Welcome to Canadian Punjabi Post
Follow us on

19

August 2022
ਪੰਜਾਬ

ਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀ

January 12, 2022 10:44 PM

ਚੰਡੀਗ਼ੜ੍ਹ, 12 ਜਨਵਰੀ (ਪੋਸਟ ਬਿਊਰੋ)- ਹਾਈ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਨਜ਼ੂਰ ਕਰਨ ਮਗਰੋਂ ਮਜੀਠੀਆ ਨੇ ਇੱਕ ਪ੍ਰਾਈਵੇਟ ਚੈਨਲ ਨਾਲ ਗੱਲ ਕਰਦਿਆਂ ਦਿਲਚਸਪ ਦਾਅਵਾ ਕੀਤਾ ਕਿ ਫ਼ੈਸਲਾ ਹੋਣ ਤਕ ਉਹ ਕਿੱਥੇ ਸਨ, ਇਸ ਦਾ ਪਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਸੀ, ਪਰ ਉਹ ਐਵੇਂ ਹਵਾਈ ਅੱਡਿਆਂ ਉੱਤੇ ਮੈਨੂੰ ਲੱਭਣ ਦੀਆਂ ਗੱਲਾਂ ਕਰੀ ਗਏ, ਜਦਕਿ ਮੇਰੇ ਪਾਸਪੋਰਟ ਦੇ ਕਾਗ਼ਜ਼ ਵੀ ਪੂਰੇ ਨਹੀਂ ਸਨ। ਪੱਤਰਕਾਰ ਨੇ ਆਮ ਆਦਮੀ ਪਾਰਟੀ ਦੇ ਇਸ ਦੋਸ਼ ਬਾਰੇ ਪੁੱਛਿਆ ਕਿ ਮਜੀਠੀਆ ਤੇ ਚੰਨੀ ਅੰਦਰੋਂ ਮਿਲੇ ਹੋਏ ਸਨ। ਬਿਕਰਮ ਸਿੰਘ ਮਜੀਠੀਆ ਨੇ ਇਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਅੰਦਰੋਂ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੇਰੇ ਹਮਾਇਤੀ ਹਨ।
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਜਾਣ ਪਿੱਛੋਂ ਕੱਲ੍ਹ ਗੁਰਦੁਆਰਾ ਨਾਢਾ ਸਾਹਿਬ ਮੱਥਾ ਟੇਕਣ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਪੈ੍ਰਸ ਕਾਨਫ਼ਰੰਸ ਦੇ ਦੌਰਾਨ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਅਤੇ ਕਿਹਾ ਕਿ ਕਾਂਗਰਸ ਨੇ ਮੇਰੀ ਗ਼੍ਰਿਫ਼ਤਾਰੀ ਲਈਲੱਖ ਕੋਸ਼ਿਸ਼ਾਂ ਕੀਤੀਆਂ, ਕਾਨੂੰਨ ਛਿੱਕੇ ਟੰਗਿਆ ਪਰ ਜਿੱਤ ਸੱਚਾਈ ਦੀ ਹੋਈ। ਇਹ ਸਿਰਫ਼ ਸਿਆਸਤ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਡੀ ਜੀ ਪੀ ਨੇ ਮੇਰੇ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਸ ਨੂੰ ਅਹੁਦੇ ਤੋਂ ਲਾਹ ਦਿੱਤਾ ਕਿਉਂਕਿ ਉਹ ਸੱਚ ਨਾਲ ਖ਼ੜੋਣਾ ਚਾਹੁੰਦਾ ਸੀ। ਇਸ ਪਿੱਛੋਂ ਅਫ਼ਸਰਾਂ ਨੂੰ ਡਰਾ-ਧਮਕਾ ਕੇ ਮੇਰੇ ਵਿਰੁੱਧ ਕੇਸ ਦਰਜ ਕਰਾਇਆ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਸੀ ਮਜੀਠੀਆ ਡਰਦਾ ਭੱਜ ਗਿਆ ਮੈਂ ਉਨ੍ਹਾਂ ਨੂੰ ਦੱਸ ਦਿਆਂ ਕਿ ਮੈਂ ਕਿਤੇ ਨਹੀਂ ਗਿਆ।

Have something to say? Post your comment