Welcome to Canadian Punjabi Post
Follow us on

24

May 2022
ਬ੍ਰੈਕਿੰਗ ਖ਼ਬਰਾਂ :
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੀਆਂ ਬਰਾਂਚਾਂ ਦੀ ਅਚਨਚੇਤ ਚੈਕਿੰਗਉਂਟੇਰੀਓ ਚੋਣਾਂ - ਨੀਲੇ ਰੰਗ ਦੀ ਚੜ੍ਹਤ ਬਰਕਰਾਰਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ
 
ਪੰਜਾਬ

ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆ

January 19, 2022 11:14 AM

* ਆਮ ਲੋਕਾਂ ਵਿੱਚੋਂ ਆਈ ਰਾਏ ਦੇ ਆਧਾਰ ਉੱਤੇ ਫੈਸਲਾ


ਮੋਹਾਲੀ, 18 ਜਨਵਰੀ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਇਸ ਪਾਰਟੀ ਨੇ ਅੱਜ ਪੰਜਾਬ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂਬਾਕਾਇਦਾ ਐਲਾਨ ਕਰ ਦਿੱਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕੀਤਾ ਤਾਂ ਭਗਵੰਤ ਮਾਨ ਭਾਵੁਕ ਹੋ ਗਏ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਆਮ ਲੋਕਾਂ ਵਿੱਚੋਂ ਕਰਵਾਏ ਸਰਵੇ ਵਿੱਚ ਪੰਜਾਬ ਦੇ 21 ਲੱਖ ਤੋਂ ਵੱਧ ਲੋਕਾਂ ਦਾ ਫੀਡਬੈਕ ਮਿਲਿਆ ਤੇ ਇਸ ਵਿੱਚੋਂ 93.3 ਫੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁਖ ਮੰਤਰੀ ਵਜੋਂ ਪਹਿਲੀ ਪਸੰਦ ਦੱਸਿਆ ਹੈ।ਦੂਸਰੇ ਨੰਬਰ ਉੱਤੇ ਨਵਜੋਤ ਸਿੱਧੂ ਦਾ ਨਾਮ ਹੈ। ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਦੱਸਦੇ ਹੋਏ ਕੇਜਰੀਵਾਲ ਨੇ ਕਿਹਾ ਕਿਅੱਜ ਇਤਿਹਾਸਕ ਦਿਨ ਹੈ, ਆਮ ਆਦਮੀ ਪਾਰਟੀ ਨੇ 17 ਜਨਵਰੀ ਸ਼ਾਮ 5 ਵਜੇ ਤੱਕ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਲੋਕਾਂ ਤੋਂ ਰਾਏ ਮੰਗੀ ਤੇ ਪੰਜਾਬ ਵਿੱਚੋਂ ਮੁੱਖ ਮੰਤਰੀ ਉਮੀਦਵਾਰ ਬਣਾਉਣ ਲਈ 21 ਲੱਖ ਤੋਂ ਵੱਧ ਲੋਕਾਂ ਨੇ ਰਾਏ ਭੇਜੀ ਹੈ, ਜਿਨ੍ਹਾਂ ਨੇ ਵਟਸਐਪ, ਕਾਲ ਤੇ ਮੈਸੇਜ ਉੱਤੇਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ਉੱਤੇ ਆਪੋ ਆਪਣੇ ਸੁਝਾਅ ਦਿੱਤੇ ਹਨ ਅਤੇ ਪਾਰਟੀ ਇਸ ਦਾ ਸਤਿਕਾਰ ਕਰਦੀ ਹੈ।
ਇਸ ਕਾਨਫਰੰਸ ਦੌਰਾਨ ਜਦੋਂ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਂ ਦਾ ਐਲਾਨ ਕੀਤਾ ਤਾਂ ਉਹ ਭਾਵੁਕ ਹੋ ਗਏ ਅਤੇ ਕੇਜਰੀਵਾਲ ਨੇ ਮਾਨ ਨੂੰ ਜੱਫੀ ਪਾ ਲਈ। ਇਸ ਪਿੱਛੋਂ ਭਾਵੁਕ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਜਿ਼ੰਦਗੀਦਾਏਡਾ ਬਦਲਾਅ ਆਵੇਗਾ। ਮਾਨ ਨੇ ਭਾਸ਼ਣ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਡਾਕਟਰ ਏਪੀਜੇ ਅਬਦੁਲ ਕਲਾਮ ਅਤੇ ਨੈਲਸਨ ਮੰਡੇਲਾ ਦਾ ਜਿ਼ਕਰ ਕੀਤਾ ਤੇਕਿਹਾ, ‘ਜਦੋਂ ਮੈਂ ਕਾਮੇਡੀਅਨ ਸੀ ਅਤੇ ਲੋਕਾਂ ਦੇ ਘਰ ਜਾਂਦਾ ਸੀ ਤਾਂ ਲੋਕ ਮੇਰਾ ਚਿਹਰਾ ਦੇਖ ਕੇ ਹੱਸਦੇ ਸਨ। ਮੈਂ ਕਦੇ ਸੋਚਿਆ ਨਹੀਂ ਸੀ ਕਿ ਜਿ਼ੰਦਗੀ ਵਿੱਚ ਇੰਨੀ ਵੱਡੀ ਤਬਦੀਲੀ ਆਵੇਗੀ।ਅੱਜ ਜਦੋਂ ਮੈਂ ਵੱਡੀਆਂ ਮੀਟਿੰਗਾਂ ਵਿੱਚ ਜਾਂਦਾ ਹਾਂਤਾਂ ਲੋਕ ਮੇਰਾ ਚਿਹਰਾ ਦੇਖ ਕੇ ਰੋਂਦੇ ਹੋਏ ਕਹਿੰਦੇ ਹਨ ਕਿ ਸਾਨੂੰ ਬਚਾਓ, ਬੱਚੇ ਗਲਤ ਸੰਗਤ ਵਿੱਚ ਫਸੇ ਹਨ।’ ਮਾਨ ਨੇ ਕਿਹਾ ਕਿ ‘ਜੇ ਸੱਤਾ ਸਾਡੇ ਹੱਥ ਆਈ ਤਾਂ ਗਰੀਬਾਂ ਦੀ ਜਿ਼ੰਦਗੀ ਬਦਲਣ ਲਈ ਫੈਸਲੇ ਲਵਾਂਗੇ।’ ਉਨ੍ਹਾ ਕਿਹਾ, ‘ਲੋਕਾਂ ਸਾਡੇ ਉੱਤੇ ਭਰੋਸਾ ਕੀਤਾ ਹੈ ਤਾਂ ਮੈਂ ਦੁੱਗਣੇ ਜੋਸ਼ ਨਾਲ ਕੰਮ ਕਰਾਂਗਾ ਤੇ ਆਪਣੀ ਕਲਮ ਕਿਸੇ ਚੇਲੇ ਲਈ ਨਹੀਂ, ਗਰੀਬਾਂ ਲਈ ਵਰਤਾਂਗਾ। ਜੇ ਪੰਜਾਬ ਦੀ ਸੱਤਾ ਸਾਡੇ ਹੱਥ ਆਈ ਤਾਂ ਅਸੀਂ ਪੰਜਾਬ ਦੇ ਲੋਕਾਂ ਲਈ ਫੈਸਲੇ ਲਵਾਂਗੇ, ਲਾਲਚ ਜਾਂ ਦਬਾਅ ਹੇਠ ਨਹੀਂ ਆਵਾਂਗੇ।ਪਹਿਲੀ ਜਿ਼ੰਮੇਵਾਰੀ ਸਰਕਾਰ ਬਣਾਉਣ ਦੀ ਹੈ। ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਤੇਕੈਲੈਫੋਰਨੀਆ ਬਣਾਉਣ ਦਾ ਕੋਈ ਵਾਅਦਾ ਨਹੀਂ, ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ।”ਪ੍ਰੈੱਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਆਪਣੇ ਪੁੱਤਰ, ਨੂੰਹ ਜਾਂ ਘਰ ਦੇ ਬੰਦੇ ਨੂੰ ਮੁੱਖ ਮੰਤਰੀ ਚਿਹਰਾ ਬਣਾਉਂਦੀਆਂ ਹਨ, ਆਮ ਆਦਮੀ ਪਾਰਟੀ ਨੇ ਏਦਾਂ ਨਹੀਂ ਕੀਤਾ।’ ਉਨ੍ਹਾ ਕਿਹਾ ਕਿ ‘ਭਗਵੰਤ ਮਾਨ ਮੇਰਾ ਛੋਟਾ ਭਰਾ ਹੈ। ਜੇ ਮੈਂ ਸਿੱਧਾ ਉਨ੍ਹਾਂ ਦਾ ਨਾਂ ਦੇਂਦਾ ਤਾਂ ਭਾਈ-ਭਤੀਜਾਵਾਦ ਦੇ ਦੋਸ਼ ਲੱਗਣੇ ਸਨ ਤੇ ਲੋਕ ਕਹਿੰਦੇ ਕਿ ਕੇਜਰੀਵਾਲ ਨੇ ਆਪਣੇ ਭਰਾ ਨੂੰ ਉਮੀਦਵਾਰ ਬਣਾਇਆ ਹੈ। ਇਸ ਲਈ ਇਹ ਫੈਸਲਾ ਜਨਤਕ ਵੋਟਿੰਗ ਨਾਲ ਲਿਆ ਸੀ। ਆਮ ਆਦਮੀ ਪਾਰਟੀਵੱਲੋਂ ਜਾਰੀ ਨੰਬਰ ਵਿੱਚ ਮਿਲੇ ਫੀਡਬੈਕ ਵਿੱਚ ਭਗਵੰਤ ਮਾਨ ਸਭ ਤੋਂ ਅੱਗੇ ਰਹੇ ਹਨ। ਕੱਲ ਸ਼ਾਮ ਤੱਕ ਕਰੀਬ 22 ਲੱਖ ਲੋਕਾਂ ਨੇ ਸੁਝਾਅ ਦਿੱਤੇ ਸਨ।’
ਵਰਨਣ ਯੋਗ ਹੈ ਕਿ ਬੇਸ਼ੱਕ 13 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੇ ਨਾਂਅ ਉੱਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਮੋਹਰ ਲਾ ਦਿੱਤੀ, ਪਰ ਉਨ੍ਹਾਂ ਨੇ ਆਪਣੇ ਪਸੰਦਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੱਸਣ ਦਾ ਜਿ਼ੰਮਾ ਪੰਜਾਬ ਦੇ ਲੋਕਾਂ ਉੱਤੇ ਪਾ ਦਿੱਤਾ ਹੈ
ਭਗਵੰਤ ਮਾਨ ਦਾ ਜਨਮ 1973 ਵਿੱਚ ਸੰਗਰੂਰ ਦੇ ਪਿੰਡ ਸਤੋਜ ਵਿੱਚ ਹੋਇਆ ਸੀ ਤੇ ਉਨ੍ਹਾਂ ਨੇ ਕਾਮੇਡੀਅਨ ਵਜੋਂ ਕਰੀਅਰ ਸ਼ੁਰੂ ਕੀਤਾ ਸੀ।ਉਹ ਟੀ ਵੀ ਸ਼ੋਅ ‘ਜੁਗਨੂੰ ਮਸਤ ਮਸਤ’ਵਿੱਚ ਆਪਣੇ ਵਿਅੰਗ ਲਈ ਮਸ਼ਹੂਰ ਹੋਏ ਅਤੇ ਹੋਰ ਕਾਮੇਡੀ ਸ਼ੋਅਜ਼ ਵਿੱਚ ਵੀ ਆਏ ਸਨ। ਉਨ੍ਹਾਂ ਦਾ ਸਿਆਸੀ ਕਰੀਅਰ 2011 ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਪੀਪਲਜ਼ ਪਾਰਟੀ ਨਾਲ ਸ਼ੁਰੂ ਹੋਇਆ ਤੇ 2012 ਦੀ ਚੋਣ ਲਹਿਰਾਗਾਗਾ ਤੋਂ ਲੜੀ ਸੀ, ਪਰ ਹਾਰ ਗਏ ਸਨ। 2014 ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਸੰਗਰੂਰ ਲੋਕ ਸਭਾ ਚੋਣ ਲੜੇ ਅਤੇ ਉੱਘੇ ਸਿਆਸੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਤਾਂ ਪੰਜਾਬ ਦੀ ਸਿਆਸਤ ਦੀ ਹੋਰ ਅਹਿਮੀਅਤ ਮਿਲ ਗਈ। ਉਹ ਲਗਾਤਾਰ ਦੋ ਵਾਰ ਸੰਗਰੂਰ ਦੀ ਪੰਜਾਬ ਲੋਕ ਸਭਾ ਸੀਟ ਤੋਂ ਚੁਣੇ ਗਏ ਸਨ। ਆਪਣੀ ਸ਼ੈਲੀ ਕਾਰਨ ਉਹ ਮਾਲਵਾ ਖੇਤਰ ਸਮੇਤ ਪੂਰੇ ਪੰਜਾਬ ਵਿੱਚਪ੍ਰਸਿੱਧ ਹਨ ਅਤੇ ਉਨ੍ਹਾਂ ਦਾ ਸਪਸ਼ਟ ਅਕਸ ਤੇ ਬੋਲਣ ਦੀ ਸ਼ੈਲੀ ਉਸ ਦੀ ਤਾਕਤ ਹੈ। ਜੱਟ ਸਿੱਖ ਭਾਈਚਾਰੇ ਵਿੱਚੋਂ ਆਏ ਭਗਵੰਤ ਮਾਨ ਪੰਜਾਬ ਲਈ ਵੱਡੇ ਨੇਤਾ ਸਾਬਤ ਹੋ ਸਕਦੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਦਾ ਰਾਜਾ ਵੜਿੰਗ ਉੱਤੇ ਫਿਰ ਵੱਡਾ ਸਿਆਸੀ ਹਮਲਾ ਸਾਬਕਾ ਅਕਾਲੀ ਵਿਧਾਇਕ ਬੋਨੀ ਨੂੰ ਵਿਦੇਸ਼ ਤੋਂ ਨਤੀਜੇ ਭੁਗਤਣ ਦੀ ਧਮਕੀ ਬਲਾਤਕਾਰ ਕੇਸ ਵਿੱਚ ਫਸੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧੀਆਂ ਫਲਾਈਓਵਰ ਤੋਂ ਕਾਰ ਦੇ ਹੇਠਾਂ ਡਿੱਗਣ ਨਾਲ ਇੱਕ ਦੀ ਮੌਤ ਸਾਬਕਾ ਫ਼ੌਜੀ ਦਾ ਕਤਲ ਕਰ ਕੇ ਲਾਸ਼ ਸੜਕ ਕਿਨਾਰੇ ਸੁੱਟੀ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਔਰਤ ਦਾ ਕਤਲ, ਪੁੱਤਰ ਗੰਭੀਰ ਜ਼ਖ਼ਮੀ ਟਰੱਸਟ ਦੇ ਰਿਕਾਰਡ ਕੀਪਰ ਦਾ ਬਿਆਨ: ਗੁੰਮ ਹੋਈਆਂ 120 ਫਾਈਲਾਂ ਦਫਤਰ ਤੋਂ ਹੀ ਮਿਲ ਗਈਆਂ ਵਿਦੇਸ਼ ਭੇਜਣ ਦੇ ਨਾਂਅ `ਤੇ 60 ਲੋਕਾਂ ਨੂੰ ਠੱਗਣ ਵਾਲੇ ਕਾਬੂ ਮਾੜੇ ਬੀਜ ਕਾਰਨ ਗੋਭੀ ਨੂੰ ਫੁੱਲ ਨਾ ਪੈਣ ਕਰ ਕੇ ਕਿਸਾਨ ਗੋਭੀ ਵਾਲੀ ਫਸਲ ਵਾਹੁਣ ਲੱਗ ਪਏ