Welcome to Canadian Punjabi Post
Follow us on

04

July 2025
 
ਪੰਜਾਬ

ਆਨਲਾਈਨ ਠੱਗੀ : ਖੁਦ ਨੂੰ ਬੈਂਕ ਦਾ ਕਰਮਚਾਰੀ ਦੱਸ ਕੇ ਅਕਾਊਂਟ ਵਿੱਚੋਂ 42 ਹਜ਼ਾਰ ਕੱਢਵਾਏ

September 18, 2020 02:24 AM

ਜਲੰਧਰ, 17 ਸਤੰਬਰ (ਪੋਸਟ ਬਿਊਰੋ)- ਇਸ ਸ਼ਹਿਰ ਦੇ ਗੋਪਾਲ ਨਗਰ ਦੇ ਇੱਕ ਨੌਜਵਾਨ ਦੇ ਨਾਲ ਆਨਲਾਈਨ ਠੱਗੀ ਕਰ ਕੇ ਜਆਲਸਾਜ਼ ਨੇ ਉਸ ਦੇ ਅਕਾਊਂਟ ਵਿੱਚ 42,359 ਰੁਪਏ ਕਢਵਾ ਲਏ ਹਨ। ਪੀੜਤ ਰੋਹਿਤ ਕੁਮਾਰ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤੇ ਕਮਿਸ਼ਨਰ ਨੇ ਸਾਈਬਰ ਸੈਲ ਥਾਣਾ ਦੋ ਦੀ ਪੁਲਸ ਨੂੰ ਮਾਰਕ ਕੀਤੀ ਹੈ।
ਰੋਹਿਤ ਕੁਮਾਰ ਨੇ ਦੱਸਿਆ ਕਿ 10 ਸਤੰਬਰ ਨੂੰ ਉਨ੍ਹਾਂ ਆਪਣੇ ਕਿਸੇ ਦੋਸਤ ਨੂੰ 1500 ਰੁਪਏ ਫੋਨ-ਪੇ ਦੇ ਰਾਹੀਂ ਭੇਜੇ ਸਨ, ਪਰ ਪੈਸੇ ਉਸ ਨੂੰ ਨਹੀਂ ਮਿਲੇ। 13 ਸਤੰਬਰ ਨੂੰ ਫੋਨ-ਪੇ ਦੀ ਹੈਲਪਲਾਈਨ ਨੂੰ ਕਾਲ ਕੀਤੀ ਤਾਂ ਕਿਸੇ ਨੇ ਕਾਲ ਰਿਸੀਵ ਨਹੀਂ ਕੀਤੀ। ਫਿਰ ਕਾਲ ਆਈ ਤਾਂ ਜਾਅਲਸਾਜ਼ ਨੇ ਉਨ੍ਹਾਂ ਨੂੰ ਅਕਾਊਂਟ ਦੀ ਡਿਟੇਲ ਦਿੱਤੀ। ਜਦੋਂ ਉਨ੍ਹਾਂ ਨੇ ਓ ਕੇ ਕੀਤਾ ਤਾਂ ਉਸੇ ਸਮੇਂ ਅਕਾਊਂਟ ਤੋਂ 42,359 ਰੁਪਏ ਨਿਕਲ ਗਏ। ਉਸ ਪਿੱਛੋਂ ਉਸ ਨੰਬਰ `ਤੇ ਗੱਲ ਨਹੀਂ ਹੋ ਸਕੀ। ਕੁਝ ਦੇਰ ਬਾਅਦ ਜਾਅਲਸਾਜ਼ ਨੇ ਕਿਹਾ ਕਿ ਤੁਸੀਂ ਅਕਾਊਂਟ ਵਿੱਚ 53 ਹਜ਼ਾਰ ਰੁਪਏ ਹੋਰ ਪਾ ਦਿਓ ਤਾਂ ਸਾਰੀ ਰਕਮ ਵਾਪਸ ਆ ਜਾਏਗੀ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ। ਵਰਨਣ ਯੋਗ ਹੈ ਕਿ ਸੋਸ਼ਲ ਮੀਡੀਆ ਤੋਂ ਜਾਅਲਸਾਜ਼ ਆਪਣੀ ਐਡ ਬਣਾ ਕੇ ਲਾ ਦਿੰਦੇ ਹਨ। ਜਦ ਕੋਈ ਵਿਅਕਤੀ ਹੈਲਪ ਲਾਈਨ ਜਾਂ ਕਸਟਮਰ ਕੇਅਰ ਦਾ ਨੰਬਰ ਲੱਭਦਾ ਹੈ ਤਾਂ ਫੇਕ ਆਈ ਡੀ ਵਾਲੇ ਨੰਬਰ ਮਿਲ ਜਾਂਦੇ ਹਨ। ਉਥੇ ਕਾਲ ਕਰਦੇ ਸਾਰ ਲੋਕ ਉਨ੍ਹਾਂ ਦੀ ਚੁੰਗਲ ਵਿੱਚ ਫਸ ਜਾਂਦੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ