Welcome to Canadian Punjabi Post
Follow us on

03

July 2025
 
ਪੰਜਾਬ

ਰਿਸ਼ਤੇਦਾਰ ਦੇ ਵਿਆਹ ਚੱਲੇ ਚੰਡੀਗੜ੍ਹ ਦੇ ਜੋੜੇ ਦੀ ਕਾਰ ਅਤੇ ਗਹਿਣੇ ਲੁੱਟੇ

October 17, 2021 08:50 PM

ਅੰਮ੍ਰਿਤਸਰ, 17 ਅਕਤੂਬਰ (ਪੋਸਟ ਬਿਊਰੋ)- ਏਥੇ ਚਾਟੀਵਿੰਡ ਪਿੰਡ ਨੇੜੇ ਕਾਰ ਸਵਾਰ ਪੰਜ ਲੁਟੇਰਿਆਂ ਨੇ ਰਿਸ਼ਤੇਦਾਰ ਦੇ ਵਿਆਹ ਵਿੱਚ ਜਾਂਦੇ ਚੰਡੀਗੜ੍ਹ ਦੇ ਜੋੜੇ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਉੱਤੇ ਗਹਿਣੇ ਅਤੇ ਹੋਰ ਸਾਮਾਨ ਲੁੱਟ ਲਿਆ। ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਲੁੱਟ ਖੋਹ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ ਹੈ।
ਚੰਡੀਗੜ੍ਹ ਦੇ ਸੈਕਟਰ 42-ਸੀ ਦੇ ਵਾਸੀ ਪਵਨ ਭਾਰਦਵਾਜ਼ ਨੇ ਚਾਟੀਵਿੰਡ ਥਾਣੇ ਦੀ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਦਵਿੰਦਰ ਭਾਰਦਵਾਜ ਚੰਡੀਗੜ੍ਹ ਪੁਲਸ ਤੋਂ ਰਿਟਾਇਰਡ ਹਨ। ਉਨ੍ਹਾਂ ਦੇ ਰਿਸ਼ਤੇਦਾਰ ਅੰਮ੍ਰਿਤਸਰ ਰਹਿੰਦੇ ਹਨ। ਉਹ ਵੀਰਵਾਰ ਦੇਰ ਰਾਤ ਪਤਨੀ ਜੈਪ੍ਰੀਤ ਕੌਰ ਨਾਲ ਕਾਰ ਵਿੱਚ ਅੰਮ੍ਰਿਤਸਰ ਵਿਚਲੇ ਰਿਸ਼ਤੇਦਾਰ ਦੇ ਵਿਆਹ ਵਿੱਚ ਚੱਲੇ ਸਨ। ਜਦੋਂ ਚਾਟੀਵਿੰਡ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਗੱਡੀ ਰੋਕੀ। ਪਿਸ਼ਾਬ ਕਰਨ ਪਿੱਚੋਂ ਉਹ ਗੱਡੀ ਵਿੱਚ ਬੈਠੇ ਤਾਂ ਇੰਨੇ ਵਿੱਚ ਇੱਕ ਕਾਰ ਉਨ੍ਹਾਂ ਦੀ ਗੱਡੀ ਨੇੜੇ ਆ ਕੇ ਰੁਕੀ। ਉਸ ਵਿੱਚੋਂ ਤੇਜ਼ਧਾਰ ਹਥਿਆਰ ਲੈ ਕੇ ਉਤਰੇ ਦੋ ਨੌਜਵਾਨ ਉਨ੍ਹਾਂ ਦੀ ਗੱਡੀ ਵਿੱਚ ਜਬਰੀ ਸਵਾਰ ਹੋ ਗਏ। ਜਦ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਤੇਜ਼ਧਾਰ ਦਾਤਰ ਦਿਖਾ ਕੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਪਿੱਛੋਂ ਲੁਟੇਰੇ ਕਾਰ ਵਿੱਚ ਰੱਖਿਆ ਲੈਪਟਾਪ, ਪਰਸ, ਤਿੰਨ ਆਈਫੋਨ, ਪਤਨੀ ਦਾ ਸੋਨੇ ਦਾ ਸੈਟ, ਸੋਨੇ ਦੀ ਚੇਨ, ਪਰਸ ਅਤੇ ਹੋਰ ਸਾਮਾਨ ਲੁੱਟ ਕੇ ਫਰਾਰ ਹੋ ਗਏ । ਲੁਟੇਰਿਆਂ ਨੇ ਉਨ੍ਹਾਂ ਨੂੰ ਕਾਰ ਵਿੱਚੋਂ ਉਤਰਨ ਨੂੰ ਕਿਹਾ ਅਤੇਜਦੋਂ ਉਹ ਦੋਵੇਂ ਬਾਹਰ ਨਿਕਲੇ ਤਾਂ ਲੁਟੇਰੇ ਕਾਰ ਭਜਾ ਕੇ ਲੈ ਗਏ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ