Welcome to Canadian Punjabi Post
Follow us on

28

March 2024
 
ਨਜਰਰੀਆ

ਦਲ ਬਦਲੀ ਦਾ ਵਚਿੱਤਰ ਆਲਮ

December 31, 2021 01:37 AM

-ਗੁਰਦੀਪ ਸਿੰਘ ਦੌਲਾ

ਪੰਜਾਬ ਵਿਧਾਨ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ। ਕਹਿੰਦੇ ਨੇ ਕਿ ਬੱਝਵੇਂ ਦਿਨ ਪਲਾਂ ਵਿੱਚ ਬੀਤ ਜਾਂਦੇ ਹਨ। ਸਿਆਸੀ ਨੇਤਾਵਾਂ ਦੇ ਦਲ ਬਦਲ ਦੀ ਸ਼ੁਰੂਆਤ ਹੋ ਚੁੱਕੀ ਹੈ। ਦਲਬਦਲੀ ਸਿਆਸਤ ਦੇ ਖੇਤਰ ਦੀ ਇੱਕ ਬੁਰਾਈ ਹੈ, ਪਰ ਇਹ ਅੱਜ ਆਮ ਵਰਤਾਰਾ ਬਣ ਚੁੱਕੀ ਹੈ। ਦਲ ਬਦਲੀ ਦੇ ਕਾਰਨ ਅਤੇ ਸਿੱਟੇ ਵੀ ਹਨ। ਹਰ ਨੇਤਾ ਸਿਆਸਤ ਦਾ ਸ਼ਾਹ ਸਵਾਰ ਬਣਿਆ ਰਹਿਣਾ ਲੋੜਦਾ ਹੈ। ਸਿਆਸਤ ਇੱਕ ਧੰਦੇ ਵਜੋਂ ਵਿਕਸਤ ਹੋਈ ਹੈ, ਤਦੇ ਹੀ ਹਰ ਨੇਤਾ ਇਸ ਵਿੱਚੋਂ ਸਫਲਤਾ ਭਰਪੂਰ ਕਾਰੋਬਾਰ ਲੋਚਦਾ ਹੈ। ਦਲ ਬਦਲਣ ਪਿੱਛੇ ਨੇਤਾਵਾਂ ਦੇ ਆਪਣੇ ਤਰਕ ਹਨ। ਕਿਸੇ ਨੂੰ ਆਪਣੀ ਪਾਰਟੀ ਤੋਂ ਟਿਕਟ ਦੀ ਆਸ ਮੁੱਕਦੀ ਦਿਸਦੀ ਹੈ ਅਤੇ ਕਿਸੇ ਦਾ ਆਪਣੀ ਮਾਂ ਪਾਰਟੀ ਵਿੱਚ ਦਮ ਘੁਟਣ ਲੱਗਦਾ ਹੈ। ਕਈ ਸੱਤਾ ਹੀਣੇ ਨੇਤਾ ਸੱਤਾ ਦਾ ਸੁੱਖ ਮਾਣਨ ਲਈ ਸੱਤਾਧਾਰੀ ਧਿਰ ਵੱਲ ਛਾਲ ਮਾਰਦੇ ਹਨ। ਕਈਆਂ ਨੂੰ ਪਾਰਟੀ ਵਿੱਚ ਕਦਰ ਘਟਦੀ ਦਿਸਦੀ ਹੈ। ਕਈ ਨੇਤਾ ਇਸ ਨੂੰ ਘਰ ਵਾਪਸੀ ਆਖਦੇ ਹਨ। 

ਅਸਲ ਵਿੱਚ ਦਲ ਬਦਲੀ ਤੋਂ ਪਹਿਲਾਂ ਨੇਤਾ ਜੀ ਪੂਰਾ ਹਿਸਾਬ ਕਿਤਾਬ ਜੋੜਦੇ ਹਨ। ਕਈ ਵਾਰ ਸਥਾਪਤ ਨੇਤਾਵਾਂ ਦੀ ਦਲ ਬਦਲੀ ਉੱਤੇ ਆਮ ਲੋਕ ਡਾਢੇ ਹੈਰਾਨ ਹੁੰਦੇ ਹਨ। ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਤੇ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਜਗਮੀਤ ਸਿੰਘ ਬਰਾੜ ਦਾ ਅਕਾਲੀ ਦਲ ਵਿੱਚ ਆਉਣਾ ਕਾਫੀ ਹੈਰਾਨਕੁੰਨ ਸੀ। ਪਿਛਲੇ ਹਫਤੇ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ, ਜਿਸ ਨੂੰ ਉਨ੍ਹਾਂ ਨੇ ਘਰ ਵਾਪਸੀ ਆਖਿਆ ਹੈ। ਬਠਿੰਡਾ ਦਿਹਾਤੀ ਤੋਂ ਵਿਧਾਇਕਾ ਬੀਬਾੀਰੁਪਿੰਦਰ ਰੂਬੀ ਦਾ ਕਾਂਗਰਸ ਵਿੱਚ ਅਚਨਚੇਤੀ ਜਾਣਾ ਹੈਰਾਨੀ ਜਨਕ ਸੀ। ਬੀਬੀ ਜੀ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕਰ ਰਹੇ ਸਨ, ਇਸ ਲਈ ਮੈਂ ਪਾਰਟੀ ਛੱਡੀ ਹੈ। ਸੁਖਪਾਲ ਸਿੰਘ ਖਹਿਰਾ ਦਾ ਪਾਸਾ ਬਦਲਣਾ ਵੀ ਜ਼ਿਕਰ ਯੋਗ ਹੈ। ਉਹ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੇ ਵਿਰੋਧੀ ਧਿਰ ਦੇ ਨੇਤਾ ਬਣੇ ਸਨ, ਪਰ ਅਹੁਦਾ ਖੁੱਸਦੇ ਸਾਰ ਖਿਸਕ ਗਏ ਸਨ। ਫਿਰ ਉਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਬਣਾਈ, ਪਰ ਕੋਈ ਗੱਲ ਨਾ ਬਣੀ ਤਾਂ ਉਹ ਕਾਹਲੀ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹਵਾਈ ਅੱਡੇ ਉੱਤੇ ਫੋਟੋਸ਼ੂਟ ਰਾਹੀਂ ਕਾਂਗਰਸ ਵਿੱਚ ਘਰ ਵਾਪਸੀ ਕਰ ਗਏ। ਇੰਝ ਉਹ ਜਾਂਦੇ-ਜਾਂਦੇ ਆਪ ਦੇ ਦੋ ਵਿਧਾਇਕਾਂ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਨੂੰ ਨਾਲ ਕਾਂਗਰਸ ਵਿੱਚ ਲੈ ਗਏ। ਬਦਲੇ ਹੋਏ ਹਾਲਾਤ ਅਨੁਸਾਰ ਖਹਿਰੇ ਨੂੰ ਅੱਜ ਕਾਂਗਰਸ ਤੇ ਕੈਪਟਨ ਕਾਂਗਰਸ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਆਮ ਆਦਮੀ ਪਾਰਟੀ ਦੇ ਕਰੀਬ ਅੱਧੇ ਵਿਧਾਇਕਾਂ ਦਾ ਕਾਂਗਰਸ ਵੱਲ ਜਾਣਾ ਹੈਰਾਨਕੁੰਨ ਤੇ ਚਿੰਤਾਜਨਕ ਹੈ।

ਸਭ ਤੋਂ ਦਿਲਚਸਪ ਦਲ ਬਦਲੀ ਆਪ ਵਿਧਾਇਕ ਜਗਤਾਰ ਸਿੰਘ ਜੱਗਾ ਦੀ ਰਹੀ, ਜੋ ਚੱਲਦੇ ਵਿਧਾਨ ਸਭਾ ਸੈਸ਼ਨ ਦੌਰਾਨ ਸੱਤਾ ਧਿਰ ਵਾਲੇ ਪਾਸੇ ਪਾਸਾ ਬਦਲ ਗਏ। ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਸੁਖਜੀਤ ਕੌਰ ਸੋਹੀ ਭਾਜਪਾ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਜਾ ਸ਼ਾਮਲ ਹੋਏ। ਟਿਕਟਾਂ ਦੀ ਅਗੇਤੀ ਵੰਡ ਕਾਰਨ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤੀ ਸੁਰਾਂ ਉਠਣ ਦੀ ਆਸ ਮੱਠੀ ਹੈ। ਪੰਜਾਬ ਕਾਂਗਰਸ ਵੱਲੋਂ ਹਾਲੇ ਟਿਕਟ ਵੰਡ ਕਰਨੀ ਬਾਕੀ ਹੈ ਅਤੇ ਟਿਕਟਾਂ ਦੇ ਚਾਹਵਾਨਾਂ ਦੀ ਵੱਧ ਗਿਣਤੀ ਕਾਰਨ ਅੰਦਰੂਨੀ ਸਿਆਸੀ ਟੁੱਟ ਭੱਜ ਹੋਣਾ ਸੰਭਾਵਿਤ ਹੈ। ਆਮ ਆਦਮੀ ਪਾਰਟੀ ਦੀ ਟਿਕਟ ਵੰਡ ਦੀ ਸਥਿਤੀ ਵੀ ਕਾਂਗਰਸ ਵਾਂਗ ਹੈ ਤੇ ਅਜੇ ਤੱਕ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਜਾਰੀ ਹੈ। ਬਲਵੰਤ ਸਿੰਘ ਰਾਮੂਵਾਲੀਆ ਦਲ ਬਦਲੀ ਦੇ ਮੁਕਾਬਲੇ ਵਿੱਚ ਸਭ ਤੋਂ ਮੋਹਰੀ ਹਨ ਤੇ ਦਲ ਬਦਲਣ ਦੀ ਲੰਬੀ ਯਾਤਰਾ ਤੋਂ ਬਾਅਦ ਉਹ ਆਪਣੀ ਲੋਕ ਭਲਾਈ ਪਾਰਟੀ ਦੀ ਮੁੜ ਸੁਰਜੀਤੀ ਬਾਰੇ ਕਹਿ ਰਹੇ ਹਨ। ਦਲ ਬਦਲੀ ਇੱਕ ਤਰ੍ਹਾਂ ਚੋਣਾਂ ਤੋਂ ਪਹਿਲਾਂ ਦੀਆਂ ਸਿਆਸੀ ਬਦਲੀਆਂ ਹਨ। ਇਹ ਜ਼ਰੂਰ ਹੈ ਕਿ ਦਲ ਬਦਲ ਰਹੇ ਨੇਤਾਵਾਂ ਦਾ ਸਿਆਸੀ ਭਵਿੱਖ ਸ਼ਾਨਦਾਰ ਬਣਨ ਦੀਆਂ ਸੰਭਾਵਨਾਵਾਂ ਮੱਧਮ ਬਣ ਜਾਂਦੀਆਂ ਹਨ। ਆਪਣੀ ਮਾਂ ਪਾਰਟੀ ਨਾਲ ਰੁੱਸ ਕੇ ਅਲਹਿਦਾ ਮੁਹਾਜ਼ ਖੜ੍ਹਾ ਕਰਨ ਵਾਲਿਆਂ ਨੂੰ ਪੰਜਾਬ ਵਾਸੀਆਂ ਨੇ ਕਦੇ ਪ੍ਰਵਾਨ ਨਹੀਂ ਕੀਤਾ। ਮਨਪ੍ਰੀਤ ਬਾਦਲ ਨੇ ਆਪਣੀ ਪੰਜਾਬ ਪੀਪਲਜ਼ ਪਾਰਟੀ (ਪੀ ਪੀ ਪੀ) ਬਣਾਈ ਸੀ, ਪਰ ਉਹ ਆਪਣੀ ਗਿੱਦੜਬਾਹਾ ਸੀਟ ਵੀ ਬਚਾ ਨਹੀਂ ਸਕੇ ਸਨ।

ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਅਕਾਲੀ ਆਗੂ ਵੀ ਇੱਕ ਸਮਰੱਥ ਸਿਆਸੀ ਮੁਹਾਜ਼ ਨਹੀਂ ਬਣਾ ਸਕੇ। ਇਸ ਵਾਰ ਦੀ ਸਭ ਤੋਂ ਵੱਡੀ ਸਿਆਸੀ ਅਲਹਿਦਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹੇਗੀ। ਕਾਂਗਰਸ ਨਾਲੋਂ ਤੋੜ ਵਿਛੋੜੇ ਪਿੱਛੋਂ ਉਨ੍ਹਾਂ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਹੈ, ਪਰ ਅਜੇ ਤੱਕ ਕਾਂਗਰਸ ਦਾ ਕੋਈ ਕੱਦਾਵਰ ਨੇਤਾ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ। ਉਹ ਇਹ ਆਸ ਜ਼ਰੂਰ ਕਰਦੇ ਹਨ ਕਿ ਕਾਂਗਰਸ ਦੇ ਟਿਕਟਾਂ ਤੋਂ ਰੁੱਸੇ ਨੇਤਾ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲੇ ਤੱਕ ਗਿੱਦੜਬਾਹਾ ਤੋਂ ਸਾਬਕਾ ਵਿਧਾਇਕ ਤੇ ਪੁਰਾਣੇ ਕਾਂਗਰਸੀ ਨੇਤਾ ਰਘੁਬੀਰ ਸਿੰਘ ਨੇ ਕੈਪਟਨ ਦਾ ਸਾਥ ਦਿੱਤਾ ਹੈ। ਸਿਆਸੀ ਸੰਬੰਧ ਜਾਂ ਨਜ਼ਦੀਕੀਆਂ ਤਿੱਤਰ-ਖੰਭੀ ਬੱਦਲਾਂ ਵਾਂਗ ਹੁੰਦੀਆਂ ਹਨ, ਜੋ ਸੂਰਜੀ ਰੋਸ਼ਨੀ ਦੀ ਕਿਰਨ ਪੈਣ ਉੱਤੇ ਛਟ ਜਾਂਦੇ ਹਨ। ਸਿਆਸੀ ਨਜ਼ਦੀਕੀਆਂ ਟਿੱਬੇ ਦੀ ਰੇਤ ਵਾਂਗ ਮੁੱਠੀ ਵਿੱਚੋਂ ਕਿਰ ਜਾਂਦੀਆਂ ਹਨ। ਸਿਆਸਤ ਵਿੱਚ ਹਮੇਸ਼ਾ ਸੁਨਹਿਰੀ ਮੌਕੇ ਦੇਖੇ ਜਾਂਦੇ ਹਨ। ਕੈਪਟਨ ਸਾਹਿਬ ਦੇ ਸਦਾ ਸੱਜੇ ਖੱਬੇ ਰਹਿਣ ਵਾਲੇ ਸਭ ਨੇਤਾ ਭੀੜ ਪੈਣ ਉੱਤੇ ਅੱਖਾਂ ਫੇਰ ਗਏ ਸਨ।

ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸ ਦੀ ਜਿੱਤ ਜਾਂ ਹਾਰ ਹੋਵੇਗੀ, ਇਹ ਅੰਦਾਜ਼ੇ ਲਾਉਣੇ ਅਜੇ ਅਸੰਭਵ ਹਨ। ਅਕਾਲੀ ਦਲ ਇਸ ਵਾਰ ਪੁਰਾਣੇ ਅਕਾਲੀ-ਭਾਜਪਾ ਗੱਠਜੋੜ ਨਾਲੋਂ ਤੋੜ ਵਿਛੋੜਾ ਕਰ ਕੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਮੈਦਾਨ ਵਿੱਚ ਉਤਰਿਆ ਹੈ। ਪੰਜਾਬ ਭਾਜਪਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਵੱਲੋਂ ਬਣਾਈ ਪੰਜਾਬ ਲੋਕ ਕਾਂਗਰਸ ਦਾ ਚੋਣ ਗੱਠਜੋੜ ਹੋ ਚੁੱਕਾ ਹੈ। ਕਿਸੇ ਵੇਲੇ ਟਕਸਾਲੀ ਅਕਾਲੀ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਕੈਪਟਨ ਅਤੇ ਭਾਜਪ ਨਾਲ ਚੋਣ ਭਿਆਲੀ ਪਾ ਲਈ ਹੈ। ਕੈਪਟਨ ਸਾਹਿਬ ਨੇ ਚੋਣਾਂ ਵਾਲੇ ਰਾਜਾਂ ਵਿੱਚ ਭਾਜਪਾ ਵਾਸਤੇ ਚੋਣ ਪ੍ਰਚਾਰ ਕਰਨ ਦੀ ਇੱਛਾ ਪ੍ਰਗਟਾਈ ਹੈ। ਆਮ ਆਦਮੀ ਪਾਰਟੀ ਅਜੇ ਤੱਕ ਆਪਣੇ ਬਲਬੂਤੇ ਚੋਣਾਂ ਵਿੱਚ ਜਾਣ ਨੂੰ ਤਿਆਰ ਹੈ। ਚੌਥਾ ਮੁਹਾਜ਼ ਟਕਸਾਲੀ ਅਕਾਲੀ ਆਗੂਆਂ ਦੇ ਧੜੇ ਦਾ ਹੋ ਸਕਦਾ ਹੈ। ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚਹੁ ਧਿਰਾ ਮੁਕਾਬਲਾ ਹੋਣ ਦੀ ਉਮੀਦ ਹੈ, ਪਰ ਅਸਲੀਅਤ ਵਿੱਚ ਕਾਂਗਰਸ, ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਤਿਕੋਣੀ ਟੱਕਰ ਹੋਵੇਗੀ। ਟਿਕਟਾਂ ਦੀ ਵੰਡ ਤੋਂ ਉਪਜੇ ਸਿਆਸੀ ਕਲੇਸ਼ਾਂ ਕਾਰਨ ਅਗਲੇ ਸਮੇਂ ਦੌਰਾਨ ਦਲ ਬਦਲੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ। ਅਕਾਲੀ ਦਲ ਖੇਤਰੀ ਪਾਰਟੀ ਹੋਣ ਕਾਰਨ ਅੱਜ ਤੱਕ ਇਕਾਨਵੇਂ ਤੋਂ ਵੱਧ ਟਿਕਟਾਂ ਅਲਾਟ ਕਰਨ ਦੇ ਮਾਮਲੇ ਵਿੱਚ ਮੋਹਰੀ ਹੈ। ਉਸ ਵਿੱਚੋਂ ਟਿਕਟ ਵੰਡ ਤੋਂ ਨਾਰਾਜ਼ ਨੇਤਾਵਾਂ ਦੇ ਪਾਸੇ ਬਦਲ ਲੈਣ ਦੀਆਂ ਮੱਧਮ ਜਿਹੀਆਂ ਸੰਭਾਵਨਾਵਾਂ ਹਨ। ਕਾਂਗਰਸ ਵਿੱਚ ਵਿਧਾਨ ਸਭਾ ਚੋਣਾਂ ਲਈ ਟਿਕਟ ਵੰਡ ਦਾ ਕੰਮ ਲੰਬਾ ਤੇ ਅਤੀ ਪੇਚੀਦਾ ਹੈ। ਉਨ੍ਹਾਂ ਤੇ ਆਮ ਆਦਮੀ ਪਾਰਟੀ ਦੋਵਾਂ ਸੰਗਠਨਾਂ ਵਿੱਚ ਟਿਕਟ ਨਾਰਾਜ਼ਗੀਆਂ ਕਾਰਨ ਵੱਡੇ ਪੱਧਰ ਉੱਤੇ ਦਲ ਬਦਲੀ ਦੀਆਂ ਸੰਭਾਵਨਾਵਾਂ ਹਨ। ਸਥਾਪਤ ਨੇਤਾਵਾਂ ਵਿੱਚੋਂ ਹਾਲੇ ਤੱਕ ਅਨਿਲ ਜੋਸ਼ੀ ਸਾਬਕਾ ਕੈਬਨਿਟ ਮੰਤਰੀ ਅਤੇ ਸੁਖਜੀਤ ਕੌਰ ਸ਼ਾਹੀ ਨੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ। ਵੱਡੀ ਸਿਆਸੀ ਦਲ ਬਦਲੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਕਾਂਗਰਸ ਵਿੱਚ ਜਾਣ ਵਾਲੀ ਹੈ। ਪਿੱਛੇ ਜਿਹੇ ਬ੍ਰਹਮਪੁਰਾ ਦੀ ਅਕਾਲੀ ਦਲ ਵਿੱਚ ਘਰ ਵਾਪਸੀ ਹੋਈ ਹੈ।

ਪੰਜਾਬ ਕਾਂਗਰਸ ਵਿਚਲੇ ਟਕਸਾਲੀ ਕਾਂਗਰਸੀਆਂ ਵਿੱਚ ਵੀ ਨਾਰਾਜ਼ਗੀਆਂ ਅੰਦਰਖਾਤੇ ਬਰਕਰਾਰ ਹਨ। ਸਿਆਸਤ ਵਿੱਚ ਕੁਝ ਵੀ ਪੱਕਾ ਨਹੀਂ ਹੁੰਦਾ। ਅੱਜ ਦੀ ਸਿਆਸਤ ਰੇਹੜੂਆਂ ਵਾਲੀਆਂ ਕੁਰਸੀਆਂ ਵਾਂਗ ਹੈ। ਆਉਣ ਵਾਲੇ ਦਿਨਾਂ ਅੰਦਰ ਦਲ ਬਦਲੀਆਂ ਦੀ ਰਫਤਾਰ ਹੋਰ ਤੇਜ਼ ਹੋ ਸਕਦੀ ਹੈ। ਲੋਕਾਂ ਨੇ ਪੰਜ ਸਾਲਾਂ ਮਗਰੋਂ ਨਵੀਂ ਸਰਕਾਰ ਚੁਣਨੀ ਹੈ। ਇਸ ਲਈ ਚੋਣਾਂ ਅਤਿਅੰਤ ਸੰਜੀਦਗੀ ਦਾ ਵਿਸ਼ਾ ਹਨ। ਅਸੀਂ ਪੰਜਾਬੀ ਚੋਣਾਂ ਨੂੰ ਲੋਕਤੰਤਰ ਦਾ ਮੇਲਾ ਮੰਨਦੇ ਹਾਂ। ਕਣਕ ਦੀ ਬਿਜਾਈ ਤੋਂ ਬਾਅਦ ਪਿੰਡਾਂ ਦੇ ਵਾਹੀਕਾਰਾਂ ਕੋਲ ਵਿਹਲਾ ਸਮਾਂ ਹੈ। ਠੰਢਾ ਤੇ ਧੁੰਦ ਦੌਰਾਨ ਦਲ ਬਦਲੀ ਕਰ ਰਹੇ ਨੇਤਾਵਾਂ ਤੇ ਪਿੰਡਾਂ ਦੀਆਂ ਸੱਥਾਂ ਵਿੱਚ ਗਰਮਾ ਗਰਮ ਬਹਿਸ ਹੋਵੇਗੀ। ਕੌਣ ਕਿਸ ਪਾਸੇ ਜਾਊ, ਇਹ ਚਰਚਾ ਦਾ ਵਿਸ਼ਾ ਬਣਨਗੇ।

 

   

dl bdlI df vicwqr aflm

-gurdIp isµG dOlf

pµjfb ivDfn sBf coxF dy idn nyVy af rhy hn. kihµdy ny ik bwJvyN idn plF ivwc bIq jFdy hn. isafsI nyqfvF dy dl bdl dI ÈurUafq ho cuwkI hY. dlbdlI isafsq dy Kyqr dI iewk burfeI hY, pr ieh awj afm vrqfrf bx cuwkI hY. dl bdlI dy kfrn aqy iswty vI hn. hr nyqf isafsq df Èfh svfr bixaf rihxf loVdf hY. isafsq iewk Dµdy vjoN ivksq hoeI hY, qdy hI hr nyqf ies ivwcoN sPlqf BrpUr kfrobfr locdf hY. dl bdlx ipwCy nyqfvF dy afpxy qrk hn. iksy ƒ afpxI pfrtI qoN itkt dI afs muwkdI idsdI hY aqy iksy df afpxI mF pfrtI ivwc dm Gutx lwgdf hY. keI swqf hIxy nyqf swqf df suwK mfxn leI swqfDfrI iDr vwl Cfl mfrdy hn. keIaF ƒ pfrtI ivwc kdr GtdI idsdI hY. keI nyqf ies ƒ Gr vfpsI afKdy hn.

asl ivwc dl bdlI qoN pihlF nyqf jI pUrf ihsfb ikqfb joVdy hn. keI vfr sQfpq nyqfvF dI dl bdlI AuWqy afm lok zfZy hYrfn huµdy hn. kfdIaF qoN kFgrsI ivDfiek Piqhjµg isµG bfjvf qy hrgoibµdpur qoN kFgrsI ivDfiek blivµdr isµG lfzI Bfjpf ivwc Èfml ho gey hn. ipClIaF lok sBf coxF smyN jgmIq isµG brfV df akflI dl ivwc afAuxf kfPI hYrfnkuµn sI. ipCly hPqy suwcf isµG Cotypur akflI dl ivwc Èfml hoey hn, ijs ƒ AunHF ny Gr vfpsI afiKaf hY. biTµzf idhfqI qoN ivDfiekf bIbfIruipµdr rUbI df kFgrs ivwc acncyqI jfxf hYrfnI jnk sI. bIbI jI kihµdy hn ik afm afdmI pfrtI dy knvInr arivMd kyjrIvfl muwK mµqrI ichry df aYlfn nhIN kr rhy sn, ies leI mYN pfrtI CwzI hY. suKpfl isµG Kihrf df pfsf bdlxf vI iËkr Xog hY. Auh kFgrs qoN afm afdmI pfrtI ivwc Èfml hoey ay ivroDI iDr dy nyqf bxy sn, pr ahudf Kuwsdy sfr iKsk gey sn. iPr AunHF ny pµjfb eykqf pfrtI bxfeI, pr koeI gwl nf bxI qF Auh kfhlI Aus smyN dy muwK mµqrI kYptn amirMdr isMG nfl hvfeI awzy AuWqy PotoÈUt rfhIN kFgrs ivwc Gr vfpsI kr gey. ieµJ Auh jFdy-jFdy afp dy do ivDfiekF jgdyv isµG kmflU qy iprml isµG ƒ nfl kFgrs ivwc lY gey. bdly hoey hflfq anusfr Kihry ƒ awj kFgrs qy kYptn kFgrs dovF ivwcoN iewk dI cox krnI pvygI. afm afdmI pfrtI dy krIb awDy ivDfiekF df kFgrs vwl jfxf hYrfnkuµn qy icµqfjnk hY.

sB qoN idlcsp dl bdlI afp ivDfiek jgqfr isµG jwgf dI rhI, jo cwldy ivDfn sBf sYÈn dOrfn swqf iDr vfly pfsy pfsf bdl gey. Bfjpf dy sfbkf mµqrI ainl joÈI aqy suKjIq kOr sohI Bfjpf ƒ alivdf kih ky akflI dl ivwc jf Èfml hoey. itktF dI agyqI vµz kfrn ies vfr ÈRomxI akflI dl ivwc bgfvqI surF AuTx dI afs mwTI hY. pµjfb kFgrs vwloN hfly itkt vµz krnI bfkI hY aqy itktF dy cfhvfnF dI vwD igxqI kfrn aµdrUnI isafsI tuwt Bwj hoxf sµBfivq hY. afm afdmI pfrtI dI itkt vµz dI siQqI vI kFgrs vFg hY qy ajy qwk muwK mµqrI dy ichry dI qlfÈ jfrI hY. blvµq isµG rfmUvflIaf dl bdlI dy mukfbly ivwc sB qoN mohrI hn qy dl bdlx dI lµbI Xfqrf qoN bfad Auh afpxI lok BlfeI pfrtI dI muV surjIqI bfry kih rhy hn. dl bdlI iewk qrHF coxF qoN pihlF dIaF isafsI bdlIaF hn. ieh ËrUr hY ik dl bdl rhy nyqfvF df isafsI BivwK Èfndfr bxn dIaF sµBfvnfvF mwDm bx jFdIaF hn. afpxI mF pfrtI nfl ruws ky alihdf muhfË KVHf krn vfilaF ƒ pµjfb vfsIaF ny kdy pRvfn nhIN kIqf. mnpRIq bfdl ny afpxI pMjfb pIpljL pfrtI (pI pI pI) bxfeI sI, pr Auh afpxI igwdVbfhf sIt vI bcf nhIN sky sn.

akflI dl qoN vwK hoey tksflI akflI afgU vI iewk smrwQ isafsI muhfË nhIN bxf sky. ies vfr dI sB qoN vwzI isafsI alihdgI sfbkf muwK mµqrI kYptn amirµdr isµG dI rhygI. kFgrs nfloN qoV ivCoVy ipwCoN AunHF afpxI nvIN pfrtI pµjfb lok kFgrs bxfeI hY, pr ajy qwk kFgrs df koeI kwdfvr nyqf AunHF dI pfrtI ivwc Èfml nhIN hoieaf. Auh ieh afs ËrUr krdy hn ik kFgrs dy itktF qoN ruwsy nyqf AunHF dI pfrtI ivwc Èfml ho skdy hn. hfly qwk igwdVbfhf qoN sfbkf ivDfiek qy purfxy kFgrsI nyqf rGubIr isµG ny kYptn df sfQ idwqf hY. isafsI sµbµD jF nËdIkIaF iqwqr-KµBI bwdlF vFg huµdIaF hn, jo sUrjI roÈnI dI ikrn pYx AuWqy Ct jFdy hn. isafsI nËdIkIaF itwby dI ryq vFg muwTI ivwcoN ikr jFdIaF hn. isafsq ivwc hmyÈf sunihrI mOky dyKy jFdy hn. kYptn sfihb dy sdf swjy Kwby rihx vfly sB nyqf BIV pYx AuWqy awKF Pyr gey sn.

ies vfr dIaF pµjfb ivDfn sBf coxF ivwc iks dI ijwq jF hfr hovygI, ieh aµdfËy lfAuxy ajy asµBv hn. akflI dl ies vfr purfxy akflI-Bfjpf gwTjoV nfloN qoV ivCoVf kr ky bhujn smfj pfrtI nfl cox mYdfn ivwc Auqiraf hY. pµjfb Bfjpf qy sfbkf muwK mµqrI kYptn sfihb vwloN bxfeI pµjfb lok kFgrs df cox gwTjoV ho cuwkf hY. iksy vyly tksflI akflI rhy suKdyv isµG ZINzsf ny vI kYptn aqy Bfjp nfl cox iBaflI pf leI hY. kYptn sfihb ny coxF vfly rfjF ivwc Bfjpf vfsqy cox pRcfr krn dI iewCf pRgtfeI hY. afm afdmI pfrtI ajy qwk afpxy blbUqy coxF ivwc jfx ƒ iqafr hY. cOQf muhfË tksflI akflI afgUaF dy DVy df ho skdf hY. sµn 2022 dIaF ivDfn sBf coxF dOrfn chu iDrf mukfblf hox dI AumId hY, pr aslIaq ivwc kFgrs, akflI-Bfjpf qy afm afdmI pfrtI ivcfly iqkoxI twkr hovygI. itktF dI vµz qoN Aupjy isafsI klyÈF kfrn agly smyN dOrfn dl bdlI pRikiraf qyË ho skdI hY. akflI dl KyqrI pfrtI hox kfrn awj qwk iekfnvyN qoN vwD itktF alft krn dy mfmly ivwc mohrI hY. Aus ivwcoN itkt vµz qoN nfrfË nyqfvF dy pfsy bdl lYx dIaF mwDm ijhIaF sµBfvnfvF hn. kFgrs ivwc ivDfn sBf coxF leI itkt vµz df kMm lµbf qy aqI pycIdf hY. AunHF qy afm afdmI pfrtI dovF sµgTnF ivwc itkt nfrfËgIaF kfrn vwzy pwDr AuWqy dl bdlI dIaF sµBfvnfvF hn. sQfpq nyqfvF ivwcoN hfly qwk ainl joÈI sfbkf kYbint mµqrI aqy suKjIq kOr ÈfhI ny Bfjpf ƒ Cwz ky akflI dl ivwc ÈmUlIaq kIqI hY. vwzI isafsI dl bdlI afm afdmI pfrtI dy ivDfiekF dI kFgrs ivwc jfx vflI hY. ipwCy ijhy bRhmpurf dI akflI dl ivwc Gr vfpsI hoeI hY.

pµjfb kFgrs ivcly tksflI kFgrsIaF ivwc vI nfrfËgIaF aµdrKfqy brkrfr hn. isafsq ivwc kuJ vI pwkf nhIN huµdf. awj dI isafsq ryhVUaF vflIaF kursIaF vFg hY. afAux vfly idnF aµdr dl bdlIaF dI rPqfr hor qyË ho skdI hY. lokF ny pµj sflF mgroN nvIN srkfr cuxnI hY. ies leI coxF aiqaµq sµjIdgI df ivÈf hn. asIN pµjfbI coxF ƒ lokqµqr df mylf mMndy hF. kxk dI ibjfeI qoN bfad ipµzF dy vfhIkfrF kol ivhlf smF hY. TµZf qy Duµd dOrfn dl bdlI kr rhy nyqfvF qy ipµzF dIaF swQF ivwc grmf grm bihs hovygI. kOx iks pfsy jfAU, ieh crcf df ivÈf bxngy.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ