Welcome to Canadian Punjabi Post
Follow us on

17

May 2022
 
ਮਨੋਰੰਜਨ

ਆਯੁਸ਼ਮਾਨ ਖੁਰਾਣਾ ਦੀ ‘ਐਨ ਐਕਸ਼ਨ ਹੀਰੋ’ ਦੀ ਸ਼ੂਟਿੰਗ ਇਸੇ ਮਹੀਨੇ ਹੋਵੇਗੀ ਸ਼ੁਰੂ

January 21, 2022 01:22 AM

ਅਭਿਨੇਤਾ ਆਯੁਸ਼ਮਾਨ ਖੁਰਾਣਾ ਦੀ ਫਿਲਮ ‘ਐਨ ਐਕਸ਼ਨ ਹੀਰੋ’ ਦੀ ਸ਼ੂਟਿੰਗ ਇਸੇ ਮਹੀਨੇ ਸ਼ੁਰੂ ਹੋਵੇਗੀ। ਇਹ ਆਯੁਸ਼ਮਾਨ ਦੀ ਪਹਿਲੀ ਫਿਲਮ ਹੈ ਜਿਸ ਦੀ ਸ਼ੂਟਿੰਗ ਭਾਰਤ ਤੇ ਇੰਗਲੈਂਡ ਵਿੱਚ ਹੋਵੇਗੀ। ਇਸ ਦੇ ਨਿਰਦੇਸ਼ਕ ਅਨਿਰੁੱਧ ਅਈਅਰ ਹਨ। ਇਹ ਆਯੁਸ਼ਮਾਨ ਦੀ ਪਹਿਲੀ ਐਕਸ਼ਨ ਫਿਲਮ ਹੋਵੇਗੀ। ਇਹ ਟੀ-ਸੀਰੀਜ਼ ਅਤੇ ਕਲਰ ਯੈਲੋ ਪ੍ਰੋਡਕਸ਼ਨ ਦੇ ਸਾਂਝੇ ਉਦਮ ਨਾਲ ਤਿਆਰ ਕੀਤੀ ਜਾਵੇਗੀ, ਜੋ ਐਕਸ਼ਨ ਅਤੇ ਵਿੰਗ ਦੇ ਸੁਮੇਲ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੇ ਇਸ ਬਾਰੇ ਕਿਹਾ ਕਿ ਇਹ ਨਵੀਂ ਕਹਾਣੀ ਉੱਤੇ ਆਧਾਰਤ ਹੈ ਤੇ ਆਯੁਸ਼ਮਾਨ ਤੋਂ ਬਿਹਤਰ ਕੌਣ ਇਸ ਭੂਮਿਕਾ ਲਈ ਫਿੱਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫਿਲਮ ਦੀ ਇੰਗਲੈਂਡ ਵਿੱਚ ਸ਼ੂਟਿੰਗ ਕਰਨ ਲਈ ਖਾਸੇ ਉਤਸ਼ਾਹਤ ਹਨ।
ਕਹਾਣੀਕਾਰ ਆਨੰਦ ਐਲ ਰਾਏ ਨੇ ਕਿਹਾ ਕਿ ‘ਐਨ ਐਕਸ਼ਨ ਹੀਰੋ’ ਦਿਲਚਸਪ ਫਿਲਮ ਹੋਵੇਗੀ। ਇਹ ਫਿਲਮ ਅਨਿਰੁੱਧ ਅਈਅਰ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ‘ਤਨੂ ਵੈਡਸ ਮਨੂ' ਅਤੇ ‘ਜ਼ੀਰੋ’ ਵਿੱਚ ਸਹਿ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਆਯੁਸ਼ਮਾਨ ਦੀ ਫਿਲਮ ਵਿੱਚੰਡੀਗੜ੍ਹ ਕਰੇ ਆਸ਼ਿਕੀ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।

 
Have something to say? Post your comment