(SUBHEAD
ਮੁਕਤਸਰ, 18 ਅਪ੍ਰੈਲ (ਪੋਸਟ ਬਿਊਰੋ)- ਕੈਨੇਡਾ ਵਿੱਚ ਰਹਿੰਦੇ ਪੰਜਾਬ ਦੇ ਏ ਕੈਟੇਗਰੀ ਦੇ ਗੈਂਗਸਟਰ ਸੁੱਖਾ ਦੁਨੇਕੇ ਦੇ ਕਹਿਣ ਉੱਤੇ ਫਿਰੌਤੀ ਵਸੂਲਣ ਦੇ ਦੋੋਸ਼ ਵਿੱਚ ਇੱਕ ਕਾਂਗਰਸੀ ਨੇਤਾ ਸਣੇ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਕੋਟਭਾਈ ਥਾਣੇ ਦੀ ਪੁਲਸ ਨੇ ਇਨ੍ਹਾਂ ਵਿੱਚੋਂ ਵਰਿੰਦਰ ਸਿੰਘ ਉਰਫ ਬੱਬੂ ਨੂੰ ਕੱਲ੍ਹ ਉਸ ਦੇ ਪਿੰਡ ਮਧੀਰ ਤੋਂ ਗ੍ਰਿਫਤਾਰ ਕੀਤਾ। ਉਸ ਕੋਲੋਂ ਪੁਆਇੰਟ-30 ਬੋਰ ਦੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਨਰਿੰਦਰ ਸਿੰਘਡੀ ਐਸ ਪੀ ਗਿੱਦੜਬਾਹਾ ਅਨੁਸਾਰ ਵਰਿੰਦਰ ਸਿੰਘ ਤੋਂ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਕੈਨੇਡਾ ਵਿੱਚ ਰਹਿੰਦੇ ਗੈਂਗਸਟਰ ਸੁੱਖਾ ਦੁਨੇਕੇ ਦੇ ਕਹਿਣ ਉੱਤੇ ਖਿੜਕੀਆਂ ਵਾਲੀ ਪਿੰਡ ਦਾ ਕਾਂਗਰਸੀ ਵਰਕਰ ਖੁਸ਼ਵਿੰਦਰ ਸਿੰਘ ਉਰਫ ਖੁਸ਼ਾ (ਜਿਸ ਦੀ ਪਤਨੀ ਪਿੰਡ ਦੀ ਸਰਪੰਚ ਹੈ), ਉਸ ਦੇ ਸਾਥੀ ਵਰਿੰਦਰ ਸਿੰਘ (ਮਧੀਰ ਪਿੰਡ) ਤੇ ਅਵਤਾਰ ਸਿੰਘ ਔਲਖ (ਰੁਪਾਣਾ ਪਿੰਡ) ਮਲੋਟ, ਮੁਕਤਸਰ ਤੇ ਆਸਪਾਸ ਦੇ ਜ਼ਿਲਿਆਂ ਅਤੇ ਰਾਜਸਥਾਨ ਦੇ ਸ੍ਰੀਗੰਗਾਨਗਰ ਏਰੀਆ ਵਿੱਚ ਲੋਕਾਂ ਨੂੰ ਡਰਾ-ਧਮਕਾ ਕੇ ਗੰਭੀਰ ਸੱਟਾਂ ਮਾਰਨ ਦਾ ਡਰਾਵਾ ਦੇ ਕੇ ਫਿਰੌਤੀ ਲੈਣ ਜਾਂਦੇ ਸਨ। ਵਰਿੰਦਰ ਸਿੰਘ ਉਰਫ ਬੱਬੂ ਖੁਸ਼ਵਿੰਦਰ ਸਿਘ ਨਾਲ ਸਕਿਓਰਿਟੀ ਗਾਰਡ ਬਣ ਕੇ ਰਹਿੰਦਾ ਸੀ। ਸੁੱਖਾ ਦੁਨੇਕੇ ਨੂੰ ਕਿਸੇ ਤੋਂ ਫਿਰੌਤੀ ਵਸੂਲਣੀ ਹੁੰਦੀ ਤਾਂ ਰੇਕੀ ਵਰਿੰਦਰ ਕਰਦਾ ਸੀ ਅਤੇ ਖੁਸ਼ਵਿੰਦਰ ਸਿੰਘ ਤੇ ਅਵਤਾਰ ਔਲਖ ਗੈਂਗਸਟਰ ਦੁਨੇਕੇ ਦੀ ਦੱਸੀ ਥਾਂ ਜਾ ਕੇ ਫਿਰੌਤੀ ਦੀ ਰਕਮ ਫੜਦੇ ਸਨ। ਇਸ ਰਕਮ ਨੂੰ ਵਰਿੰਦਰ ਉਰਫ ਬੱਬੂ ਸੁੱਖਾ ਦੇ ਦੱਸੇ ਬੰਦੇ ਕੋਲ ਲੈ ਜਾਂਦਾ ਸੀ। ਵਰਿੰਦਰ ਉਰਫ ਬੱਬੂ ਸੁੱਖਾ ਦੁਨੇਕੇ ਦੇ ਭੇਜੇ ਗੈਂਗਸਟਰਾਂ ਨੂੰ ਵੀ ਪਨਾਹ ਦਿੰਦਾ ਅਤੇ ਉਨ੍ਹਾਂ ਨੂੰ ਛਿਪਾ ਕੇ ਰੱਖਦਾ ਸੀ।