Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਨਜਰਰੀਆ

ਕੈਪਟਨ ਅਮਰਿੰਦਰ ਸਿੰਘ 64ਵੇਂ ਨੇਤਾ ਜਿਨ੍ਹਾਂ ਨੇ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਈ

December 28, 2021 01:38 AM

-ਰਾਜਸੀ ਟਿਪਣੀਕਾਰ ਦੀ ਕਲਮ ਤੋਂ
ਪੰਜਾਬ ਵਿੱਚ ਕਾਂਗਰਸ ਛੱਡਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨਾਂਅ ਨਾਲ ਬਣਾ ਲਈ ਅਤੇ ਕਿਹਾ ਹੈ ਕਿ ਉਹ ਪੰਜਾਬ ਵਿੱਚ ਅਗਲੀ ਚੋਣ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਲੜਨਗੇ।
ਇਹ 64ਵੀਂ ਵਾਰ ਹੈ ਜਦ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਈ ਗਈ ਹੈ। 1885 ਵਿੱਚ ਕਾਂਗਰਸ ਦੇ ਬਣਨ ਤੋਂ ਅੱਜ ਤੱਕ ਇਸ ਨੇ 64 ਅਜਿਹੇ ਮੌਕੇ ਦੇਖੇ ਹਨ, ਜਦ ਕਾਂਗਰਸ ਛੱਡਣ ਪਿੱਛੋਂ ਨੇਤਾਵਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਹੈ। 1969 ਵਿੱਚ ਕਾਂਗਰਸ ਦੇ ਮਹਾਨ ਨੇਤਾਵਾਂ ਨੇ ਇੰਦਰਾ ਗਾਂਧੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਤਾਂ ਇੰਦਰਾ ਗਾਂਧੀ ਨੇ ਵੱਖਰੀ ਕਾਂਗਰਸ ਬਣਾਈ ਸੀ। ਸੋਨੀਆ ਗਾਂਧੀ ਦੇ ਕਾਂਗਰਸ ਦੀ ਪ੍ਰਧਾਨ ਰਹਿੰਦਿਆਂ ਸਭ ਤੋਂ ਵੱਧ ਵਾਰ ਫੁੱਟ ਪਈ ਹੈ। 1998 ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਵਾਗ ਸੰਭਾਲੀ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਕਾਂਗਰਸ ਦੀ ਫੁੱਟ ਨਾਲ 26 ਨਵੀਆਂ ਪਾਰਟੀਆਂ ਬਣੀਆਂ ਹਨ। ਪਿਛਲਾ ਇਤਹਾਸ ਵੀ ਘੱਟ ਦਿਲਚਸਪ ਨਹੀਂ ਹੈ।
1923 ਵਿੱਚ ਚਿਤਰੰਜਨ ਦਾਸ ਨੇ ਕਾਂਗਰਸ ਛੱਡ ਕੇ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਹੋਮ ਲਾਇਬਰੇਰੀ ਦੀ ਪੁਸਤਕ ‘ਗ੍ਰੇਟ ਮੈਨ ਆਫ ਇੰਡੀਆ’ ਵਿੱਚ ਇਸ ਦਾ ਜਿ਼ਕਰ ਕਰਦਿਆਂ ਦੱਸਿਆ ਗਿਆ ਹੈ ਕਿ ਚਿਤਰੰਜਨ ਦਾਸ ਸਰਕਾਰੀ ਕੌਂਸਲ ਵਿੱਚ ਸ਼ਾਮਲ ਹੋ ਕੇ ਬ੍ਰਿਟਿਸ਼ ਸਰਕਾਰ ਦੀਆਂ ਨੀਤੀਆਂ ਦਾ ਨਵੇਂ ਤਰ੍ਹਾਂ ਵਿਰੋਧ ਕਰਨਾ ਚਾਹੁੰਦੇ ਸਨ, ਪਰ ਕਾਂਗਰਸ ਸੈਸ਼ਨ ਵਿੱਚ ਉਨ੍ਹਾਂ ਦਾ ਇਹ ਮਤਾ ਪਾਸ ਨਹੀਂ ਸੀ ਹੋ ਸਕਿਆ। ਇਸ ਦੇ ਬਾਅਦ ਉਨ੍ਹਾਂ ਨੇ ਸਵਰਾਜ ਪਾਰਟੀ ਬਣਾ ਲਈ, ਪਰ 1924 ਵਿੱਚ ਜਦੋਂ ਦਿੱਲੀ ਵਿੱਚ ਕਾਂਗਰਸ ਦੇ ਸਪੈਸ਼ਲ ਸੈਸ਼ਨ ਵਿੱਚ ਉਨ੍ਹਾਂ ਦਾ ਇਹ ਮਤਾ ਪਾਸ ਹੋ ਗਿਆ ਤਾਂ 1925 ਵਿੱਚ ਸਵਰਾਜ ਪਾਰਟੀ ਦਾ ਕਾਂਗਰਸ ਵਿੱਚ ਰਲੇਵਾਂ ਹੋ ਗਿਆ ਸੀ।
1939 ਵਿੱਚ ਮਹਾਤਮਾ ਗਾਂਧੀ ਨਾਲ ਅਣਬਣ ਹੋਈ ਤਾਂ ਸੁਭਾਸ਼ ਚੰਦਰ ਬੋਸ ਤੇ ਸਰਦੂਲ ਸਿੰਘ ਨੇ ਆਲ ਇੰਡੀਆ ਫਾਰਵਰਡ ਬਲਾਕ ਨਾਂਅ ਦੀ ਵੱਖਰੀ ਪਾਰਟੀ ਬਣਾ ਲਈ। ਪੱਛਮੀ ਬੰਗਾਲ ਵਿੱਚ ਅਜੇ ਵੀ ਇਹ ਪਾਰਟੀ ਚੱਲਦੀ ਹੈ, ਪਰ ਇਸ ਦਾ ਜਨ ਆਧਾਰ ਕਾਫੀ ਘੱਟ ਹੋ ਚੁੱਕਾ ਹੈ।
ਆਜ਼ਾਦੀ ਦੇ ਬਾਅਦ ਕਾਂਗਰਸ ਛੱਡਣ ਵਾਲੇ ਨੇਤਾਵਾਂ ਨੇ 1951 ਵਿੱਚ ਤਿੰਨ ਨਵੀਆਂ ਪਾਰਟੀਆਂ ਖੜ੍ਹੀਆਂ ਕੀਤੀਆਂ। ਇਸ ਵਿੱਚ ਜੀਵਤਰਾਮ ਕ੍ਰਿਪਲਾਨੀ ਨੇ ਕਿਸਾਨ ਮਜ਼ਦੂਰ ਪਰਜਾ ਪਾਰਟੀ ਬਣਾਈ, ਫਿਰ ਤੰਗੁਤੂਰੀ ਪ੍ਰਕਾਸ਼ਮ ਅਤੇ ਐਨ ਜੀ ਰੰਗਾ ਨੇ ਹੈਦਰਾਬਾਦ ਸਟੇਟ ਪਰਜਾ ਪਾਰਟੀ ਅਤੇ ਨਰਸਿੰਘ ਭਾਈ ਨੇ ਸੌਰਾਸ਼ਟਰ ਖੇਦੂਤ ਸੰਘ ਨਾਂਅ ਨਾਲ ਵੱਖ ਸਿਆਸੀ ਪਾਰਟੀ ਬਣਾਈ ਸੀ। ਇਨ੍ਹਾਂ ਵਿੱਚੋਂ ਹੈਦਰਾਬਾਦ ਸਟੇਟ ਪਰਜਾ ਪਾਰਟੀ ਦਾ ਰਲੇਵਾਂ ਕਿਸਾਨ ਮਜ਼ਦੂਰ ਪਾਰਟੀ ਦੇ ਨਾਲ ਹੋ ਗਿਆ। ਬਾਅਦ ਵਿੱਚ ਕਿਸਾਨ ਮਜ਼ਦੂਰ ਪਰਜਾ ਪਾਰਟੀ ਦਾ ਰਲੇਵਾਂ ਪਰਜਾ ਸੋਸ਼ਲਿਸਟ ਪਾਰਟੀ ਤੇ ਸੌਰਾਸ਼ਟਰ ਖੇਦੂਰ ਸੰਘ ਦਾ ਰਲੇਵਾਂ ਸਤੰਤਰ ਪਾਰਟੀ ਵਿੱਚ ਹੋ ਗਿਆ ਸੀ।
ਕਾਂਗਰਸ ਦੇ ਮਹਾਰਥੀ ਨੇਤਾ ਰਹੇ ਸੀ. ਰਾਜਗੋਪਾਲਾਚਾਰੀ ਨੇ 1956 ਵਿੱਚ ਪਾਰਟੀ ਛੱਡ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਤਾਮਿਲ ਨਾਡੂ ਵਿੱਚ ਕਾਂਗਰਸ ਲੀਡਰਸ਼ਿਪ ਨਾਲ ਵਿਵਾਦ ਦੇ ਬਾਅਦ ਉਨ੍ਹਾਂ ਨੇ ਵੱਖਰੇ ਹੋਣ ਦਾ ਫੈਸਲਾ ਲਿਆ ਸੀ। ਰਾਜਗੋਪਾਲਾਚਾਰੀ ਨੇ ਪਾਰਟੀ ਛੱਡਣ ਪਿੱਛੋਂ ਇੰਡੀਅਨ ਨੈਸ਼ਨਲ ਡੈਮੋਕਰੇਟਿਕਸ ਕਾਂਗਰਸ ਪਾਰਟੀ ਬਣਾਈ। ਇਹ ਪਾਰਟੀ ਮਦਰਾਸ ਤੱਕ ਸੀਮਿਤ ਰਹੀ। ਬਾਅਦ ਵਿੱਚ ਰਾਜਗੋਪਾਲਾਚਾਰੀ ਨੇ ਐਨ ਸੀ ਰੰਗਾ ਦੇ ਨਾਲ 1959 ਵਿੱਚ ਸਤੰਤਰ ਪਾਰਟੀ ਦੀ ਸਥਾਪਨਾ ਕਰ ਲਈ ਅਤੇ ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕਸ ਪਾਰਟੀ ਦਾ ਇਸ ਵਿੱਚ ਰਲੇਵਾਂ ਕਰ ਦਿੱਤਾ ਸੀ। ਸਤੰਤਰ ਪਾਰਟੀ ਦਾ ਫੋਕਸ ਬਿਹਾਰ, ਰਾਜਸਥਾਨ, ਗੁਜਰਾਤ, ਉੜੀਸਾ ਤੇ ਮਦਰਾਸ ਵਿੱਚ ਵੱਧ ਸੀ। 1974 ਵਿੱਚ ਇਸ ਪਾਰਟੀ ਦਾ ਰਲੇਵਾਂ ਭਾਰਤੀ ਕ੍ਰਾਂਤੀ ਦਲ ਵਿੱਚ ਹੋ ਗਿਆ ਸੀ।
ਇਸ ਦੇ ਇਲਾਵਾ 1964 ਵਿੱਚ ਕੇ ਐੱਮ ਜਾਰਜ ਨੇ ਕੇਰਲ ਕਾਂਗਰਸ ਨਾਂਅ ਨਾਲ ਨਵੀਂ ਪਾਰਟੀ ਬਣਾਈ ਸੀ, ਪਰ ਬਾਅਦ ਵਿੱਚ ਇਸ ਵਿੱਚੋਂ ਕੱਢੇ ਨੇਤਾਵਾਂ ਨੇ ਆਪਣੀਆਂ ਸੱਤ ਵੱਖ-ਵੱਖ ਪਾਰਟੀਆਂ ਬਣਾ ਲਈਆਂ। 1966 ਵਿੱਚ ਕਾਂਗਰਸ ਛੱਡਣ ਵਾਲੇ ਹਰੇਕ੍ਰਿਸ਼ਨਾ ਮਹਿਤਾਬ ਨੇ ਉੜੀਸਾ ਜਨ ਕਾਂਗਰਸ ਬਣਾ ਲਈ। ਬਾਅਦ ਵਿੱਚ ਇਸ ਦਾ ਰਲੇਵਾਂ ਜਨਤਾ ਪਾਰਟੀ ਵਿੱਚ ਹੋ ਗਿਆ। ਇਹ ਗੱਲ 12 ਨਵੰਬਰ 1969 ਦੀ ਹੈ। ਉਦੋਂ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਓਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅਨੁਸ਼ਾਸਨ ਭੰਗ ਕਰਨ ਦਾ ਦੋਸ਼ ਲਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ। ਜਵਾਬ ਵਿੱਚ ਇੰਦਰਾ ਗਾਂਧੀ ਨੇ ਨਵੀਂ ਕਾਂਗਰਸ ਖੜ੍ਹੀ ਕਰ ਲਈ ਅਤੇ ਇਸ ਨੂੰ ਕਾਗੰਰਸ ਆਰ ਦਾ ਨਾਂਅ ਦਿੱਤਾ। ਦੱਸਿਆ ਜਾਂਦਾ ਹੈ ਕਿ ਜਿਹੜੇ ਨੇਤਾਵਾਂ ਨੇ ਇੰਦਰਾ ਗਾਂਧੀ ਨੂੰ ਪਾਰਟੀ ਵਿੱਚੋਂ ਕੱਢਿਆ ਸੀ, ਉਨ੍ਹਾਂ ਨੇ ਹੀ 1966 ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ। ਉਦੋਂ ਇੰਦਰਾ ਗਾਂਧੀ ਕੋਲ ਤਜਰਬਾ ਅਤੇ ਸੰਗਠਨ ਦੀ ਸਮਝ ਘੱਟ ਸੀ। ਸਰਕਾਰ ਚਲਾਉਣ ਦੇ ਨਾਲ ਉਹ ਮਜ਼ਬੂਤ ਸਿਆਸੀ ਆਗੂ ਵਜੋਂ ਉਭਰੀ। 1969 ਵਿੱਚ ਉਨ੍ਹਾਂ ਨੇ ਇਕੱਲੇ ਚੋਣ ਲੜੀ ਅਤੇ ਮਜ਼ਬੂਤੀ ਨਾਲ ਜਿੱਤ ਹਾਸਲ ਕੀਤੀ ਸੀ।
ਇੰਦਰਾ ਗਾਂਧੀ ਨਾਲ ਵਿਵਾਦ ਦੇ ਕਾਰਨ ਕੇ. ਕਾਮਰਾਜ ਅਤੇ ਮੋਰਾਰਜੀ ਦੇਸਾਈ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖਰੀ ਪਾਰਟੀ ਬਣਾਈ ਸੀ। ਬਾਅਦ ਵਿੱਚ ਇਸ ਦਾ ਰੇਲਵਾਂ ਜਨਤਾ ਪਾਰਟੀ ਵਿੱਚ ਹੋ ਗਿਆ। 1969 ਵਿੱਚ ਹੀ ਬੀਜੂ ਪਟਨਾਇਕ ਨੇ ਉੜੀਸਾ ਵਿੱਚ ਉਤਕਲ ਕਾਂਗਰਸ ਤੇ ਆਂਧਰਾ ਪ੍ਰਦੇਸ਼ ਵਿੱਚ ਐੱਮ ਚੇਨਾ ਰੈੱਡੀ ਨੇ ਤੇਲੰਗਾਨਾ ਪਰਜਾ ਸਮਿਤੀ ਬਣਾਈ ਸੀ। ਇਸੇ ਦੌਰਾਨ 1978 ਵਿੱਚ ਇੰਦਰਾ ਨੇ ਕਾਂਗਰਸ (ਆਰ) ਛੱਡ ਕੇ ਨਵੀਂ ਪਾਰਟੀ ਬਣਾ ਲਈ ਅਤੇ ਇਸ ਨੂੰ ਕਾਂਗਰਸ ਆਈ ਦਾ ਨਾਂਅ ਦਿੱਤਾ। ਇੱਕ ਸਾਲ ਬਾਅਦ 1979 ਵਿੱਚ ਡੀ. ਦੇਵਰਾਜ ਅਰਸ ਨੇ ਇੰਡੀਅਨ ਨੈਸ਼ਨਲ ਕਾਂਗਰਸ (ਅਰਸ) ਨਾਂਅ ਨਾਲ ਪਾਰਟੀ ਦਾ ਗਠਨ ਕੀਤਾ। ਦੇਵਰਾਜ ਦੀ ਪਾਰਟੀ ਅੱਜਕੱਲ੍ਹ ਹੋਂਦ ਵਿੱਚ ਨਹੀਂ ਹੈ।
ਸਾਲ 1998 ਵਿੱਚ ਮਮਤਾ ਬੈਨਰਜੀ ਨੇ ਕਾਂਗਰਸ ਛੱਡ ਕੇ ਆਲ ਇੰਡੀਆ ਤਿ੍ਰਣਮੂਲ ਕਾਂਗਰਸ ਬਣਾ ਲਈ। ਉਹ ਅੱਜਕੱਲ੍ਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹੈ। ਉਸ ਦੇ ਇੱਕ ਸਾਲ ਬਾਅਦ ਸ਼ਰਦ ਪਵਾਰ, ਪੀ ਏ ਸੰਗਮਾ ਅਤੇ ਤਾਰਿਕ ਅਨਵਰ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਖੜੀ ਕਰ ਲਈ। ਇਸ ਨੂੰ ਐੱਨ ਸੀ ਪੀ ਦੇ ਨਾਂਅ ਨਾਲ ਜਾਣਿਅ ਜਾਂਦਾ ਹੈ। ਸ਼ਰਦ ਪਵਾਰ ਅਜੇ ਵੀ ਇਸ ਪਾਰਟੀ ਦੇ ਮੁਖੀ ਹਨ। ਆਖਰੀ ਵਾਰ 2016 ਵਿੱਚ ਛੱਤੀਸਗੜ੍ਹ ਵਿੱਚ ਕਾਂਗਰਸ ਦੇ ਵੱਡੇ ਨੇਤਾ ਅਜੀਤ ਜੋਗੀ ਨੇ ਪਾਰਟੀ ਛੱਡ ਕੇ ਛੱਤੀਸਗੜ੍ਹ ਜਨਤਾ ਕਾਂਗਰਸ ਨਾਂਅ ਨਾਲ ਨਵਾਂ ਦਲ ਬਣਾਇਆ ਸੀ।

 
Have something to say? Post your comment