Welcome to Canadian Punjabi Post
Follow us on

02

July 2025
 
ਪੰਜਾਬ

ਕਾਰੋਬਾਰੀ ਦਾ ਪਿਤਾ ਤੇ ਪਤਨੀ ਕਾਰ ਸਮੇਤ ਅਗਵਾ

April 14, 2022 12:59 AM

ਲੁਧਿਆਣਾ, 13 ਅਪ੍ਰੈਲ (ਪੋਸਟ ਬਿਊਰੋ)- ਇਸ ਸ਼ਹਿਰ ਦੇ ਉਪਕਾਰ ਨਗਰ ਵਿੱਚ ਸਿਲਵਰ ਸਪੂਨ ਰੈਸਟੋਰੇਟ ਮੂਹਰੇ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਵਪਾਰੀ ਨੂੰ ਜ਼ਖ਼ਮੀ ਕਰਨ ਉਪਰੰਤ ਉਸ ਦੀ ਪਤਨੀ ਅਤੇ ਬਜ਼ੁਰਗ ਪਿਤਾ ਨੂੰ ਕਾਰ ਸਮੇਤ ਅਗਵਾ ਕਰਕੇ ਲੈ ਗਏ ਜਦਕਿ ਪਤਨੀ ਪਾਸੋਂ ਲੱਖਾਂ ਦੇ ਗਹਿਣੇ ਤੇ ਨਕਦੀ ਲੁੱਟਣ ਉਪਰੰਤ ਦੋਵਾਂ ਨੂੰ ਕਾਰ ਵਿੱਚੋਂ ਬਾਹਰ ਸੁੱਟ ਕੇ ਫ਼ਰਾਰ ਹੋ ਗਏ। ਘਟਨਾ ਦੇਰ ਰਾਤ ਸਾਢੇ 12 ਵਜੇ ਦੇ ਕਰੀਬ ਓਦੋਂ ਵਾਪਰੀ, ਜਦੋਂ ਨਿਊ ਟੈਗੋਰ ਨਗਰ ਦਾ ਰਹਿਣ ਵਾਲਾ ਵਪਾਰੀ ਸੰਨੀ ਗੋਇਲ ਆਪਣੇ ਮਾਤਾ-ਪਿਤਾ, ਭੈਣ ਤੇ ਪਤਨੀ ਦੀਪਾ ਗੋਇਲ ਨਾਲ ਰਿਸ਼ਤੇਦਾਰ ਦੇ ਵਿਆਹ ਵਿੱਚ ਉਸ ਰੈਸਟੋਰੈਂਟ ਵਿੱਚਗਿਆ ਸੀ।
ਦੇਰ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਉਹ ਆਪਣੇ ਮਾਤਾ-ਪਿਤਾ ਭੈਣ ਤੇ ਪਤਨੀ ਨਾਲ ਆਪਣੀ ਕੀਆ ਕਾਰ ਵਿੱਚ ਘਰ ਵੱਲ ਰਵਾਨਾ ਹੋਇਆ ਤਾਂ ਰਸਤੇ ਵਿੱਚ ਉਸ ਦੇ ਪਿਤਾ ਨਿਰਦੋਸ਼ ਗੋਇਲ ਨੇ ਉਨ੍ਹਾਂ ਦਾ ਐਕਟਿਵਾ ਸਕੂਟਰ ਰੈਸਟੋਰੈਂਟ ਦੇ ਬਾਹਰ ਭੁੱਲ ਜਾਣ ਬਾਰੇ ਦੱਸਿਆ। ਸੰਨੀ ਨੇ ਆਪਣੀ ਮਾਤਾ ਤੇ ਭੈਣ ਨੂੰ ਘਰ ਉਤਾਰਿਆ ਤੇ ਪਤਨੀ ਦੀਪਾ ਅਤੇ ਪਿਤਾ ਨਾਲ ਵਾਪਸ ਕਾਰ ਉੱਤੇ ਰੈਸਟੋਰੈਂਟ ਆ ਗਿਆ। ਅਜੇ ਸੰਨੀ ਕਾਰ ਤੋਂ ਬਾਹਰ ਨਿਕਲਿਆ ਸੀ ਕਿ ਛੇ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਨਕਦੀ ਦੀ ਮੰਗ ਕੀਤੀ। ਜਦੋਂ ਉਸ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਵਿੱਚੋਂ ਇੱਕ ਨੇ ਸੰਨੀ ਉੱਤੇ ਦਾਤ ਨਾਲ ਹਮਲਾ ਕਰ ਦਿੱਤਾ। ਛੇ ਲੁਟੇਰਿਆਂ ਵਿੱਚੋਂ ਚਾਰ ਲੁਟੇਰੇ ਕਾਰ ਵਿੱਚ ਬੈਠ ਗਏ ਤੇ ਸੰਨੀ ਦੀ ਪਤਨੀ ਦੀਪਾ ਅਤੇ ਪਿਤਾ ਨੂੰ ਅਗਵਾ ਕਰਕੇ ਉਥੋਂ ਲੈ ਗਏ।ਸੰਨੀ ਦੇ ਪਿਤਾ ਨੂੰ ਕੁਝ ਦੂਰੀ ਉੱਤੇ ਲਿਜਾ ਕੇ ਨੇ ਉਤਾਰ ਦਿੱਤਾ ਅਤੇ ਪਤਨੀ ਦੀਪਾ ਨੂੰ ਦੋ ਘੰਟੇ ਤਕ ਸੜਕਾਂ ਉੱਤੇ ਘੁਮਾਉਣ ਉਪਰੰਤ ਜਗਰਾਉਂ ਪੁਲ ਨੇੜੇ ਘਰ ਤੋਂ ਬਾਹਰ ਸੁੱਟ ਕੇ ਕਾਰ ਸਮੇਤ ਫ਼ਰਾਰ ਹੋ ਗਏ। ਲੁਟੇਰਿਆਂ ਨੇ ਦੀਪਾ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਅਤੇ ਉਸ ਦੇ ਗਹਿਣੇ ਅਤੇ ਕਾਰ ਵਿੱਚ ਪਈ ਨਗਦੀ ਲੁੱਟ ਲਈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ