Welcome to Canadian Punjabi Post
Follow us on

04

July 2025
 
ਪੰਜਾਬ

ਰਣਜੀਤ ਸਾਗਰ ਡੈਮ ’ਚ ਭਾਰਤੀ ਫੌਜ ਦਾ ਹੈਲੀਕਾਪਟਰ ਡਿੱਗਣ ਨਾਲ ਦੋਵੇਂ ਪਾਇਲਟ ਲਾਪਤਾ

August 04, 2021 08:42 AM

ਪਠਾਨਕੋਟ, 3 ਅਗਸਤ, (ਪੋਸਟ ਬਿਊਰੋ)- ਅੱਜ ਸਵੇਰੇ ਭਾਰਤੀ ਫੌਜ ਦਾ ਹੈਲੀਕਾਪਟਰ ਪਠਾਨਕੋਟ ਨੇੜਲੇ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਜਾ ਡਿੱਗਾ। ਇਸ ਹੈਲੀਕਾਪਟਰ ਨੇ ਮਾਮੂਨ ਛਾਉਣੀ ਤੋਂ ਸਵੇਰੇ 10:20 ਵਜੇ ਉਡਾਣ ਭਰੀ ਸੀ ਤੇ ਸਾਢੇ ਦਸ ਵਜੇ ਦੇ ਕਰੀਬ ਰਣਜੀਤ ਸਾਗਰ ਡੈਮ ਦੀ ਝੀਲ ਉਤੋਂ ਲੰਘਦੇ ਵਕਤ ਝੀਲ ਵਿੱਚ ਜਾ ਡਿੱਗਾ। ਇਸ ਵਿਚ ਪਾਇਲਟ ਏਐੱਸ ਬਾਠ ਅਤੇ ਕੈਪਟਨ ਜੈਯੰਤ ਜੋਸ਼ੀ ਸਵਾਰ ਸਨ ਅਤੇ ਇਹ ਦੋਵੇਂ ਲਾਪਤਾ ਹਨ।
ਜਾਣਕਾਰ ਸੂਤਰਾਂ ਅਨੁਸਾਰ ਫੌਜ ਦਾ ਇਹ ਹੈਲੀਕਾਪਟਰ ਨਿਗਰਾਨੀ ਮਿਸ਼ਨ ਉੱਤੇ ਸੀ। ਇਸ ਦੇ ਡਿੱਗਦੇ ਸਾਰ ਹੀ ਫੌਜ ਦੇ ਅਧਿਕਾਰੀ ਅਤੇ ਜ਼ਿਲ੍ਹਾ ਪੁਲੀਸ ਮੁੱਖੀ ਸੁਰਿੰਦਰ ਲਾਂਬਾ ਓਥੇ ਜਾ ਪਹੰੁਚੇ। ਹੈਲੀਕਾਪਟਰ 254 ਆਰਮੀ ਏਵੀਏਸ਼ਨ ਸਕੁਐਡਰਨ ਦਾ ਸੀ ਅਤੇ ਇਸ ਦੇ ਕ੍ਰੈਸ਼ ਹੋਣ ਤੋਂ 10 ਮਿੰਟ ਪਹਿਲਾਂ ਮਾਮੂਨ ਛਾਉਣੀ ਤੋਂ ਉਡਾਣ ਭਰੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੰਟਰੋਲ ਗੁਆ ਲੈਣ ਪਿੱਛੋਂ ਡੈਮ ਵਿੱਚ ਡਿੱਗ ਗਿਆ। ਇਸ ਮੌਕੇ ਰਣਜੀਤ ਸਾਗਰ ਡੈਮ ਦੇ ਚੀਫ ਇੰਜੀਨੀਅਰ ਰਾਮ ਦਰਸ਼ਨ ਤੇ ਨਿਗਰਾਨ ਇੰਜਨੀਅਰ ਨਰੇਸ਼ ਮਹਾਜਨ ਡੈਮ ਦਾ ਸਟੀਮਰ ਲੈ ਕੇ ਓਥੇ ਪੁੱਜੇ ਅਤੇ ਡੈਮ ਦੀ ਰਾਹਤ ਟੀਮ ਨੂੰ ਹੈਲੀਕਾਪਟਰ ਦਾ ਕੁਝ ਮਲਬਾ ਝੀਲ ਤੋਂ ਮਿਲਿਆ, ਜਿਹੜਾਫੌਜ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।ਨਰੇਸ਼ ਮਹਾਜਨ ਨੇ ਦੱਸਿਆ ਕਿ ਫੌਜ ਦੇ ਗੋਤਾਖੋਰਾਂ ਦੀ ਟੀਮ ਰਾਹਤ ਕਾਰਜ ਲਈ ਝੀਲ ਵਿੱਚ ਖੋਜ ਕਰ ਰਹੀ ਹੈ। ਇਹ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਖ਼ੇਤਰ ਬਸੋਹਲੀ ਕੋਲ ਝੀਲ ਵਿਚ ਡਿੱਗਣ ਕਾਰਨ ਜ਼ਿਲ੍ਹਾ ਕਠੂਆ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹੋਏ ਸਨ। ਇਹ ਝੀਲ ਪੰਜਾਬ ਤੇ ਜੰਮੂ-ਕਸ਼ਮੀਰ ਦੋਵਾਂ ਦੇ ਖੇਤਰ ਵਿਚ ਪੈਂਦੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ