂਸ ਕ੍ਰਿਟਿਕ ਪਿਏਰ ਪੌਲੀਏਵਰ ਆਪਣੀਆਂ ਰੈਲੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਕਰਸਿ਼ਤ ਕਰਨ ਵਿੱਚ ਸਫਲ ਰਹੇ ਹਨ ਤੇ ਇਸ ਦੇ ਨਾਲ ਹੀ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਵੱਲੋਂ ਬਹੁਤਾ ਜ਼ੋਰ ਨਰਮਖਿਆਲੀਏ ਕੰਜ਼ਰਵੇਟਿਵਾਂ ਨੂੰ ਲਾਇਆ ਜਾ ਰਿਹਾ ਹੈ।ਇਹ ਦੋਵੇਂ ਉਮੀਦਵਾਰ ਸਾਬਕਾ ਆਗੂ ਐਰਿਨ ਓਟੂਲ ਦੀ ਥਾਂ ਲੈਣ ਲਈ ਸ਼ੁਰੂ ਕੀਤੀ ਗਈ ਲੀਡਰਸਿ਼ਪ ਦੌੜ ਵਿੱਚ ਸੱਭ ਤੋਂ ਅੱਗੇ ਚੱਲ ਰਹੇ ਹਨ।
ਇਸੇ ਤਰਜ਼ ਉੱਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਧਾਰਮਿਕ ਆਜ਼ਾਦੀ ਦੀ ਗੱਲ ਕਰਨ ਦੇ ਨਾਲ ਨਾਲ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਉਨ੍ਹਾਂ ਦੇ ਨਾਲ ਰੂਰਲ ਓਨਟਾਰੀਓ ਤੋਂ ਐਮਪੀਪੀ ਲੈਸਲਿਨ ਲੁਈ ਵੀ ਇਸ ਲੀਡਰਸਿ਼ਪ ਦੌੜ ਦੇ ਬਾਕੀ ਉਮੀਦਵਾਰਾਂ ਨੂੰ ਚੰਗੀ ਟੱਕਰ ਦੇ ਰਹੇ ਹਨ। ਇਸ ਦੌਰਾਨ ਓਨਟਾਰੀਓ ਤੋਂ ਐਮਪੀ ਸਕੌਟ ਐਚੀਸਨ ਵੱਲੋਂ ਸਪਲਾਈ ਮੈਨੇਜਮੈਂਟ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਹੈ ਤੇ ਓਨਟਾਰੀਓ ਤੋਂ ਇੰਡੀਪੈਂਡੈਂਟ ਐਮਪੀਪੀ ਰੋਮਨ ਬੇਬਰ ਵੀ ਪਿੜ ਵਿੱਚ ਬਣੇ ਹੋਏ ਹਨ।
ਉਮੀਦਵਾਰੀ ਪੱਕੀ ਕਰਨ ਲਈ ਉਮੀਦਵਾਰਾਂ ਨੂੰ ਪਿਛਲੇ ਸ਼ੁੱਕਰਵਾਰ ਤੱਕ ਰਜਿਸਟ੍ਰੇਸ਼ਨ ਫੀਸ ਦੇ ਰੂਪ ਵਿੱਚ 300,000 ਡਾਲਰ ਜਮ੍ਹਾਂ ਕਰਵਾਉਣੇ ਸਨ, ਇਸ ਤੋਂ ਇਲਾਵਾ ਕੰਪਲਾਇੰਸ ਡਿਪੌਜਿ਼ਟ ਦੇ ਨਾਲ ਨਾਲ 500 ਪਾਰਟੀ ਮੈਂਬਰਾਂ ਦੇ ਦਸਤਖ਼ਤ ਵੀ ਜਮ੍ਹਾਂ ਕਰਵਾਉਣੇ ਸਨ। ਕੰਜ਼ਰਵੇਟਿਵਸ ਆਪਣੇ ਨਵੇਂ ਆਗੂ ਦਾ ਐਲਾਨ 19 ਸਤੰਬਰ ਨੂੰ ਕਰਨਗੇ।
ਇਸ ਦੌਰਾਨ ਓਨਟਾਰੀਓ ਤੋਂ ਸਾਬਕਾ ਐਮਪੀ ਲਿਓਨਾ ਐਲੇਸਲੇਵ, 2018 ਵਿੱਚ ਜੋ ਲਿਬਰਲਾਂ ਨੂੰ ਛੱਡ ਕੇ ਕੰਜ਼ਰਵੇਟਿਵਾਂ ਦੇ ਖੇਮੇ ਵਿੱਚ ਸ਼ਾਮਲ ਹੋ ਗਈ ਸੀ, ਨੇ ਐਲਾਨ ਕੀਤਾ ਕਿ ਉਹ ਬਣਦੀ ਰਕਮ ਜਮ੍ਹਾਂ ਨਹੀਂ ਕਰ ਸਕੀ ਇਸ ਲਈ ਉਹ ਇਸ ਦੌੜ ਤੋਂ ਪਾਸੇ ਹੋ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਐਮਪੀ ਮਾਰਕ ਡਾਲਟਨ ਨੇ ਵੀ ਪੈਸੇ ਇੱਕਠੇ ਨਾ ਕਰ ਸਕਣ ਕਾਰਨ ਆਪਣਾ ਨਾਂ ਵਾਪਿਸ ਲੈਣ ਦੀ ਗੱਲ ਆਖੀ।ਕੁੱਝ ਉਮੀਦਵਾਰਾਂ ਨੇ ਕੰਜ਼ਰਵੇਟਿਵ ਪਾਰਟੀ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਪੂਰੇ ਪੈਸੇ ਤੇ ਦਸਤਖ਼ਤ ਜਮ੍ਹਾਂ ਕਰਵਾਏ ਜਾਣ ਦੇ ਬਾਵਜੂਦ ਉਨ੍ਹਾਂ ਦੇ ਨਾਂ ਪਾਰਟੀ ਵੱਲੋਂ ਇਸ ਦੌੜ ਲਈ ਨਹੀਂ ਵਿਚਾਰੇ ਜਾ ਰਹੇ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਨਵੇਂ ਕਲੀਨ ਫਿਊਲ ਰੈਗੂਲੇਸ਼ਨਜ਼ ਨਾਲ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ ਮੁੜ 30 ਸਤੰਬਰ ਤੱਕ ਵਧਾਈਆਂ ਗਈਆਂ ਬਾਰਡਰ ਪਾਬੰਦੀਆਂ ਐਨ ਏ ਸੀ ਆਈ ਵੱਲੋਂ ਭਵਿੱਖ ਵਿੱਚ ਕੋਵਿਡ-19 ਦੀ ਕਿਸੇ ਵੇਵ ਤੋਂ ਬਚਣ ਲਈ ਬੂਸਟਰ ਡੋਜ਼ ਲਵਾਉਣ ਦੀ ਕੀਤੀ ਗਈ ਸਿਫਾਰਿਸ਼ ਗੰਨ ਹਿੰਸਾ ਰੋਕਣ ਲਈ ਫੈਡਰਲ ਸਰਕਾਰ ਨੇ ਕੀਤਾ 12 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਜੁਲਾਈ ਤੇ ਅਗਸਤ ਵਿੱਚ ਫਲਾਈਟਸ ਘਟਾਵੇਗੀ ਏਅਰ ਕੈਨੇਡਾ ਕੈਨੇਡਾ ਵਿੱਚ ਰੱਦ ਜਾਂ ਡਿਲੇਅ ਹੋਈਆਂ ਬਹੁਤੀਆਂ ਘਰੇਲੂ ਉਡਾਨਾਂ ਬੀਸੀ ਦੇ ਬੈਂਕ ਵਿੱਚ ਡਾਕਾ ਮਾਰਨ ਦੀ ਕੋਸਿ਼ਸ਼ ਹੋਈ ਨਾਕਾਮ ਨੋਵਾ ਸਕੋਸ਼ੀਆ ਮਾਸ ਸ਼ੂਟਿੰਗ ਮਾਮਲੇ ਵਿੱਚ ਬਲੇਅਰ ਵੱਲੋਂ ਦਬਾਅ ਪਾਏ ਜਾਣ ਦਾ ਲੱਕੀ ਨੇ ਕੀਤਾ ਸੀ ਦਾਅਵਾ ਪੌਲੀਏਵਰ ਤੋਂ ਵਿਰੋਧੀ ਧਿਰਾਂ ਮੰਗ ਰਹੀਆਂ ਹਨ ਮੈਂਬਰਸਿ਼ਪ ਦੇ ਸਹੀ ਅੰਕੜਿਆਂ ਦੀ ਜਾਣਕਾਰੀ ਅੱਧੇ ਨਾਲੋਂ ਵੱਧ ਕੈਨੇਡੀਅਨ ਮੁਸ਼ਕਲ ਨਾਲ ਕਰ ਰਹੇ ਹਨ ਜੂਨ ਗੁਜ਼ਾਰਾ : ਸਰਵੇਅ