Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਚੀਨੀ ਪੁਲੀਸ ਦਾ ਇੰਮੀਗਰੇਸ਼ਨ ਦਸਤਾਵੇਜ਼ਾਂ ਤੱਕ ਪੁੱਜਦਾ ਹੱਥ

February 26, 2021 04:17 PM

ਪੰਜਾਬੀ ਪੋਸਟ ਸੰਪਾਦਕੀ

ਬੇਸ਼ੱਕ ਜਿ਼ਆਦਾਤਰ ਕੈਨੇਡੀਅਨਾਂ ਲਈ ਇਹ ਗੱਲ ਹੈਰਾਨੀ ਭਰੀ ਹੋ ਸਕਦੀ ਹੈ ਪਰ ਸਾਡੀ ਫੈਡਰਲ ਸਰਕਾਰ ਨੂੰ ਇਸ ਸੋਮਵਾਰ ਤੱਕ ਇਸ ਗੱਲ ਦੀ ਭਿਣਕ ਤੱਕ ਨਹੀਂ ਸੀ ਕਿ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਕੈਨੇਡੀਅਨ ਵੀਜ਼ਾ ਅਰਜ਼ੀਆਂ ਨੂੰ ਪ੍ਰਾਸੈਸ ਕਰਨ ਕਰਨ ਵਾਲੀ ਕੰਪਨੀ ਦੀ ਅਸਲੀ ਮਾਲਕ ਬੀਜਿੰਗ ਪੁਲੀਸ ਦੀ ਮਲਕੀਅਤ ਵਾਲੀ ਇੱਕ ਕੰਪਨੀ ਹੈ। ਇਹ ਭੇਦ ਉਸ ਵੇਲੇ ਉਜਾਗਰ ਹੋਇਆ ਜਦੋਂ ਇਸ ਹਫ਼ਤੇ ਪਾਰਲੀਮੈਂਟ ਦੀ ਸਿਟੀਜ਼ਨਸਿ਼ੱਪ ਅਤੇ ਇੰਮੀਗਰੇਸ਼ਨ ਕਮੇਟੀ ਸਾਹਮਣੇ ਪੇਸ਼ ਹੋਏ VFS Global ਦੀ ਕੈਨੇਡੀਅਨ ਬਰਾਂਚ ਦੇ ਚੀਫ ਅਪਰੇਟਿੰਗ ਅਫ਼ਸਰ ਜਿਤੇਨ ਵਿਆਸ ਨੇ ਇਸ ਹਕੀਕਤ ਨੂੰ ਕਬੂਲ ਕੀਤਾ। ਕੰਪਨੀ ਮੁਤਾਬਕ VFS Global ਵੱਲੋਂ ਕਿਸੇ ਸਥਾਨਕ ਕੰਪਨੀ ਦੀ ਭਾਈਵਾਲੀ ਨਾਲ ਕੰਮ ਕਰਨਾ ਚੀਨ ਦੇ ਕਾਨੂੰਨ ਮੁਤਾਬਕ ਲਾਜ਼ਮੀ ਹੈ। ਦੂਜੇ ਪਾਸੇ ਕੈਨੇਡਾ ਦੀਆਂ ਸੇਵਾਵਾਂ ਅਤੇ ਖਰੀਦਦਾਰੀ ਲਈ ਜੁੰਮੇਵਾਰ ਮਹਿਕਮੇ Public Services and Procurement Canada ਦੇ ਬੁਲਾਰੇ ਅਨੁਸਾਰ ਕੈਨੇਡੀਅਨ ਅਧਿਕਾਰੀਆਂ ਨੂੰ VFS Global ਦੀ ਚੀਨ ਵਿੱਚ ਕਾਰਪੋਰੇਟ ਬਣਤਰ ਅਤੇ ਇਸਦੇ ਬੀਜਿੰਗ ਪਬਲਿਕ ਸਿਕਿਉਰਿਟੀ ਬਿਊਰੋ ਨਾਲ ਕਿਸੇ ਕਿਸਮ ਦੇ ਸਬੰਧਾਂ ਬਾਰੇ ਕੋਈ ਅਤਾ ਪਤਾ ਨਹੀਂ ਸੀ।

VFS Global ਹੈ ਕਿਸ ਬਲਾ ਦਾ ਨਾਮ? VFS Global ਦਾ ਦਾਅਵਾ ਹੈ ਕਿ ਉਹ ਵਿਸ਼ਵ ਭਰ ਵਿੱਚ ਸਰਕਾਰਾਂ ਅਤੇ ਡਿਪਲੋਮੈਟਿਕ ਮਿਸ਼ਨਾਂ ਨੂੰ ਵੀਜ਼ਾ ਸੇਵਾਵਾਂ ਅਤੇ ਤਕਨਾਲੋਜੀ ਪ੍ਰਦਾਨ ਕਰਨ ਵਾਲੀ ਸੱਭ ਤੋਂ ਵੱਡੀ ਕੰਪਨੀ ਹੈ। ਇਸ ਕੰਪਨੀ ਦੇ ਵਿਸ਼ਵ ਦੇ ਵੱਖ 2 ਹਿੱਸਿਆਂ ਵਿੱਚ 143 ਦੇਸ਼ਾਂ ਵਿੱਚ 3490 ਅਰਜ਼ੀ ਕੇਂਦਰ ਹਨ। ਇਸਦੇ ਕਾਰਜ ਖੇਤਰ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 2001 ਤੋਂ ਆਰੰਭ ਕਰਕੇ ਇਸਨੇ 22 ਕਰੋੜ 70 ਲੱਖ ਵੀਜ਼ਾ, ਪਾਸਪੋਰਟ ਅਰਜ਼ੀਆਂ ਅਤੇ 9 ਕਰੋੜ 92 ਲੱਖ ਲੋਕਾਂ ਦੇ ਹੱਥਾਂ ਦੇ ਨਿਸ਼ਾਨ ਪ੍ਰਾਪਤ ਕੀਤੇ ਹਨ। ਇੰਗਲੈਂਡ ਦੇ ਪ੍ਰਸਿੱਧ ਅਖ਼ਬਾਰ ਇੰਡੀਪੈਂਡੈਂਟ ਅਤੇ ਜਾਂਚ ਆਧਾਰਿਤ ਪਤੱਰਕਾਰੀ ਦੇ ਮੋਹਰੀ ਅਦਾਰੇ Finance Uncovered ਵੱਲੋਂ ਬੀਤੇ ਦਿਨੀਂ ਸਨਸਨੀਖੇਜ ਖੁਲਾਸੇ ਕੀਤੇ ਗਏ। ਇਹਨਾਂ ਮੁਤਾਬਕ VFS Global ਨੂੰ 2001 ਵਿੱਚ ਸਵਿਟਜ਼ਰਲੈਂਡ ਦੇ ਇੱਕ ਲਗਜ਼ਰੀ ਟਰੈਵਲ ਗਰੁੱਪ Kuoni ਨੇ ਆਪਣੀ ਬਰਾਂਚ ਵਜੋਂ ਸਥਾਪਿਤ ਕੀਤਾ ਸੀ। ਅਗਲੇ 20 ਸਾਲਾਂ ਵਿੱਚ ਇਹ ਕੰਪਨੀ ਭੇਦਭਰੇ ਢੰਗ ਨਾਲ ਢਾਈ ਬਿਲੀਅਨ ਅਮਰੀਕਰਨ ਡਾਲਰ ਦੀ ਕੰਪਨੀ ਬਣ ਚੁੱਕੀ ਹੈ। ਸ਼ੁਰੂਆਤ ਵਿੱਚ ਇਸਦਾ ਹੈੱਡਕੁਆਰਟਰ ਭਾਰਤ ਵਿੱਚ ਹੁੰਦਾ ਸੀ ਜੋ ਅੱਜ ਕੱਲ ਦੁਬਈ ਵਿੱਚ ਚਲਾ ਗਿਆ ਹੈ ਪਰ ਇਸਦੇ ਹੈਡਕੁਆਰਟਰ ਦੀਆਂ ਜੜਾਂ ਸਵਟਿਜ਼ਰਲੈਂਡ ਵਿੱਚ ਵੀ ਹਨ। VFS Global ਦੀ ਪੇਰੈਂਟ ਕੰਪਨੀ VF Worldwide Holdings ਹੈ ਜਿਸਦਾ ਪਹਿਲਾਂ ਹੈਡਕੁਆਰਟਰ ਮਾਰੀਸ਼ੀਸ਼ਸ ਵਿੱਚ ਹੁੰਦਾ ਸੀ ਜਿਸਨੂੰ ਵਿਸ਼ਵ ਭਰ ਵਿੱਚ ਟੈਕਸ ਬਚਾਉਣ ਦੇ ਸਵਰਗ (tax haven ਵਜੋਂ ਜਾਣਿਆ ਜਾਂਦਾ ਹੈ।

ਕੈਨੇਡੀਅਨ ਪਾਰਲੀਮੈਂਟ ਦੀ ਸਿਟੀਜ਼ਨਸਿ਼ੱਪ ਅਤੇ ਇੰਮੀਗਰੇਸ਼ਨ ਕਮੈਟੀ ਵਿੱਚ ਐਨ ਡੀ ਪੀ ਦੀ ਇੰਮੀਗਰੇਸ਼ਨ ਆਲੋਚਕ ਜੈਨੀ ਕਵਾਨ ਅਤੇ ਕੰਜ਼ਰਵੇਟਿਵ ਆਲੋਚਕ ਜਸਰਾਜ ਸਿੰਘ ਹੱਲਣ ਨੇ VFS ਅਧਿਕਾਰੀਆਂ ਕੋਲੋਂ ਵਾਰ 2 ਪੁੱਛਣਾ ਚਾਹਿਆ ਕਿ ਉਹਨਾਂ ਨੇ ਫੈਡਰਲ ਸਰਕਾਰ ਨੂੰ ਕੰਪਨੀ ਦੇ ਚੀਨੀ ਪੁਲੀਸ ਨਾਲ ਸਬੰਧਾਂ ਬਾਰੇ ਕਦੋਂ ਜਾਣਕਾਰੀ ਦਿੱਤੀ। ਕੰਪਨੀ ਅਧਿਕਾਰੀ ਅਜਿਹੇ ਨਿਕਲੇ ਕਿ ਉਹ ਕੋਈ ਸਿੱਧਾ ਜਵਾਬ ਦੇਣ ਦੀ ਥਾਂ ਵਾਰ ਵਾਰ ਸਿਰਫ਼ ਇਹ ਆਖਦੇ ਰਹੇ ਕਿ ਸਾਡੇ ਕੋਲ ਆਈ ਹਰ ਕਿਸਮ ਦੀ ਜਾਣਕਾਰੀ ਨੂੰ ਗੁਪਤ ਢੰਗ ਨਾਲ ਰੱਖਿਆ ਜਾਂਦਾ ਹੈ। ਵਰਨਣਯੋਗ ਹੈ ਕਿ 2009 ਤੋਂ 2019 ਦਰਮਿਆਨ ਕੈਨੇਡਾ ਸਰਕਾਰ ਨੇ VFS Globalਨੂੰ ਵੀਜ਼ਾ ਅਰਜ਼ੀਆਂ ਅਤੇ ਬਾਇਓਮੈਟਰਿਕਸ (ਹੱਥਾਂ ਅੱਖਾਂ ਦੇ ਨਿਸ਼ਾਨ) ਦੀਆਂ ਸੇਵਾਵਾਂ ਦੇਣ ਲਈ 18 ਕਰੋੜ 32 ਲੱਖ ਤੋਂ ਵੱਧ ($183,204,308) ਡਾਲਰ ਦਾ ਬਿਜਸਨ ਦਿੱਤਾ ਹੈ ਜੋ 200 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ।

ਸੁਆਲ ਕੰਪਨੀ ਦੇ ਚੀਨ ਵਿੱਚ ਪੁਲੀਸ ਨਾਲ ਸਬੰਧਾਂ ਤੱਕ ਸੀਮਤ ਨਹੀਂ ਸਗੋਂ ਕੈਨੇਡੀਅਨ ਸਿਸਟਮ ਦੀ ਪੁਖਤਗੀ ਅਤੇ ਭਰੋਸੇਯੋਗਤਾ ਦਾ ਹੈ। ਸੁਰੱਖਿਆ ਮਾਹਰਾਂ ਮੁਤਾਬਕ VFS ਦੀ ਭਰੋਸੇਯੋਗਤਾ ਬਾਰੇ ਉੱਠਦੇ ਸ਼ੰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੋਣੇ ਚਾਹੀਦੇ ਹਨ। The Canadian Security Intelligence Service (CSIS) ਦੇ ਸਾਬਕਾ ਡਾਇਰੈਕਟਰ ਵਾਰਡ ਈਲੌਕ ਦਾ ਬੀਤੇ ਦਿਨੀਂ ਆਇਆ ਬਿਆਨ ਗੌਰ ਮੰਗਦਾ ਹੈ। ਉਸਨੇ ਕਿਹਾ ਹੈ ਕਿ ਫੈਡਰਲ ਸਰਕਾਰ ਤੋਂ ਫੰਡ ਪ੍ਰਾਪਤ ਕਰਨ ਵਾਲੀ ਇਸ ਕੰਪਨੀ ਦੇ ਹੋਰ ਮੁਲਕਾਂ ਵਿੱਚ ਕੰਮਕਾਜ ਦੀ ਵਿਧੀ ਦਾ ਗਹੁ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਪ੍ਰਸਿੱਧ ਇੰਮੀਗਰੇਸ਼ਨ ਵਕੀਲ ਰਿਚਰਡ ਕੁਰਲੈਂਡ ਨੇ ਵੀ ਇਸ ਕੰਪਨੀ ਬਾਰੇ ਖਦਸ਼ਾ ਜਾਹਰ ਕੀਤਾ ਹੈ। ਉਸ ਅਨੁਸਾਰ ਜੇ ਕਿਸੇ ਕੈਨੇਡੀਅਨ ਨੇ VFS ਵਿਰੁੱਧ ਸਿ਼ਕਾਇਤ ਕਰਨੀ ਹੋਵੇ ਤਾਂ ਉਸਦੀ ਚਾਰਾਜੋਈ ਦਾ ਰੱਬ ਹੀ ਰਾਖਾ ਹੈ । ਕੁਰਲੈਂਡ ਨੂੰ ਡਰ ਹੈ ਕਿ ਬੇਸ਼ੱਕ ਸਰਕਾਰ ਦਾ VFS Global ਨਾਲ ਇਕਰਾਰਨਾਮਾ ਕੈਨੇਡਾ ਵਿੱਚ ਹੋਇਆ ਹੈ ਪਰ ਜਿਸ ਕੰਪਨੀ ਦੀਆਂ ਬਰਾਂਚਾ ਅਣਗਿਣਤ ਮੁਲਕਾਂ ਵਿੱਚ ਹਨ ਅਤੇ ਹੈਡਕੁਆਰਟਰ ਸਵਟਿਜ਼ਰਲੈਂਡ, ਦੁਬਈ ਆਦਿ ਵਿੱਚ ਖਿੱਲਰਿਆ ਹੋਇਆ ਹੈ, ਉਸਦਾ ਕੈਨੇਡੀਅਨ ਕਾਨੂੰਨ ਮੁਤਾਬਕ ਪਿੱਛਾ ਕਿਵੇਂ ਕੀਤਾ ਜਾ ਸਕੇਗਾ? ਚੰਗੀ ਗੱਲ ਹੈ ਕਿ ਮੀਡੀਆ ਵਿੱਚ ਉੱਠੇ ਤੁਫ਼ਾਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਮੀਗੇਰਸ਼ਨ ਮੰਤਰੀ ਨੂੰ ਕੈਨੇਡਾ ਵੀਜ਼ਾ ਅਰਜ਼ੀ ਸਿਸਟਮ ਨੂੰ ਸੁਧਾਰਨ ਦਾ ਸੁਝਾਅ ਦਿੱਤਾ ਹੈ ਪਰ ਲੋੜ ਸੁਝਾਵਾਂ ਤੋਂ ਅੱਗੇ ਵੱਧ ਕੇ ਕੁੱਝ ਠੋਸ ਕੀਤੇ ਜਾਣ ਦੀ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?