Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

January 20, 2022 06:29 PM

ਓਨਟਾਰੀਓ, 20 ਜਨਵਰੀ (ਪੋਸਟ ਬਿਊਰੋ) : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ ਹੈ ਪਰ ਇੱਕ ਸਰਵੇਖਣ ਮੁਤਾਬਕ ਡੱਗ ਫੋਰਡ ਤੇ ਉਨ੍ਹਾਂ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਐਨਡੀਪੀ ਤੇ ਲਿਬਰਲਜ਼ ਤੋਂ ਲੀਡ ਹਾਸਲ ਹੁੰਦੀ ਨਜ਼ਰ ਆ ਰਹੀ ਹੈ।
ਐਬੇਕਸ ਡਾਟਾ ਪੋਲ ਵੱਲੋਂ ਓਨਟਾਰੀਓ ਭਰ ਵਿੱਚ ਕਰਵਾਏ ਗਏ ਸਰਵੇਖਣ ਵਿੱਚ 1210 ਬਾਲਗ ਵੋਟਰਾਂ ਨੇ ਹਿੱਸਾ ਲਿਆ।ਇਸ ਵਿੱਚ ਸਾਹਮਣੇ ਆਇਆ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ 37 ਫੀ ਸਦੀ ਵੋਟਰਾਂ ਵੱਲੋਂ ਪੀਸੀ ਪਾਰਟੀ ਨੂੰ ਹੀ ਸਰਕਾਰ ਬਣਾਉਣ ਲਈ ਮੁੜ ਚੁਣਿਆ ਜਾਵੇਗਾ। ਇਸ ਦੌਰਾਨ ਲਿਬਰਲਾਂ ਨੂੰ 28 ਫੀ ਸਦੀ ਤੇ ਐਨਡੀਪੀ ਨੂੰ 25 ਫੀ ਸਦੀ ਵੋਟਰਾਂ ਨੇ ਸਮਰਥਨ ਦੇਣ ਦੀ ਗੱਲ ਆਖੀ। 5 ਫੀ ਸਦੀ ਨੇ ਆਖਿਆ ਕਿ ਉਹ ਗ੍ਰੀਨ ਪਾਰਟੀ ਦਾ ਸਮਰਥਨ ਕਰਨਗੇ ਜਦਕਿ ਪੰਜ ਫੀ ਸਦੀ ਨੇ ਆਖਿਆ ਕਿ ਉਹ ਕਿਸੇ ਹਰ ਪਾਰਟੀ ਦਾ ਸਮਰਥਨ ਕਰਨਗੇ।
ਇਸ ਸਰਵੇਖਣ ਵਿੱਚ 29 ਫੀ ਸਦੀ ਓਨਟਾਰੀਅਨਜ਼ ਨੇ ਮੰਨਿਆ ਕਿ ਉਹ ਪ੍ਰੀਮੀਅਰ ਵਜੋਂ ਫੋਰਡ ਦੇ ਕੰਮ ਤੋਂ ਖੁਸ਼ ਹਨ।32 ਫੀ ਸਦੀ ਨੇ ਫੋਰਡ ਦੇ ਸਕਾਰਾਤਮਕ ਅਕਸ ਦੀ ਗੱਲ ਸਵੀਕਾਰੀ ਜਦਕਿ 46 ਫੀ ਸਦੀ ਨੇ ਫੋਰਡ ਦੇ ਨਕਾਰਾਤਮਕ ਪ੍ਰਭਾਵ ਜਦਕਿ 20 ਫੀ ਸਦੀ ਨੇ ਨਿਊਟਰਲ ਪ੍ਰਭਾਵ ਦੀ ਗੱਲ ਮੰਨੀ। ਇਸ ਦੌਰਾਨ ਪ੍ਰੋਵਿੰਸ਼ੀਅਲ ਐਨਡੀਪੀ ਆਗੂ ਐਂਡਰੀਆ ਹੌਰਵਥ ਦੇ ਸਕਾਰਾਤਮਕ ਪ੍ਰਭਾਵ ਦੀ 32 ਫੀ ਸਦੀ ਨੇ ਹਾਮੀ ਭਰੀ ਤੇ 30 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਦਾ ਪ੍ਰਭਾਵ ਨਕਾਰਾਤਮਕ ਹੈ।20 ਫੀ ਸਦੀ ਨੇ ਮੰਨਿਆਂ ਕਿ ਲਿਬਰਲ ਆਗੂ ਸਟੀਵਨ ਡੈਲ ਡੂਕਾ ਦਾ ਪ੍ਰਭਾਵ ਉਨ੍ਹਾਂ ਲਈ ਸਕਾਰਾਤਮਕ ਹੈ ਜਦਕਿ 26 ਫੀ ਸਦੀ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਨਕਾਰਾਤਮਕ ਆਖਿਆ।
ਫੋਰਡ ਸਰਕਾਰ ਲਈ ਮਾੜੀ ਖਬਰ ਇਹ ਹੈ ਕਿ ਜਦੋਂ ਕੋਵਿਡ-19 ਮਹਾਂਮਾਰੀ ਦੀ ਗੱਲ ਆਉਂਦੀ ਹੈ ਤਾਂ 50 ਫੀ ਸਦੀ ਵੋਟਰਾਂ ਦਾ ਕਹਿਣਾ ਹੈ ਕਿ ਟੋਰੀਜ਼ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਰਹੀ। ਕਿਫਾਇਤੀ ਘਰਾਂ ਦੇ ਮਾਮਲੇ ਵਿੱਚ 65 ਫੀ ਸਦੀ ਨੇ ਆਖਿਆ ਕਿ ਟੋਰੀਜ਼ ਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਸੀ ਤੇ ਆਮ ਲੋਕਾਂ ਵਿੱਚੋਂ 67 ਫੀ ਸਦੀ ਲਈ ਘਰਾਂ ਦੀ ਵੱਧ ਰਹੀ ਕੀਮਤ ਵਿੱਤੋਂ ਬਾਹਰ ਹੋ ਚੁੱਕੀ ਹੈ।

 

 

 
Have something to say? Post your comment