Welcome to Canadian Punjabi Post
Follow us on

03

July 2025
 
ਪੰਜਾਬ

ਕਿਸਾਨਾਂ ਦੇ ‘ਦਿੱਲੀ ਕੂਚ’ ਦੌਰਾਨ ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਜਬਰਦਸਤ ਹੰਗਾਮੇ

November 27, 2020 07:42 AM

* ਪੁਲਿਸ ਜਲ-ਤੋਪਾਂ ਚਲਾਉਂਦੀ ਰਹੀ, ਕਿਸਾਨ ਨਾਕੇ ਪੁੱਟ ਕੇ ਲੰਘ ਗਏ
* ਬੈਰੀਕੇਡ ਪੁੱਟ ਕੇ ਕਿਸਾਨਾਂ ਨੇ ਦਰਿਆ ਵਿਚ ਸੁੱਟੇ

ਚੰਡੀਗੜ੍ਹ, 26 ਨਵੰਬਰ, (ਪੋਸਟ ਬਿਊਰੋ)- ਕਈ ਦਿਨ ਪਹਿਲਾਂ ਕੀਤੇ ਹੋਏ ਐਲਾਨ ਮੁਤਾਬਕ ਅੱਜ ਦਿੱਲੀ ਨੂੰ ਕੂਚ ਕਰਦੇ ਪੰਜਾਬ ਦੇ ਕਿਸਾਨਾਂ ਉਤੇ ਅੰਬਾਲਾ ਤੋਂ ਪਹਿਲਾਂ ਪੰਜਾਬ-ਹਰਿਆਣਾ ਵਿਚਾਲੇ ਆਉਂਦੇ ਸ਼ੰਭੂ ਬਾਰਡਰ ਉਤੇ ਕਿਸਾਨਾਂ ਵਿਰੁੱਧ ਹਰਿਆਣਾ ਦੀ ਪੁਲਿਸ ਨੇ ਵਾਟਰ ਕੈਨਨ (ਜਲ-ਤੋਪਾਂ) ਚਲਾਈਆਂ ਅਤੇ ਦਿੱਲੀ ਜਾਣ ਲਈ ਵਚਨਬੱਧ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ ਵੀ ਹੁੰਦੀਆਂ ਰਹੀਆਂ। ਪੁਲਿਸ ਨੇ ਜਲ-ਤੋਪਾਂ ਦੇ ਨਾਲ ਕਿਸਾਨਾਂ ਉਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ, ਜਿਸ ਦੇ ਬਾਅਦ ਟਕਰਾਅ ਵਧਣ ਲੱਗ ਪਿਆ। ਕਿਸਾਨਾਂ ਵਿਰੁੱਧਇਸ ਸਖਤੀ ਕਾਰਨ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਉਤੇ ਤਣਾਅ ਵਾਲਾ ਮਾਹੌਲ ਬਣ ਗਿਆ, ਪਰ ਕਿਸਾਨ ਹਰਿਆਣਾ ਪੁਲਿਸ ਦੀਆਂ ਰੋਕਾਂ ਤੋੜ ਕੇ ਅੱਗੇ ਵਧ ਗਏ। ਇਸ ਦੌਰਾਨ ਕਿਸਾਨਾਂ ਨੇ ਇੱਕ ਨਾਕੇ ਉੱਤੇ ਹਰਿਆਣਾ ਪੁਲਿਸ ਨੇ ਲਾਏ ਬੈਰੀਕੇਡ ਪੁੱਟ ਕੇ ਘੱਗਰ ਦਰਿਆ ਵਿਚ ਸੁੱਟ ਦਿੱਤੇ।
ਵਰਨਣ ਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਨੇ ‘ਦਿੱਲੀ-ਕੂਚ’ ਕਰਨ ਲਈ ਹਰਿਆਣਾ ਦੀ ਹੱਦ ਵਿੱਚ ਵੜਨ ਦੇ ਲਈ ਅੱਠ ਰਸਤਿਆਂ ਦੀ ਚੋਣ ਕੀਤੀ ਤੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ ਤਾਂ ਜਿੱਥੇ ਰੋਕਿਆ, ਉਥੇ ਹੀ ਧਰਨੇ ਮਾਰ ਕੇ ਬੈਠ ਜਾਣਗੇ ਅਤੇ ਅਣਮਿੱਥੇ ਸਮੇਂ ਲਈ ਚੱਲਣ ਵਾਲੇ ਇਹ ਧਰਨੇ ਸ਼ਾਂਤਮਈ ਹੋਣਗੇ। ਅੱਜਇਨ੍ਹਾਂ ਨਾਕਿਆਂ ਉੱਤੇ ਹਰਿਆਣਾ ਪੁਲਸ ਦੇ ਵਿਹਾਰ ਕਾਰਨ ਕਿਸਾਨ ਭੜਕ ਗਏ ਤੇ ਇਸ ਕਾਰਨ ਹਾਲਾਤ ਵਿਗੜ ਗਏ। ਕਿਸਾਨਾਂ ਨੇ ਜਿਸ ਵੇਲੇ ਅੱਠ ਰਸਤਿਆਂ ਦਾ ਐਲਾਨ ਕੀਤਾ, ਓਦੋਂ ਇਨ੍ਹਾਂ ਵਿੱਚੋਂ ਤਿੰਨ ਰਸਤੇਜਿ਼ਲਾ ਪਟਿਆਲਾ ਵਿੱਚੋਂ ਰੱਖੇ ਸਨ, ਜਿਨ੍ਹਾਂ ਵਿੱਚੋਂ ਨੈਸ਼ਨਲ ਹਾਈਵੇ ਨੰਬਰ ਵੰਨ ਉੱਤੇ ਅੰਬਾਲਾ ਨੇੜੇ ਪੈਂਦਾ ਸ਼ੰਭੂ ਬੈਰੀਅਰ ਸਭ ਤੋਂ ਅਹਿਮਸਮਝਿਆ ਜਾ ਰਿਹਾ ਸੀ। ਇਸ ਬੈਰੀਅਰ ਉੱਤੇ ਹਰਿਆਣਾ ਸਰਕਾਰ ਨੇ 25 ਨਵੰਬਰ ਨੂੰ ਹੀ ਫੋਰਸ ਤਾਇਨਾਤ ਕਰ ਦਿੱਤੀ ਤੇ ਬੈਰੀਕੇਡ ਲਾਉਣ ਦੇ ਨਾਲ ਕੰਡਿਆਲੀ ਤਾਰ, ਮਿੱਟੀ ਦੇ ਭਰੇ ਟਰੱਕ ਅਤੇ ਟਰਾਲੀਆਂ, ਦੰਗਾ ਰੋਕੂ ਗੱਡੀਆਂ ਤੇ ਫਾਇਰ ਬ੍ਰਿਗੇਡ ਸਮੇਤ ਹੋਰ ਸਾਧਨ ਵੀ ਓਥੇ ਪੁਚਾ ਦਿੱਤੇ ਸਨ। ਅੱਜ ਸਭ ਤੋਂ ਵੱਧ ਝੜਪਾਂ ਏਸੇ ਥਾਂ ਹੋਈਆਂ ਹਨ।
ਓਧਰ ਮਾਨਸਾ ਜਿ਼ਲੇ ਦੀ ਬੋਹਾ ਦੀ ਅਨਾਜ ਮੰਡੀ ਤੋਂਦਿੱਲੀ ਵੱਲ ਚੱਲੇ ਹਜ਼ਾਰਾਂ ਹਜ਼ਾਰਾਂ ਕਿਸਾਨ ਅੱਜ ਹਰਿਆਣਾ ਦੇ ਬਾਹਮਣਵਾਲਾ ਬਾਰਡਰ ਵਿਖੇ ਹਰਿਆਣਾ ਪੁਲਸ ਦੇ ਸਾਰੇ ਬੈਰੀਕੇਡ ਤੋੜਦੇ ਹੋਏ ਹਰਿਆਣਾ ਵਿੱਚਜਾ ਵੜੇ। ਇਸ ਮੌਕੇਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪੰਜਾਬ ਕਿਸਾਨ ਸਭਾ ਦੇ ਕਾਮਰੇਡ ਹਰਦੇਵ ਅਰਸ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੂਟਾ ਸਿੰਘ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਵਰਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਵਰਨਜੀਤ ਸਿੰਘ ਦਲਿਓ ਅਤੇ ਹਜ਼ਾਰਾਂ ਦੀ ਗਿਣਤੀ ਵਿੱਚਹੋਰ ਕਿਸਾਨਾਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਹਰਿਆਣਾ ਸਰਕਾਰ ਦੀ ਵੀ ਨਿੰਦਾ ਕੀਤੀ।
ਜਿਹੜੇ ਕਿਸਾਨ ਜਥੇ ਅੰਬਾਲਾ ਤੋਂ ਪਹਿਲਾਂ ਸ਼ੰਭੂ ਬੈਰੀਅਰ ਦੇ ਨਾਕੇ ਤੋੜ ਕੇ ਲੰਘ ਗਏ ਸਨ, ਉਨ੍ਹਾਂ ਨੂੰ ਰੋਕਣ ਲਈ ਹਰਿਆਣਾ ਪੁਲਸ ਨੇ ਜਿਹੜੇ ਨਾਕੇ ਕਰਨਾਲ ਤੋਂ ਪਹਿਲਾਂ ਲਾਏ ਸਨ,ਰੋਹ ਵਿੱਚ ਆਏ ਹੋਏ ਕਿਸਾਨ ਕਰਨਾਲ ਵਿਚਲੇ ਉਹ ਬੈਰੀਕੇਡ ਵੀ ਤੋੜ ਕੇ ਦਿੱਲੀ ਨੂੰ ਵਧਦੇ ਗਏ ਤੇ ਪਾਣੀਪਤ ਨੇੜੇ ਪੁੱਜ ਗਏ। ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲ਼ੇ ਦਾਗ਼ੇ ਅਤੇ ਜਲ-ਤੋਪਾਂ ਚਲਾਈਆਂ, ਪਰ ਕਿਸਾਨ ਨਹੀਂ ਰੁਕੇ ਅਤੇ ਲਗਾਤਾਰ ਅੱਗੇ ਵਧਦੇ ਗਏ। ਕਰਨਾਲ ਦੇ ਨਾਕੇ ਉੱਤੇ ਪੁਲਸ ਤੇ ਕਿਸਾਨਾਂ ਦੀ ਵੱਡੀ ਝੜਪ ਵੀ ਹੋਈ। ਉਸਤੋਂ ਪਹਿਲਾਂ ਪੰਜਾਬ ਹਰਿਆਣਾ ਵਿਚਾਲੇ ਖਨੌਰੀ ਸਰਹੱਦ ਉੱਤੇਵੀ ਪੁਲਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ, ਪਰ ਕਿਸਾਨ ਸਾਰੇ ਬੈਰੀਕੇਡ ਤੋੜ ਕੇ ਲੰਘ ਗਏ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ