Welcome to Canadian Punjabi Post
Follow us on

03

July 2025
 
ਪੰਜਾਬ

ਏ ਟੀ ਐਮ ਮੁਲਾਜ਼ਮ ਦਾ ਕਾਰਨਾਮਾ: ਟਾਂਡੇ ਵਿੱਚੋਂ 10 ਲੱਖ ਤੇ ਮੁਕੇਰੀਆਂ ਵਿੱਚੋਂ 40.62 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ

December 03, 2021 01:58 AM

ਟਾਂਡਾ ਉੜਮੁੜ, 2 ਦਸੰਬਰ (ਪੋਸਟ ਬਿਊਰੋ)- ਏ ਟੀ ਐਮ ਮਸ਼ੀਨਾਂ ਵਿੱਚ ਕੈਸ਼ ਪਾਉਣ ਵਾਲੀ ਕੰਪਨੀ ਦੇ ਇੱਕ ਮੁਲਾਜ਼ਮ ਉਪਰ ਲੱਖਾਂ ਰੁਪਏ ਗਬਨ ਕਰਨ ਦੇ ਦੋਸ਼ ਵਿੱਚ ਟਾਂਡਾ ਅਤੇ ਮੁਕੇਰੀਆਂ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਅੰਮ੍ਰਿਤਸਰ ਦੀ ਸੀ ਐਮ ਐਸ ਇੰਫਰਾ ਸਿਸਟਮ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਬ੍ਰਾਂਚ ਮੈਨੇਜਰ ਗੁਰਹਰਪ੍ਰੀਤ ਸਿੰਘ ਦੇ ਬਿਆਨ ਦੇ ਆਧਾਰ ਉੱਤੇ ਵਿਵੇਕ ਬੇਦੀ ਵਾਸੀ ਡੁੱਗਰੀ ਰਾਜਪੂਤਾਂ (ਮੁਕੇਰੀਆਂ) ਖਿਲਾਫ ਦਰਜ ਕੀਤਾ ਹੈ।
ਮਿਲੀ ਸੂਚਨਾ ਅਨੁਸਾਰ ਵਿਵੇਕ ਬੇਦੀ ਅਸਲ ਵਿੱਚ ਏ ਟੀ ਐਮ ਕਸਟੋਡੀਅਨ ਕੰਪਨੀ ਸੀ ਐਮ ਐਸ ਦਾ ਕਾਰਿੰਦਾ ਸੀ ਅਤੇ ਉਸ ਨੂੰ ਪੰਜਾਬ ਨੈਸ਼ਨਲ ਬੈਂਕ ਦਸੂਹਾ ਤੋਂ ਪੀ ਐਨ ਬੀ ਦੇ ਦਾਰਾਪੁਰ ਟਾਂਡਾ ਵਿੱਚ ਪਾਉਣ ਲਈ 17 ਲੱਖ ਰੁਪਏ ਇਸ਼ੂ ਕੀਤੇ ਗਏ ਸਨ। 22 ਨਵੰਬਰ ਨੂੰ ਵਿਵੇਕ ਬਿਨਾਂ ਦੱਸੇ ਡਿਊਟੀ ਉੱਤੇ ਨਹੀਂ ਆਇਆ, ਇਸ ਕਾਰਨ ਆਡਿਟ ਕੀਤਾ ਗਿਆ ਤਾਂ 10 ਲੱਖ ਰੁਪਏ ਘੱਟ ਨਿਕਲੇ। ਮੈਨੇਜਰ ਨੇ ਵਿਵੇਕ ਉੱਤੇ ਰਕਮ ਗਾਇਬ ਕਰਨ ਦਾ ਦੋਸ਼ ਲਾ ਕੇ ਕਿਹਾ ਕਿ ਉਸ ਨੂੰ ਏ ਟੀ ਐਮ ਮਸ਼ੀਨ ਖੋਲ੍ਹਣੀ ਅਤੇ ਬੰਦ ਕਰਨੀ ਆਉਂਦੀ ਹੈ ਅਤੇ ਉਸ ਨੇ ਰਕਮ ਖੁਰਦ-ਬੁਰਦ ਕੀਤੀ ਹੈ। ਇਸੇ ਤਰ੍ਹਾਂ ਮੁਕੇਰੀਆਂ ਵਿੱਚ ਵੀ ਗੁਰਹਰਪ੍ਰੀਤ ਸਿੰਘ ਨੇ ਵਿਵੇਕ ਬੇਦੀ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਵਿਵੇਕ ਮੁਕੇਰੀਆਂ ਦੇ ਇੱਕ ਨਿੱਜੀ ਬੈਂਕ ਦੇ ਏ ਟੀ ਐਮ ਵਿੱਚ ਰੁਪਏ ਪਾਉਣ ਦੇ ਬਾਅਦ ਤੋਂ ਗਾਇਬ ਹੋ ਗਿਆ। ਜਦ ਜਾਂਚ ਕੀਤੀ ਤਾਂ ਉਸ ਵਿੱਚ ਚਾਲੀ ਲੱਖ 62 ਹਜ਼ਾਰ 500 ਰੁਪਏ ਘੱਟ ਨਿਕਲੇ। ਮੁਕੇਰੀਆਂ ਪੁਲਸ ਨੇ ਦੋਸ਼ੀ ਵਿਵੇਕ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ