Welcome to Canadian Punjabi Post
Follow us on

03

July 2025
 
ਪੰਜਾਬ

ਦੋ ਸਕੇ ਭਰਾ ਲਹਿੰਦੇ ਪੰਜਾਬ ਵਿੱਚ 74 ਸਾਲਾਂ ਬਾਅਦ ਮਿਲੇ

January 13, 2022 08:21 PM

ਬਠਿੰਡਾ, 13 ਜਨਵਰੀ (ਪੋਸਟ ਬਿਊਰੋ)- ਭਾਰਤ-ਪਾਕਿਸਤਾਨ ਵੰਡ ਦੌਰਾਨ ਵਿਛੜ ਗਏ ਦੋ ਭਰਾ 74 ਸਾਲਾਂ ਬਾਅਦ 10 ਜਨਵਰੀ ਨੂੰ ਕਰਤਾਰਪੁਰ ਸਾਹਿਬ ਵਿੱਚ ਮਿਲੇ ਤਾਂ ਦੋਵੇਂ ਬਹੁਤ ਭਾਵਕ ਹੋ ਗਏ।
ਪਤਾ ਲੱਗਾ ਹੈ ਕਿ ਇਸ ਦੌਰਾਨ ਉਥੇ ਜੋ ਲੋਕ ਵੀ ਓਥੇ ਮੌਜੂਦ ਸਨ, ਸਾਰੇ ਭਾਵੁਕ ਹੋ ਰਹੇ ਸਨ ਅਤੇ ਇਨ੍ਹਾਂ ਦੋਵਾਂ ਨੂੰ ਮਿਲਾਉਣ ਵਿੱਚ ਯੂ-ਟਿਊਬਰ ਨਾਸਿਰ ਢਿੱਲੋਂ, ਲਵਲੀ ਸਿੰਘ ਲਾਇਲਪੁਰ ਅਤੇ ਪਿੰਡ ਫੂਲੇਵਾਲਾ ਬਠਿੰਡਾ ਦੇ ਡਾਕਟਰ ਜਗਸੀਰ ਸਿੰਘ ਨੇ ਭੂਮਿਕਾ ਨਿਭਾਈ ਹੈ। ਇਸ ਬਾਰੇ ਪਾਕਿਸਤਾਨ ਨਿਵਾਸੀ ਨਾਸਿਰ ਢਿੱਲੋਂ ਨੇ ਦੱਸਿਆ ਕਿ ਲਵਲੀ ਸਿੰਘ ਉਥੇ ਪਿੰਡ ਬੋਘੜਾ ਗਏ ਤਾਂ ਉਸ ਸਮੇਂ ਉਸ ਨੂੰ ਉਥੇ 80 ਸਾਲਾ ਬਿਰਧ ਵਿਅਕਤੀ ਸਦੀਕ ਮਿਲਿਆ। ਸਦੀਕ ਨੇ ਦੱਸਿਆ ਕਿ ਦੇਸ਼ ਦੀ ਵੰਡ ਦੌਰਾਨ ਉਸ ਦੀ ਮਾਂ ਅਤੇ ਭਰਾ ਭਾਰਤ ਵਿੱਚ ਰਹਿ ਗਏ ਸਨ। ਉਨ੍ਹਾਂ ਦੇ ਭਰਾ ਦਾ ਨਾਂਅ ਹਬੀਬ ਉਰਫ ਸੀਕਾ ਹੈ, ਉਹ ਮਾਂ ਨਾਲ ਪਿੰਡ ਫੂਲੇਵਾਲਾ ਗਏ ਹੋਏ ਸਨ। ਜਦੋਂ ਦੇਸ਼ ਵੰਡ ਦੇ ਹਾਲਾਤ ਪ੍ਰਤੱਖ ਹੋ ਗਏ ਤਾਂ ਵਿੱਛੜਨ ਮਗਰੋਂ ਹਾਲੇ ਤਕ ਮਾਂ ਅਤੇ ਭਰਾ ਮਿਲ ਨਹੀਂ ਸਕੇ। ਇਸ ਮਗਰੋਂ ਲਵਲੀ ਨੇ ਲਾਇਲਪੁਰ ਤੋਂ ਵੀਡੀਓ ਇੰਟਰਨੈਟ ਉੱਤੇ ਪਾਈ ਤਾਂ ਇਹ ਵੀਡੀਓ ਡਾਕਟਰ ਜਗਸੀਰ ਸਿੰਘ ਨੇ ਵੇਖੀ ਤੇ ਵਾਟਸਐਪ ਨੰਬਰ ਉੱਤੇ ਸੰਪਰਕ ਕਰ ਕੇ ਬਿਰਧ ਵਿਅਕਤੀ ਹਬੀਬ ਦੇ ਜ਼ਿੰਦਾ ਹੋਣ ਬਾਰੇ ਦੱਸਿਆ। ਉਨ੍ਹਾਂ ਨੇ ਦੋਵਾਂ ਭਰਾਵਾਂ ਦੀ ਗੱਲਬਾਤ ਵੀਡੀਓ ਕਾਲ ਦੇ ਰਾਹੀਂ ਕਰਵਾਈ।
ਡਾਕਟਰ ਜਗਸੀਰ ਸਿੰਘ ਦੇ ਦੱਸਣ ਮੁਤਾਬਕ ਹਬੀਬ ਦੱਸਦੇ ਹਨ ਕਿ ਦੇਸ਼ ਦੀ ਵੰਡ ਦੌਰਾਨ ਜਦੋਂ ਕਤਲੇਆਮ ਸ਼ੁਰੂ ਹੋਇਆ ਤਾਂ ਉਹ ਆਪਣੀ ਮਾਂ ਨਾਲ ਨਾਨਕੇ ਪਿੰਡ ਫੂਲੇਵਾਲਾ ਆਇਆ ਹੋਇਆ ਸੀ। ਉਸ ਦਾ ਵੱਡਾ ਵੀਰ ਅਤੇ ਪਿਤਾ ਦੋਵੇਂ ਜਗਰਾਓਂ ਲਾਗੇ ਪਿੰਡ ਕੋਠੇ ਵਿੱਚ ਸਨ। ਇਸੇ ਕਾਰਨ ਉਹ ਭਾਰਤ ਵਿੱਚ ਰੁਕ ਗਏ ਅਤੇ ਵੱਡਾ ਵੀਰ ਤੇ ਪਿਤਾ ਪਾਕਿਸਤਾਨ ਚਲੇ ਗਏ। ਫਿਰ ਕੀ ਹੋਇਆ, ਕੁਝ ਪਤਾ ਨਹੀਂ ਲੱਗ ਸਕਿਆ। ਹਬੀਬ ਦਾ ਭਰਾ ਨਾਲ ਸੰਪਰਕ ਹੋਇਆ ਤਾਂ ਮਿਲਣ ਲਈ ਉਨ੍ਹਾਂ ਨੇ ਪਾਸਪੋਰਟ ਬਣਵਾਇਆ, ਪਰ ਬਾਅਦ ਵਿੱਚ ਕੋਰੋਨਾ ਵਾਇਰਸ ਕਾਰਨ ਰਾਹ ਬੰਦ ਕਰ ਦਿੱਤੇ ਗਏ, ਇਸ ਕਾਰਨ ਦੋਵਾਂ ਭਰਾਵਾਂ ਦੀ ਮੁਲਾਕਾਤ ਨਾ ਹੋ ਸਕੀ। ਜਦੋਂ ਸਰਹੱਦਾਂ ਖੁੱਲ੍ਹੀਆਂ ਤਾਂ ਦੋਵੇਂ ਭਰਾ ਮਿਲ ਸਕੇ ਹਨ। ਇਸ ਮੁਲਾਕਾਤ ਦੌਰਾਨ ਵੱਡਾ ਭਰਾ ਭਾਵੁਕ ਹੋ ਕੇ ਰੋ ਪਿਆ। ਉਸ ਨੇ ਛੋਟੇ ਨੂੰ ਹੌਸਲਾ ਦਿੰਦਿਆਂ ਆਖਿਆ, ‘ਹਾਲੇ ਵੀ ਤੂੰ ਚੰਗਾ ਮੰਨ ਕਿ ਮਿਲ ਗਏ ਆਂ ਆਪਾਂ।'' ਦੱਸਣਯੋਗ ਹੈ ਕਿ ਹਬੀਬ ਸੀਕਾ ਨੇ ਨਿਕਾਹ ਨਹੀਂ ਕਰਵਾਇਆ, ਪਰ ਪਾਕਿਸਤਾਨ ਵਿੱਚ ਰਹਿੰਦੇ ਸਦੀਕ ਨੇ ਨਿਕਾਹ ਕਰਵਾ ਲਿਆ ਹੈ ਤੇ ਉਸ ਦੇ ਪੁੱਤਰ ਦਾ ਵੀ ਪਰਵਾਰ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ