Welcome to Canadian Punjabi Post
Follow us on

17

May 2022
 
ਟੋਰਾਂਟੋ/ਜੀਟੀਏ

ਇਸ ਮਹੀਨੇ ਵੱਧ ਸਕਦੇ ਹਨ ਓਮਾਈਕ੍ਰੌਨ ਦੇ ਮਾਮਲੇ : ਐਲੀਅਟ

January 20, 2022 01:10 AM

ਓਨਟਾਰੀਓ, 19 ਜਨਵਰੀ (ਪੋਸਟ ਬਿਊਰੋ) : ਕੋਵਿਡ-19 ਦੇ ਓਮਾਈਕ੍ਰੌਨ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਸਖ਼ਤ ਪਬਲਿਕ ਹੈਲਥ ਮਾਪਦੰਡ ਲਾਗੂ ਕਰਨ ਤੋਂ ਦੋ ਹਫਤੇ ਬਾਅਦ ਪ੍ਰੋਵਿੰਸ ਦੇ ਸਿਹਤ ਮੰਤਰੀ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੋਵਿਡ ਦੇ ਮਾਮਲੇ ਵਧਣ ਦਾ ਖਦਸ਼ਾ ਹੈ।
ਬੁੱਧਵਾਰ ਨੂੰ ਨਿਊਜ਼ ਕਾਨਫਰੰਸ ਦੌਰਾਨ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਤੇ ਆਈਸੀਯੂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਹਰ ਦੋ ਹਫਤਿਆਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।
ਐਲੀਅਟ ਦੀ ਇਸ ਟਿੱਪਣੀ ਤੋਂ ਇੱਕ ਦਿਨ ਪਹਿਲਾਂ ਪ੍ਰੀਮੀਅਰ ਡੱਗ ਫੋਰਡ ਨੇ ਇਹ ਆਖਿਆ ਸੀ ਕਿ ਪ੍ਰੋਵਿੰਸ ਦੀਆਂ ਪਾਬੰਦੀਆਂ ਦੇ ਸਬੰਧ ਵਿੱਚ ਇਸ ਹਫਤੇ ਦੇ ਅਖੀਰ ਵਿੱਚ ਸਕਾਰਾਤਮਕ ਖਬਰ ਆ ਸਕਦੀ ਹੈ।ਫਿਰ ਬੁੱਧਵਾਰ ਨੂੰ ਵੀ ਫੋਰਡ ਨੇ ਆਖਿਆ ਕਿ ਸਕਾਰਾਤਮਕ ਐਲਾਨ ਰੈਸਟੋਰੈਂਟਸ ਤੇ ਜਿੰਮਜ਼ ਲਈ ਲਾਹੇਵੰਦ ਹੋਵੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੋ੍ਰਗਰਾਮਾਂ ਵਿੱਚ ਪ੍ਰਸਤਾਵਿਤ ਤਬਦੀਲੀਆਂ ਖਿਲਾਫ ਵਿਦਿਆਰਥੀਆਂ ਨੇ ਕੀਤਾ ਮੁਜ਼ਾਹਰਾ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ ਸ਼ੱਕੀ ਹਾਲਾਤ ਵਿੱਚ ਮਰੇ 8 ਸਾਲਾ ਬੱਚੇ ਦਾ ਵਾਕਫ ਸੀ ਲਾਪਤਾ ਵਿਅਕਤੀ ਇਟੋਬੀਕੋ ਵਿੱਚ ਹੋਈ ਕਾਰਜੈਕਿੰਗ, ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਛੇ ਸੈਂਟ ਪ੍ਰਤੀ ਲੀਟਰ ਹੋਰ ਵਧੀਆਂ ਟਰਾਂਸਪੋਰਟ ਟਰੱਕ ਹਾਦਸਾਗ੍ਰਸਤ ਹੋਣ ਕਾਰਨ ਫਿਊਲ ਸੜਕ ਉੱਤੇ ਖਿੱਲਰਿਆ ਦੋ ਗੱਡੀਆਂ ਦੀ ਟੱਕਰ ਵਿੱਚ ਮਹਿਲਾ ਜ਼ਖ਼ਮੀ ਐਨਡੀਪੀ ਵੱਲੋਂ ਛੇ ਸਾਲਾਂ ਵਿੱਚ ਬਜਟ ਸੰਤੁਲਿਤ ਕਰਨ ਦਾ ਵਾਅਦਾ ਮੇਰੀ ਅਗਵਾਈ ਵਾਲੀ ਸਰਕਾਰ ਵਿੱਚ ਸੋਸ਼ਲ ਕੰਜ਼ਰਵੇਟਿਵਜ਼ ਲਈ ਵੀ ਹੋਵੇਗੀ ਥਾਂ : ਪੈਟ੍ਰਿਕ ਬ੍ਰਾਊਨ ਪਾਣੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਹੋਈ ਮੌਤ