Welcome to Canadian Punjabi Post
Follow us on

04

July 2025
 
ਪੰਜਾਬ

ਸਿੰਘੂ ਬਾਰਡਰ ਉੱਤੇ ਕਤਲ ਕਰਨ ਵਾਲਾ ਸਰਬਜੀਤ ਸਿੰਘ ਥੋੜ੍ਹਾ ਸਮਾਂ ਪਹਿਲਾਂ ਹੀ ਨਿਹੰਗ ਬਣਿਐ

October 21, 2021 02:43 AM

ਬਟਾਲਾ, 20 ਅਕਤੂਬਰ (ਪੋਸਟ ਬਿਊਰੋ)- ਦਿੱਲੀ ਦੇ ਬਾਰਡਰ ਉੱਤੇਪਿਛਲੇ ਦਿਨੀਂ ਧਾਰਮਿਕ ਗ੍ਰੰਥ ਦੀ ਬੇਅਦਬੀ ਉਤੇ ਲਖਬੀਰ ਸਿੰਘ ਦਾ ਕਤਲ ਕਰਨ ਵਾਲੇ ਨਿਹੰਗ ਸਰਬਜੀਤ ਸਿੰਘ ਬਾਰੇ ਹੈਰਾਨੀਜਨਕ ਗੱਲਾਂ ਪਤਾ ਲੱਗੀਆਂ ਹਨ। ਕਰੀਬ ਦੋ ਸਾਲ ਪਹਿਲਾਂ ਘਰੋਂ ਗਿਆ ਤੇ ਥੋੜ੍ਹਾ ਸਮਾਂ ਪਹਿਲਾਂ ਹੀ ਨਿਹੰਗ ਬਣਿਆ ਸਰਬਜੀਤ ਸਿੰਘ ਪਹਿਲਾਂ ਕਲੀਨਸ਼ੇਵ ਹੁੰਦਾ ਸੀ। ਉਹ ਬਟਾਲੇ ਦੀ ਸੁਖਮਨੀ ਕਾਲੋਨੀ ਵਿੱਚ ਆਪਣੇ ਮਾਮੇ ਜੱਗਾ ਸਿੰਘ ਦੇ ਘਰ ਰਹਿੰਦਾ ਸੀ। ਸਰਬਜੀਤ ਸਿੰਘ ਨੂੰ ਇੱਕ ਮਹੀਨੇ ਦੀ ਉਮਰ ਵਿੱਚ ਨਾਨਕਾ ਪਰਵਾਰ ਏਥੇ ਲੈ ਆਇਆ ਸੀ।
ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਗ ਦੇ ਪਰਵਾਰਕ ਜੀਅ ਦਿੱਲੀ ਵਾਲੀ ਘਟਨਾ ਤੋਂ ਹੈਰਾਨ ਹਨ। ਉਨ੍ਹਾਂ ਲਖਬੀਰ ਸਿੰਘ ਨੂੰ ਦਿੱਤੀ ਸਜ਼ਾ ਨੂੰ ਜਾਇਜ਼ ਠਹਿਰਾਇਆ ਹੈ, ਪਰਕੇਸ ਦੀ ਡੂੰਘਾਈ ਨਾਲ ਪੜਤਾਲ ਦੀ ਮੰਗ ਕੀਤੀ ਹੈ। ਸਰਬਜੀਤ ਦੀ ਨਾਨੀ ਬਚਨ ਕੌਰ ਨੇ ਦੱਸਿਆ ਕਿ ਸਰਬਜੀਤ ਪਿੰਡ ਵਿੱਠਵਾਂ (ਸ੍ਰੀ ਹਰਗੋਬਿੰਦਪੁਰ) ਤੋਂ ਹੈ, ਪਰ ਸਿਰਫ ਇੱਕ ਮਹੀਨੇ ਦੀ ਉਮਰ ਵਿੱਚ ਉਹ ਉਸ ਨੂੰ ਨਾਨਕੇ ਘਰ ਪਿੰਡ ਖੁਜਾਲਾ ਲੈ ਆਏ ਸਨ। ਉਹ ਬਚਪਨ ਤੋਂ ਸਾਊ ਸੁਭਾਅ ਦਾ ਸੀ। ਮਾਮੀ ਪਲਵਿੰਦਰ ਕੌਰ ਨੇ ਦੱਸਿਆ ਕਿ 2007 ਵਿੱਚ ਉਸ ਦਾ ਵਿਆਹ ਕਰ ਦਿੱਤਾ, ਪਰ ਉਸ ਦੇ ਅੱਖੜ ਸੁਭਾਅ ਕਾਰਨ ਪਤਨੀ ਨਾਲ ਕਰੀਬ ਦੋ ਸਾਲਾਂ ਬਾਅਦ ਤਲਾਕ ਹੋ ਗਿਆ ਸੀ। ਕਰੀਬ ਦੋ ਸਾਲ ਪਹਿਲਾਂ ਉਹ ਨਾਂਦੇੜ ਸਾਹਿਬ ਸਣੇ ਹੋਰ ਗੁਰਧਾਮਾਂ ਉੱਤੇ ਜਾਂਦਾ ਰਿਹਾ। ਮਾਮੇ ਜੱਗਾ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਟੀ ਵੀ ਚੈਨਲਾਂ ਤੋਂ ਘਟਨਾ ਦਾ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਬਟਾਲਾ ਪੁਲਸ ਨੇ ਸਰਬਜੀਤ ਸਿੰਘ ਦੇ ਸਾਰੇ ਵੇਰਵੇ ਇਕੱਤਰ ਕੀਤੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ