Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਕੈਨੇਡਾ

ਹੁਣ ਨਵੇਂ ਐਪ ਸਿਸਟਮ ਰਾਹੀਂ ਆਪਣੀਆਂ ਵੋਟਾਂ ਇਲੈਕਟ੍ਰੌਨਿਕ ਢੰਗ ਨਾਲ ਪਾਇਆ ਕਰਨਗੇ ਐਮਪੀ

March 08, 2021 10:33 PM

ਓਟਵਾ, 8 ਮਾਰਚ (ਪੋਸਟ ਬਿਊਰੋ) : ਸੋਮਵਾਰ ਨੂੰ ਪਾਰਲੀਆਮੈਂਟ ਮੈਂਬਰ ਨਵੇਂ ਐਪ ਸਿਸਟਮ ਰਾਹੀਂ ਆਪਣੀਆਂ ਵੋਟਾਂ ਇਲੈਕਟ੍ਰੌਨਿਕ ਢੰਗ ਨਾਲ ਪਾਇਆ ਕਰਨਗੇ।
ਪਾਰਲੀਆਮੈਂਟ ਦੇ ਕੰਮਕਾਜ ਵਿੱਚ ਇਹ ਨਵੀਂ ਪ੍ਰਾਪਤੀ ਹੈ ਤੇ ਇਸ ਨੂੰ ਤਿਆਰ ਕਰਨ ਲਈ ਕਈ ਮਹੀਨਿਆਂ ਦਾ ਸਮਾਂ ਲੱਗਿਆ। ਮਹਾਂਮਾਰੀ ਦੇ ਇਸ ਦੌਰ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਨੂੰ ਅਪਣਾਇਆ ਜਾਣਾ ਸਮੇਂ ਦੀ ਮੰਗ ਹੈ, ਇਸ ਤਰ੍ਹਾਂ ਵੋਟ ਕਰਨ ਦਾ ਸਿਲਸਿਲਾ ਸੋਮਵਾਰ ਦੁਪਹਿਰ ਤੋਂ ਸ਼ੁਰੂ ਹੋਵੇਗਾ। ਹੁਣ ਦੂਰ ਦਰਾਜ ਬੈਠੇ ਐਮਪੀਜ਼ ਵੀ ਹਾਂ, ਨਾਂਹ ਜਾਂ ਵੋਟ ਵਿੱਚ ਹਿੱਸਾ ਨਾ ਲੈ ਕੇ ਆਪਣੀ ਇੱਛਾ ਪ੍ਰਗਟਾਅ ਸਕਣਗੇ।
ਇਸ ਤਰ੍ਹਾਂ ਦੀ ਪਹਿਲੀ ਵੋਟ ਬਲਾਕ ਕਿਊਬਿਕੁਆ ਵੱਲੋਂ ਸੀਨੀਅਰਜ਼ ਬਾਰੇ ਲਿਆਂਦੇ ਮਤੇ ਉੱਤੇ ਪਾਈ ਜਾਵੇਗੀ ਤੇ ਫਿਰ ਇਸ ਤੋਂ ਬਾਅਦ ਬਿੱਲ ਸੀ-14 ਉੱਤੇ ਵੀ ਦੂਜੀ ਵੋਟਿੰਗਿ ਇਸੇ ਢੰਗ ਨਾਲ ਕਰਵਾਈ ਜਾਵੇਗੀ। ਇਸ ਲਿਹਾਜ ਨਾਲ ਕੀਤੀ ਗਈ ਵੋਟਿੰਗ ਵਿੱਚ ਕਾਫੀ ਘੱਟ ਸਮਾਂ ਲੱਗੇਗਾ ਜਦਕਿ ਜ਼ੂਮ ਰਾਹੀਂ ਕੀਤੀ ਜਾਣ ਵਾਲੀ ਵੋਟਿੰਗ ਵਿੱਚ ਵੀ ਕਾਫੀ ਵਕਤ ਜ਼ਾਇਆ ਹੁੰਦਾ ਸੀ।ਇਸ ਸਬੰਧ ਵਿੱਚ ਪੇਸ਼ ਆਉਣ ਵਾਲੀਆਂ ਦਿੱਕਤਾਂ ਨਾਲ ਵੀ ਹੇਠ ਲਿਖੇ ਅਨੁਸਾਰ ਸਿੱਝਿਆ ਗਿਆ ਹੈ :
·    ਇਹ ਵੋਟਿੰਗ ਐਮਪੀਜ਼ ਦੇ ਹਾਊਸ ਮੈਨੇਜਡ ਮੋਬਾਈਲ ਡਿਵਾਇਸ ਤੋਂ ਹੋਵੇਗੀ ਤੇ ਐਮਪੀਜ਼ ਦਾ ਕੈਨੇਡਾ ਵਿੱਚ ਹੋਣਾ ਜ਼ਰੂਰੀ ਹੈ।
·    ਵੋਟ ਸਬਮਿਟ ਕਰਵਾਉਣ ਤੋਂ ਪਹਿਲਾਂ ਐਮਪੀਜ਼ ਨੂੰ ਫੇਸ਼ੀਅਲ ਰੈਕੋਗਨਿਸ਼ਨ ਸਿਸਟਮ ਦੀ ਵਰਤੋਂ ਕਰਨੀ ਹੋਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਮਪੀ ਆਪ ਹੀ ਵੋਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਦੋ ਮੌਕੇ ਫੋਟੋ ਲੈਣ ਲਈ ਵੀ ਦੇਣੇ ਹੋਣਗੇ, ਜਿਸ ਤੋਂ ਇਹ ਪੁਸ਼ਟੀ ਹੋ ਜਾਵੇਗੀ ਕਿ ਐਮਪੀ ਵੱਲੋਂ ਹੀ ਵੋਟਿੰਗ ਕੀਤੀ ਜਾ ਰਹੀ ਹੈ, ਇਸ ਲਈ ਦੋ ਮੌਕੇ ਤਸਵੀਰ ਖਿਚਵਾਉਣ ਲਈ ਮਿਲਣਗੇ ਤੇ ਇਹ ਪੁਸ਼ਟੀ ਹੋ ਜਾਵੇਗੀ ਕਿ ਉਨ੍ਹਾਂ ਦੀ ਸ਼ਕਲ ਫਾਈਲ ਵਿੱਚ ਦਿੱਤੀ ਤਸਵੀਰ ਨਾਲ ਮੇਲ ਖਾਂਦੀ ਹੈ।
·     ਹਰੇਕ ਮਾਨਤਾ ਪ੍ਰਾਪਤ ਪਾਰਟੀ ਦੇ ਵ੍ਹਿਪ ਦੀ ਪਹੁੰਚ ਪ੍ਰਾਈਵੇਟ ਡੈਸ਼ਬੋਰਡ ਤੱਕ ਹੋਵੇਗੀ ਜਿੱਥੇ ਉਹ ਐਪ ਰਾਹੀਂ ਵੋਟਿੰਗ ਕਰਨ ਵਾਲੇ ਹਰੇਕ ਮੈਂਬਰ ਦੀ ਵਿਜੂ਼ਅਲ ਆਈਡੈਂਟਿਟੀ ਦੀ ਪੁਸ਼ਟੀ ਕਰ ਸਕਣਗੇ।
·    ਇਲੈਕਟ੍ਰੌਨਿਕ ਸਾਧਨਾਂ ਦੀ ਵਰਤੋਂ ਕਰਕੇ ਵੋਟ ਪਾਉਣ ਵਾਲੇ ਮੈਂਬਰਾਂ ਦੀ ਵੋਟ ਜਲਦ ਹੀ ਜਨਤਕ ਵੀ ਕੀਤੀ ਜਾਵੇਗੀ।

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾ ਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤ ਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀ ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ