Welcome to Canadian Punjabi Post
Follow us on

30

June 2022
ਮਨੋਰੰਜਨ

ਸਵਰਾ ਭਾਸਕਰ ਨੇ ‘ਜਹਾਂ ਚਾਰ ਯਾਰ’ ਦੀ ਡਬਿੰਗ ਕੀਤੀ ਸ਼ੁਰੂ

January 24, 2022 02:25 AM

ਕੋਰੋਨਾ ਹੋਣ ਕਾਰਨ ਏਕਾਂਤਵਾਸ ਵਿੱਚ ਗਈ ਅਭਿਨੇਤਰੀ ਸਵਰਾ ਭਾਸਕਰ ਹੁਣ ਕੰਮ ਉੱਤੇ ਮੁੜ ਆਈ ਹੈ। ਸਵਰਾ ਨੇ ਆਪਣੀ ਅਗਲੀ ਫਿਲਮ ‘ਜਹਾਂ ਚਾਰ ਯਾਰ’ ਦੀ ਡਬਿੰਗ ਦਾ ਕੰਮ ਸ਼ੁਰੂ ਕੀਤਾ ਹੈ। ਇੰਸਟਾਗ੍ਰਾਮ ਉੱਤੇ ਪਾਈ ਆਪਣੀ ਪੋਸਟ ਵਿੱਚ 33 ਸਾਲਾ ਅਭਿਨੇਤਰੀ ਨੇ ਮੁੜ ਕੇ ਕੰਮ ਸ਼ੁਰੂ ਕਰਨ ਦੀ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਲਿਖਿਆ ਹੈ, ‘‘ਮੈਂ ਬਹੁਤ ਖੁਸ਼ ਹਾਂ ਕਿ ਇੰਨੀ ਸਿਹਤਮੰਦ ਹੋ ਸਕੀ ਕਿ ਕੰਮ ਉੱਤੇ ਮੁੜ ਸਕਾਂ, ਆਪਣੀ ਫਿਲਮ ‘ਜਹਾਂ ਚਾਰ ਯਾਰ' ਦੀ ਡਬਿੰਗ ਮੁੜ ਸ਼ੁਰੂ ਕਰਨ ਦੇ ਅਹਿਸਾਸ ਨਾਲ ਖੁਸ਼ ਹਾਂ, ਸ਼ਿਵਾਗੀ ਇੱਕ ਬਹੁਤ ਵਧੀਆ ਕਿਰਦਾਰ ਹੈ, ਇਸ ਨੂੰ ਦਰਸ਼ਕਾਂ ਸਾਹਮਣੇ ਲਿਆਉਣ ਲਈ ਬਹੁਤ ਉਤਸ਼ਾਹਤ ਹਾਂ।”
ਜ਼ਿਕਰਯੋਗ ਹੈ ਕਿ ਸਵਰਾ ਭਾਸਕਰ ਨੂੰ ਸੱਤ ਜਨਵਰੀ ਨੂੰ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਉਸ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਸੀ। 14 ਜਨਵਰੀ ਨੂੰ ਸਵਰਾ ਦੀ ਰਿਪੋਰਟ ਨੈਗੇਟਿਵ ਆਈ, ਜਿਸ ਮਗਰੋਂ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ। ਫਿਲਮ ‘ਜਹਾਂ ਚਾਰ ਯਾਰ’ ਦਾ ਨਿਰਦੇਸ਼ਨ ਕਮਲ ਪਾਂਡੇ ਨੇ ਕੀਤਾ ਹੈ ਜਿਸ ਵਿੱਚ ਸਵਰਾ ਦੇ ਨਾਲ ਮਿਹਰ ਵਿੱਜ, ਪੂਜਾ ਚੋਪੜਾ ਅਤੇ ਸ਼ਿਖਾ ਤਲਸਾਨੀਆ ਦਿਖਾਈ ਦੇਣਗੇ। ਇਹ ਫਿਲਮ ਚਾਰ ਵਿਆਹੇ ਹੋਏ ਦੋਸਤਾਂ ਦੀ ਕਹਾਣੀ ਹੈ, ਜੋ ਆਪਣੀ ਆਮ ਜ਼ਿੰਦਗੀ ਤੋਂ ਅੱਕ ਕੇ ਗੋਆ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਨ ਅਤੇ ਉਥੇ ਜਾ ਕੇ ਕੁਝ ਬਹੁਤ ਹੀ ਖਾਸ ਕਿਸਮ ਦੇ ਕਾਰਨਾਮੇ ਕਰਦੇ ਹਨ। ਇਸ ਫਿਲਮ ਦਾ ਨਿਰਮਾਣ ਵਿਨੋਦ ਬੱਚਨ ਵੱਲੋਂ ਕੀਤਾ ਗਿਆ ਹੈ।

Have something to say? Post your comment