Welcome to Canadian Punjabi Post
Follow us on

10

July 2025
 
ਅੰਤਰਰਾਸ਼ਟਰੀ

ਬੇਗੁਨਾਹ ਕੈਦੀ ਕੇਵ ਸਟਿ੍ਰਕਲੈਂਡ ਨੂੰ 43 ਸਾਲ ਬਾਅਦ ਨਿਆਂ ਮਿਲਿਆ

November 30, 2021 01:49 AM

ਮਿਸੌਰੀ, 29 ਨਵੰਬਰ (ਪੋਸਟ ਬਿਊਰੋ)- ਦੇਰ ਨਾਲ ਹੀ ਸਹੀ, ਆਖਰ ਇਨਸਾਫ ਮਿਲਿਆ। ਅਮਰੀਕਾ ਵਿੱਚ ਮਿਸੂਰੀ ਦੀ ਜੇਲ੍ਹ ਵਿੱਚ ਬੰਦ ਕੇਵਿਨ ਸਟਿ੍ਰਕਲੈਂਡ ਬੀਤੇ ਹਫਤੇ ਬਰੀ ਹੋ ਗਏ। ਉਨ੍ਹਾਂ ਨੂੰ ਤਿੰਨ ਜਣਿਆਂ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਹੋਈ ਸੀ, ਜੋ ਉਨ੍ਹਾਂ ਨੇ ਕੀਤੇ ਨਹੀਂ ਸਨ। ਬਗੈਰ ਅਪਰਾਧ ਦੇ ਉਨ੍ਹਾਂ ਦਾ ਚਾਲੀ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਲੰਘ ਗਿਆ। ਜਦ ਉਹ ਆਜ਼ਾਦ ਹੋਏ ਤਾਂ ਲੋਕਾਂ ਨੇ ਉਨ੍ਹਾਂ ਦੀ ਆਰਥਿਕ ਮਦਦ ਲਈ ਆਨਲਾਈਨ ਮੁਹਿੰਮ ਚਲਾਈ ਹੈ, ਤਾਂ ਕਿ ਉਹ ਸਮਾਜ ਵਿੱਚ ਦੋਬਾਰਾ ਸਨਮਾਨਪੂਰਨ ਜ਼ਿੰਦਗੀ ਬਸਰ ਕਰ ਸਕਣ। ਇਸ ਮੁਹਿੰਮ ਕਾਰਨ ਕਰੀਬ ਵੀਹ ਹਜ਼ਾਰ ਲੋਕ ਉਨ੍ਹਾਂ ਦੇ ਲਈ ਕੱਲ੍ਹ ਤਕ 14.5 ਲੱਖ ਡਾਲਰ ਇਕੱਠੇ ਕਰ ਚੁੱਕੇ ਹਨ।
ਮਿਸੂਰੀ ਦੀ ਅਪੀਲੀ ਅਦਾਲਤ ਨੇ ਬੀਤੇ ਹਫਤੇ ਰਿਹਾਈ ਦਾ ਹੁਕਮ ਓਦੋਂ ਦਿੱਤਾ ਸੀ, ਜਦੋਂ ਅਦਾਲਤ ਨੂੰ ਲੱਗਾ ਕਿ ਸਟਿ੍ਰਕਲੈਂਡ ਨੂੰ ਦੋਸ਼ੀ ਠਹਿਰਾਉਣ ਲਈ ਸਬੂਤ ਨਾਕਾਫੀ ਸਨ। ਫੈਸਲਾ ਬਦਲਣ ਦੇ ਬਾਵਜੂਦ ਕੇਵਿਨ ਮੁਆਵਜ਼ਾ ਲੈਣ ਦੇ ਹੱਕਦਾਰ ਨਹੀਂ। ਕਾਰਨ ਇਹ ਹੈ ਕਿ ਸਰਕਾਰ ਗਲਤ ਫੈਸਲੇ ਦੀ ਵਜ੍ਹਾ ਨਾਲ ਜੇਲ੍ਹ ਦੀ ਸਜ਼ਾ ਭੁਗਤਣ ਵਾਲੇ ਕੇਵਲ ਉਨ੍ਹਾਂ ਨੂੰ ਭੁਗਤਾਨ ਦੀ ਇਜਾਜ਼ਤ ਦਿੰਦੀ ਹੈ, ਜਿਨ੍ਹਾਂ ਨੂੰ ਡੀ ਐਨ ਏ ਸਬੂਤ ਨਾਲ ਦੋਸ਼ਮੁਕਤ ਕੀਤਾ ਗਿਆ ਹੋਵੇ। ਸਟਿ੍ਰਕਲੈਂਡ ਕਹਿੰਦੇ ਹਨ ਕਿ ਉਨ੍ਹਾਂ ਦਾ 1978 ਵਿੱਚ ਹੋਏ ਕਤਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਘਟਨਾ ਸਮੇਂ ਉਹ ਘਰ ਵਿੱਚ ਟੀ ਵੀ ਦੇਖ ਰਹੇ ਸਨ। ਗੋਲੀਬਾਰੀ ਵਿੱਚ ਬਚਣ ਵਾਲੀ ਮੁੱਖ ਗਵਾਹ ਨੇ ਕਈ ਸਾਲ ਆਪਣੀ ਗਵਾਹੀ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਉਸ ਦਾ ਕਹਿਣਾ ਸੀ ਕਿ ਪੁਲਸ ਦਬਾਅ ਪਾ ਰਹੀ ਸੀ। ਸਟਿ੍ਰਕਲੈਂਡ ਨੇ ਬਰੀ ਹੋਣ ਉੱਤੇ ਕਿਹਾ ਕਿ ਉਹ ‘ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ।'ਕੇਵਿਨ ਨੇ ਬਰੀ ਹੋਣ ਉੱਤੇ ਚੰਦਾ ਇਕੱਠਾ ਕਰਨ ਲਈ ਮਿਡਵੈਸਟ ਇਨੋਸੈਂਸ ਪ੍ਰੋਜੈਕਟ ਦੇ ਰੋਜੋ ਬੁਸ਼ਨੇਲ ਨੇ ਮੁਹਿੰਮ ਚਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿਉਨ੍ਹਾ ਦੇ ਕੋਲ ਨਾ ਫੋਨ ਨੰਬਰ ਤੇ ਨਾ ਪਛਾਣ ਦਾ ਕੋਈ ਸਰਕਾਰੀ ਦਸਤਾਵੇਜ਼ ਹੈ। ਫਿਲਹਾਲ ਉਹ ਆਪਣੇ ਭਰਾ ਦੇ ਘਰ ਰਹਿ ਰਹੇ ਹਨ। ਉਨ੍ਹਾਂ ਨੂੰ ਜਲਦੀ ਹੀ ਰਕਮ ਮਿਲ ਜਾਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ