Welcome to Canadian Punjabi Post
Follow us on

17

May 2022
 
ਟੋਰਾਂਟੋ/ਜੀਟੀਏ

ਕੁੱਝ ਪ੍ਰੋਵਿੰਸਾਂ ਵੱਲੋਂ ਓਮਾਈਕ੍ਰੌਨ ਦੇ ਮਾਮਲੇ ਘਟਣ ਦਾ ਦਾਅਵਾ ਤੇ ਹੋਰਨਾਂ ਵਿੱਚ ਪੰਜਵੀਂ ਵੇਵ ਆਉਣ ਦਾ ਖਦਸ਼ਾ

January 19, 2022 06:30 PM

ਓਨਟਾਰੀਓ, 19 ਜਨਵਰੀ (ਪੋਸਟ ਬਿਊਰੋ) : ਕਈ ਪ੍ਰੋਵਿੰਸਾਂ ਵਿੱਚ ਕੋਵਿਡ-19 ਮਹਾਂਮਾਰੀ ਦੀ ਪੰਜਵੀਂ ਵੇਵ ਆਪਣੇ ਸਿਖਰ ਉੱਤੇ ਪਹੁੰਚ ਚੁੱਕੀ ਹੈ ਜਦਕਿ ਕੁੱਝ ਹੋਰਨਾਂ ਲਈ ਅਜੇ ਪੰਜਵੀਂ ਵੇਵ ਦਾ ਸਿਖਰ ਆਉਣਾ ਬਾਕੀ ਹੈ।
ਇਸ ਦੌਰਾਨ ਓਨਟਾਰੀਓ ਤੇ ਕਿਊਬਿਕ ਦਾ ਕਹਿਣਾ ਹੈ ਕਿ ਭਾਵੇਂ ਇੱਕ ਵਾਰੀ ਮੁੜ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਕਾਫੀ ਵਧੀ ਹੈ ਪਰ ਹੁਣ ਰੋਜ਼ਾਨਾ ਦਰ ਇੱਕ ਵਾਰੀ ਫਿਰ ਢਲਣੀ ਸ਼ੁਰੂ ਹੋਈ ਹੈ। ਦੋਵਾਂ ਪ੍ਰੋਵਿੰਸਾਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਪੰਜਵੀਂ ਵੇਵ ਕਾਰਨ ਹੈਲਥ ਕੇਅਰ ਉੱਤੇ ਭਾਰ ਕਾਫੀ ਵਧਿਆ ਹੈ।
ਕਿਊਬਿਕ ਦੇ ਹਸਪਤਾਲਾਂ ਵਿੱਚ ਕੋਵਿਡ ਦੇ 3417 ਮਰੀਜ਼ ਦਾਖਲ ਹਨ ਜਦਕਿ ਓਨਟਾਰੀਓ ਵਿੱਚ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ 4183 ਹੈ, ਜਿਨ੍ਹਾਂ ਵਿੱਚੋਂ 580 ਇੰਟੈਂਸਿਵ ਕੇਅਰ ਵਿੱਚ ਹਨ। ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਇਸ ਹਫਤੇ ਓਨਟਾਰੀਓ ਵਿੱਚ ਜਾਰੀ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਐਲਾਨ ਕਰਨਗੇ। 5 ਜਨਵਰੀ ਤੋਂ ਇਨ ਪਰਸਨ ਡਾਈਨਿੰਗ ਉੱਤੇ ਰੋਕ ਲਾਈ ਗਈ ਸੀ, ਜਿੰਮ ਬੰਦ ਕੀਤੇ ਗਏ ਸਨ, ਰਿਟੇਲ ਵਿੱਚ ਸਮਰੱਥਾ 50 ਫੀ ਸਦੀ ਘਟਾ ਦਿੱਤੀ ਗਈ ਸੀ। ਇਹ ਪਾਬੰਦੀਆਂ 26 ਜਨਵਰੀ ਤੱਕ ਰਹਿਣ ਦੀ ਸੰਭਾਵਨਾ ਹੈ।
ਬੀਸੀ ਵਿੱਚ ਕੋਵਿਡ-19 ਦੇ 1975 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ਵਿੱਚੋਂ 854 ਹਸਪਤਾਲ ਵਿੱਚ ਦਾਖਲ ਹਨ। ਪ੍ਰੋਵਿੰਸ ਦੇ ਉੱਘੇ ਡਾਕਟਰ ਨੇ ਸੰਕੇਤ ਦਿੱਤਾ ਹੈ ਕਿ ਜਲਦ ਹੀ ਜਿੰਮਜ਼ ਮੁੜ ਖੋਲ੍ਹ ਦਿੱਤੇ ਜਾਣਗੇ ਤੇ ਹਰ ਫਿੱਟਨੈੱਸ ਫੈਸਿਲਿਟੀਜ਼ ਵੀ ਮੁੜ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਸਸਕੈਚਵਨ ਹੈਲਥ ਅਥਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰੋਵਿੰਸ ਵਿੱਚ ਕੋਵਿਡ-19 ਕਾਰਨ ਹਸਪਤਾਲ ਵਿੱਚ ਭਰਤੀ ਹੋਣ ਵਾਲਿਆਂ ਦੀ ਦਰ ਵਿੱਚ ਵਾਧਾ ਹੋ ਰਿਹਾ ਹੈ ਤੇ ਵਰਕਰਜ਼ ਵੱਲੋਂ ਫਰਵਰੀ ਦੇ ਮੱਧ ਤੱਕ ਛੁੱਟੀਆਂ ਲਈਆਂ ਜਾ ਸਕਦੀਆਂ ਹਨ। ਅਲਬਰਟਾ ਵਿੱਚ ਵੀ ਕੋਵਿਡ-19 ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇੱਕ ਵਾਰੀ ਫਿਰ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਗੈਦਰਿੰਗਜ਼ ਦਾ ਆਕਾਰ ਘਟਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਜਿੰਮਜ਼, ਰੈਸਟੋਰੈਂਟਸ ਮਹੀਨੇ ਦੇ ਅਖੀਰ ਤੱਕ ਬੰਦ ਰੱਖਣ ਦੀਆਂ ਹਦਾਇਅਤਾਂ ਜਾਰੀ ਕੀਤੀਆਂ ਗਈਆਂ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੋ੍ਰਗਰਾਮਾਂ ਵਿੱਚ ਪ੍ਰਸਤਾਵਿਤ ਤਬਦੀਲੀਆਂ ਖਿਲਾਫ ਵਿਦਿਆਰਥੀਆਂ ਨੇ ਕੀਤਾ ਮੁਜ਼ਾਹਰਾ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ ਸ਼ੱਕੀ ਹਾਲਾਤ ਵਿੱਚ ਮਰੇ 8 ਸਾਲਾ ਬੱਚੇ ਦਾ ਵਾਕਫ ਸੀ ਲਾਪਤਾ ਵਿਅਕਤੀ ਇਟੋਬੀਕੋ ਵਿੱਚ ਹੋਈ ਕਾਰਜੈਕਿੰਗ, ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਛੇ ਸੈਂਟ ਪ੍ਰਤੀ ਲੀਟਰ ਹੋਰ ਵਧੀਆਂ ਟਰਾਂਸਪੋਰਟ ਟਰੱਕ ਹਾਦਸਾਗ੍ਰਸਤ ਹੋਣ ਕਾਰਨ ਫਿਊਲ ਸੜਕ ਉੱਤੇ ਖਿੱਲਰਿਆ ਦੋ ਗੱਡੀਆਂ ਦੀ ਟੱਕਰ ਵਿੱਚ ਮਹਿਲਾ ਜ਼ਖ਼ਮੀ ਐਨਡੀਪੀ ਵੱਲੋਂ ਛੇ ਸਾਲਾਂ ਵਿੱਚ ਬਜਟ ਸੰਤੁਲਿਤ ਕਰਨ ਦਾ ਵਾਅਦਾ ਮੇਰੀ ਅਗਵਾਈ ਵਾਲੀ ਸਰਕਾਰ ਵਿੱਚ ਸੋਸ਼ਲ ਕੰਜ਼ਰਵੇਟਿਵਜ਼ ਲਈ ਵੀ ਹੋਵੇਗੀ ਥਾਂ : ਪੈਟ੍ਰਿਕ ਬ੍ਰਾਊਨ ਪਾਣੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਹੋਈ ਮੌਤ