Welcome to Canadian Punjabi Post
Follow us on

17

May 2022
 
ਪੰਜਾਬ

ਵਕਫ਼ ਬੋਰਡ ਅਧਿਕਾਰੀਆਂ ਨੇ ਕਬਰ ਤੋਂ ਬੱਚੀ ਦੀ ਲਾਸ਼ ਕੱਢ ਕੇ ਹੋਰ ਥਾਂ ਲਿਜਾਣ ਨੂੰ ਕਿਹਾ

January 24, 2022 02:03 AM

* ਸ਼ਾਹੀ ਇਮਾਮ ਵੱਲੋਂ ਕਾਰਵਾਈ ਦੀ ਮੰਗ

ਲੁਧਿਆਣਾ, 23 ਜਨਵਰੀ (ਪੋਸਟ ਬਿਊਰੋ)- ਇਸ ਸ਼ਹਿਰ ਦੀ ਨੂਰਵਾਲਾ ਰੋਡ ਉੱਤੇ ਛੇ ਮਹੀਨੇ ਦੀ ਇੱਕ ਬੱਚੀ ਦੀ ਲਾਸ਼ ਦਫਨਾਏ ਜਾਣ ਦੇ ਚਾਰ ਘੰਟੇ ਬਾਅਦ ਕਬਰਿਸਤਾਨ ਵਿੱਚੋਂ ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਬਾਹਰ ਕਢਵਾਈ ਹੈ ਅਤੇ ਉਸ ਦੇ ਪਰਵਾਰ ਨੂੰ ਬੱਚੀ ਦੀ ਲਾਸ਼ ਕਿਤੇ ਹੋਰ ਦਫ਼ਨਾਉਣ ਲਈ ਕਿਹਾ ਹੈ। ਇਸ ਉੱਤੇ ਪਰਵਾਰ ਨੇ ਵਿਰੋਧ ਕੀਤਾ, ਪਰ ਬਾਅਦ ਵਿੱਚ ਉਹ ਇਸ ਲਾਸ਼ ਨੂੰ ਕਿਤੇ ਹੋਰ ਦਫ਼ਨਾਉਣ ਲੈ ਗਏ। ਪੀੜਤ ਪਰਵਾਰ ਨੇ ਕਿਹਾ ਕਿ ਇਹ ਕਬਰਿਸਤਾਨ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੈ, ਪਰ ਕੁਝ ਲੋਕ ਇਸ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਇੱਕ ਛੇ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਤਾਂ ਦਫ਼ਨਾਉਣ ਲਈ ਪਰਵਾਰ ਦੇ ਮੈਂਬਰ ਨੂਰਵਾਲਾ ਰੋਡ ਵਾਲੇ ਕਬਰਿਸਤਾਨ ਗਏ। ਇਸੇ ਦੌਰਾਨ ਵਕਫ਼ ਬੋਰਡ ਦੇ ਅਧਿਕਾਰੀ ਉਥੇ ਪੁੱਜ ਗਏ ਅਤੇ ਉਨ੍ਹਾਂ ਬੱਚੀ ਦੀ ਲਾਸ਼ ਨੂੰ ਬਾਹਰ ਕੱਢਣ ਦੇ ਹੁਕਮ ਸੁਣਾ ਦਿੱਤੇ। ਕਬਰਿਸਤਾਨ ਦੇ ਪ੍ਰਧਾਨ ਅਬਦੁਲ ਮਲਿਕ ਤਿਆਗੀ ਨੇ ਕਿਹਾ ਕਿ ਇਸ ਥਾਂ ਪੰਜ ਦਹਾਕਿਆਂ ਤੋਂ ਕਬਰਾਂ ਬਣੀਆਂ ਹੋਈਆਂ ਹਨ, ਪਰ ਵਕਫ਼ ਬੋਰਡ ਦੇ ਅਧਿਕਾਰੀ ਸਸਤੇ ਭਾਅ ਇਹ ਜ਼ਮੀਨ ਲੀਜ਼ ਉੱਤੇ ਦੇ ਰਹੇ ਹਨ। ਇਸ ਵਿਰੁੱਧ ਉਨ੍ਹਾਂ ਅਦਾਲਤ ਵਿੱਚ ਕੇਸ ਕੀਤਾ ਸੀ, ਜਿਸ ਦਾ ਫ਼ੈਸਲਾ ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਆਇਆ, ਪਰ ਵਕਫ਼ ਬੋਰਡ ਦੇ ਅਧਿਕਾਰੀ ਉਨ੍ਹਾਂ ਨੂੰ ਇੱਥੇ ਅੰਤਿਮ ਰਸਮਾਂ ਨਹੀਂ ਕਰਨ ਦੇਂਦੇ ਇਸ ਲਈ ਉਹ ਇਸ ਕੇਸ ਬਾਰੇ ਅਦਾਲਤ ਜਾਣਗੇ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੀ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਬੱਚੀ ਦੀ ਲਾਸ਼ ਬਾਹਰ ਕੱਢਣ ਦੇ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ।

 
Have something to say? Post your comment