Welcome to Canadian Punjabi Post
Follow us on

10

July 2025
 
ਮਨੋਰੰਜਨ

ਉਹ ਝਲਕ ਸੀ ਸਭ ਤੋਂ ਅਲੱਗ : ਬੋਮਨ ਇਰਾਨੀ

September 07, 2020 09:56 AM

ਸਾਲ 2003 ਵਿੱਚ ਰਿਲੀਜ਼ ਹੋਈ ‘ਮੁੰਨਾਭਾਈ ਐੱਮ ਬੀ ਬੀ ਐੱਸ’ ਬੋਮਨ ਇਰਾਨੀ ਦੇ ਕਰੀਅਰ ਲਈ ਸਭ ਤੋਂ ਅਹਿਮ ਫਿਲਮ ਸਾਬਿਤ ਹੋਈ। ਖਾਸ ਗੱਲ ਇਹ ਹੈ ਕਿ ਵਿਧੂ ਵਿਨੋਦ ਚੋਪੜਾ ਨੇ ਉਨ੍ਹਾਂ ਨੂੰ ਇਸ ਫਿਲਮ ਲਈ ਸਾਈਨਿੰਗ ਅਮਾਊਂਟ ਅੱਠ ਮਹੀਨੇ ਪਹਿਲਾਂ ਦੇ ਦਿੱਤਾ ਸੀ। ਬੋਮਨ ਦੱਸਦੇ ਹਨ, ‘‘ਵਿਧੂ ਨੇ ਮੇਰੀ ਫਿਲਮ ‘ਲੇਟਸ ਸਟਾਪ’ ਦੇਖੀ ਸੀ। ਇਸ ਦੇ ਬਾਅਦ ਉਨ੍ਹਾਂ ਨੇ ਮੈਨੂੰ ‘ਮੁੰਨਾਭਾਈ ਐੱਮ ਬੀ ਬੀ ਐੱਸ’ ਲਈ ਸਾਈਨਿੰਗ ਅਮਾਊਂਟ ਦੇ ਦਿੱਤਾ ਸੀ। ਤਦ ਇਹ ਵੀ ਤੈਅ ਨਹੀਂ ਸੀ ਕਿ ਇਸ ਨਾਂਅ ਨਾਲ ਕੋਈ ਫਿਲਮ ਬਣਨੀ ਹੈ। ਅੱਠ ਮਹੀਨੇ ਬਾਅਦ ਮੈਨੂੰ ਫੋਨ ਆਇਆ ਕਿ ‘ਮੁੰਨਾਭਾਈ ਐੱਮ ਬੀ ਬੀ ਐੱਸ’ ਬਣਾ ਰਿਹਾ ਹਾਂ। ਫਿਲਮ ਦਾ ਨਾਂਅ ਸੁਣ ਕੇ ਮੈਨੂੰ ਲੱਗਾ ਕਿ ਇਹ ਕੋਈ ਨਾਂਅ ਹੈ। ਮੈਂ ਫਿਲਮ ਦੇ ਬਾਰੇ ਹੋਰ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਰਾਜਕੁਮਾਰ ਹਿਰਾਨੀ ਨੂੰ ਮਿਲਣ ਲਈ ਕਿਹਾ। ਮੈਨੂੰ ਜਦ ਉਨ੍ਹਾਂ ਨੇ ਕਹਾਣੀ ਸੁਣਾਈ ਤਾਂ ਮੈਂ ਤੈਅ ਕਰ ਲਿਆ ਕਿ ਇਹ ਫਿਲਮ ਕਰਨੀ ਹੈ।”
‘ਮੁੰਨਾਭਾਈ ਐਮ ਬੀ ਬੀ ਐਸ' ਵਿੱਚ ਆਪਣੇ ਲੁਕ ਦੇ ਬਾਰੇ ਬੋਮਨ ਦੱਸਦੇ ਹਨ, ‘‘ਫਿਲਮ ਵਿੱਚ ਮੇਰੇ ਕਿਰਦਾਰ ਡਾਕਟਰ ਅਸਥਾਨਾ ਲਈ ਕਈ ਟੈਸਟ ਕੀਤੇ ਗਏ, ਪਰ ਸਭ ਬੇਕਾਰ ਸਨ। ਮੈਂ ਰਾਜੂ ਯਾਨੀ ਰਾਜਕੁਮਾਰ ਹਿਰਾਨੀ ਨੂੰ ਕਿਹਾ ਕਿ ਤੂੰ ਦਫਤਰ ਜਾ, ਮੈਂ ਲੁਕ ਬਾਰੇ ਸੋਚ ਕੇ ਫੋਨ ਕਰਦਾ ਹਾਂ। ਮੈਂ ਆਪਣੇ ਵਾਲ ਕਟਵਾ ਦਿੱਤੇ। ਇੱਕ ਮੇਕਅਪ ਆਰਟਿਸਟ ਤੋਂ ਤਿਆਰ ਹੋਇਆ ਅਤੇ ਸੂਟ ਪਹਿਨ ਕੇ ਰਾਜੂ ਦੇ ਦਫਤਰ ਪਹੁੰਚ ਗਿਆ। ਮੈਂ ਉਨ੍ਹਾਂ ਦੀ ਕਾਰ ਦੇ ਸਾਹਮਣੇ ਖੜ੍ਹਾ ਸੀ ਤਾਂ ਉਨ੍ਹਾਂ ਨੇ ਇਸ਼ਾਰੇ ਨਾਲ ਮੈਨੂੰ ਸਾਈਡ ਦੇਣ ਲਈ ਕਿਹਾ। ਜਦ ਉਹ ਦਫਤਰ ਵੱਲ ਵਧੇ ਤਾਂ ਮੈਂ ਉਨ੍ਹਾਂ ਦੇ ਪਿੱਛੇ ਜਾਣ ਲੱਗਾ। ਉਹ ਮੈਨੂੰ ਪਛਾਣ ਨਹੀਂ ਸਕੇ, ਜਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਇਹ ਡਾਕਟਰ ਅਸਥਾਨਾ ਦਾ ਲੁਕ ਹੈ ਤਾਂ ਉਹ ਲੁਕ ਉਨ੍ਹਾਂ ਨੂੰ ਬੇਹੱਦ ਪਸੰਦ ਆਇਆ। ‘ਮੁੰਨਾਭਾਈ ਐੱਮ ਬੀ ਬੀ ਐੱਸ’ ਇੱਕ ਬਹੁਤ ਹੀ ਸਾਧਾਰਨ ਫਿਲਮ ਸੀ। ਜਾਦੂ ਦੀ ਝੱਪੀ ਵਿੱਚ ਭਾਰਤੀ ਸੰਸਕ੍ਰਿਤੀ ਦੀ ਝਲਕ ਦਿਸਦੀ ਸੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!