Welcome to Canadian Punjabi Post
Follow us on

19

August 2022
ਅੰਤਰਰਾਸ਼ਟਰੀ

ਬਾਰਬਾਡੋਸ 400 ਸਾਲਾਂ ਬਾਅਦ ਗਣਤੰਤਰ ਦੇਸ਼ ਬਣਿਆ

December 01, 2021 10:11 PM

ਬ੍ਰਿਜਟਾਉਨ, 1 ਦਸੰਬਰ (ਪੋਸਟ ਬਿਊਰੋ)- ਕੈਰੇਬੀਆਈ ਦੀਪ ਬਰਾਬਾਰਡੋਸ ਇੱਕ ਗਣਤੰਤਰ ਬਣ ਗਿਆ ਹੈ। ਉਸ ਨੂੰ ਕੱਲ੍ਹ ਅੱਧੀ ਰਾਤ ਗਣਤੰਤਰ ਐਲਾਨ ਕੀਤਾ ਗਿਆ ਅਤੇ ਮਹਾਰਾਣੀ ਐਲਿਜ਼ਾਬੈਥ-2 ਦਾ ਰਾਜ ਖ਼ਤਮ ਹੋ ਗਿਆ।
ਇਸ ਮੌਕੇ ਇੱਕ ਵਿਸ਼ੇਸ਼ ਸਮਾਗਮ ਹੋਇਆ, ਜਿਸ ਵਿੱਚ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਸਣੇ ਕਈ ਨੇਤਾ ਸ਼ਾਮਲ ਹੋਏ। ਮਹਾਰਾਣੀ ਦਾ ਰਾਜ ਖ਼ਤਮ ਹੋਣ ਦੇ ਨਾਲ ਡੇਮ ਸਾਂਦਰਾ ਮਸੋਨ ਨੇ ਇੱਥੇ ਪਹਿਲੀ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਇਸ ਕੈਰੇਬੀਆਈ ਦੀਪ ਉੱਤੇ ਪਹਿਲੀ ਵਾਰ ਲੱਗਭਗ 400 ਸਾਲ ਪਹਿਲਾਂ ਇੱਕ ਬ੍ਰਿਟਿਸ਼ ਜਹਾਜ਼ ਪੁੱਜਾ ਸੀ। ਇਸ ਤੋਂ ਬਾਅਦ ਇੱਥੇ ਅੰਗਰੇਜ਼ਾਂ ਦਾ ਸ਼ਾਸਨ ਸੀ। ਬਾਰਬਾਡੋਸ ਨੂੰ ਆਜ਼ਾਦੀ 1966 ਵਿੱਚ ਮਿਲ ਗਈ, ਪਰ ਉਹ ਪੂਰੀ ਤਰ੍ਹਾਂ ਗਣਤੰਤਰ ਨਹੀਂ ਹੋਇਆ ਸੀ। ਜ਼ਿਆਦਾਤਰ ਸ਼ਾਸਨ ਪ੍ਰਬੰਧ ਅਜੇ ਵੀ ਬ੍ਰਿਟੇਨ ਦੇ ਹਿਸਾਬ ਨਾਲ ਚੱਲਦੇ ਸਨ। ਪਿੱਛੇ ਜਿਹੇ ਬਾਰਬਾਡੋਸ ਵਿੱਚ ਪੂਰਨ ਗਣਤੰਤਰ ਐਲਾਨ ਕਰਨ ਦੀ ਮੰਗ ਤੇਜ਼ ਹੋ ਗਈ ਸੀ। ਕੱਲ੍ਹ ਅੱਧੀ ਰਾਤ ਹੁੰਦੇ ਸਾਰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਕੌਮੀ ਗੀਤ ਗਾਇਆ ਗਿਆ। ਇਸ ਦੌਰਾਨ ਰਾਜਧਾਨੀ ਦੇ ਹੀਰੋਜ ਸਕਾਵਇਰ ਉੱਤੇ ਸੈਂਕੜੇ ਲੋਕ ਹਾਜ਼ਰ ਹੋਏ। ਇੱਥੇ ਦੀ ਆਬਾਦੀ ਲੱਗਭਗ ਤਿੰਨ ਲੱਖ ਹੈ ਅਤੇ ਇਹ ਜਗ੍ਹਾ ਸੈਲਾਨੀਆਂ ਲਈ ਦੁਨੀਆ ਭਰ ਵਿੱਚ ਕਾਫ਼ੀ ਮਸ਼ਹੂਰ ਹੈ। ਇੱਥੇ ਇਹ ਵੀ ਖਾਸ ਗੱਲ ਦੱਸਣਯੋਗ ਹੈ ਕਿ ਮੰਨੀ-ਪ੍ਰਮੰਨੀ ਅੰਤਰਰਾਸ਼ਟਰੀ ਗਾਇਕਾ ਰਿਹਾਨਾ ਵੀ ਇਸੇ ਦੇਸ਼ ਨਾਲ ਸਬੰਧ ਰੱਖਦੀ ਹੈ ਅਤੇ ਉਹ ਵੀ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਰਦ ਏਥੇ ਵਿਆਹੁਤਾ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਤੋਂ ਖੋਹ ਲੈਂਦੇ ਨੇ! ਇਟਲੀ ਵਿੱਚ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਇਮਾਰਤ ਦੀ ਮਾਲਕੀ ਦਾ ਵਿਵਾਦ ਭਖਿਆ ਪਾਕਿ ਪੰਜਾਬ ਵਿੱਚ ਸੜਕ ਹਾਦਸੇ ਦੌਰਾਨ 20 ਜਣਿਆਂ ਦੀ ਮੌਤ ਰਸ਼ਦੀ ਉੱਤੇ ਹਮਲੇ ਨਾਲ ਪੱਛਮੀ ਦੇਸ਼ ਜਾਗ ਜਾਣ, ਈਰਾਨ ਉੱਤੇ ਰੋਕ ਲਾਉਣ ਦਾ ਸਮਾਂ ਹੈ: ਸੁਨਕ ਇਮਰਾਨ ਨੇ ਜੈਸ਼ੰਕਰ ਦੀ ਵੀਡੀਓ ਚਲਾ ਕੇ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ ਕੈਨਬਰਾ ਹਵਾਈ ਅੱਡੇ ਉਤੇ ਗੋਲੀਆਂ ਚਲਾਉਣ ਵਾਲਾ ਗ੍ਰਿਫਤਾਰ ਲਾਂਗਿਆ ਹੇਨਿਪਾ ਵਾਇਰਸ ਬੜਾ ਸੌਖਾ ਜਾਨਵਰਾਂ ਤੋਂ ਇਨਸਾਨਾਂ ਤੀਕਰ ਪਹੁੰਚ ਸਕਦੈ ਟਰੰਪ ਦੇ ਖਿਲਾਫ ਜਾਸੂਸੀ ਕਾਨੂੰਨ ਦੀ ਸੰਭਾਵੀ ਉਲੰਘਣਾ ਦੀ ਜਾਂਚ ਵਿਰਾਸਤ ਐਲਾਨੀ ਗਈ ਸ਼ੇਰ-ਏ-ਪੰਜਾਬ ਦੀ ਹਵੇਲੀ ਢਹਿ ਗਈ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰੋਸ ਟੇਲਰ ਦਾ ਸਨਸਨੀਖੇਜ਼ ਖੁਲਾਸਾ