Welcome to Canadian Punjabi Post
Follow us on

10

July 2025
 
ਅੰਤਰਰਾਸ਼ਟਰੀ

ਅਮਰੀਕਾ ਵਿੱਚ ਏਸ਼ੀਆਈ ਲੋਕਾਂ ਖਿਲਾਫ ਹਿੰਸਾ ਤੋਂ ਗੁਟੇਰੇਜ਼ ਚਿੰਤਤ

March 25, 2021 02:59 AM

ਯੂ ਐੱਨ ਓ, 24 ਮਾਰਚ (ਪੋਸਟ ਬਿਊਰੋ)- ਯੂ ਐੱਨ ਦੇ ਸਕੱਤਰ ਜਨਰਲ ਐਂਤੋਨੀਓ ਗੁਟੇਰੇਜ਼ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਏਸ਼ੀਆਈਆਂ ਅਤੇ ਏਸ਼ੀਆਈ ਮੂਲ ਦੇ ਅਮਰੀਕੀ ਲੋਕਾਂ ਖਿਲਾਫ ਵਧਦੀ ਹਿੰਸਾ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਪਿਛਲੇ ਸਾਲ ਵਾਪਰੀਆਂ ਹਜ਼ਾਰਾਂ ਘਟਨਾਵਾਂ ਨੇ ਅਸਹਿਣਸ਼ੀਲਤਾ, ਰੂੜ੍ਹੀਵਾਦੀ ਵਿਚਾਰਧਾਰਾ ਅਤੇ ਮਾੜੇ ਵਿਹਾਰ ਦੇ ਸਦੀਆਂ ਪੁਰਾਣੇ ਇਤਿਹਾਸ ਨੂੰ ਕਾਇਮ ਰੱਖਿਆ ਹੈ।
ਗੁਟੇਰੇਜ਼ ਦਾ ਇਹ ਬਿਆਨ ਅਟਲਾਂਟਾ ਤੇ ਉਸ ਦੇ ਆਸਪਾਸ ਇਸ ਮਹੀਨੇ ਗੋਲੀਬਾਰੀ ਦੀਆਂ ਕੁਝ ਘਟਨਾਵਾਂ ਹੋਣ ਦੇਮੁੱਦੇ ਉਤੇ ਆਇਆ ਹੈ। ਇਨ੍ਹਾਂ ਘਟਨਾਵਾਂ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਛੇ ਏਸ਼ੀਆਈ ਮੂਲ ਦੀਆਂ ਔਰਤਾਂ ਸ਼ਾਮਲ ਸਨ। ਗੁਟੇਰੇਜ਼ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਸ਼ਵ ਨੇ ਭਿਆਨਕ ਹਮਲੇ, ਸ਼ਬਦੀ ਅਤੇ ਸਰੀਰਕ ਸ਼ੋਸ਼ਣ, ਸਕੂਲਾਂ ਵਿੱਚ ਇੱਕ ਦੂਜੇ ਨੂੰ ਪ੍ਰੇਸ਼ਾਨ ਕਰਨ, ਕੰਮ ਕਾਜ ਦੀ ਥਾਂ ਉਤੇ ਵਿਤਕਰੇ, ਮੀਡੀਆ ਤੇ ਸੋਸ਼ਲ ਮੀਡੀਆ ਮੰਚਾਂ ਉੱਤੇ ਨਫਰਤ ਲਈ ਉਕਸਾਉਣਾ ਅਤੇ ਸ਼ਕਤੀਸ਼ਾਲੀ ਅਹੁਦਿਆਂ ਉੱਤੇ ਕਾਬਜ਼ ਲੋਕਾਂ ਦੀ ਭੜਕਾਊ ਭਾਸ਼ਾ ਵੇਖੀ। ਇਸ ਦੌਰਾਨ ਯੂ ਐੱਨ ਮਹਿਲਾ ਸੰਗਠਨ ਦੀ ਮੁਖੀ ਫੁਮਜ਼ਿਲੇ ਮਲਾਂਬੋ ਨਗੁਕਾ ਨੇ ਕਿਹਾ ਹੈ ਕਿ ਲਿੰਗ ਸਮਾਨਤਾ ਲਈ ਲਗਾਤਾਰ ਆਵਾਜ਼ ਚੁੱਕ ਰਹੇ ਵਿਸ਼ਵ ਨੂੰ ਰਾਜਸੀ ਅਗਵਾਈ ਦੇ ਖੇਤਰ ਵਿੱਚ ਮਹਿਲਾ-ਪੁਰਸ਼ ਅਸਮਾਨਤਾ ਦੂਰ ਕਰਨ ਲਈ ਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਅਰਥਵਿਵਸਥਾ ਨੂੰ ਮੁੜ ਖੜ੍ਹਾ ਕਰਨ ਵਿੱਚ ਔਰਤਾਂ ਦੀ ਮਜ਼ਬੂਤ ਆਵਾਜ਼ ਯਕੀਨੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ