Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਅਪਰਾਧ

ਅੰਨ੍ਹੇ ਕਤਲ ਦਾ ਪਰਦਾ ਫਾਸ਼ : ਬਜੂਹਾ ਨਹਿਰ `ਚੋਂ ਮਿਲੀ ਲਾਸ਼ ਬਾਰੇ ਕਤਲ ਕੇਸ ਦਰਜ

September 28, 2020 10:15 PM

ਨਕੋਦਰ, 28 ਸਤੰਬਰ (ਪੋਸਟ ਬਿਊਰੋ)- ਪਿੰਡ ਬਜੂਹਾ ਖੁਰਦ ਵਿੱਚ ਵੇਈਂ ਵਿੱਚੋਂ ਮਿਲੀ ਲਾਸ਼ ਦੇ ਮਾਮਲੇ ਵਿੱਚ 18 ਦਿਨ ਦੇ ਬਾਅਦ ਮ੍ਰਿਤਕ ਅਭਿਸ਼ੇਕ ਦੇ ਜੀਜੇ ਦੇ ਬਿਆਨ `ਤੇ ਚਾਰ ਦੋਸ਼ੀਆਂ ਖਿਲਾਫ ਕਤਲ ਦਾ ਕੇਸ ਦਰਜ ਹੋਇਾ ਹੈ। ਪੁਲਸ ਨੇ ਮਾਮਲੇ ਵਿੱਚ ਪਹਿਲਾਂ ਘਰਦਿਆਂ ਦੇ ਬਿਆਨ `ਤੇ 174 ਦੇ ਤਹਿਤ ਕਾਰਵਾਈ ਕੀਤੀ ਸੀ।
ਥਾਣਾ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਚਰਨਜੀਤ ਸਿੰਘ ਵਾਸੀ ਨਿਊ ਆਦਰਸ਼ ਨਗਰ ਨੇ ਕਿਹਾ ਕਿ ਉਹ ਵੀਡੀਓ ਗਰਾਫੀ ਦਾ ਕੰਮ ਕਰਦਾ ਹੈ। 9 ਸਤੰਬਰ ਨੂੰ ਉਸ ਦੇ ਸਾਲੇ ਅਭਿਸ਼ੇਕ ਸਹੋਤਾ ਵਾਸੀ ਪਿੰਡ ਮੁਜੱਫਰਪੁਰ ਦੀ ਲਾਸ਼ ਸਕੂਟਰੀ ਸਮੇਤ ਬਜੂਹਾਂ ਖੁਰਦ ਦੀ ਕਾਲੀ ਵੇਈਂ `ਚੋਂ ਮਿਲੀ ਸੀ। ਉਸ ਸਮੇਂ ਕਿਸੇ ਉੱਤੇ ਸ਼ੱਕ ਨਾ ਹੋਣ ਕਾਰਨ 174 ਦੀ ਕਾਰਵਾਈ ਕਰਵਾਈ ਸੀ। ਚਰਨਜੀਤ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਅੱਠ ਸਤੰਬਰ ਨੂੰ ਅਭਿਸ਼ੇਕ ਸ਼ਾਮ ਕਰੀਬ 6.30 ਵਜੇ ਨਕੋਦਰ ਤੋਂ ਪਿੰਡ ਚੱਕ ਮੁਗਲਾਨੀ ਦੋਸਤ ਰਵੀ ਪਿੰਡ ਮੁਜੱਫਰਪੁਰ ਦੇ ਕੋਲ ਗਿਆ ਸੀ। ਇਸ ਦੇ ਬਾਅਦ ਰਵੀ ਅਤੇ ਉਸ ਦਾ ਸਾਲਾ ਅਭਿਸ਼ੇਕ ਨੂੰ ਲੈ ਕੇ ਪਿੰਡ ਚੱਕ ਮੁਗਲਾਨੀ ਵਿੱਚ ਕਿਸੇ ਕੋਠੀ ਵਿੱਚ ਚਲੇ ਗਏ, ਜਿੱਥੇ ਰਾਜਾ, ਪਵਿੱਤਰ ਅਤੇ ਪਰਮਜੀਤ ਵੀ ਕੋਠੀ ਵਿੱਚ ਆ ਗਏ। ਇਨ੍ਹਾਂ ਦਾ ਅਭਿਸ਼ੇਕ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਨ੍ਹਾਂ ਚਾਰਾਂ ਨੇ ਅਭਿਸ਼ੇਕ ਨੂੰ ਮਾਰਨ ਦੇ ਇਰਾਦੇ ਨਾਲ ਕੋਈ ਜ਼ਹਿਰੀਲਾ ਜਾਂ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਸਕੂਟਰੀ ਸਮੇਤ ਲਿਜਾ ਕੇ ਬਜੂਹਾਂ ਖੁਰਦ ਦੀ ਕਾਲੀ ਵੇਈਂ ਵਿੱਚ ਸੁੱਟ ਦਿੱਤਾ। ਇਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਚਰਨਜੀਤ ਦੇ ਬਿਆਨ `ਤੇ ਰਾਜਾ, ਰਵੀ, ਪਵਿੱਤਰ (ਸਾਰੇ ਪਿੰਡ ਮੁਜੱਫਰਪੁਰ) ਅਤੇ ਪਰਮਜੀਤ ਸਿੰਘ ਪਿੰਡ ਚੱਕ ਮੁਗਲਾਨੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

 
Have something to say? Post your comment