Welcome to Canadian Punjabi Post
Follow us on

02

July 2025
 
ਪੰਜਾਬ

ਮੁਰਗੀਆਂ ਦੇ ਝਗੜੇ ਵਿੱਚ ਭਤੀਜੇ ਵੱਲੋਂ ਚਾਚੇ ਦਾ ਕਤਲ

April 30, 2022 01:27 AM

ਟਾਂਡਾ ਉੜਮੁੜ, 29 ਅਪ੍ਰੈਲ (ਪੋਸਟ ਬਿਊਰੋ)- ਪਿੰਡ ਕੁਰਾਲਾ ਵਿੱਚ ਭਤੀਜੇ ਨੇ ਆਪਣੇ ਚਾਚੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (49) ਪੁੱਤਰ ਸੁਰਿੰਦਰ ਸਿੰਘ ਵਾਸੀ ਕੁਰਾਲਾ ਵਜੋਂ ਹੋਈ ਹੈ।
ਮ੍ਰਿਤਕ ਦੇ ਪੁੱਤਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਵਿੱਚ ਪਸ਼ੂਆਂ ਤੋਂ ਇਲਾਵਾ 20-25 ਦੇਸੀ ਮੁਰਗੀਆਂ ਰੱਖੀਆਂ ਹੋਈਆਂ ਹਨ।ਕੱਲ੍ਹ ਸਵਰੇ ਉਸ ਦਾ ਪਿਤਾ ਢੇਰ ਉੱਤੇ ਕੂੜਾ ਸੁੱਟਣ ਗਿਆ ਤਾਂ ਓਥੇ ਕਿਸੇ ਨੇ ਮੁਰਗੇ ਮਾਰਨ ਦੀ ਦਵਾਈ ਪਾਈ ਹੋਈ ਸੀ। ਹਰਪ੍ਰੀਤ ਸਿੰਘ ਨੇ ਸ਼ਰੀਕੇ ਵਿੱਚੋਂ ਭਰਾ ਹਰਕੰਵਲ ਸਿੰਘ ਤੇ ਹਰਸਿਮਰਨ ਨੂੰ ਬੁਲਾ ਲਿਆ ਤੇ ਗੱਲਬਾਤ ਕਰਨ ਲੱਗੇ। ਏਨੇ ਨੂੰ ਸ਼ਰੀਕੇ ਵਿੱਚੋਂ ਅਮਨਦੀਪ ਸਿੰਘ ਪਹੁੰਚ ਗਿਆ। ਹਰਪ੍ਰੀਤ ਤੇ ਅਮਨਦੀਪ ਦੀ ਬਹਿਸ ਹੋ ਗਈ ਕਿਉਂਕਿ ਅਮਨਦੀਪ ਨੇ ਪਹਿਲਾਂ ਵੀ ਦੋ ਵਾਰ ਮੁਰਗੀਆਂਮਾਰਨ ਦੀ ਦਵਾਈ ਪਾਈ ਸੀ। ਅਮਨਦੀਪ ਤੈਸ਼ ਵਿੱਚ ਆਪਣੇ ਘਰ ਗਿਆ ਤੇ ਕੁਝ ਮਿੰਟਾਂ ਵਿੱਚ ਦੁਨਾਲੀ ਬੰਦੂਕ ਚੁੱਕ ਲਿਆਇਆ ਤੇਇੱਕ ਫਾਇਰ ਹਵਾ ਵਿੱਚ ਕਰ ਕੇ ਦੂਜਾ ਫਾਇਰ ਹਰਸਿਮਰਨ ਵੱਲ ਕਰਨ ਲੱਗਾ ਤਾਂ ਹਰਪ੍ਰੀਤ ਸਿੰਘ ਅੱਗੇ ਆਉਣ ਕਰ ਕੇ ਜ਼ਖਮੀ ਹੋ ਗਿਆ। ਉਸ ਨੂੰ ਟਾਂਡਾ ਦੇ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ