Welcome to Canadian Punjabi Post
Follow us on

10

July 2025
 
ਅੰਤਰਰਾਸ਼ਟਰੀ

ਏਸ਼ੀਆਈ-ਅਮਰੀਕੀ ਲੋਕਾਂ ੳਤੇ ਹਮਲੇ ਵਿਰੁੱਧ ਹਜ਼ਾਰਾਂ ਲੋਕ ਸੜਕਾਂ ਉੱਤੇ ਆਏ

March 24, 2021 01:56 AM

ਅਟਲਾਂਟਾ, 23 ਮਾਰਚ (ਪੋਸਟ ਬਿਊਰੋ)- ਏਸ਼ਿਆਈ ਮੂਲ ਦੇ ਅੱਠ ਲੋਕਾਂ ਦੀ ਹੱਤਿਆ ਸਣੇ ਏਸ਼ਿਅਨ-ਅਮਰੀਕਨ ਲੋਕਾਂ 'ਤੇ ਹਮਲਿਆਂ ਦੇ ਵਿਰੋਧ ਵਿੱਚ ਕਈ ਅਮਰੀਕੀ ਸ਼ਹਿਰਾਂ ਵਿੱਚ ਕੱਲ੍ਹ ਭਾਰੀ ਗਿਣਤੀ ਵਿੱਚ ਨਾਗਰਿਕ ਸੜਕਾਂ 'ਤੇ ਉਤਰ ਆਏ। ਇਸ ਦੌਰਾਨ ਪੋਸਟਰ ਲੈ ਕੇ ‘ਵਾਇਰਸ ਨਹੀਂ ਹੈ ਏਸ਼ੀਆਨ’, ‘ਏਸ਼ੀਆਨ ਲੋਕਾਂ ਨਾਲ ਨਫ਼ਰਤ ਨਾ ਕਰੋ’ ਆਦਿ ਦੇ ਨਾਅਰੇ ਲਾਉਂਦੇ ਲੋਕਾਂ ਨੇ ਨਫ਼ਰਤ ਖਤਮ ਕਰਨ ਦੀ ਅਪੀਲ ਕੀਤੀ।
ਜੌਰਜੀਆ ਦੀ ਰਾਜਧਾਨੀ ਅਟਲਾਂਟਾ ਤੋਂ ਇਲਾਵਾ ਹਿਊਸਟਨ, ਨਿਊਯਾਰਕ ਸਿਟੀ, ਸ਼ਿਕਾਗੋ, ਪਿਟਸਬਰਗ, ਸਾਨ ਫਰਾਂਸਿਸਕੋ, ਬੋਇਸ, ਇਦਾਹੋ ਆਦਿ ਵਿੱਚ ਵੀ ਇਸ ਮੌਕੇ ਪ੍ਰਦਰਸ਼ਨ ਹੋਏ।ਅਟਲਾਂਟਾ ਵਿੱਚ ਲੋਕਾਂ ਨੇ ਪੀੜਤਾਂ ਨੂੰ ਨਿਆਂ ਦਿਵਾਉਣ ਅਤੇ ਨਸਲਵਾਦ ਖਤਮ ਕਰਨ ਦੀ ਮੰਗ ਕੀਤੀ। ਇਥੇ ਲਿਬਰਟੀ ਪਲਾਜ਼ਾ 'ਤੇ ਹਰ ਉਮਰ ਅਤੇ ਨਸਲ ਦੇ ਲੋਕ ਇਕੱਠੇ ਹੋਏ ਅਤੇਪਾਰਲੀਮੈਂਟ ਮੈਂਬਰਾਂ ਅਤੇ ਰਾਜ ਨੇਤਾਵਾਂ ਨੇ ਮੌਜੂਦ ਰਹਿ ਕੇ ਉਨ੍ਹਾਂ ਸਮਰਥਨ ਦਿੱਤਾ। ਸੈਨੇਟਰ ਰਫਲ ਵਾਰਨੌਕ ਨੇ ਖੁਦ ਨੂੰ ਏਸ਼ਿਆਈ ਭਰਾ-ਭੈਣਾਂ ਦੇ ਨਾਲ ਖੜ੍ਹਾ ਦੱਸਿਆ। ਜੌਰਜੀਆ ਵਿੱਚ ਪਹਿਲੀ ਵੀਅਤਨਾਮੀ-ਅਮਰੀਕੀ ਵਿਧਾਇਕ ਨੇ ਇਸ ਤਰ੍ਹਾਂ ਦੇ ਅਪਰਾਧਾਂ ਲਈ ਕਾਨੂੰਨ ਬਣਾਉਣ ਦੇ ਮੰਗ ਕੀਤੀ। ਸ਼ਿਕਾਗੋ ਵਿੱਚ ਕਈ ਸਰਕਾਰੀ ਏਜੰਸੀਆਂ ਨੇ ਵਰਚੁਅਲ ਕਾਨਫਰੰਸ ਕੀਤੀ, ਜਿਸ ਵਿੱਚ ਨਸਲੀ ਹਿੰਸਾ ਅਤੇ ਏਸ਼ੀਆਈ ਲੋਕਾਂ ਦੀ ਹੱਤਿਆ ਦਾ ਵਿਰੋਧ ਕੀਤਾ ਗਿਆ।
ਨਿਊਯਾਰਕ ਸਿਟੀ ਦੇ ਟਾਈਮਸ ਸਕਵਾਇਰ 'ਤੇ ਲੋਕ ਇਕੱਠੇ ਹੋਏ ਅਤੇ ਮੈਨਹਟਨ ਵਿੱਚ ਏਸ਼ੀਆਈ ਭਾਈਚਾਰੇ ਦੀ ਆਬਾਦੀ ਵਾਲੇ ਖੇਤਰਾਂ ਵਿੱਚ ਪਹੁੰਚੇ। ਸਾਨ ਫਰਾਂਸਿਸਕੋ ਦੇ ਚਾਈਨਾਟਾਊਨ ਵਿੱਚ ਲੋਕ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਲੈ ਕੇ ਪੁੱਜੇ। ਇੱਥੇ ਮ੍ਰਿਤਕਾਂ ਪ੍ਰਤੀ ਹਮਦਰਦੀ ਜਤਾਈ ਗਈ। ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਹੋਏ ਇਸ ਪ੍ਰਦਰਸ਼ਨ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਨਾਗਰਿਕਾਂ ਨੇ ਰੈਲੀ ਕੱਢ ਕੇ ਕਾਨੂੰਨ ਬਣਾਉਣ ਦੀ ਮੰਗ ਕੀਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ ਪਾਕਿਸਤਾਨ ਵਿੱਚ ਪਾਲਤੂ ਸ਼ੇਰ ਨੇ ਔਰਤ ਅਤੇ ਬੱਚਿਆਂ `ਤੇ ਕੀਤਾ ਹਮਲਾ, ਪੁਲਿਸ ਨੇ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਆਸਟ੍ਰੇਲੀਅਨ ਔਰਤ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਜ਼ਹਿਰੀਲੇ ਮਸ਼ਰੂਮ ਖੁਆ ਕੇ ਮਾਰਿਆ, ਹੋ ਸਕਦੀ ਹੈ ਉਮਰ ਕੈਦ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਕਾਰਨ 80 ਮੌਤਾਂ, 41 ਲੋਕ ਲਾਪਤਾ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ