Welcome to Canadian Punjabi Post
Follow us on

01

July 2025
 
ਪੰਜਾਬ

ਪੁਲਸ ਦੀਆਂ ਜਾਅਲੀ ਤਰੱਕੀਆਂ ਦੋ ਸੁਪਰਡੈਂਟਾਂ ਅਤੇ ਇੱਕ ਇੰਸਪੈਕਟਰ ਸਮੇਤ ਪੰਜ ਗ਼੍ਰਿਫ਼ਤਾਰ

January 21, 2022 01:00 AM

ਚੰਡੀਗ਼ੜ੍ਹ, 20 ਜਨਵਰੀ (ਪੋਸਟ ਬਿਊਰੋ)- ਪੰਜਾਬ ਪੁਲਸਦੇ ਸਾਬਕਾ ਮੁਖੀ (ਡੀ ਜੀ ਪੀ) ਸਿਧਾਰਥ ਚਟੋਪਾਧਿਆਏ ਦੇ ਜਾਅਲੀ ਦਸਤਖ਼ਤ ਨਾਲ ਤਰੱਕੀਆਂ ਦੇ ਕੇਸ ਵਿੱਚ ਚੰਡੀਗ਼ੜ੍ਹ ਪੁਲਸ ਨੇ ਪੰਜ ਜਣਿਆਂ ਨੂੰ ਗ਼੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਸੁਪਰਡੈਂਟ ਤੇ ਇੱਕ ਪੁਲਸ ਇੰਸਪੈਕਟਰ ਸ਼ਾਮਲ ਹਨ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਹੈਡਕੁਆਰਟਰ ਵੱਲੋਂ ਚੰਡੀਗ਼ੜ੍ਹ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਪਿਛਲੇ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੇ ਜਾਅਲੀ ਦਸਤਖ਼ਤ ਕਰਕੇ ਕੁਝ ਪੁਲਸ ਵਾਲਿਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ। ਚੰਡੀਗੜ੍ਹ ਪੁਲਸ ਨੇ ਸ਼ਿਕਾਇਤ ਉੱਤੇਥਾਣਾ ਸੈਕਟਰ ਤਿੰਨ ਵਿੱਚਕੇਸ ਦਰਜ ਕੀਤਾ ਤੇ ਇਸ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ, ਜਿਸ ਵਿੱਚ ਚੰਡੀਗ਼ੜ੍ਹ ਪੁਲਸ ਦੇ ਐਸ ਪੀ ਕੇਤਨ ਬਾਂਸਲ ਤੇ ਡੀ ਐਸ ਪੀ ਚਰਨਜੀਤ ਸਿੰਘ ਵਿਰਕ ਸ਼ਾਮਲ ਸਨ। ਜਾਂਚ ਵਿੱਚ ਪੰਜਾਬ ਪੁਲਸ ਹੈਡਕੁਅਰਾਟਰ ਵਿੱਚੋਂ ਜੀ ਪੀ ਫ਼ੰਡ ਬਰਾਂਚ ਦੇ ਸੁਪਰਡੈਂਟ ਸੰਦੀਪ ਕੁਮਾਰ (55), ਸੁਪਰਡੈਂਟ ਈ-1 ਬਰਾਂਚ ਬਹਾਦਰ ਸਿੰਘ (52), ਹੈੱਡ ਕਾਂਸਟੇਬਲ ਮਨੀ ਕਟੌਚ (33), ਪੰਜਾਬ ਪੁਲਸ ਤੋਂ ਬਰਖ਼ਾਸਤ ਐਸ ਆਈ ਸਰਬਜੀਤ ਸਿੰਘ (47) ਅਤੇ ਇੰਸਪੈਕਟਰ ਸਾਈਬਰ ਸੈਲ ਸਤਵੰਤ ਸਿੰਘ (48) ਦਾ ਨਾਂਅ ਸਾਹਮਣੇ ਆਇਆ ਸੀ। ਪੁਲਸ ਨੇ ਇਨ੍ਹਾਂਕੋਲੋਂ ਜਾਅਲੀ ਆਰਡਰ, ਸੰਦੀਪ ਕੁਮਾਰ ਦਾ ਲੈਪਟਾਪ, ਸੀ ਪੀ ਯੂ, ਮੋਬਾਈਲ ਫ਼ੋਨ, ਡਿਸਪੈਚ ਰਜਿਸਟਰ ਤੇ ਕਾਰ ਬਰਾਮਦ ਕੀਤੀ ਹੈ। ਜਾਂਚ ਵਿੱਚਪਤਾ ਲੱਗਾ ਕਿ ਸਤਵੰਤ ਸਿੰਘ ਤੇ ਸਰਬਜੀਤ ਸਿੰਘ ਨੇ ਖ਼ੁਦ ਨੂੰ ਡੀ ਜੀ ਪੀ ਦਾ ਕਰੀਬੀ ਦੱਸ ਕੇ ਅਫਸਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਨੂੰ ਤਰੱਕੀ ਵਾਸਤੇ ਡੀ ਜੀ ਪੀ ਦਫ਼ਤਰ ਤੋਂ ਆਰਡਰ ਕਰਵਾ ਸਕਦੇ ਹਨ। ਸੁਪਰਡੈਂਟ ਸੰਦੀਪ ਕੁਮਾਰ ਨੇ ਆਪਣੇ ਲੈਪਟਾਪ ਉੱਤੇ ਜਾਅਲੀ ਆਰਡਰ ਬਣਾਇਆ, ਜਿਸ ਨੂੰ ਹੈਡ ਕਾਂਸਟੇਬਲ ਮਨੀ ਕਟੋਚ ਨੇ ਟਾਈਪ ਕੀਤਾ। ਸੰਦੀਪ ਕੁਮਾਰ ਨੇ ਇਸ ਦੀ ਕਾਪੀ ਇੰਸਪੈਕਟਰ ਸਤਵੰਤ ਸਿੰਘ ਨੂੰ ਦਿੱਤੀ, ਜਿਸ ਨੇ ਡੀ ਜੀ ਪੀ ਦੇ ਜਾਅਲੀ ਦਸਤਖ਼ਤ ਕਰਵਾਏ ਅਤੇ ਸੰਦੀਪ ਕੁਮਾਰ ਅਤੇ ਈ-1 ਬਰਾਂਚ ਦੇ ਸੁਪਰੀਡੈਂਟ ਬਹਾਦਰ ਸਿੰਘ ਦੀ ਮਦਦ ਨਾਲ ਪੰਜਾਬ ਪੁਲਸ ਡਿਸਪੈਚ ਰਜਿਸਟਰ ਵਿੱਚ ਤਰੱਕੀਆਂ ਦੀ ਐਂਟਰੀ ਕਰ ਕੇ ਅੱਗੇ ਵੰਡ ਦਿੱਤਾ। ਇਸ ਕੇਸ ਦੀ ਜਾਂਚ ਅਜੇ ਜਾਰੀ ਹੈ ਤੇ ਕੇਸ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਦੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ