Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਕੈਨੇਡਾ

ਜੀ-20 ਸਿਖਰ ਵਾਰਤਾ ਵਿੱਚ ਮਹਾਂਮਾਰੀ ਖਿਲਾਫ ਰਲ ਕੇ ਹੰਭਲਾ ਮਾਰਨ ਦਾ ਪ੍ਰਗਟਾਇਆ ਗਿਆ ਤਹੱਈਆ

November 23, 2020 06:14 AM

ਓਟਵਾ, 22 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਜੀ-20 ਦੇਸ਼ਾਂ ਦੇ ਹੋ ਰਹੇ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ| ਇਸ ਦੌਰਾਨ ਕੀਤੇ ਗਏ ਵਾਅਦਿਆਂ ਵਿੱਚ ਵਪਾਰ ਨੂੰ ਚੱਲਦਾ ਰੱਖਣ ਲਈ ਰਲ ਕੇ ਕੰਮ ਕਰਨ, ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਨਾਲ ਲੜਨ ਤੇ ਕੋਵਿਡ-19 ਵੈਕਸੀਨ ਗਰੀਬ ਦੇਸ਼ਾਂ ਨੂੰ ਮੁਹੱਈਆ ਕਰਵਾਉਣ ਦਾ ਤਹੱਈਆ ਪ੍ਰਗਟਾਇਆ ਗਿਆ|
ਦੋ ਦਿਨਾਂ ਤੱਕ ਬੰਦ ਦਰਵਾਜ਼ਾ ਵਰਚੂਅਲ ਗੱਲਬਾਤ ਵਿੱਚ ਸਾਰੇ ਆਗੂਆਂ ਦਾ ਧਿਆਨ ਮਹਾਂਮਾਰੀ ਖਿਲਾਫ ਰਲ ਕੇ ਹੰਭਲਾ ਮਾਰਨ ਉੱਤੇ ਹੀ ਕੇਂਦਰਿਤ ਰਿਹਾ| ਸਿਖਰ ਵਾਰਤਾ ਮੁੱਕਣ ਤੋਂ ਬਾਅਦ ਜੀ-20 ਆਗੂਆਂ ਵੱਲੋਂ ਸਾਂਝਾ ਐਲਾਨਨਾਮਾ ਵੀ ਜਾਰੀ ਕੀਤਾ ਗਿਆ| ਮਾਹਿਰਾਂ ਦਾ ਮੰਨਣਾ ਹੈ ਕਿ ਸਿਖਰ ਵਾਰਤਾ ਵਿੱਚ ਦੁਹਰਾਏ ਗਏ ਵਾਅਦਿਆਂ ਦੇ ਬਾਵਜੂਦ ਅੱਜ ਦੁਨੀਆ ਨੂੰ ਦਰਪੇਸ਼ ਕਈ ਅਹਿਮ ਮੁੱਦਿਆ ਨੂੰ ਛੋਹਿਆ ਵੀ ਨਹੀਂ ਗਿਆ ਕਿਉਂਕਿ ਇਹ ਨਵੇਂ ਮੁੱਦੇ ਨਹੀਂ ਸਨ| ਅਫਰੀਕਾ ਤੇ ਹੋਰਨਾਂ ਥਾਂਵਾਂ ਉੱਤੇ ਵੈਕਸੀਨ ਕਿਸ ਤਰ੍ਹਾਂ ਪਹੁੰਚਾਈ ਜਾਣੀ ਹੈ ਸਮੇਤ ਨਵੇਂ ਵਾਅਦਿਆਂ ਲਈ ਕਿਸੇ ਕਿਸਮ ਦੇ ਫੰਡਾਂ ਦਾ ਐਲਾਨ ਵੀ ਨਹੀਂ ਕੀਤਾ ਗਿਆ| ਸਾਊਦੀ ਅਰਬ ਵੱਲੋਂ ਇਸ ਸਿਖਰ ਵਾਰਤਾ ਦੀ ਮੇਜ਼ਬਾਨੀ ਕੀਤੇ ਜਾਣ ਦੇ ਬਾਵਜੂਦ ਇਸ ਐਲਾਨਨਾਮੇ ਵਿੱਚ ਮਨੁੱਖੀ ਅਧਿਕਾਰਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ|
ਪ੍ਰਧਾਨ ਮੰਤਰੀ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟਰੂਡੋ ਨੇ ਇਸ ਵਰਚੂਅਲ ਸਿਖਰ ਵਾਰਤਾ ਵਿੱਚ ਮਨੁੱਖੀ ਅਧਿਕਾਰਾਂ ਦਾ ਮੁੱਦਾ ਜ਼ਰੂਰ ਛੇੜਿਆ ਸੀ| ਉਨ੍ਹਾਂ ਵੱਲੋਂ ਕਲਾਈਮੇਟ ਚੇਂਜ, ਮੁਕਤ ਵਪਾਰ, ਵੈਕਸੀਨ ਤੱਕ ਸਾਰਿਆ ਦੀ ਪਹੁੰਚ ਤੇ ਸਾਰੇ ਲੋਕਾਂ ਦੀ ਕੋਵਿਡ-19 ਦੌਰਾਨ ਮਦਦ ਵਰਗੇ ਮੁੱਦਿਆਂ ਬਾਰੇ ਵੀ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸਿਸ ਕੀਤੀ ਗਈ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾ ਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤ ਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀ ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ