Welcome to Canadian Punjabi Post
Follow us on

19

August 2022
ਟੋਰਾਂਟੋ/ਜੀਟੀਏ

26 ਜਨਵਰੀ ਨੂੰ ਬਿਜ਼ਨਸਿਜ਼ ਖੁੱਲ੍ਹਣਗੇ ਇਸ ਦੀ ਕੋਈ ਗਾਰੰਟੀ ਨਹੀਂ : ਮੂਰ

January 14, 2022 08:39 AM

ਓਨਟਾਰੀਓ, 13 ਜਨਵਰੀ (ਪੋਸਟ ਬਿਊਰੋ) : ਪਿਛਲੇ ਹਫਤੇ ਓਨਟਾਰੀਓ ਸਰਕਾਰ ਵੱਲੋਂ ਬੰਦ ਕੀਤੇ ਗਏ ਬਿਜ਼ਨਸਿਜ਼ 26 ਜਨਵਰੀ ਨੂੰ ਖੁੱਲ੍ਹਣਗੇ ਕਿ ਨਹੀਂ ਅਜੇ ਤੱਕ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ। ਪ੍ਰੋਵਿੰਸ ਦੇ ਉੱਘੇ ਡਾਕਟਰ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਨਵੀਆਂ ਪਬਲਿਕ ਹੈਲਥ ਪਾਬੰਦੀਆਂ ਉਦੋਂ ਤੱਕ ਹਟਾ ਲਈਆਂ ਜਾਣਗੀਆਂ।
ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਡਾ·ਕੀਰਨ ਮੂਰ ਨੇ ਆਖਿਆ ਕਿ ਜਿਵੇਂ ਹੀ ਇਸ ਬਾਰੇ ਸਥਿਤੀ ਸਪਸ਼ਟ ਹੋਵੇਗੀ ਉਹ ਬਿਜ਼ਨਸ ਕਮਿਊਨਿਟੀ ਨੂੰ ਇਸ ਬਾਰੇ ਜਾਣਕਾਰੀ ਦੇ ਦੇਣਗੇੇ। ਇਸ ਮਹੀਨੇ ਦੇ ਸੁ਼ਰੂ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨੇ ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਨੂੰ ਅੱਗੇ ਫੈਲਣ ਤੋਂ ਰੋਕਣ ਲਈ 17 ਜਨਵਰੀ ਤੱਕ ਸਕੂਲ ਆਨਲਾਈਨ ਕਰ ਦਿੱਤੇ ਸਨ, ਰੈਸਟੋਰੈਂਟਸ ਤੇ ਬਾਰਜ਼ ਵਿੱਚ ਇੰਡੋਰ ਡਾਈਨਿੰਗ ਉੱਤੇ ਪਾਬੰਦੀ ਲਾ ਦਿੱਤੀ ਸੀ, ਰੀਟੇਲ ਸੈਟਿੰਗਜ਼ ਦੀ ਸਮਰੱਥਾ ਘਟਾ ਦਿੱਤੀ ਸੀ ਤੇ 26 ਜਨਵਰੀ ਤੱਕ ਪਰਸਨਲ ਕੇਅਰ ਸਰਵਿਸਿਜ਼ ਵੀ 50 ਫੀ ਸਦੀ ਘੱਟ ਕਰ ਦਿੱਤੀਆਂ ਸਨ।
ਉਦੋਂ ਤੋਂ ਹੀ ਮੂਰ ਨੇ ਆਖਿਆ ਕਿ ਉਹ ਤੇ ਉਨ੍ਹਾਂ ਦੀ ਟੀਮ ਹਸਪਤਾਲ ਵਿੱਚ ਅਤੇ ਆਈਸੀਯੂ ਵਿੱਚ ਭਰਤੀ ਮਰੀਜ਼ਾਂ ਦੀ ਗਿਣਤੀ ਊੱਤੇ ਨਜ਼ਰ ਰੱਖ ਰਹੀ ਹੈ।ਇੱਕ ਵਾਰੀ ਹਾਲਾਤ ਸੰਭਲਣ ਤੋਂ ਬਾਅਦ ਹੌਲੀ ਹੌਲੀ ਤੇ ਅਹਿਤਿਆਤ ਵਰਤਦਿਆਂ ਹੋਇਆਂ ਪਬਲਿਕ ਹੈਲਥ ਪਾਬੰਦੀਆਂ ਹਟਾ ਲਈਆਂ ਜਾਣਗੀਆਂ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਕਵਿੱਲ ਵਿੱਚ ਦੋਹਰੇ ਗੋਲੀਕਾਂਡ ਵਿੱਚ ਪੁਰਸ਼ ਹਲਾਕ, ਮਹਿਲਾ ਜ਼ਖ਼ਮੀ ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਸੁਤੰਤਰਤਾ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ ਹੈਲਥ ਕੇਅਰ ਸਿਸਟਮ ਨੂੰ ਲੀਹ ਉੱਤੇ ਲਿਆਉਣ ਲਈ ਫੋਰਡ ਸਰਕਾਰ ਨੇ ਜਾਰੀ ਕੀਤਾ “ਪਲੈਨ ਟੂ ਸਟੇਅ ਓਪਨ” ਬਰੈਂਪਟਨ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਪੈਟ੍ਰਿਕ ਬ੍ਰਾਊਨ ਦੋਸ਼ ਮੁਕਤ ਕਰਾਰ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਬੱਚੇ ਦੀ ਹੋਈ ਮੌਤ ਧੱਕੇ ਨਾਲ ਗੱਡੀ ਵਿੱਚ ਬਿਠਾਈ ਗਈ ਮਹਿਲਾ ਦੀ ਸੇਫਟੀ ਨੂੰ ਲੈ ਕੇ ਪੁਲਿਸ ਚਿੰਤਤ ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਨੇ ਸਲਾਨਾ ਸਮਾਗਮ ਕਰਵਾਇਆ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੀ ਬਰਸੀ ਦੇ ਸੰਬੰਧ ਵਿਚ ਅਖੰਡ ਪਾਠ 26 ਤੋਂ ਓਨਟਾਰੀਓ ਦੇ ਡਾਕਟਰ ਖਿਲਾਫ ਲਾਏ ਗਏ ਕਤਲ ਦੇ 3 ਨਵੇਂ ਚਾਰਜਿਜ਼