Welcome to Canadian Punjabi Post
Follow us on

29

March 2023
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਪ੍ਰਸਤਾਵਿਤ ਵਾਟਰ ਸੈੱਸ ਦਾ ਮੁੱਦਾ ਉਠਾਇਆਮੱਕਾ ਜਾ ਰਹੀ ਬਸ ਪੁਲ ਨਾਲ ਟਕਰਾਈ, 20 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ ਜਲੰਧਰ ਜਿ਼ਲ੍ਹੇ ਨਾਲ ਸੰਬੰਧਿਤ ਜੋੜੇ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲਉੱਤਰੀ ਮੈਕਸੀਕੋ ਦੇ ਪ੍ਰਵਾਸੀ ਸੈਂਟਰ ਵਿਚ ਲੱਗੀ ਅੱਗ ਨਾਲ 39 ਮੌਤਾਂ, ਕਈ ਜ਼ਖਮੀਉਮੇਸ਼ ਪਾਲ ਅਗਵਾ ਮਾਮਲੇ ਵਿਚ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾਮੁੱਖ ਮੰਤਰੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਵਿੱਚ ਹੱਲ ਕਰਨ ਲਈ ਪੁਲਿਸ ਦੇ ਵਿਗਿਆਨਕ ਲੀਹਾਂ `ਤੇ ਆਧੁਨਿਕੀਕਰਨ ਦੀ ਲੋੜ `ਤੇ ਜ਼ੋਰਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਨਬਾਰਬੀ ਕੈਂਪਸ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜਕਿਮ ਜੋਂਗ ਨੇ ਪ੍ਰਮਾਣੂ ਹਥਿਆਰਾਂ ਦਾ ਉਤਪਾਦਨ ਵਧਾਉਣ ਲਈ ਕਿਹਾ, ਨਵੀਂ ਯੋਜਨਾ ਦੀ ਤਿਆਰੀ 'ਚ ਉੱਤਰੀ
 
ਸੰਪਾਦਕੀ

ਰੋਚਕ ਹਨ ਨਵੀਂ ਮਦਰਮਸ਼ੁਮਾਰੀ ਵਿੱਚ ਨਵੇਂ ਕੈਨੇਡੀਅਨ ਤੱਥ

February 11, 2022 12:30 PM

ਕੈਨੇਡੀਅਨ ਪੰਜਾਬੀ ਪੋਸਟ

ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ 2016 ਤੋਂ 2021 ਦੇ ਅਰਸੇ ਲਈ ਕੀਤੀ ਗਈ ਮਰਦਮਸ਼ੁਮਾਰੀ ਦੇ ਨਤੀਜੇ ਪਿਛਲੀ ਦਿਨੀਂ ਜਾਰੀ ਕੀਤੇ ਗਏ। ਇਹਨਾਂ ਸਿੱਟਿਆਂ ਵਿੱਚ ਇੱਕ ਗੱਲ ਸਾਫ਼ ਹੋਈ ਕਿ ਕੈਨੇਡਾ ਦੀ ਆਬਾਦੀ ਵਿੱਚ ਵਾਧੇ ਦਾ ਇੱਕੋ ਇੱਕ ਕਾਰਣ ਪਰਵਾਸੀਆਂ ਦਾ ਆਉਣਾ ਹੈ। ਬੀਤੇ ਪੰਜ ਸਾਲਾਂ ਵਿੱਚ ਕੈਨੇਡਾ ਦੀ ਜਨਸੰਖਿਆ ਵਿੱਚ 5.2% ਵਾਧਾ ਹੋਇਆ ਹੈ। ਕੈਨੇਡਾ ਦੇ ਸਮੁੱਚੇ G7 ਮੁਲਕਾਂ ਵਿੱਚੋਂ ਸੱਭ ਤੋਂ ਵੱਧ ਆਬਾਦੀ ਦੀ ਦਰ ਦਰਜ਼ ਕਰਵਾਉਣ ਵਿੱਚ ਪਰਵਾਸੀਆਂ ਨੇ 80% ਯੋਗਦਾਨ ਪਾਇਆ ਹੈ। ਹੁਣ ਸਾਡੇ ਮੁਲਕ ਦੀ ਆਬਾਦੀ 36.99 ਮਿਲੀਅਨ ਹੈ ਭਾਵ 3 ਕਰੋੜ 69 ਲੱਖ ਦੇ ਕਰੀਬ ਹੈ। ਥੋੜਾ ਹੋਰ ਹੰਭਲਾ ਮਾਰਨ ਨਾਲ ਗੱਲ 37 ਮਿਲੀਅਨ ਤੱਕ ਪੁੱਜ ਜਾਵੇਗੀ। 2016 ਤੋਂ ਲੈ ਕੇ 2021 ਤੱਕ 18 ਮਿਲੀਅਨ ਵਧੇਰੇ ਲੋਕ ਇਸ ਦੇਸ਼ ਨੂੰ ਆਪਣਾ ਘਰ ਆਖਣ ਲੱਗੇ ਹਨ।

ਕੈਨੇਡਾ ਦੀ ਆਬਾਦੀ ਵਿੱਚ ਵਾਧੇ ਦੀ 5.2% ਦਰ ਬਿਲਕੁਲ ਭਾਰਤ ਦੀ ਆਬਾਦੀ ਵਿੱਚ ਹੋ ਰਹੇ ਵਾਧੇ ਦੇ ਬਰਾਬਰ ਹੈ। ਕੈਨੇਡਾ ਦੇ ਅੰਕੜਾ ਵਿਭਾਗ ਮੁਤਾਬਿਕ G20 ਦੇਸ਼ਾਂ ਵਿੱਚ ਸੱਭ ਤੋਂ ਵੱਧ ਦਰ 8.9% ਨਾਲ ਵਾਧਾ ਸਾਊਦੀ ਅਰਬੀਆ ਵਿੱਚ ਹੋ ਰਿਹਾ ਹੈ ਜਦੋਂ ਕਿ ਸੱਭ ਤੋਂ ਘੱਟ ਵਾਧਾ ਮਨਫੀ 2% ਇਟਲੀ ਵਿੱਚ। ਆਸਟਰੇਲੀਆ, ਦੱਖਣੀ ਅਫਰੀਕਾ, ਤੁਰਕੀ, ਇੰਡੋਨੇਸ਼ੀਆ ਮੈਕਸੀਕੋ ਹੋਰ G20 ਦੇਸ਼ ਹਨ ਜਿਹਨਾਂ ਦੀ ਵਾਧਾ ਦਰ ਕੈਨੇਡਾ ਨਾਲੋਂ ਵੱਧ ਹੈ ਜਦੋਂ ਅਰਜਨਟਾਈਨਾ, ਬਰਾਜ਼ੀਲ, ਇੰਗਲੈਂਡ, ਅਮਰੀਕਾ ਅਤੇ ਚੀਨ ਸਾਡੇ ਤੋਂ ਪਿੱਛੇ ਹਨ।

ਪਿਛਲੇ ਪੰਜ ਸਾਲਾਂ ਦੀ ਗੱਲ ਕਰਦੇ ਹੋਏ ਕੋਵਿਡ 19 ਦੀ ਮਹਾਮਾਰੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਸੁਭਾਵਿਕ ਹੈ ਕਿ ਇਸਦਾ ਅਸਰ ਜਨਸੰਖਿਆ ਉੱਤੇ ਵੀ ਪਿਆ ਹੈ। ਕੋਵਿਡ ਦੇ ਚੱਲਦੇ ਦੋ ਸਾਲਾਂ ਤੋਂ ਨਵੇਂ ਪਰਵਾਸੀਆਂ ਦਾ ਕੈਨੇਡਾ ਅੰਦਰ ਆਉਣਾ ਲੱਗਭੱਗ ਰੁਕਿਆ ਹੋਇਆ ਹੈ ਜਿਸ ਕਾਰਣ 2020 ਅਤੇ 2021 ਵਿੱਚ ਸੱਭ ਤੋਂ ਘੱਟ ਵਾਧਾ ਨੋਟਿਸ ਕੀਤਾ ਗਿਆ। ਜਦੋਂ ਕੈਨੇਡੀਅਨ ਵੱਸੋਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸਨੂੰ ਹਰ ਕੈਨੇਡੀਅਨ ਔਰਤ ਦੇ ਬੱਚੇ ਜੰਮਣ ਦੀ ਸਮਰੱਥਾ ਨਾਲ ਜੋੜ ਕੇ ਵੇਖਿਆ ਜਾਣਾ ਹੁੰਦਾ ਹੈ। ਪਿਛਲੇ ਪੰਜ ਸਾਲਾਂ ਵਿੱਚ ਬੱਚੇ ਜੰਮਣ ਵਿੱਚ ਸਮਰੱਥ ਕੈਨੇਡੀਅਨ ਔਰਤ ਨੇ ਔਸਤਨ 1.4 ਬੱਚਿਆਂ ਨੂੰ ਜਨਮ ਦਿੱਤਾ। ਜੇ ਕਿਸੇ ਮੁਲਕ ਨੇ ਕੁਦਰਤੀ ਢੰਗ ਨਾਲ ਆਪਣੀ ਜਨਸੰਖਿਆ ਦਾ ਸੰਤੁਲਨ ਬਣਾ ਕੇ ਰੱਖਣਾ ਹੋਵੇ ਤਾਂ ਪ੍ਰਤੀ ਔਰਤ 2.1 ਬੱਚੇ ਜੰਮਣੇ ਚਾਹੀਦੇ ਹਨ। ਵਿਕਸਿਤ ਮੁਲਕਾਂ ਵਿੱਚ ਬੱਚਿਆਂ ਦੇ ਜੰਮਣ ਨੂੰ ਆਰਥਕਤਾ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ। ਜੇ ਬੱਚੇ ਜੰਮਣ ਦੀ ਦਰ ਪ੍ਰਤੀ ਔਰਤ 2.1 ਤੋਂ ਘੱਟ ਹੋਵੇ ਤਾਂ ਮੁਲਕ ਅੰਦਰ ਖਤਪਕਾਰੀ ਵੀ ਪ੍ਰਭਾਵਿਤ ਹੁੰਦੀ ਹੈ। ਇਸ ਨਜ਼ਰੀਏ ਤੋਂ ਵੇਖਿਆਂ ਸਮਝਿਆ ਜਾ ਸਕਦਾ ਹੈ ਕਿ ਵੱਡੀਆਂ ਵਿਉਪਾਰਕ ਕੈਨੇਡੀਅਨ ਕਾਰਪੋਰੇਸ਼ਨਾਂ ਪਰਵਾਸੀਆਂ ਦੀ ਆਮਦ ਨੂੰ ‘ਸ਼ੁਭ ਸ਼ਗਨ’ ਕਿਉਂ ਸਮਝਦੀਆਂ ਹਨ।

ਕੋਵਿਡ 19 ਨੇ ਇੱਕ ਹੋਰ ਪ੍ਰਭਾਵ ਇਹ ਪਾਇਆ ਕਿ ਕੈਨੇਡੀਅਨਾਂ ਨੇ ਲਾਮਾਂ ਬੰਨ ਬੰਨ ਕੇ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਵੱਲ ਵਹੀਰਾਂ ਘੱਤੀਆਂ। ਇਹੀ ਕਾਰਣ ਹੈ ਕਿ ਲੰਡਨ ਉਂਟੇਰੀਓ ਦੀ ਜਨਸੰਖਿਆ ਵਿੱਚ 10% ਵਾਧਾ ਨੋਟਿਸ ਕੀਤਾ ਗਿਆ। ਬੇਸ਼ੱਕ ਵੱਡੇ ਸ਼ਹਿਰ ਹਾਲੇ ਵੀ ਵੱਡੇ ਹੀ ਹਨ ਅਤੇ ਇਹਨਾਂ ਦੀ ਵੱਸੋਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਮਹਾਮਾਰੀ ਨੇ ਕਈ ਛੋਟੇ ਅਤੇ ਅਣਗੌਲੇ ਇਲਾਕਿਆਂ ਦੀਆਂ ਪੌਂ ਬਾਰਾਂ ਕੀਤੀਆਂ।

ਕਈ ਤੱਥ ਹਨ ਜੋ ਉਂਟੇਰੀਓ ਦੀ ਵੱਸੋਂ ਬਾਰੇ ਦਿਲਚਸਪ ਹਨ। ਮਿਸਾਲ ਵਜੋਂ ਜਾਰਜੀਅਨ ਬੇਅ ਦੀ ਕੁੱਖ ਵਿੱਚ ਵੱਸੇ ਪਿੰਡ Henvey Inlet ਦੀ ਆਬਾਦੀ ਵਿੱਚ 200% ਵਾਧਾ ਹੋਇਆ ਹੈ। 2016 ਵਿੱਚ ਮੂਲਵਾਸੀਆਂ ਦੇ ਇਸ ਪਿੰਡ ਵਿੱਚ ਸਿਰਫ਼ 5 ਲੋਕ ਵੱਸਦੇ ਸਨ ਜੋ 2021 ਵਿੱਚ ਵੱਧ ਕੇ 15 ਹੋ ਗਏ ਹਨ। ਇਵੇਂ ਹੀ ਸਾਊਥ ਈਸਟ ਕੋਚਰੇਨ ਜਿ਼ਲੇ ਦੇ ਇੱਕ ਪਿੰਡ ਵਿੱਚ 2016 ਵਿੱਚ ਸਿਰਫ਼ ਦਸ ਲੋਕ ਸਨ ਜੋ 2021 ਵਿੱਚ 25 ਬੰਦਿਆਂ ਦਾ ਪਿੰਡ ਬਣ ਗਿਆ ਹੈ। ਜੇ ਪੰਜਾਬ ਵਿੱਚ ਅਜਿਹੇ ਪਿੰਡਾਂ ਬਾਰੇ ਗੱਲ ਕੀਤੀ ਜਾਵੇ ਤਾਂ ਸ਼ਾਇਦ ਕਈ ਆਖ ਦੇਣ ਕਿ ਚਲੋ ਸਾਨੂੰ ਇਹਨਾਂ ਪਿੰਡਾਂ ਵਿੱਚ ਹੀ ਵਸਾ ਦਿਓ, ਆਖਰ ਨੂੰ ਹੈ ਤਾਂ ਕੈਨੇਡਾ ਹੀ।

ਜਨਸੰਖਿਆ ਦੀ ਗੱਲ ਹੋਵੇ ਅਤੇ ਬਰੈਂਪਟਨ ਮਿਸੀਸਾਗਾ ਖਬ਼ਰਾਂ ਵਿੱਚੋਂ ਬਾਹਰ ਹੋਣ ਤਾਂ ਗੱਲ ਹੈਰਾਨੀ ਵਾਲੀ ਲੱਗਦੀ ਹੈ। ਰੀਜਨ ਆਫ ਪੀਲ ਪਿਛਲੇ ਕਈ ਦਹਾਕਿਆਂ ਤੋਂ Census Bulletins ਛਾਪਦਾ ਆਇਆ ਹੈ ਜਿਸਤੋਂ ਬਰੈਂਪਟਨ, ਮਿਸੀਸਾਗਾ ਅਤੇ ਕੈਲੀਡਾਨ ਵਿੱਚ ਚੱਲ ਰਹੇ ਜਨਸੰਖਿਆ ਦੇ ਰੁਝਾਨਾਂ ਬਾਰੇ ਪਤਾ ਲੱਗਦਾ ਹੈ। ਇਸ ਵਾਰੀ ਇਸ ਬਾਰੇ ਰੀਜਨ ਆਫ ਪੀਲ ਦੀ ਚੁੱਪ ਦਾ ਕਾਰਣ ਪਤਾ ਨਹੀਂ ਲੱਗ ਸਕਿਆ। ਇਵੇਂ ਹੀ ਸਥਾਨਕ ਅਖਬਾਰਾਂ ਜਾਂ ਵੈਬਸਾਈਟਾਂ ਨੇ ਵੀ ਮਰਦਮਸ਼ੁਮਾਰੀ ਬਾਰੇ ਗੱਲ ਨਹੀਂ ਕੀਤੀ। ਕੀ ਇਹਨਾਂ ਸ਼ਹਿਰਾਂ ਵਿੱਚ ਆਬਾਦੀ ਦਾ ਵੱਧਣਾ ਜਾਂ ਘੱਟਣਾ ਹੁਣ ਕੋਈ ਖ਼ਬਰ ਨਹੀਂ ਰਹੀ?

 
Have something to say? Post your comment