Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
ਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀਮੋਹਾਲੀ ਵਿੱਚ ਕਿਸਾਨਾਂ ਦਾਪੱਕਾ ਧਰਨਾ ਸ਼ੁਰੂ, ਕਈ ਵੱਡੇ ਐਲਾਨ ਕੀਤੇ ਗਏ
 
ਟੋਰਾਂਟੋ/ਜੀਟੀਏ

ਕੋਵਿਡ-19 ਪਾਬੰਦੀਆਂ ਹਟਾਉਣ ਲਈ ਓਨਟਾਰੀਓ ਨੇ ਐਲਾਨੀ ਤਿੰਨ ਪੜਾਵੀ ਯੋਜਨਾ

January 21, 2022 08:35 AM

ਓਨਟਾਰੀਓ, 20 ਜਨਵਰੀ (ਪੋਸਟ ਬਿਊਰੋ) : ਪ੍ਰੋਵਿੰਸ ਵਿੱਚ ਕੋਵਿਡ-19 ਪਾਬੰਦੀਆਂ ਨੂੰ ਹੌਲੀ ਹੌਲੀ ਹਟਾਉਣ ਲਈ ਓਨਟਾਰੀਓ ਨੇ 31 ਜਨਵਰੀ ਤੋਂ ਇੰਡੋਰ ਡਾਈਨਿੰਗ ਤੇ ਜਿੰਮਜ਼ ਨੂੰ ਮੁੜ ਖੋਲ੍ਹਣ ਤੇ ਇੱਕਠ ਦੀ ਲਿਮਿਟ ਵਧਾਉਣ ਦਾ ਐਲਾਨ ਕੀਤਾ ਹੈ।
ਵੀਰਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਸਾਨੂੰ ਇਹ ਵਿਸ਼ਵਾਸ ਹੈ ਕਿ ਮਾੜਾ ਸਮਾਂ ਹੁਣ ਬੀਤ ਚੁੱਕਿਆ ਹੈ ਤੇ ਅਸੀਂ ਬੜੀ ਅਹਿਤਿਆਤ ਨਾਲ ਪਬਲਿਕ ਹੈਲਥ ਮਾਪਦੰਡਾਂ ਨੂੰ ਸੁਖਾਲਾ ਕਰਨ ਜਾ ਰਹੇ ਹਾਂ। ਪ੍ਰੋਵਿੰਸ ਨੇ ਆਖਿਆ ਕਿ 31 ਜਨਵਰੀ ਤੋਂ ਸ਼ੁਰੂ ਹੋ ਕੇ ਸੋਸ਼ਲ ਇੱਕਠ ਦੀ ਸਮਰੱਥਾ ਇੰਡੋਰਜ਼ ਲਈ 10 ਤੇ ਆਊਟਡੋਰਜ਼ ਲਈ 25 ਕਰ ਦਿੱਤੀ ਜਾਵੇਗੀ। ਇੰਡੋਰ ਡਾਈਨਿੰਗ, ਜਿੰਮਜ਼, ਰੀਟੇਲਰਜ਼, ਸ਼ਾਪਿੰਗ ਮਾਲਜ਼ ਤੇ ਸਿਨੇਮਾਜ਼ 50 ਫੀ ਸਦੀ ਸਮਰੱਥਾ ਨਾਲ ਖੁੱਲ੍ਹਣਗੇ।
ਮਿਊਜ਼ੀਅਮ, ਗੈਲਰੀਜ਼, ਐਕੁਏਰੀਅਮ, ਜ਼ੂ, ਕੈਸੀਨੋ, ਬਿੰਗੋ ਹਾਲ ਤੇ ਹੋਰ ਗੇਮਿੰਗ ਅਸਟੈਬਲਿਸ਼ਮੈਂਟਸ ਵੀ ਮੁੜ ਖੁੱਲ੍ਹ ਸਕਦੀਆਂ ਹਨ।ਸਰਕਾਰ ਖੇਡ ਮੁਕਾਬਲਿਆਂ, ਕੰਸਰਟ ਵੈਨਿਊਜ਼ ਤੇ ਥਿਏਟਰਜ਼ ਨੂੰ 50 ਫੀ ਸਦੀ ਸਮਰੱਥਾ ਜਾਂ 500 ਲੋਕ, ਜੋ ਵੀ ਘੱਟ ਹੋਵੇ, ਨਾਲ ਖੋਲ੍ਹ ਸਕਦੀ ਹੈ। ਪਬਲਿਕ ਹੈਲਥ ਰੁਝਾਨਾਂ ਦੀ ਨਿਗਰਾਨੀ ਲਈ ਰੀਓਪਨਿੰਗ ਦਾ ਹਰ ਕਦਮ 21 ਦਿਨਾਂ ਦੇ ਵਕਫੇ ਉੱਤੇ ਅਮਲ ਵਿੱਚ ਲਿਆਂਦਾ ਜਾਵੇਗਾ।
ਇਸ ਦੌਰਾਨ ਫੋਰਡ ਨੇ ਆਖਿਆ ਕਿ ਅਸੀਂ ਫੂਕ ਫੂਕ ਕੇ ਕਦਮ ਰੱਖਣਾ ਚਾਹੁੰਦੇ ਹਾਂ ਤੇ ਦੁਬਾਰਾ ਅਜਿਹੇ ਹਾਲਾਤ ਨਹੀਂ ਬਣਨ ਦੇਣਾ ਚਾਹੁੰਦੇ ਜਿੱਥੇ ਸਾਨੂੰ ਇਸ ਸਥਿਤੀ ਵਿੱਚੋਂ ਮੁੜ ਲੰਘਣਾ ਹੋਵੇ। ਇਸ ਲਈ ਜੇ ਸਾਨੂੰ ਹਰ ਕਦਮ ਵਿੱਚ ਥੋੜ੍ਹਾ ਫਰਕ ਵੀ ਰੱਖਣਾ ਪਿਆ ਤਾਂ ਅਸੀਂ ਰੱਖਾਂਗੇ। 21 ਫਰਵਰੀ ਨੂੰ ਓਨਟਾਰੀਓ ਇੰਡੋਰ ਸੋਸ਼ਲ ਗੈਦਰਿੰਗ ਦੀ ਹੱਦ 25 ਵਿਅਕਤੀ ਅਤੇ ਆਊਟਡੋਰ ਦੀ ਹੱਦ 100 ਵਿਅਕਤੀ ਕਰੇਗਾ।
ਇਸ ਦੌਰਾਨ ਜਿਨ੍ਹਾਂ ਥਾਂਵਾਂ ਉੱਤੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੈ ਜਿਵੇਂ ਨਾਈਟਕਲੱਬਜ਼, ਵੈਡਿੰਗ ਰਿਸੈਪਸ਼ਨਜ਼, ਡਾਂਸ ਵਾਲੀਆਂ ਥਾਂਵਾਂ, ਬਾਥਹਾਊਸ ਤੇ ਸੈਕਸ ਕਲੱਬਜ਼ ਦੀ ਸਮਰੱਥਾ ਵੀ 25 ਫੀ ਸਦੀ ਕੀਤੀ ਜਾਵੇਗੀ। ਖੇਡ ਮੁਕਾਬਲਿਆਂ ਦੇ ਦਰਸ਼ਕਾਂ, ਕੰਸਰਟ ਵੈਨਿਊਜ਼ ਤੇ ਥਿਏਟਰਜ਼ ਦੀ ਸਮਰੱਥਾ 21 ਫਰਵਰੀ ਤੋਂ 50 ਫੀ ਸਦੀ ਕਰ ਦਿੱਤੀ ਜਾਵੇਗੀ। ਜਿਨ੍ਹਾਂ ਥਾਂਵਾਂ ਉੱਤੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਨਹੀਂ ਹੋਵੇਗੀ ਉੱਥੇ ਲੋਕਾਂ ਨੂੰ ਦੋ ਮੀਟਰ ਦੀ ਫਿਜ਼ੀਕਲ ਦੂਰੀ ਬਰਕਰਾਰ ਰੱਖਣੀ ਹੋਵੇਗੀ।
14 ਮਾਰਚ ਨੂੰ ਓਨਟਾਰੀਓ ਇੰਡੋਰ ਪਬਲਿਕ ਸੈਟਿ਼ੰਗਜ਼ ਤੋਂ ਕਪੈਸਿਟੀ ਲਿਮਿਟ ਹਟਾ ਲਵੇਗਾ ਪਰ ਵੈਕਸੀਨੇਸ਼ਨ ਦਾ ਸਬੂਤ ਜ਼ਰੂਰ ਵਿਖਾਉਣਾ ਹੋਵੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
82 ਸਾਲ ਦੀ ਉਮਰ ਵਿੱਚ ਪੂਰਾ ਕੈਨੇਡਾ ਦੇਖਣ ਦੀ ਇੱਛਾ ਕੀਤੀ ਪੂਰੀ ਬਰੈਂਪਟਨ ਤੋਂ ਪੀਸੀ ਪਾਰਟੀ ਦੇ ਪੰਜ ਉਮੀਦਵਾਰਾਂ ਲਈ ਮੀਟ ਐਂਡ ਗ੍ਰੀਟ ਈਵੈਂਟ ਦਾ ਕੀਤਾ ਗਿਆ ਆਯੋਜਨ ਵੋਟਾਂ ਹਾਸਲ ਕਰਨ ਲਈ ਕੋਨੇ ਕੋਨੇ ਤੱਕ ਪਹੁੰਚਣਾ ਚਾਹੁੰਦੇ ਹਨ ਪਾਰਟੀ ਆਗੂ ਮਹਿਲਾ ਨੂੰ ਲੁੱਟਣ ਦੀ ਕੋਸਿ਼ਸ਼ ਕਰਨ ਵਾਲੇ ਤਿੰਨ ਮਸ਼ਕੂਕਾਂ ਵਿੱਚੋਂ ਇੱਕ ਨੂੰ ਰਾਹਗੀਰਾਂ ਨੇ ਕੀਤਾ ਕਾਬੂ ਐਨਡੀਪੀ ਤੇ ਪੀਸੀ ਖੁਦ ਨੂੰ ਲੇਬਰ ਪੱਖੀ ਦੱਸਣ ਵਿੱਚ ਨਹੀਂ ਛੱਡ ਰਹੀਆਂ ਕੋਈ ਕਸਰ ਤਲਾਅ ਵਿੱਚੋਂ ਮਿਲੇ ਮਨੁੱਖੀ ਅਵਸੇ਼ਸ਼ ਟੋਰਾਂਟੋ ਤੋਂ ਲਾਪਤਾ ਵਿਅਕਤੀ ਦੇ : ਪੁਲਿਸ ਪੋ੍ਰਗਰਾਮਾਂ ਵਿੱਚ ਪ੍ਰਸਤਾਵਿਤ ਤਬਦੀਲੀਆਂ ਖਿਲਾਫ ਵਿਦਿਆਰਥੀਆਂ ਨੇ ਕੀਤਾ ਮੁਜ਼ਾਹਰਾ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ ਸ਼ੱਕੀ ਹਾਲਾਤ ਵਿੱਚ ਮਰੇ 8 ਸਾਲਾ ਬੱਚੇ ਦਾ ਵਾਕਫ ਸੀ ਲਾਪਤਾ ਵਿਅਕਤੀ ਇਟੋਬੀਕੋ ਵਿੱਚ ਹੋਈ ਕਾਰਜੈਕਿੰਗ, ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ