Welcome to Canadian Punjabi Post
Follow us on

17

May 2022
 
ਟੋਰਾਂਟੋ/ਜੀਟੀਏ

ਟਰੈਵਲਰਜ਼ ਦੀ ਟੈਸਟਿੰਗ ਵਾਲੇ ਨਿਯਮ ਨੂੰ ਏਅਰਲਾਈਨਜ਼ ਤੇ ਏਅਰਪੋਰਟਸ ਨੇ ਖ਼ਤਮ ਕਰਨ ਦੀ ਕੀਤੀ ਮੰਗ

January 18, 2022 02:21 AM

ਟੋਰਾਂਟੋ, 17 ਜਨਵਰੀ (ਪੋਸਟ ਬਿਊਰੋ) : ਕੈਨੇਡਾ ਦੀਆਂ ਸੱਭ ਤੋਂ ਵੱਡੀਆਂ ਏਅਰਲਾਈਨਜ਼ ਤੇ ਦੇਸ਼ ਦੇ ਸੱਭ ਤੋਂ ਮਸ਼ਰੂਫ ਰਹਿਣ ਵਾਲੇ ਏਅਰਪੋਰਟਸ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੋਵਿਡ-19 ਲਈ ਟਰੈਵਲਰਜ਼ ਦੇ ਐਰਾਈਵਲ ਉੱਤੇ ਕੀਤੀ ਜਾਣ ਵਾਲੀ ਟੈਸਟਿੰਗ ਵਾਲੇ ਨਿਯਮ ਨੂੰ ਖ਼ਤਮ ਕਰ ਦਿੱਤਾ ਜਾਵੇ।
ਫੈਡਰਲ ਤੇ ਓਨਟਾਰੀਓ ਸਰਕਾਰਾਂ ਨੂੰ ਲਿਖੇ ਪੱਤਰ ਵਿੱਚ ਏਅਰ ਕੈਨੇਡਾ, ਵੈਸਟਜੈੱਟ ਤੇ ਟੋਰਾਂਟੋ ਪੀਅਰਸਨ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਟੈਸਟਿੰਗ ਕਪੈਸਿਟੀ ਏਅਰਪੋਰਟਸ ਤੋਂ ਹਟਾ ਕੇ ਕਮਿਊਨਿਟੀਜ਼ ਵੱਲ ਲਿਜਾਈ ਜਾਵੇ।ਪਿਛਲੇ ਕੁੱਝ ਹਫਤਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕਾਫੀ ਇਜਾਫਾ ਵੇਖਣ ਨੂੰ ਮਿਲਿਆ ਹੈ, ਇਸ ਦੇ ਮੱਦੇਨਜ਼ਰ ਕਈ ਪ੍ਰੋਵਿੰਸਾਂ ਵੱਲੋਂ ਉਨ੍ਹਾਂ ਲੋਕਾਂ ਦੇ ਮੌਲੀਕਿਊਲਰ ਪੀਸੀਆਰ ਟੈਸਟਿੰਗ ਉੱਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਹੜੇ ਹਾਈ ਰਿਸਕ ਹਨ ਤੇ ਕੋਵਿਡ-19 ਕਾਰਨ ਜਿਨ੍ਹਾਂ ਦੇ ਹਸਪਤਾਲ ਜਾਣ ਦਾ ਖਤਰਾ ਜਿ਼ਆਦਾ ਹੈ ਜਾਂ ਜਿਹੜੇ ਲੋਕ ਅਜਿਹੀਆਂ ਸੈਟਿੰਗਜ਼ ਵਿੱਚ ਹਨ ਜਿੱਥੇ ਤੇਜ਼ੀ ਨਾਲ ਇਹ ਵਾਇਰਸ ਫੈਲ ਸਕਦਾ ਹੈ।
ਜਿਹੜੇ ਟਰੈਵਲਰਜ਼ ਕੈਨੇਡਾ ਆਉਂਦੇ ਹਨ ਉਨ੍ਹਾਂ ਨੂੰ ਕੋਵਿਡ-19 ਲਈ ਪ੍ਰੀ-ਐਰਾਈਵਲ ਨੈਗੇਟਿਵ ਮੌਲੀਕਿਊਲਰ ਟੈਸਟ ਦੇ ਨਤੀਜੇ ਪੇਸ਼ ਕਰਨੇ ਪੈਂਦੇ ਹਨ। ਇੱਕ ਵਾਰੀ ਜਦੋਂ ਟਰੈਵਲਰਜ਼, ਅਮਰੀਕਾ ਨੂੰ ਛੱਡ ਕੇ ਹੋਰਨਾਂ ਦੇਸ਼ਾਂ ਤੋਂ, ਇੱਥੇ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਦਾ ਇਹੋ ਟੈਸਟ ਦੁਬਾਰਾ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਉਦੋਂ ਤੱਕ ਆਈਸੋਲੇਟ ਕਰਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਉਨ੍ਹਾਂ ਦੇ ਟੈਸਟ ਦਾ ਨਤੀਜਾ ਨਹੀਂ ਆ ਜਾਂਦਾ।ਜਿਹੜੇ ਅਮਰੀਕਾ ਤੋਂ ਆਉਂਦੇ ਹਨ ਉਨ੍ਹਾਂ ਵਿੱਚੋਂ ਟਾਂਵੇ ਟੱਲੇ ਸ਼ਖਸ ਦਾ ਟੈਸਟ ਕੀਤਾ ਜਾਂਦਾ ਹੈ।
ਏਅਰਲਾਈਨਜ਼ ਤੇ ਏਅਰਪੋਰਟ ਦਾ ਕਹਿਣਾ ਹੈ ਕਿ ਕੈਨੇਡਾ ਪਹੁੰਚਣ ਵਾਲੇ ਟਰੈਵਲਰਜ਼ ਦੇ ਟੈਸਟ ਕਰਨ ਨਾਲ ਕੈਨੇਡਾ ਦੇ ਸੀਮਤ ਟੈਸਟਿੰਗ ਸਰੋਤਾਂ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ।ਇਨ੍ਹਾਂ ਸਭਨਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਹਫਤਿਆਂ ਵਿੱਚ ਕੈਨੇਡਾ ਦੇ ਏਅਰਪੋਰਟਸ ਉੱਤੇ ਜਿਨ੍ਹਾਂ ਦਾ ਇਹ ਟੈਸਟ ਕੀਤਾ ਗਿਆ ਉਨ੍ਹਾਂ ਨਾਲੋਂ ਕਮਿਊਨਿਟੀ ਵਿੱਚ ਕੀਤੇ ਗਏ ਟੈਸਟਸ ਕਿਤੇ ਜਿ਼ਆਦਾ ਪਾਜ਼ੀਟਿਵ ਆਏ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੋ੍ਰਗਰਾਮਾਂ ਵਿੱਚ ਪ੍ਰਸਤਾਵਿਤ ਤਬਦੀਲੀਆਂ ਖਿਲਾਫ ਵਿਦਿਆਰਥੀਆਂ ਨੇ ਕੀਤਾ ਮੁਜ਼ਾਹਰਾ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ ਸ਼ੱਕੀ ਹਾਲਾਤ ਵਿੱਚ ਮਰੇ 8 ਸਾਲਾ ਬੱਚੇ ਦਾ ਵਾਕਫ ਸੀ ਲਾਪਤਾ ਵਿਅਕਤੀ ਇਟੋਬੀਕੋ ਵਿੱਚ ਹੋਈ ਕਾਰਜੈਕਿੰਗ, ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਛੇ ਸੈਂਟ ਪ੍ਰਤੀ ਲੀਟਰ ਹੋਰ ਵਧੀਆਂ ਟਰਾਂਸਪੋਰਟ ਟਰੱਕ ਹਾਦਸਾਗ੍ਰਸਤ ਹੋਣ ਕਾਰਨ ਫਿਊਲ ਸੜਕ ਉੱਤੇ ਖਿੱਲਰਿਆ ਦੋ ਗੱਡੀਆਂ ਦੀ ਟੱਕਰ ਵਿੱਚ ਮਹਿਲਾ ਜ਼ਖ਼ਮੀ ਐਨਡੀਪੀ ਵੱਲੋਂ ਛੇ ਸਾਲਾਂ ਵਿੱਚ ਬਜਟ ਸੰਤੁਲਿਤ ਕਰਨ ਦਾ ਵਾਅਦਾ ਮੇਰੀ ਅਗਵਾਈ ਵਾਲੀ ਸਰਕਾਰ ਵਿੱਚ ਸੋਸ਼ਲ ਕੰਜ਼ਰਵੇਟਿਵਜ਼ ਲਈ ਵੀ ਹੋਵੇਗੀ ਥਾਂ : ਪੈਟ੍ਰਿਕ ਬ੍ਰਾਊਨ ਪਾਣੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਹੋਈ ਮੌਤ