Welcome to Canadian Punjabi Post
Follow us on

19

August 2022
ਟੋਰਾਂਟੋ/ਜੀਟੀਏ

ਮਿਲਟਨ ਜੇਲ੍ਹ ਦੇ 100 ਤੋਂ ਵੱਧ ਸਟਾਫ ਮੈਂਬਰਾਂ ਨੂੰ ਗਲਤ ਢੰਗ ਨਾਲ ਛੁੱਟੀ ਉੱਤੇ ਭੇਜਣ ਦਾ ਯੂਨੀਅਨ ਵੱਲੋਂ ਲਾਇਆ ਗਿਆ ਦੋਸ਼

December 06, 2021 08:36 AM

ਓਨਟਾਰੀਓ, 5 ਦਸੰਬਰ (ਪੋਸਟ ਬਿਊਰੋ) : ਜੇਲ੍ਰੁ ਵਿੱਚ ਕੋਵਿਡ 19 ਆਊਟਬ੍ਰੇਕ ਕਾਰਨ ਹਾਲਟਨ ਪਬਲਿਕ ਹੈਲਥ ਵੱਲੋਂ ਜਾਰੀ ਕੀਤੇ ਗਏ ਆਰਡਰ ਤੋਂ ਬਾਅਦ ਮਿਲਟਨ ਸਥਿਤ ਮੇਪਲਹਰਸਟ ਕੁਰੈਕਸ਼ਨਲ ਸੈਂਟਰ ਦੇ 100 ਤੋਂ ਵੱਧ ਸਟਾਫ ਮੈਂਬਰਾਂ ਨੂੰ ਗਲਤ ਢੰਗ ਨਾਲ ਛੁੱਟੀ ਉੱਤੇ ਭੇਜ ਦਿੱਤਾ ਗਿਆ ਹੈ।
ਸੂਤਰਾਂ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਾਲ 70 ਤੋਂ 100 ਕੁਰੈਕਸ਼ਨਲ ਵਰਕਰਜ਼ ਤੇ ਕਈ ਸਾਰਜੈਂਟਸ ਦੇ ਕੰਮ ਉੱਤੇ ਅਸਰ ਪਿਆ ਹੈ।ਜਿ਼ਕਰਯੋਗ ਹੈ ਕਿ ਓਨਟਾਰੀਓ ਵਿੱਚ ਕੁਰੈਕਸ਼ਨਲ ਸਟਾਫ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਕੋਈ ਪਾਬੰਦੀ ਨਹੀਂ ਹੈ। 17 ਅਗਸਤ ਨੂੰ ਪ੍ਰੋਵਿੰਸ਼ੀਅਲ ਸਰਕਾਰ ਨੇ ਐਲਾਨ ਕੀਤਾ ਕਿ ਉਹ ਕੋਵਿਡ-19 ਵੈਕਸੀਨੇਸ਼ਨ ਪਾਲਿਸੀ ਕੁੱਝ ਹਾਈ ਰਿਸਕ ਸੈਟਿੰਗਜ਼, ਜਿਵੇਂ ਕਿ ਹਸਪਤਾਲ, ਸਕੂਲ ਤੇ ਪੋਸਟ ਸੈਕੰਡਰੀ ਇੰਸਟੀਚਿਊਸ਼ਨਜ਼, ਲਈ ਲਾਜ਼ਮੀ ਕਰ ਰਹੀ ਹੈ ਪਰ ਇਨ੍ਹਾਂ ਵਿੱਚ ਜੇਲ੍ਹ ਜਾਂ ਕੁਰੈਕਸ਼ਨਲ ਫੈਸਿਲਿਟੀਜ਼ ਸ਼ਾਮਲ ਨਹੀਂ ਕੀਤੀਆਂ ਗਈਆਂ।
ਓਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ (ਓਪੀਐਸਈਯੂ) ਦਾ ਕਹਿਣਾ ਹੈ ਕਿ ਸਟਾਫ ਨਾਲ ਗਲਤ ਸਲੂਕ ਹੋ ਰਿਹਾ ਹੈ ਤੇ ਹੁਕਮਾਂ ਦੀ ਤਾਮੀਲ ਕਰਨ ਦੇ ਬਾਵਜੂਦ ਉਨ੍ਹਾਂ ਦੇ ਕੰਮ ਦਾ ਹਰਜਾ ਹੋ ਰਿਹਾ ਹੈ।ਮੇਪਲਹਰਸਟ ਵਿਖੇ ਪ੍ਰੋਵਿੰਸ਼ੀਅਲ ਜੁਆਇੰਟ ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਕਮੇਟੀ ਦੇ ਮੌਜੂਦਾ ਕੋ-ਚੇਅਰ ਤੇ ਕੁਰੈਕਸ਼ਨਲ ਆਫੀਸਰ ਰਾਇਨ ਗ੍ਰਾਹਮ ਨੇ ਆਖਿਆ ਕਿ ਜਦੋਂ ਕੋਵਿਡ-19 ਨਾਲ ਸਬੰਧਤ ਕਮੀਆਂ ਦੀ ਗੱਲ ਆਉਂਦੀ ਹੈ ਤਾਂ ਇਹ ਬਹੁਤ ਨਿੱਕੀ ਜਿਹੀ ਮਿਸਾਲ ਹੈ।
ਹਾਲਟਨ ਰੀਜਨ ਰਾਹੀਂ ਜਾਰੀ ਕੀਤੇ ਗਏ ਪਬਲਿਕ ਹੈਲਥ ਆਰਡਰ ਕਾਰਨ ਸਟਾਫ ਨੂੰ ਕੰਮ ਤੋਂ ਪਾਸੇ ਕਰ ਦਿੱਤਾ ਗਿਆ।ਮੇਪਲਹਰਸਟ ਦੇ ਕਰਮਚਾਰੀਆਂ ਨੂੰ ਇਹ ਬਦਲ ਦਿੱਤਾ ਗਿਆ ਸੀ ਕਿ ਜਾਂ ਤਾਂ ਮੁਕੰਮਲ ਟੀਕਾਕਰਣ ਕਰਵਾ ਲਏ ਜਾਣ ਸਬੰਧੀ ਫਾਰਮ ਭਰਨ ਤੇ ਜਾਂ ਫਿਰ ਹਰ 48 ਘੰਟੇ ਬਾਅਦ ਰੈਪਿਡ ਐਂਟੀਜਨ ਟੈਸਟ ਕਰਵਾਉਣ।
ਇਸ ਦੌਰਾਨ ਸੌਲੀਸਿਟਰ ਜਨਰਲ ਦੇ ਮੰਤਰਾਲੇ ਦੇ ਬੁਲਾਰੇ ਐਂਡਰਿਊ ਮੌਰੀਸਨ ਨੇ ਆਖਿਆ ਕਿ ਮੇਪਲਹਰਸਟ ਵਿਖੇ ਕੋਵਿਡ-19 ਆਊਟਬ੍ਰੇਕ ਨਾਲ ਸਬੰਧਤ ਸੈਕਸ਼ਨ 22 ਪਬਲਿਕ ਹੈਲਥ ਆਰਡਰ ਉੱਤੇ ਅਮਲ ਕਰਦਿਆਂ ਪ੍ਰੋਵਿੰਸ ਵੱਲੋਂ ਇਹ ਯਕੀਨੀ ਬਣਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਜਿਸ ਸਟਾਫ ਦੀ ਵੈਕਸੀਨੇਸ਼ਨ ਨਹੀਂ ਹੋਈ ਉਸ ਨੂੰ ਪਹਿਲੀ ਦਸੰਬਰ ਤੋਂ ਕੰਮ ਉੱਤੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਆਖਿਆ ਕਿ ਜਿਹੜੇ ਮੁਲਾਜ਼ਮਾਂ ਦਾ ਟੀਕਾਕਰਣ ਨਹੀਂ ਹੋਇਆ ਜਾਂ ਜਿਨ੍ਹਾਂ ਵੱਲੋਂ ਆਪਣੇ ਵੈਕਸੀਨੇਸ਼ਨ ਸਟੇਟਸ ਦਾ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਹੀ ਮੈਨੇਜਮੈਂਟ ਵੱਲੋਂ ਘਰ ਜਾਣ ਦੀ ਹਦਾਇਤ ਦਿੱਤੀ ਗਈ ਹੈ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਕਵਿੱਲ ਵਿੱਚ ਦੋਹਰੇ ਗੋਲੀਕਾਂਡ ਵਿੱਚ ਪੁਰਸ਼ ਹਲਾਕ, ਮਹਿਲਾ ਜ਼ਖ਼ਮੀ ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ ਫਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਸੁਤੰਤਰਤਾ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ ਹੈਲਥ ਕੇਅਰ ਸਿਸਟਮ ਨੂੰ ਲੀਹ ਉੱਤੇ ਲਿਆਉਣ ਲਈ ਫੋਰਡ ਸਰਕਾਰ ਨੇ ਜਾਰੀ ਕੀਤਾ “ਪਲੈਨ ਟੂ ਸਟੇਅ ਓਪਨ” ਬਰੈਂਪਟਨ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਪੈਟ੍ਰਿਕ ਬ੍ਰਾਊਨ ਦੋਸ਼ ਮੁਕਤ ਕਰਾਰ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਬੱਚੇ ਦੀ ਹੋਈ ਮੌਤ ਧੱਕੇ ਨਾਲ ਗੱਡੀ ਵਿੱਚ ਬਿਠਾਈ ਗਈ ਮਹਿਲਾ ਦੀ ਸੇਫਟੀ ਨੂੰ ਲੈ ਕੇ ਪੁਲਿਸ ਚਿੰਤਤ ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਨੇ ਸਲਾਨਾ ਸਮਾਗਮ ਕਰਵਾਇਆ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੀ ਬਰਸੀ ਦੇ ਸੰਬੰਧ ਵਿਚ ਅਖੰਡ ਪਾਠ 26 ਤੋਂ ਓਨਟਾਰੀਓ ਦੇ ਡਾਕਟਰ ਖਿਲਾਫ ਲਾਏ ਗਏ ਕਤਲ ਦੇ 3 ਨਵੇਂ ਚਾਰਜਿਜ਼